ਮੋਹਿੰਜੋਦੜੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਮੋਹਿੰਜੋਦੜੋ ਦੇ ਖੰਡਰ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
ਦੇਸ਼  ਪਾਕਿਸਤਾਨ
ਕਿਸਮ ਸਭਿਆਚਾਰਕ
ਮਾਪ-ਦੰਡ ii, iii
ਹਵਾਲਾ 138
ਯੁਨੈਸਕੋ ਖੇਤਰ ਏਸ਼ੀਆ-ਪ੍ਰਸ਼ਾਂਤ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ 1980 (4ਥਾ ਅਜਲਾਸ)

ਮੋਹਿੰਜੋਦੜੋ (ਸਿੰਧੀ: موئن جو دڙو ਭਾਵ:-ਮੁਰਦਿਆਂ ਦਾ ਥੇਹ) ਸਿੰਧ ਘਾਟੀ ਸਭਿਅਤਾ ਦਾ ਇੱਕ ਅਹਿਮ ਕੇਂਦਰ ਹੈ। ਇਹ ਲੜਕਾਨਾ ਤੋਂ ਵੀਹ ਕਿਲੋਮੀਟਰ ਦੂਰ ਅਤੇ ਸੱਖਰ ਤੋਂ 80 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿੱਤ ਹੈ। ਇਹ ਸਿੰਧ ਘਾਟੀ ਸਭਿਅਤਾ ਦੇ ਇੱਕ ਹੋਰ ਅਹਿਮ ਕੇਂਦਰ ਹੜਪਾ ਤੋਂ 400 ਮੀਲ ਦੂਰ ਹੈ ਅਤੇ ਇਹ ਸ਼ਹਿਰ 2600 ਈਸਵੀ ਪੂਰਵ ਮੌਜੂਦ ਸੀ ਅਤੇ 1700 ਈਸਵੀ ਪੂਰਵ ਵਿੱਚ ਨਾਮਾਲੂਮ ਕਾਰਨਾਂ ਕਰ ਕੇ ਖ਼ਤਮ ਹੋ ਗਿਆ। ਐਪਰ ਮਾਹਿਰਾਂ ਦੇ ਖਿਆਲ ਵਿੱਚ ਸਿੰਧ ਦਰਿਆ ਦੇ ਰੁਖ ਦੀ ਤਬਦੀਲੀ, ਹੜ੍ਹ, ਬਾਹਰੀ ਹਮਲਾਵਰ ਜਾਂ ਭੁਚਾਲ ਅਹਿਮ ਕਾਰਨ ਹੋ ਸਕਦੇ ਹਨ।