ਸਮੱਗਰੀ 'ਤੇ ਜਾਓ

ਮੋਹਨ ਸਿੰਘ ਰਾਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੋਹਨ ਸਿੰਘ ਰਾਹੀ (ਜਨਮ 1930 - 26 -10- 2020) ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਦਾ ਬਾਨੀ ਮਾਲਕ ਅਤੇ ਪੰਜਾਬੀ ਪੁਸਤਕਾਂ ਦਾ ਇੱਕ ਪ੍ਰਸਿੱਧ ਪ੍ਰ੍ਕਾਸ਼ਕ ਸੀ।

ਉਸਨੇ ਭਾਈ ਵੀਰ ਸਿੰਘ ਦੁਆਰਾ ਸਥਾਪਿਤ ਵਜ਼ੀਰ ਹਿੰਦ ਪ੍ਰੈਸ ਵਿਚ ਦਸ ਸਾਲ ਦੀ ਉਮਰ ਵਿਚ ਉਹ ਇਕ ਕਾਪੀ ਹੋਲਡਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸਨੇ ਇਕ ਹੋਰ ਛੋਟੀ ਜਿਹੀ ਪ੍ਰੈੱਸ ਵਿਚ ਟਾਈਪ ਵੰਡ ਅਤੇ ਕੰਪੋਜਿੰਗ ਦਾ ਕੰਮ ਵੀ ਸਿੱਖਿਆ। ਉਸਨੇ 1965 ਤੋਂ 1970 ਵਿਚ ਦਿੱਲੀ ਵਿਚ ਨਵਯੁਗ ਪ੍ਰਕਾਸ਼ਨ ਦੇ ਮਾਲਕ ਭਾਪਾ ਪ੍ਰੀਤਮ ਸਿੰਘ ਨਾਲ ਕੰਮ ਕੀਤਾ ਅਤੇ 1972 ਵਿਚ ਅੰਮ੍ਰਿਤਸਰ ਵਿਚ ਆਪਣੇ ਪ੍ਰਕਾਸ਼ਨ ਹਾਊਸ "ਰਵੀ ਸਾਹਿਤ ਪ੍ਰਕਾਸ਼ਨ" ਦੀ ਸ਼ੁਰੂਆਤ ਕੀਤੀ।