ਮੌਤ ਦਾ ਮੈਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੌਤ ਦਾ ਮੈਚ (ਰੂਸੀ: Матч смерти) (ਫਰਮਾ:Lang-ua) ਨਾਜ਼ੀ ਜਰਮਨੀ ਦੁਆਰਾ ਕਬਜ਼ੇ ਅਧੀਨ ਸੋਵੀਅਤ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਖੇਡਿਆ ਗਿਆ ਫੁਟਬਾਲ ਦਾ ਮੈਚ ਸੀ ਜਿਸ ਨੂੰ ਯੁੱਧ ਦੇ ਬਾਅਦ ਇਤਿਹਾਸਕਾਰੀ ਵਿੱਚ ਇਹ ਨਾਂ ਦਿੱਤਾ ਗਿਆ ਹੈ। ਕੀਵ ਸਿਟੀ ਦੀ ਟੀਮ ਦੇ ਸਟਾਰਟ (ਸਿਰਲਿਕ: Старт) ਜੋ ਸ਼ਹਿਰ ਦੀ ਬਰੈੱਡ ਫੈਕਟਰੀ ਨੰ. 1 ਦੀ ਨੁਮਾਇੰਦਗੀ ਕਰਦੀ ਸੀ ਉਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕਈ ਫੁੱਟਬਾਲ ਮੈਚ ਖੇਡੇ  ਸਨ। ਟੀਮ ਵਿੱਚ ਮੁੱਖ ਤੌਰ ਤੇ ਡਾਇਨਾਮੋ ਕੀਵ ਅਤੇ ਲੋਕੋਮੋਤਿਵ ਕੀਵ ਦੇ ਸਾਬਕਾ ਪ੍ਰੋਫੈਸ਼ਨਲ ਫੁਟਬਾਲਰ ਸ਼ਾਮਲ ਸਨ ਜੋ ਕਾਬਜ਼ ਨਾਜ਼ੀ ਅਧਿਕਾਰੀਆਂ ਦੇ ਅਧੀਨ ਫੈਕਟਰੀ ਵਿੱਚ ਕੰਮ ਕਰਦੇ ਸਨ।

6 ਅਗਸਤ, 1942 ਨੂੰ, ਐਫਸੀ ਸਟਾਰਟ ਜਰਮਨ ਟੀਮ ਫਲੈਕੇਲਫ ਨਾਲ ਖੇਡੀ। ਅੰਦਾਜ਼ਨ 2,000 ਦਰਸ਼ਕ ਮੌਜੂਦ ਸਨ, ਹਰ ਇੱਕ ਦਰਸ਼ਕ ਨੇ ਹਾਜ਼ਰ ਹੋਣ ਲਈ ਕੁਲ 5 ਰੂਬਲ ਅਦਾ ਕੀਤੇ ਗਏ ਸਨ।[lower-alpha 1]

ਪਿਛੋਕੜ[ਸੋਧੋ]

1941 Khreshchatyk bombings[lower-alpha 2]

ਇੱਕ ਕੀਵ ਮੂਲ ਵਾਸੀ ਗਿਓਰਗੀ ਕੁਜ਼ਮਿਨ ਨੇ ਸਾਡੀ ਫੁੱਟਬਾਲ ਦੇ ਤਥ ਅਤੇ ਕਲਪਨਾ (Были и небыли нашего футбола) ਵਿੱਚ ਲਿਖਿਆ ਹੈ ਕਿ ਡਾਇਨਮੋ ਕੀਵ ਦੇ ਪਹਿਲੇ ਸਕੁਐਡਾਂ ਵਿੱਚ ਬਹੁਤ ਸਾਰੇ ਨਿਯਮਤ ਚੇਕਾ ਮੈਂਬਰ ਸ਼ਾਮਲ ਸਨ ਜਿਨ੍ਹਾਂ ਵਿੱਚ ਕੋਨਸਤਾਂਤਿਨ ਫੋਮਿਨ ਸੀ। ਚਰਚਾ ਹੈ ਕਿ ਕੋਨਸਤਾਂਤਿਨ ਫੋਮਿਨ ਨੇ 1935-1936 ਦੌਰਾਨ ਪੋਲਿਸ਼ ਮੂਲ ਦੇ ਖਾਰਕੀਵ ਖਿਡਾਰੀਆਂ ਦੇ ਖਿਲਾਫ ਦਮਨ ਵਿੱਚ ਹਿੱਸਾ ਲਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਐਨ ਪਹਿਲਾਂ, ਫੋਮਿਨ ਲੋਕੋਮੋਤਿਵ ਵਿਚ ਵੀ ਖੇਡਿਆ ਸੀ। 

