ਮੋਹਨ ਪਰਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਮੋਹਨ ਪਰਮਾਰ (ਗੁਜਰਾਤમોહન પરમાર ਜ. 15 ਮਾਰਚ 1948) ਗੁਜਰਾਤ ਦਾ ਲਘੂ ਕਹਾਣੀਕਾਰ, ਨਾਵਲਕਾਰ ਅਤੇ ਆਲੋਚਕ ਹੈ। ਪਰਮਾਰ ਨੇ ਆਪਣੇ ਲਘੂ ਕਹਾਣੀ ਸੰਗ੍ਰਹਿ ਅੰਚਾਲੋ ਲਈ 2011 ਵਿੱਚ ਗੁਜਰਾਤੀ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ। ਉਹ ਪਹਿਲਾਂ ਹਰੀਸ਼ ਮੰਗਲਮ ਦੇ ਨਾਲ ਗੁਜਰਾਤੀ ਦਲਿਤ ਸਾਹਿਤ ਅਕਾਦਮੀ ਦੇ ਤਰਜਮਾਨ ਹਯਾਤੀ ਦਾ ਸੰਪਾਦਕ ਸੀ। ਉਸਨੇ ਗੁਜਰਾਤੀ ਸਾਹਿਤ ਪ੍ਰੀਸ਼ਦ ਦੇ ਮਾਸਿਕ ਰਸਾਲੇ ਪਰਬ ਦੇ ਡਿਪਟੀ ਸੰਪਾਦਕ ਵਜੋਂ ਵੀ ਸੇਵਾ ਨਿਭਾਈ। [1]

ਮੁੱਢਲਾ ਜੀਵਨ[ਸੋਧੋ]

ਮੋਹਨ ਪਰਮਾਰ ਦਾ ਜਨਮ, ਗੁਜਰਾਤ, ਭਾਰਤ ਦੇ ਮਹੇਸ਼ਾਨਾ ਜ਼ਿਲ੍ਹੇ ਦੇ ਇੱਕ ਪਿੰਡ, ਭਸਰੀਆ ਵਿੱਚ ਅੰਬਾਲਾਲ ਅਤੇ ਮੰਚੀਬੇਨ ਦੇ ਪਰਿਵਾਰ ਵਿੱਚ ਹੋਇਆ ਸੀ। ਉਸਨੇ ਆਪਣੀ ਮੁੱਢਲੀ ਵਿਦਿਆ ਭਸਾਰੀਆ ਪ੍ਰਾਇਮਰੀ ਸਕੂਲ ਤੋਂ ਪੂਰੀ ਕੀਤੀ ਅਤੇ ਆਪਣੀ ਸੈਕੰਡਰੀ ਵਿਦਿਆ ਲਿੰਚ ਅਤੇ ਅੰਬਾਲੀਆਸਨ ਪਿੰਡਾਂ ਵਿੱਚ ਪ੍ਰਾਪਤ ਕੀਤੀ। ਉਸਨੇ ਆਪਣੀ ਐਸ ਐਸ ਸੀ 1966 ਵਿੱਚ ਪ੍ਰਾਪਤ ਕੀਤੀ। ਉਸਨੇ 1982 ਵਿਚ ਮਹੇਸਾਨਾ ਕਾਲਜ ਤੋਂ ਗੁਜਰਾਤੀ ਸਾਹਿਤ ਨਾਲ ਬੀ.ਏ. ਦੀ ਡਿਗਰੀ ਹਾਸਲ ਕੀਤੀ। ਉਸਨੇ ਗੁਜਰਾਤ ਯੂਨੀਵਰਸਿਟੀ ਤੋਂ ਬਾਹਰੀ ਵਿਦਿਆਰਥੀ ਵਜੋਂ ਐਮ.ਏ. ਸੰਨ 1984 ਵਿੱਚ ਪੂਰੀ ਕੀਤੀ ਅਤੇ ਚੰਦਰਕਾਂਤ ਟੋਪੀਵਾਲਾ ਦੇ ਅਧੀਨ 1994 ਵਿੱਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਉਸ ਦਾ ਡਾਕਟੋਰਲ ਥੀਸਸ ਸੁਰੇਸ਼ ਜੋਸ਼ੀ ਤੋਂ ਬਾਅਦ ਨਿੱਕੀ ਕਹਾਣੀ ਦੇ ਵੱਖਰੇ ਵੱਖਰੇ ਪਹਿਲੂ ਸੀ। [2]

ਸਾਹਿਤਕ ਕੰਮ[ਸੋਧੋ]

