ਸਮੱਗਰੀ 'ਤੇ ਜਾਓ

ਮੋਹਿਨਜੋਦੜੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਹਿੰਜੋਦੜੋ ਦੇ ਖੰਡਰ
UNESCO World Heritage Site
Criteriaਸਭਿਆਚਾਰਕ: ii, iii
Reference138
Inscription1980 (4ਥਾ Session)

ਮੋਹਿੰਜੋਦੜੋ (ਸਿੰਧੀ: موئن جو دڙو ਭਾਵ:-ਮੁਰਦਿਆਂ ਦਾ ਥੇਹ) ਸਿੰਧ ਘਾਟੀ ਸਭਿਅਤਾ ਦਾ ਇੱਕ ਅਹਿਮ ਕੇਂਦਰ ਹੈ। ਇਹ ਲੜਕਾਨਾ ਤੋਂ ਵੀਹ ਕਿਲੋਮੀਟਰ ਦੂਰ ਅਤੇ ਸੱਖਰ ਤੋਂ 80 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿੱਤ ਹੈ। ਇਹ ਸਿੰਧ ਘਾਟੀ ਸਭਿਅਤਾ ਦੇ ਇੱਕ ਹੋਰ ਅਹਿਮ ਕੇਂਦਰ ਹੜਪਾ ਤੋਂ 400 ਮੀਲ ਦੂਰ ਹੈ ਅਤੇ ਇਹ ਸ਼ਹਿਰ 2600 ਈਸਵੀ ਪੂਰਵ ਮੌਜੂਦ ਸੀ ਅਤੇ 1700 ਈਸਵੀ ਪੂਰਵ ਵਿੱਚ ਨਾਮਾਲੂਮ ਕਾਰਨਾਂ ਕਰ ਕੇ ਖ਼ਤਮ ਹੋ ਗਿਆ। ਐਪਰ ਮਾਹਿਰਾਂ ਦੇ ਖਿਆਲ ਵਿੱਚ ਸਿੰਧ ਦਰਿਆ ਦੇ ਰੁਖ ਦੀ ਤਬਦੀਲੀ, ਹੜ੍ਹ, ਬਾਹਰੀ ਹਮਲਾਵਰ ਜਾਂ ਭੁਚਾਲ ਅਹਿਮ ਕਾਰਨ ਹੋ ਸਕਦੇ ਹਨ।

ਮੋਹਿਨਜੋ-ਦੜੋ ਦਾ ਸਿੰਧੀ ਭਾਸ਼ਾ ਵਿਚ ਅਰਥ ਹੈ "ਮੁਰਦਿਆਂ ਦਾ ਥੇਹ "। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਯੋਜਨਾਬਧ ਅਤੇ ਸ਼ਾਨਦਾਰ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਪ੍ਰਪੱਕ ਸ਼ਹਿਰ ਹੈ। ਇਸ ਨਗਰ ਦੇ ਅਵਸ਼ੇਸ ਸਿੰਧੂ ਨਦੀ ਦੇ ਕਿਨਾਰੇ ਸੱਖਰ ਜ਼ਿਲੇ ਵਿਚ ਸਥਿਤ ਹਨ । ਮੋਹਿਨਜੋਦੜੋ ਸ਼ਬਦ ਦਾ ਸਹੀ ੳੁਚਾਰਨ ਹੈ 'ਮੁਅਨ ਜੋ ਦੜੋ' । ਇਸਦੀ ਖੋਜ ਰਾਖਾਲਦਾਸ ਬਨਰਜੀ ਨੇ 1922 ਈ. ਵਿਚ ਕੀਤੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਮਹਾਨਿਦੇਸ਼ਕ ਜਾਨ ਮਾਰਸ਼ਲ ਦੇ ਨਿਰਦੇਸ਼ ੳੁੱਤੇ ਇਸ ਦੀ ਖੁਦਾਈ ਦਾ ਕਾਰਜ ਸ਼ੁਰੂ ਹੋਇਆ। ਇੱਥੇ ਖੁਦਾਈ ਸਮੇਂ ਵੱਡੀ ਮਾਤਰਾ 'ਚ ਇਮਾਰਤਾਂ, ਧਾਤਾਂ ਦੀਆਂ ਮੂਰਤਾਂ ਅਤੇ ਮੋਹਰਾਂ ਆਦਿ ਮਿਲੇ। ਪਿਛਲੇ 100 ਸਾਲਾਂ 'ਚ ਹੁਣ ਤੱਕ ਇਸ ਸ਼ਹਿਰ ਦੀ ਇਕ ਤਿਹਾਈ ਹਿੱਸੇ ਦੀ ਹੀ ਖੁਦਾਈ ਹੋ ਸਕੀ ਹੈ, ਤੇ ਹੁਣ ਇਹ ਵੀ ਬੰਦ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸ਼ਹਿਰ 200 ਹੈਕਟੇਅਰ ਖੇਤਰ ਵਿਚ ਫੈਲਿਆ ਹੋਇਆ ਸੀ।