ਕਿਉਂਕਿ ਖਿਡਾਰੀਆਂ ਨੂੰ ਬਾਕਾਇਦਗੀ ਨਾਲ ਅਦਾਇਗੀ ਨਹੀਂ ਕੀਤੀ ਜਾਂਦੀ ਸੀ, ਕੁਝ ਸਮੇਂ ਲਈ ਡਾਇਨਾਮੋ ਦੀ ਫੁਟਬਾਲ ਟੀਮ ਘੱਟ ਗਈ ਸੀ (ਸਿਰਫ ਅੱਠ ਖਿਡਾਰੀ)। ਟੀਮ ਦੇ ਕਪਤਾਨ ਕੋਨਸਤਾਂਤਿਨ ਸ਼ਚੇਗੋਤਸਕੀ ਨੇ ਡਨੀਪਰੋਪੇਤਰੋਵਸਕ ਖਿਸਕ ਜਾਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਐਫਸੀ ਡਾਇਨਮੋ ਡਨੀਪਰੋਪੇਤਰੋਵਸਕ ਲਈ ਖੇਡਿਆ, ਪਰ ਵਾਪਸ ਆਉਣ ਲਈ ਮਜਬੂਰ ਕਰ ਲਿਆ ਗਿਆ। 1932-33 ਵਿਚ ਹੋਲੋਡੋਮੋਰ (ਭੁੱਖਮਰੀ) ਦੇ ਦੌਰਾਨ, ਅੱਧੀ ਟੀਮ ਮਾਸਕੋ ਨੇੜੇ ਇਵਾਨੋਵੋ ਚਲੀ ਗਈ ਸੀ। ਡਾਇਨਮੋ ਦੇ ਦੋ ਖਿਡਾਰੀ, ਪਿਓਨਤਕੋਵਸਕੀ ਅਤੇ ਸਵਿਰਦੋਵਸਕੀ ਨੂੰ ਐਨਕੇਵੀਡੀ ਏਜੰਟਾਂ ਨੇ ਉਤਪਾਦਾਂ ਲਈ ਕੱਪੜੇ ਦੇ ਕਈ ਟੋਟਿਆਂ ਨੂੰ ਬਦਲਣ ਦੀ ਕੋਸ਼ਿਸ਼ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਸੀ ਅਤੇ ਇਸ ਲਈ ਉਨ੍ਹਾਂ ਨੂੰ ਇੱਕ ਡੰਨ ਬਸਤੀ ਵਿੱਚ "ਦੇਸ਼ ਦੇ ਭਲੇ ਲਈ" ਦੋ ਸਾਲਾਂ ਲਈ ਕੰਮ ਕਰਨਾ ਪਿਆ ਸੀ। 1938 ਵਿਚ ਵੱਡੀ ਛਾਂਟੀ ਦੇ ਦੌਰਾਨ, ਪਿਓਨਤਕੋਵਸਕੀ ਅਤੇ ਡਾਇਨਾਮੋ ਦੀ ਟੀਮ ਬਣਾਉਣ ਵਾਲਿਆਂ ਵਿੱਚੋਂ ਇਕ, ਬਰਮਿੰਸਕੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਆਖਰਕਾਰ 1941 ਵਿਚ ਗੋਲੀ ਮਾਰ ਦਿੱਤੀ ਗਈ ਸੀ। ਸੀਜ਼ਨ ਕਦੇ ਪੂਰਾ ਨਹੀਂ ਹੋਇਆ ਕਿਉਂਕਿ ਜਰਮਨੀ ਨੇ 22 ਜੂਨ 1941 ਨੂੰ ਸੋਵੀਅਤ ਸੰਘ ਤੇ ਹਮਲਾ ਕਰ ਦਿੱਤਾ ਸੀ। ਕਈ ਡਾਇਨਾਮੋ ਕੀਵ ਖਿਡਾਰੀ ਫੌਜ ਵਿੱਚ ਭਰਤੀ ਹੋ ਗਏ ਅਤੇ ਲੜਨ ਲਈ ਚਲੇ ਗਏ। ਨਾਜ਼ੀ ਫ਼ੌਜ ਦੀ ਸ਼ੁਰੂਆਤੀ ਸਫਲਤਾ ਨੇ ਇਸ ਨੂੰ ਲਾਲ ਸੈਨਾ ਕੋਲੋਂ ਸ਼ਹਿਰ ਖੋਹ ਲੈਣ ਦੀ ਇਜਾਜ਼ਤ ਦਿੱਤੀ। ਹਮਲੇ ਤੋਂ ਬਚੇ ਹੋਏ ਕਈ ਡਾਇਨਮੋ ਨਾਮੀ ਖਿਡਾਰੀਆਂ ਨੇ ਜੰਗੀ ਕੈਦੀਆਂ ਕੈਂਪਾਂ ਵਿੱਚ ਮਿਲ ਪਏ। 

