ਸਮੱਗਰੀ 'ਤੇ ਜਾਓ

ਮੋਤੀ ਲਕਸ਼ਮੀ ਉਪਾਸਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਤੀ ਲਕਸ਼ਮੀ ਉਪਾਸਿਕਾ ਨੇਪਾਲ ਪਹਿਲੀ ਨਿੱਕੀ ਕਹਾਣੀ ਨਾਰੀ-ਲੇਖਕ ਸੀ। 

ਮੋਤੀ ਲਕਸ਼ਮੀ ਉਪਾਸਿਕਾ (ਦੇਵਨਗਰੀ: मोतिलक्ष्मी उपासिका) (ਜਨਮ ਮੋਤੀ ਲਕਸ਼ਮੀ ਤੁਲਧਰ) (30 ਜੂਨ 1909 – 1997) ਨੇਪਾਲ ਦੀ ਆਧੁਨਿਕ ਸਮਿਆਂ ਦੀ ਪਹਿਲੀ ਇਸਤਰੀ ਕਹਾਣੀ ਲੇਖਕ ਸੀ। ਉਸ ਦੀ ਪਹਿਲੀ ਰਚਨਾ, ਇੱਕ ਨਿੱਕੀ ਕਹਾਣੀ, "ਰੋਦਨ" ਸਾਲ 1935 ਵਿਚ ਪ੍ਰਕਾਸ਼ਿਤ ਕਰਵਾਈ ਗਈ ਸੀ।[1]

ਸ਼ੁਰੂ ਦਾ ਜੀਵਨ

[ਸੋਧੋ]

ਮੋਤੀ ਲਕਸ਼ਮੀ ਉਪਾਸਿਕਾ (ਬਹੁਤ ਵਾਰ ਮੋਤੀਲਕਸ਼ਮੀ ਉਪਾਸਿਕਾ ਵੀ ਲਿਖ ਦਿੱਤਾ ਜਾਂਦਾ ਹੈ), ਨੈਪਾਲ ਦੇ ਰਾਜਧਾਨੀ ਸ਼ਹਿਰ ਕਾਠਮੰਡੂ ਵਿੱਚ ਪਿਤਾ ਦਰਬਯਾ ਧਰ ਅਤੇ ਮਾਤਾ ਗਿਆਨ ਲਕਸ਼ਮੀ ਤੁਲਾਧਰ ਦੇ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਪਿਤਾ ਇੱਕ ਵਪਾਰੀ ਸੀ, ਜਿਸਦਾ ਕਾਰੋਬਾਰ ਕਰਨ ਲਈ ਲਿਆ ਇੱਕ ਘਰ ਤਿੱਬਤ ਦੀ ਰਾਜਧਾਨੀ ਲਾਸਾ ਵਿੱਚ ਸੀ। ਉਸ ਦਾ ਭਰਾ, ਚਿੱਤਾਧਰ ਹ੍ਰਿਦਯ ਵੀ ਇੱਕ ਕਵੀ ਸੀ।[2][3] ਉਸ ਨੇ ਸੰਸਕ੍ਰਿਤ, ਪਾਲੀ ਅਤੇ ਅੰਗਰੇਜ਼ੀ ਵਿਚ ਗੈਰ ਰਸਮੀ ਤੌਰ ਤੇ ਸਿੱਖਿਆ ਪ੍ਰਾਪਤ ਕੀਤੀ।[4]

ਲਿਖਾਰੀ ਦੇ ਤੌਰ ਤੇ ਕੈਰੀਅਰ

[ਸੋਧੋ]

ਉਪਾਸਿਕਾ, ਜਿਸ ਨੇ ਕਲਮੀ ਨਾਮ ਐਮ ਲਕਸ਼ਮੀ ਦੇ ਹੇਠ ਵੀ ਲਿਖਿਆ ਸੀ, ਨੇ ਆਪਣਾ ਪਹਿਲੀ ਰਚਨਾ ਇੱਕ ਨਿੱਕੀ ਕਹਾਣੀ 1935 ਵਿਚ ਪ੍ਰਕਾਸ਼ਿਤ ਕੀਤੀ ਸੀ, ਜਿਸ ਦਾ ਨੇਪਾਲੀ ਭਾਸ਼ਾ ਵਿਚ ਨਾਮ "ਰੋਦਨ" ਸੀ। ਇਹ ਕਾਠਮੰਡੂ ਤੋਂ ਪ੍ਰਕਾਸ਼ਿਤ ਸ਼ਾਰਦਾ ਰਸਾਲੇ ਵਿਚ ਛਪੀ ਸੀ। 

ਉਸ ਨੇ ਨੇਪਾਲ ਭਾਸ਼ਾ ਵਿੱਚ "ਚਿੱਤ ਪੰਛੀ" (ਭਾਵ "ਹਿਰਦਾ ਪੰਛੀ") ਦੀ ਕਵਿਤਾ ਅਤੇ ਇੱਕ ਕਹਾਣੀ "ਲਾਨ" ("ਸੜਕ") ਨਾਲ ਲਿਖਣਾ ਸ਼ੁਰੂ ਕੀਤਾ ਸੀ। ਇਹ ਦੋਨੋਂ ਲਿਖਤਾਂ 1944 ਵਿੱਚ ਧਰਮਦੂਤ ਵਿੱਚ ਪ੍ਰਕਾਸ਼ਿਤ ਹੋਈਆਂ ਸਨ। [5] ਧਰਮਦੂਤ ਹਿੰਦੀ ਵਿੱਚ ਪ੍ਰਕਾਸ਼ਿਤ ਇੱਕ ਬੋਧੀ ਮੈਗਜ਼ੀਨ ਸੀ ਜਿਸਨੂੰ ਸਾਰਨਾਥ, ਭਾਰਤ ਤੋਂ ਮਹਾਂ ਬੋਧੀ ਸੁਸਾਇਟੀ ਛਾਪਦੀ ਸੀ। ਇਹ ਰਸਾਲਾ ਨੇਪਾਲ ਵਿਚ ਆਪਣੇ ਗਾਹਕਾਂ ਦੀ ਬੇਨਤੀ ਤੇ ਨੇਪਾਲ ਭਾਜ਼ਾ ਵਿਚ ਵੀ ਰਚਨਾਵਾਂ ਪ੍ਰਕਾਸ਼ਿਤ ਕਰਦਾ ਸੀ।[6][7]