ਇਤਿਹਾਸ

[ਸੋਧੋ]

ਮੋਹਿਨਜੋਦੜੋ (ਸਿੰਧੀ: موئن جو دڙو‎,ੳੁਰਦੂ: موئن جو دڑو‎,) ਸਿੰਧ ਘਾਟੀ ਸਭਿਅਤਾ ਦਾ ਇੱਕ ਅਹਿਮ ਕੇਂਦਰ ਹੈ। ਇਹ ਲੜਕਾਨਾ ਤੋਂ ਵੀਹ ਕਿਲੋਮੀਟਰ ਦੂਰ ਅਤੇ ਸੱਖਰ ਤੋਂ 80 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿੱਤ ਹੈ। ਇਹ ਸਿੰਧ ਘਾਟੀ ਸਭਿਅਤਾ ਦੇ ਇੱਕ ਹੋਰ ਅਹਿਮ ਕੇਂਦਰ ਹੜਪਾ ਤੋਂ 400 ਮੀਲ ਦੂਰ ਹੈ ਅਤੇ ਇਹ ਸ਼ਹਿਰ 2600 ਈਸਵੀ ਪੂਰਵ ਵਿਚ ਮੌਜੂਦ ਸੀ ਅਤੇ 1700 ਈਸਵੀ ਪੂਰਵ ਵਿੱਚ ਨਾਮਾਲੂਮ ਕਾਰਨਾਂ ਕਰ ਕੇ ਖ਼ਤਮ ਹੋ ਗਿਆ। ਐਪਰ ਮਾਹਿਰਾਂ ਦੇ ਖਿਆਲ ਵਿੱਚ ਸਿੰਧ ਦਰਿਆ ਦੇ ਰੁਖ ਦੀ ਤਬਦੀਲੀ, ਹੜ੍ਹ, ਬਾਹਰੀ ਹਮਲਾਵਰ ਜਾਂ ਭੁਚਾਲ ਅਹਿਮ ਕਾਰਨ ਹੋ ਸਕਦੇ ਹਨ।  