ਕੀਵ ਤੇ ਕਬਜ਼ਾ ਕਰਦੇ ਹੋਏ, ਜਰਮਨੀਆਂ ਨੇ 600,000 ਸੋਵੀਅਤ ਸੈਨਿਕਾਂ ਨੂੰ ਫੜ ਲਿਆ। ਨਾਜ਼ੀਆਂ ਨੇ ਸ਼ਹਿਰ ਤੇ ਬੜੀ ਸਖ਼ਤੀ ਕਰ ਦਿੱਤੀ ਸੀ। ਯੂਨੀਵਰਸਿਟੀਆਂ ਅਤੇ ਸਕੂਲ ਬੰਦ ਕਰ ਦਿੱਤੇ ਗਏ ਸਨ; ਸਿਰਫ 1942 ਵਿੱਚ ਯੂਕਰੇਨੀ ਆਬਾਦੀ ਲਈ ਇੱਕ ਚਾਰ ਸਾਲਾ ਸਕੂਲ ਸ਼ੁਰੂ ਕੀਤਾ ਗਿਆ ਸੀ। 15 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਅਤੇ 60 ਸਾਲ ਤੋਂ ਘੱਟ ਉਮਰ ਦੇ ਬਾਲਗ਼ਾਂ ਨੂੰ ਮੁਸ਼ੱਕਤ ਲਈ ਭੇਜ ਦਿੱਤਾ ਗਿਆ ਸੀ। ਹਜ਼ਾਰਾਂ ਵਾਸੀਆਂ ਨੂੰ ਵਗਾਰ ਲਈ ਜਰਮਨੀ ਭੇਜ ਦਿੱਤਾ ਗਿਆ ਸੀ। ਜਰਮਨੀਆਂ ਦਾ ਯੂਕਰੇਨੀ ਪੁਲਿਸ ਤੇ ਕੰਟਰੋਲ ਸੀ, ਜਿਸ ਤੋਂ ਬੋਲਸ਼ੇਵਿਕਾਂ ਅਤੇ ਯਹੂਦੀਆਂ ਦੇ ਸ਼ਿਕਾਰ ਵਿਚ ਕੰਮ ਲਿਆ ਜਾਂਦਾ ਸੀ।

ਮਿਥ[ਸੋਧੋ]

ਸਿਰਜਨਾ[ਸੋਧੋ]