ਭਾਵੇਂ ਕਿ ਉਸ ਦੇ ਬਹੁਤੇ ਲੇਖ ਧਾਰਮਿਕ ਵਿਸ਼ਿਆਂ ਨਾਲ ਤਾਅਲੁਕ ਰਖਦੇ ਹਨ, ਪਰ ਉਸ ਦੀਆਂ ਲਿਖਤਾਂ ਨੂੰ ਅਕਸਰ ਧਾਰਮਿਕ ਅਤੇ ਮੁਕਤ ਗਦ ਦੇ ਵਿਚਕਾਰ ਇੱਕ ਪੁਲ ਦੇ ਤੌਰ ਤੇ ਬਿਆਨ ਕੀਤਾ ਜਾਂਦਾ ਹੈ। [8] ਉਸ ਦੇ ਲੇਖਾਂ ਦੀ ਲਿਖਣ ਸ਼ੈਲੀ ਦੀਆਂ ਸਭ ਤੋਂ ਵੱਡੀਆਂ ਖੂਬੀਆਂ ਸਰਲ ਭਾਸ਼ਾ ਦਾ ਹੋਣਾ ਅਤੇ ਸ਼ਕਤੀਸ਼ਾਲੀ ਅੰਦਾਜ਼ ਵਿੱਚ ਆਪਣੇ ਵਿਚਾਰ ਪ੍ਰਗਟਾਉਣ ਦੀ ਵਿਧੀ ਹਨ।[9]

ਪ੍ਰਕਾਸ਼ਿਤ ਰਚਨਾਵਾਂ 

[ਸੋਧੋ]

ਮੋਤੀ ਲਕਸ਼ਮੀ ਉਪਾਸਿਕਾ ਦੀਆਂ ਹੇਠ ਲਿਖਤ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਦੋ ਲੇਖ ਸੰਗ੍ਰਹਿ ਦੋ ਕਹਾਣੀ ਸੰਗ੍ਰਹਿ ਅਤੇ ਇੱਕ ਕਾਵਿ ਸੰਗ੍ਰਹਿ ਸ਼ਾਮਲ ਹਨ।

  • ਮੋਤਿਮਾ (मोतिमा: "ਮੋਤੀ ਦਾ ਹਾਰ"), ਲੇਖ ਸੰਗ੍ਰਹਿ, 1958
  • ਚਖੁੰਚੀਆਂ ਸਰਬੈ (चखुंचिया सर्बय् "ਚਿੜੀ ਦੀ ਸੰਪਤੀ"), ਕਾਵਿ ਸੰਗ੍ਰਹਿ, 1993[10]
  • ਮੋਤੀ ਬਾਖੰ ਪੁਚ (मोति बाखं पुच: ), ਕਹਾਣੀ ਸੰਗ੍ਰਹਿ, 1994[11]
  • ਉਤਪਲਵਰਣਾ (उत्पलवर्णा),  ਬੋਧੀ ਕਹਾਣੀਆਂ ਦਾ ਸੰਗ੍ਰਹਿ, 1995[12]
  • ਧੌਬਜਿ (धौबजि "ਦਹੀ ਅਤੇ ਚਾਵਲ ਬੂਰਾ"), ਲੇਖ ਸੰਗ੍ਰਹਿ, 1998

ਹਵਾਲੇ

[ਸੋਧੋ]
  1. Tuladhar, Prem Shanti (2000). Nepal Bhasa Sahityaya Itihas: The History of Nepalbhasa Literature. Kathmandu: Nepal Bhasa Academy.
  2. LeVine, Sarah and Gellner, David N. (2005). Rebuilding Buddhism: The Theravada Movement in Twentieth-Century Nepal. Harvard University Press.
  3. Hridaya, Chittadhar; Lewis, Todd Thornton; Tuladhar, Subarna Man (2009). Sugata Saurabha: An Epic Poem from Nepal on the Life of the Buddha. Oxford University Press.
  4. Bajracharya, Phanindra Ratna (2003). Who's Who in Nepal Bhasha. Kathmandu: Nepal Bhasa Academy.
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Tuladhar, Prem Shanti (2000). Nepal Bhasa Sahityaya Itihas: The History of Nepalbhasa Literature. Kathmandu: Nepal Bhasa Academy.
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. Malla, Kamal Prakash (1964). Musah Nibandha ("Essay par excellence"). Kathmandu: Chwasa Pasa. Page 6.
  9. Tuladhar, Prem Shanti (2000). Nepal Bhasa Sahityaya Itihas: The History of Nepalbhasa Literature. Kathmandu: Nepal Bhasa Academy.
  10. "Library of Congress Catalog Record". Library of Congress. Retrieved 19 March 2012.
  11. "Library of Congress Catalog Record". Library of Congress. Retrieved 19 March 2012.
  12. "Library of Congress Catalog Record". Library of Congress. Retrieved 19 March 2012.