ਮੋਹਿਨਜੋਦੜੋ ਨੂੰ 1922 ਈ. ਵਿਚ ਬਰਤਨਵੀ ਮਾਹਿਰ  ਸਰ ਜਾਨ ਮਾਰਸ਼ਲ ਨੇ ਖੋਜਿਆ ਅਤੇ ਇਨ੍ਹਾਂ ਦੀ ਗੱਡੀ ਅੱਜ ਵੀ ਮੋਹਿਨਜੋਦੜੋ ਦੇ ਅਜਾਇਬ ਘਰ ਦੀ ਸ਼ਾਨ ਹੈ। ਮੋਹਿਨਜੋਦੜੋ ਸੰਭਾਲ ਸੈੱਲ ਦੇ ਸਾਬਕਾ  ਡਾਇਰੈਕਟਰ ਹਾਕਿਮ ਸ਼ਾਹ ਬੁਖ਼ਾਰੀ ਦਾ ਕਹਿਣਾ ਹੈ ਕਿ ,' ਆਰ ਕੇ ਭਿੰਡਰ ਨੇ 1911 'ਚ ਬੁੱਧ ਮੱਤ ਦੇ ਮੁਕਾਮੇ ਮੁਕੱਦਸ ਦੀ ਹੈਸੀਅਤ ਤੋਂ ਇਸ ਜਗ੍ਹਾ ਨੂੰ ਇਤਿਹਾਸਿਕ ਕਰਾਰ ਦਿੱਤਾ , ਉਸ ਤੋਂ ਇਕ ਸਾਲ ਬਾਅਦ ਸਰ ਜਾਨ ਮਾਰਸ਼ਲ ਆਏ ਤੇ ਉਨ੍ਹਾਂ ਨੇ ਇਸ ਜਗ੍ਹਾ ਦੀ ਖੁਦਾਈ ਕਰਵਾਈ। ਇਸ ਖੁਦਾਈ ਹੇਠ ਇਕ ਦੁਨੀਆਂ ਦਾ ਸਭ ਤੋਂ ਪੁਰਾਣਾ ਤਰਤੀਬਬਦ ਅਤੇ ਸ਼ਾਨਦਾਰ ਸ਼ਾਨਦਾਰ ਸ਼ਹਿਰ ਵਸਿਅਾ ਹੋਇਆ ਸੀ। ਇਸ ਸ਼ਹਿਰ ਦੀਆਂ ਗਲੀਆਂ ਖੁਲੀਆਂ ਅਤੇ ਸਿੱਧੀਆਂ ਸਨ ਅਤੇ ਪਾਣੀ ਦੀ ਨਿਕਾਸੀ ਦਾ ਇੰਤਜਾਮ ਸੀ। ਇਕ ਅੰਦਾਜੇ ਅਨੁਸਾਰ ਇਸ ਸ਼ਹਿਰ ਵਿਚ 35000 ਵਸੋ ਵਸਦੀ ਸੀ। ਦਨੀਆਂ ਦਾ ਪਹਿਲਾ ਇਸਨਾਨ ਘਰ ਵੀ ਇਥੇ ਬਣਾਏ ਗਏ। ਮਾਹੀਰਾਂ ਦੇ ਅਨੁਸਾਰ ਇਹ ਸ਼ਹਿਰ ਸੱਤ ਵਾਰ ਉਜੜਿਆ ਅਤੇ ਬਣਾਇਆ ਗਿਆ ਜਿਸਦਾ ਮੁੱਖ ਕਾਰਣ ਸਿੰਧੁ ਨਦੀ ਦਾ ਹੜ੍ਹ ਸੀ।[1]

ਮੋਹਿਨਜੋਦੜੋ ਸੱਭਿਅਤਾ

ਵਿਸ਼ੇਸ਼ਤਾਵਾਂ

[ਸੋਧੋ]

ਮੋਹਿਨਜੋਦੜੋ ਦੀਆਂ ਸੜਕਾਂ ਅਤੇ ਗਲੀਆਂ ਵਿਚ ਤੁਸੀ ਅੱਜ ਵੀ ਘੁੰਮ ਸਕਦੇ ਹੋ। ਇਹ ਸ਼ਹਿਰ ਅੱਜ ਵੀ ਉਥੇ ਹੀ ਸਥਿਤ ਹੈ। ਇਸ ਦੀਆਂ ਕੰਧਾਂ ਅੱਜ ਵੀ ਮਜਬੂਤ ਹਨ। ਇਸ ਨੂੰ ਭਾਰਤ ਦਾ ਸਭ ਤੋਂ ਪੁਰਾਣਾ ਭੂ ਦ੍ਰਿਸ਼ ਕਿਹਾ ਜਾਂਦਾ ਹੈ। ਮੋਹਿਨਜੋਦੜੋ ਦੇ ਮੁੱਖ ਹਿੱਸੇ ਉੱਪਰ ਬੌਧ ਸਤੂਪ ਹੈ।