1943 ਦੀ ਪਤਝੜ ਵਿਚ ਕੀਵ ਤੋਂ ਜਰਮਨ ਫ਼ੌਜਾਂ ਦੇ ਵਾਪਸ ਜਾਣ ਅਤੇ ਸੋਵੀਅਤ ਪ੍ਰਸ਼ਾਸਨ ਦੀ ਪੁਨਰ-ਸਥਾਪਤੀ ਤੋਂ ਬਾਅਦ, ਲੇਖਕ ਲੈਵ ਕਾਸੀਲ ਨੇ ਸਭ ਤੋਂ ਪਹਿਲਾਂ ਡਾਇਨਮੋ ਖਿਡਾਰੀਆਂ ਦੀ ਜਰਮਨੀਆਂ ਦੇ ਮੌਤ ਬਾਰੇ ਰਿਪੋਰਟ ਦਿੱਤੀ ਸੀ। ਪਰ ਇਜ਼ਵੇਸਤੀਆ ਅਖਬਾਰ ਵਿਚ ਉਸ ਦੀ ਰਿਪੋਰਟ ਵਿੱਚ ਫੁੱਟਬਾਲ ਮੈਚ ਦਾ ਜ਼ਿਕਰ ਨਹੀਂ ਸੀ। 24 ਅਗਸਤ, 1946 (# 164, ਸਫ਼ਾ 3) ਉੱਤੇ ਅਖਬਾਰ ਸਟਾਲਿਨਸਕੋਏ ਪਲੇਮੀਆ ("ਸਟਾਲਿਨ ਦਾ ਕਬੀਲਾ") ਵਿਚ "ਮੌਤ ਦੇ ਮੈਚ" ਦਾ ਪ੍ਰਗਟਾਵਾ ਹੋਇਆ ਹੈ ਜਿੱਥੇ ਅਲੇਜੈਂਡਰ ਬੋਰਸ਼ਚਾਗੋਗਵਸਕੀ ਦੀ ਇੱਕ ਫਿਲਮ ਸਕ੍ਰਿਪਟ ਪ੍ਰਕਾਸ਼ਿਤ ਕੀਤੀ ਗਈ ਸੀ। 1958 ਵਿਚ, ਉਸ ਨੇ ਮੈਚ ਬਾਰੇ ਆਪਣੇ ਨਾਵਲ ਅਲਰਟਿੰਗ ਕਲਾਊਜ (ਟ੍ਰੇਵੋਜਨੀ ਆਬਕਾਕਾ) ਪ੍ਰਕਾਸ਼ਿਤ ਕੀਤੀ ਸੀ। 1958 ਵਿੱਚ, ਪਿਓਤਰ ਸੇਵੇਰੋਵ ਅਤੇ ਨੌਮ ਖਲੇਮਸਕੀ ਨੇ ਆਪਣਾ ਨਾਵਲ ਆਖਰੀ ਦੁਵੰਦ-ਯੁੱਧ (ਪੋਸਲਡਨੀ ਪੋਏਡਿਨੋਕ) ਪ੍ਰਕਾਸ਼ਿਤ ਕੀਤਾ। 

ਇਹ ਦੋ ਨਾਵਲ ਯੇਵਗੀਨੀ ਕਾਰੇਲੋਵ ਦੀ ਕਾਲੀ ਅਤੇ ਚਿੱਟੀ ਫ਼ਿਲਮ ਤੀਸਰੀ ਵਾਰ (Тreti time) ਦੀ ਪ੍ਰੇਰਨਾ ਬਣੇ। ਮਹਾ ਸੋਵੀਅਤ ਵਿਸ਼ਵਕੋਸ਼ ਦੇ ਅਨੁਸਾਰ 32 ਮਿਲੀਅਨ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਸੋਵੀਅਤ ਸਿਨੇਮਿਆਂ ਵਿੱਚ ਦੇਖਿਆ। ਸੋਵੀਅਤ ਪ੍ਰੈਸ ਦਾ ਵੀ "ਮੌਤ ਦਾ ਮੈਚ" ਬਹੁਤ ਮਨਪਸੰਦ ਵਿਸ਼ਾ ਸੀ। ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਕਾਸ਼ਨ ਨੇ ਮੈਚ ਦੇ ਬਚੇ ਹੋਏ ਲੋਕਾਂ ਦਾ ਜ਼ਿਕਰ ਨਹੀਂ ਕੀਤਾ। 

ਜਰਮਨ ਕਬਜ਼ੇ ਤੋਂ ਬਚ ਜਾਣ ਵਾਲੇ ਸਟਾਰਟ ਦੇ ਖਿਡਾਰੀ ਜਨਤਕ ਤੌਰ ਤੇ ਨਜ਼ਰ ਨਹੀਂ ਆਏ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੇ ਸਾਲਾਂ ਵਿੱਚ, ਉਨ੍ਹਾਂ ਨੂੰ ਜਰਮਨਾਂ ਦੇ ਨਾਲ ਸਹਿਯੋਗ ਕਰਨ ਵਾਲਿਆਂ ਦੇ ਰੂਪ ਵਿੱਚ ਦੇਖਿਆ ਗਿਆ ਸੀ। ਉਨ੍ਹਾਂ ਨੂੰ ਗੁਪਤ ਪੁਲਿਸ (ਐਨਕੇਵੀਡੀ) ਦੁਆਰਾ ਕੰਟਰੋਲ ਕੀਤਾ ਗਿਆ ਸੀ ਅਤੇ ਪੁੱਛਗਿੱਛ ਕੀਤੀ ਗਈ ਸੀ।  