ਕੋਲਾਹਲ, ਮੋਹਨ ਪਰਮਾਰ ਦਾ ਪਹਿਲਾ ਲਘੂ ਕਹਾਣੀ ਸੰਗ੍ਰਹਿ 1980 ਵਿਚ ਪ੍ਰਕਾਸ਼ਤ ਹੋਇਆ ਸੀ। ਇਸ ਤੋਂ ਬਾਅਦ ਪ੍ਰਕਾਸ਼ਤ ਉਸ ਦੀਆਂ ਰਚਨਾਵਾਂ ਵਿੱਚ ਵਾਅਕ (1995) ਅਤੇ ਅੰਚਾਲੋ (2008) ਪ੍ਰਕਾਸ਼ਤ ਹੋਏ। ਉਸਦੇ ਨਾਵਲਾਂ ਵਿਚ ਭੇਖਦ (1982), ਵਿਕਰਿਆ, ਕਾਲਗ੍ਰਾਸਤਾ, ਪ੍ਰਾਪਤੀ (1990), ਨੀਲੀਯੂ (1992) ਅਤੇ ਲੂਪਤਾਵੇਧ (2006) ਸ਼ਾਮਲ ਹਨ। ਉਸ ਦੀਆਂ ਆਲੋਚਨਾਤਮਕ ਰਚਨਾਵਾਂ ਸੰਵਿਤੀ (1984), ਅੰਸਾਰ (1989) ਅਤੇ ਵਰਤਾਰੋਹਨ (2005) ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ ਹਨ। ਉਸ ਦਾ ਖੋਜ ਕਾਰਜ ਸੁਰੇਸ਼ ਜੋਸ਼ੀ ਪਛਿਨੀ ਵਰਤਣਾ ਵਿਸ਼ੇਸ਼ ਪਰੀਨਾਮੋ 2001 ਵਿੱਚ ਪ੍ਰਕਾਸ਼ਤ ਹੋਇਆ ਸੀ। [3]

ਉਸਨੇ ਜੋਤੀਸ਼ ਜਾਨੀਨੀ ਵਰਤਾਸ੍ਰਿਸ਼ਟੀ (2013) ਦਾ ਸੰਪਾਦਨ ਕੀਤਾ, ਜੋ ਜੋਤਿਸ਼ ਜਾਨੀ ਦੀਆਂ ਚੋਣਵੀਂਆਂ ਕਹਾਣੀਆਂ ਦਾ ਸੰਗ੍ਰਹਿ ਹੈ। [ਹਵਾਲਾ ਲੋੜੀਂਦਾ] [ <span title="This claim needs references to reliable sources. (December 2018)">ਹਵਾਲਾ ਲੋੜੀਂਦਾ</span> ]

ਮਾਨ ਸਨਮਾਨ[ਸੋਧੋ]

ਉਸਨੇ ਆਪਣੇ ਲਘੂ ਕਹਾਣੀ ਸੰਗ੍ਰਹਿ ਅੰਚਾਲੋ (2008) ਲਈ 2011 ਦਾ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਉਸਨੂੰ ਉਮਾ-ਸਨੇਹਰਾਮੀ ਪੁਰਸਕਾਰ (2000–01), ਸੰਤ ਕਬੀਰ ਅਵਾਰਡ (2003) ਅਤੇ ਪ੍ਰੇਮਾਨੰਦ ਸੁਵਰਨਾ ਚੰਦਰਕ (2011) ਵੀ ਪ੍ਰਾਪਤ ਹੋਏ। [2]

ਨਿੱਜੀ ਜ਼ਿੰਦਗੀ[ਸੋਧੋ]

ਮੋਹਨ ਪਰਮਾਰ ਗੁਜਰਾਤ ਮੈਰੀਟਾਈਮ ਬੋਰਡ, ਗਾਂਧੀਨਗਰ ਦਾ ਸੇਵਾਮੁਕਤ ਪ੍ਰਬੰਧਕੀ ਅਧਿਕਾਰੀ ਹੈ। [3]

ਇਹ ਵੀ ਵੇਖੋ[ਸੋਧੋ]

  • ਗੁਜਰਾਤੀ ਭਾਸ਼ਾ ਦੇ ਲੇਖਕਾਂ ਦੀ ਸੂਚੀ

ਹਵਾਲੇ[ਸੋਧੋ]

  1. "Welcome to Muse India". Welcome to Muse India. Archived from the original on 2017-05-10. Retrieved 2016-05-14. {{cite web}}: Unknown parameter |dead-url= ignored (|url-status= suggested) (help)
  2. 2.0 2.1 Patel, Bipin (November 2018). Desai, Parul Kandarpa (ed.). ગુજરાતી સાહિત્યનો ઇતિહાસ (૧૯૩૬થી ૧૯૫૦): સ્વાતંત્ર્યોત્તર યુગ-૨ [History of Gujarati Literature (1936 to 1950): Post-independence era-2] (in ਗੁਜਰਾਤੀ). Vol. 8. Ahmedabad: K. L. Study Center, Gujarati Sahitya Parishad. p. 165. ISBN 978-81-939074-1-2.
  3. 3.0 3.1 Shukla, Kirit (2008). Gujarati Sahityakar Parichaykosh. Gandhinagar: Gujarat Sahitya Akademi. p. 362. ISBN 9789383317028.