ਪ੍ਰਸਿੱਧ ਜਲ ਕੁੰਡ

[ਸੋਧੋ]
 ਜਲ ਕੁੰਡ

 ਮੋਹਿਨਜੋਦੜੋ ਦੀ ਦੈਵ ਮਾਰਗ ਗਲੀ ਵਿਚ ਲਗਭਗ 40 ਫੁੱਟ ਲੰਬਾ ਅਤੇ 25 ਫੁੱਟ ਚੌੜਾ ਪ੍ਰਸਿੱਧ ਜਲ ਕੁੰਡ ਹੈ। ਇਸ ਦੀ ਡੁੰਘਾਈ 7 ਫੁੱਟ ਹੈ। ਕੁੰਡ ਦੇ ਦੱਖਣ ਅਤੇ ਉੱਤਰ ਤੋਂ ਪੌੜੀਆਂ ਉਤਰਦੀਆਂ ਹਨ। ਕੁੰਡ ਦੇ ਤਿੰਨ ਪਾਸੇ ਸਾਧੂਆਂ ਲਈ ਘਰ ਬਣੇ ਹੋਏ ਹਨ। ਉਤਰ ਵਿਚ ਦੋ ਕਤਾਰਾ ਵਿਚ 7 ਇਸ਼ਨਾਨ ਘਰ ਬਣੇ ਹੋਏ ਹਨ। ਇਸ ਕੁੰਡ ਨੂੰ ਬਹੁਤ ਸਮਝਦਾਰੀ ਨਾਲ ਬਣਾਇਆ ਗਿਆ ਹੈ ਕਿਉਂ ਕਿ  ਇਸ ਦਾ ਕੋਈ ਵੀ ਦਰਵਾਜਾ ਦੂਸਰੇ ਦੇ ਸਾਹਮਣੇ ਨਹੀਂ ਖੁੱਲਦੇ। ਕੁੰਡ ਵਿਚ ਪਾਣੀ ਦੇ ਪ੍ਰਬੰਧ ਲਈ ਦੋਹਰੇ ਘੇਰੇ ਵਾਲਾ ਖੂਹ ਬਣਾਇਆ ਗਿਆ ਹੈ। ਪਾਣੀ ਦੀ ਨਿਕਾਸੀ ਲਈ ਪੱਕੀਆਂ ਨਾਲੀਆਂ ਬਣੀਆਂ ਹੋਈਆਂ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਇਸਨੂੰ ਪੱਕੀਆਂ ਇੱਟਾਂ ਨਾਲ ਢੱਕਿਆ ਹੋਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਐਨਾ ਪ੍ਰਾਚੀਨ ਹੋਣ ਦੇ ਬਾਵਜੂਦ ਸਾਡੇ ਨਾਲੋਂ ਘੱਟ ਨਹੀਂ ਸਨ।

ਖੇਤੀ-ਬਾੜੀ

ਖੁਦਾਈ ਤੋਂ ੲਿਹ ਵੀ ਗੱਲ ਉਜਾਗਰ ਹੋੲੀ ਹੈ, ਕਿ ਇੱਥੇ ਖੇਤੀ-ਬਾੜੀ ਅਤੇ ਪਸ਼ੂ ਪਾਲਣ ਦੀ  ਵੀ ਸੱਭਿਅਤਾ ਰਹੀ ਹੋਵੇਗੀ। ਇਤਿਹਾਸਕਾਰ ਇਰਫ਼ਾਨ ਹਬੀਬ ਦੇ ਅਨੁਸਾਰ ਇੱਥੇ ਦੇ ਲੋਕ ਰਬੀ ਦੀ ਫ਼ਸਲ ਬੀਜਦੇ ਸਨ। ਕਣਕ, ਸਰੋਂ, ਛੋਲਿਆਂ ਦੀ ਖੇਤੀ ਦੇ ਪੱਕੇ ਸਬੂਤ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਇਥੇ ਹੋਰ ਵੀ ਕਈ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਸੀ, ਇਥੇ ਕਪਾਹ  ਨੂੰ ਛੱਡ ਕੇ ਬਾਕੀ ਸਾਰੇ ਬੀਜ਼ ਮਿਲੇ ਹਨ। ਦੁਨੀਆਂ ਵਿਚ ਸਭ ਤੋਂ ਪੁਰਾਣੇ ਸੂਤ ਦੇ ਕੱਪੜੇ ਦੇ ਦੋ ਨਮੂਨਿਆਂ ਵਿਚੋਂ ੲਿਕ ਦਾ ਨਮੂਨਾ ਇੱਥੇ ਮਿਲਿਆ। ਖੁਦਾਈ ਤੋਂ ੲਿਹ ਵੀ ਪਤਾ ਚੱਲਿਆ ਹੈ ਕਿ ਇਥੇ ਕੱਪੜੇ ਰੰਗਣ ਲਈ ਕਾਰਖਾਨਾ ਵੀ ਸੀ। 