ਬ੍ਰੈਜ਼ਨੇਵ ਯੁੱਗ ਵਿੱਚ [ਸੋਧੋ]

"ਮੌਤ ਦੇ ਮੈਚ" ਬਾਰੇ ਰਿਪੋਰਟਾਂ ਮੱਧ 60ਵਿਆਂ ਵਿੱਚ ਬਦਲ ਗਈਆਂ। ਦੂਜੇ ਵਿਸ਼ਵ ਯੁੱਧ ਦੌਰਾਨ ਕਮਿਊਨਿਸਟ ਪਾਰਟੀ ਦੇ ਪ੍ਰਚਾਰ ਦੁਆਰਾ ਲਿਓਨਿਦ ਬ੍ਰੇਜਨੇਵ ਦੀ ਹਕੂਮਤ ਦੇ ਅਧੀਨ ਸੋਵੀਅਤ ਜਨਸੰਖਿਆ ਦੀ ਬਹਾਦਰੀ ਦਾ ਗੁਣਗਾਨ ਕਰਨਾ ਸੀ। "ਮੌਤ ਦਾ ਮੈਚ" ਕੀਵ ਦੇ ਯੁੱਧ ਦੇ ਇਤਿਹਾਸ ਦਾ ਹਿੱਸਾ ਬਣ ਗਿਆ। ਪੀੜਤਾਂ ਦੀ ਸਹੀ ਗਿਣਤੀ ਦੱਸੀ ਗਈ ਸੀ: ਜਰਮਨਾਂ ਨੇ ਚਾਰ ਡਾਇਨਮੋ ਖਿਡਾਰੀਆਂ ਦੀ ਹੱਤਿਆ ਕਰ ਦਿੱਤੀ ਸੀ - ਇੱਕ ਨਸਲੀ ਰੂਸੀ ਗੋਲਕੀਪਰ ਨਿਕੋਲਾਈ ਟ੍ਰੂਸੇਵਿਚ, ਡਿਫੈਂਡਰ ਅਲੈਕਸੀ ਕਾਲੀਮੇਂਕੋ ਅਤੇ ਨਿਸ਼ਾਨੇਬਾਜ਼ ਇਵਾਨ ਕੁਜਮੈਂਕੋ, ਜੋ ਮਿਲਕੇ 1936 ਦੀ ਉਪ ਜੇਤੂ ਟੀਮ ਦੇ ਵਿੱਚ ਖੇਡੇ ਸੀ ਅਤੇ ਮਿਡਫੀਲਡਰ ਮਿਕੋਲਾ ਕੋਰੋਤਕਿਖ, ਜੋ 1939 ਵਿਚ ਡਾਇਨਮੋ ਛੱਡ ਗਿਆ ਸੀ।

ਜਰਮਨਾਂ ਦੁਆਰਾ ਮਾਰੇ ਗਏ ਚਾਰ ਡਾਇਨਮੋ ਖਿਡਾਰੀਆਂ ਨੂੰ ਮਰਨ ਉਪਰੰਤ "ਬਹਾਦਰੀ ਲਈ" ਅਵਾਰਡ ਦਿੱਤਾ ਗਿਆ। ਪੰਜ ਬਚੇ ਖਿਡਾਰੀਆਂ: ਵਲਾਦੀਮੀਰ ਬਾਲਾਕਿਨ, ਮਕਾਰ ਹੋਨਚਾਰੈਂਕੋ, ਮਿਖਾਇਲੋ ਮੇਲਨਿਕ, ਵੈਸਿਲ ਸਖਾਰੇਵ, ਮਿਖਾਇਲੋ ਸੋਵਿਰਦੋਵਸਕੀ ਨੂੰ ਬਹਾਦਰੀ ਦਾ ਮੈਡਲ ਮਿਲਿਆ। 

ਹਵਾਲੇ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found