ਨਗਰ ਦੀ ਤਰਤੀਬ

[ਸੋਧੋ]
ਸੜਕਾਂ

ਮੋਹਿਨਜੋਦੜੋ ਦੀਆਂ ਇਮਾਰਤਾਂ ਭਾਵੇਂ ਖੰਡਰਾਂ ਵਿਚ ਬਦਲ ਗਈਆਂ ਹੋਣ ਪਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੇ ਵਿਸਥਾਰ ਨੂੰ ਸ਼ਪੱਸ਼ਟ ਕਰਨ ਲਈ ਇਹ ਖੰਡਰ ਕਾਫੀ ਹਨ। ਇਥੇ ਦੀਆਂ ਸੜਕਾਂ ਅੱਧੀਆਂ ਟੇਡੀਆਂ ਸਨ ਤਾਂ ਜੋ ਪਾਣੀ ਨਾ ਖੜੇ। ਇਹ ਸੜਕਾਂ ਅੈਨੀਆਂ ਚੌੜੀਆਂ ਸਨ ਕਿ ਦੋ ਬਲਦ-ਗੱਡੀਆਂ ਬਰਾਬਰ ਲੰਘ ਸਕਦੀਆਂ ਸਨ। ਸੜਕਾਂ ਦੇ ਦੋਵੇਂ  ਪਾਸੇ ਘਰ ਹਨ, ਦਿਲਚਸਪ ਗੱਲ ਇਹ ਹੈ ਕਿ ਸੜਕ ਵੱਲ ਘਰ ਦੀਆਂ ਪਿਠਾਂ ਹਨ, ਭਾਵ ਘਰਾਂ ਦੇ ਦਰਵਾਜੇ ਅੰਦਰ ਗਲੀ ਵਿਚ  ਸਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮੋਹਿਨਜੋਦੜੋ ਸਿੰਧੂ ਘਾਟੀ ਸੱਭਿਅਤਾ ਵਿਚ ਪਹਿਲਾ ਸੱਭਿਆਚਾਰ ਹੈ ਜੋ ਖੂਹ ਪੁੱਟ ਕੇ ਭੂਮੀ-ਜਲ ਤੱਕ ਪਹੁੰਚੀ।ਮੋਹਿਨਜੋਦੜੋ ਵਿਚ ਲਗਭਗ 700 ਖੂਹ ਹਨ। ਇਥੇ ਦੀ ਪਾਣੀ ਨਿਕਾਸੀ, ਖੂਹ, ਜਲ ਕੁੰਡ ਅਤੇ ਨਦੀਆਂ ਦੇਖ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਿਨਜੋਦੜੋ ਸੱਭਿਅਤਾ ਅਸਲ ਅਰਥਾਂ ਵਿਚ ਜਲ-ਸੱਭਿਅਤਾ ਸੀ[

ਪ੍ਰਸਿੱਧ 'ਨ੍ਰਿਤਕੀ' ਸ਼ਿਲਪ

ਮਿਊਜ਼ੀਅਮ

[ਸੋਧੋ]

ਮੋਹਿਨਜੋਦੜੋ ਦਾ ਮਿਊਜ਼ੀਅਮ ਛੋਟਾ ਹੀ ਹੈ। ਮੁੱਖ ਚੀਜਾਂ ਕਰਾਚੀ, ਲਾਹੌਰ, ਦਿੱਲੀ ਅਤੇ ਲੰਡਨ ਵਿਚ ਹਨ। ਇਥੇ ਕਾਲੀ ਹੋ ਚੁੱਕੀ ਕਣਕ, ਤਾਂਬੇ ਅਤੇ ਕਾਂਸੀ ਦੇ ਬਰਤਨ, ਮੋਹਰਾਂ, ਉਂਨ ਉੱਪਰ ਕਾਲੇ-ਭੂਰੇ ਚਿੱਤਰ, ਚੌਪੜ ਦੀਆਂ ਗੋਲੀਆਂ,  ਦੀਵੇ, ਮਾਪ ਤੋਲ ਪੱਥਰ, ਤਾਂਬੇ ਦਾ ਸ਼ੀਸ਼ਾ ਅਤੇ  ਮਿੱਟੀ ਦੀ ਬਲਦ-ਗੱਡੀ ਅਾਦਿ ਖਿਡਾਉਂਣੇ ਤੇ ਹੋਰ ਖਿਡਾਉਣੇ, ਦੋ ਪੌੜਾਂ ਵਾਲੀ ਚੱਕੀ , ਕੰਘੀ,  ਮਿੱਟੀ ਦੇ ਕੰਗਣ, ਰੰਗ-ਬਿਰੰਗੇ ਪੱਥਰਾਂ ਦੇ ਮਣਕਿਆਂ ਵਾਲੇ ਹਾਰ ਅਤੇ ਪੱਥਰ ਦੇ ਔਜ਼ਾਰ ਆਦਿ ਹਨ। ਮਿਊਜ਼ੀਅਮ ਵਿਚ ਕੰਮ ਕਰਨ ਵਾਲੇ ਅਲੀ ਨਵਾਜ਼ ਅਨੁਸਾਰ ਇਥੇ ਕੁਝ ਸੋਨੇ ਦੇ ਗਹਿਣੇ ਵੀ ਸਨ ਜੋ ਚੋਰੀ ਹੋ ਗਏ।

ਮਿਊਜ਼ੀਅਮ ਵਿਚ ਰੱਖੀਆਂ ਚੀਜਾਂ ਵਿਚ ਕੁਝ ਸੂਈਆਂ ਵੀ ਹਨ। ਖੁਦਾਈ ਦੇ ਦੌਰਾਨ ਤਾਂਬੇ ਅਤੇ ਕਾਂਸੀ ਦੀਆਂ ਬਹੁਤ ਸਾਰੀਆਂ ਮਿਲੀਆਂ ਸਨ। ਕਾਸ਼ੀਨਾਥ ਦਿਕਸ਼ਿਤ ਨੂੰ ਸੋਨੇ ਦੀਆਂ ਤਿੰਨ ਸੂਈਆਂ ਮਿਲੀਆਂ ਜਿੰਨ੍ਹਾਂ ਵਿਚੋਂ ਇਕ ਸੂਈ ਦੋ ਇੰਚ ਲੰਬੀ ਸੀ। ਇਹ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਸੂਈਆਂ ਨੂੰ ਬਰੀਕ ਕਸੀਦਾਕਾਰੀ ਦੇ ਲਈ ਵਰਤਿਆ ਜਾਂਦਾ ਹੋਵੇਗਾ। ਖੁਦਾੲੀ ਦੌਰਾਨ ਸੂਈਆਂ ਤੋਂ ਬਿਨਾ ਹਾਥੀਦੰਦ ਅਤੇ ਤਾਂਬੇ ਦੇ ਸੂਏ ਵੀ ਮਿਲੇ ਹਨ।

ਕਲਾ

[ਸੋਧੋ]

ਸਿੰਧੂ ਘਾਟੀ ਦੇ ਲੋਕਾਂ ਵਿਚ ਕਲਾ ਅਤੇ ਮਨੋ-ਰੁਚੀਆਂ ਦਾ ਵਧੇਰੇ ਮਹੱਤਵ ਸੀ।ਵਸਤੂਕਲਾ ਅਤੇ ਨਗਰ ਤਰਤੀਬ ਹੀ ਨਹੀਂ,ਧਾਤੂ ਅਤੇ ਪੱਥਰਾਂ ਦੀਆਂ ਮੂਰਤਾਂ, ਊਨ ਉਪਰ ਮਨੁੱਖੀ ਚਿੱਰਤ, ਬਨਸਪਤੀ ਅਤੇ ਪਸੂ-ਪੰਛੀਆਂ ਦੀਆਂ ਛਵੀਆਂ, ਮੋਹਰਾਂ, ਖਿਡਾਉਣੇ, ਗਹਿਣੇ ੳਤੇ ਸੁਘੜ ਅੱਖਰਾਂ ਦੀ ਲਿੱਪੀ ਸਿੰਧੂ ਸੱਭਿਅਤਾ ਨੂੰ ਤਕਨੀਕੀ ਸਿੱਧੀ ਤੋਂ ਵਧੇਰੇ ਕਲਾ ਸਿਧੀ ਦੇ ਰੂਪ 'ਚ ਪੇਸ਼ ਕਰਦੀ ਹੈ। 

ਹਵਾਲੇ

[ਸੋਧੋ]
  1. "जर यदा". Archived from the original on 2008-11-21. Retrieved 2016-08-17. {{cite web}}: Unknown parameter |dead-url= ignored (|url-status= suggested) (help)