ਸਮੱਗਰੀ 'ਤੇ ਜਾਓ

ਮੌਲੀ ਰੱਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੌਲੀ ਰੱਸ਼ ਇਕ ਕੈਥੋਲਿਕ ਜੰਗ-ਵਿਰੋਧੀ, ਸਿਵਲ ਅਤੇ ਔਰਤਾਂ ਦੇ ਅਧਿਕਾਰਾਂ ਦੀ ਕਾਰਕੁੰਨ ਹੈ, ਜਿਸਦਾ ਜਨਮ 1932 ਵਿਚ ਹੋਇਆ ਸੀ। ਉਸਨੇ 1972 ਵਿਚ ਲੈਰੀ ਕੇਸਲਰ ਦੇ ਨਾਲ ਪਿਟਸਬਰਗ, ਪੈਨਸਿਲਵੇਨੀਆ ਵਿਚ ਥਾਮਸ ਮਰਟਨ ਸੈਂਟਰ ਦੀ ਸਹਿ-ਸਥਾਪਨਾ ਕੀਤੀ, ਉਹ ਪਲਾਸ਼ੇਅਰਜ਼ ਦੇ ਅੱਠ ਪ੍ਰਤੀਵਾਦੀਆਂ ਵਿਚੋਂ ਇਕ ਸੀ, ਜਿਨ੍ਹਾਂ ਨੂੰ ਪੈਨਸਿਲਵੇਨੀਆ ਦੇ ਕਿੰਗ ਆਫ ਪਰੂਸ਼ੀਆ ਵਿੱਚ ਪ੍ਰਮਾਣੂ ਮਿਜ਼ਾਈਲ ਪਲਾਂਟ ਵਿਖੇ ਪ੍ਰਮਾਣੂ-ਵਿਰੋਧੀ ਹਥਿਆਰਾਂ ਦੀ ਪ੍ਰਤੀਕ ਕਿਰਿਆ ਤੋਂ ਬਾਅਦ ਉਨ੍ਹਾਂ ਦੀ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪਿਆ।[1] [2]

ਜ਼ਿੰਦਗੀ ਅਤੇ ਸਰਗਰਮਤਾ

[ਸੋਧੋ]

ਰੱਸ਼ ਦੀ ਪਰਵਰਿਸ਼ ਪਿਟਸਬਰਗ ਵਿਚ ਹੋਈ। ਉਹ ਕੈਥੋਲਿਕ ਅੰਤਰਜਾਤੀ ਕੌਂਸਲ ਅਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਵੂਮਨ ਸਮੇਤ ਨਾਗਰਿਕ ਅਧਿਕਾਰ ਸੰਗਠਨਾਂ ਦੀ ਮੈਂਬਰ ਰਹੀ ਹੈ।[2] ਉਸਨੇ 1976 ਵਿਚ ਔਰਤਾਂ ਵਿਰੁੱਧ ਹਿੰਸਾ ਦੇ ਵਿਰੋਧ 'ਚ ਪਹਿਲੇ ਸਥਾਨਕ 'ਟੇਕ ਬੈਕ ਦ ਨਾਈਟ' ਮਾਰਚ ਵਿਚ ਹਿੱਸਾ ਲਿਆ ਸੀ।[3] ਰੱਸ਼ 1977 ਦੇ ਹਿਉਸਟਨ ਵਿੱਚ ਰਾਸ਼ਟਰੀ ਮਹਿਲਾ ਕਾਨਫਰੰਸ ਲਈ ਡੈਲੀਗੇਟ ਸੀ।[1]

ਪਲਾਸ਼ੇਅਰਜ਼ ਕਾਰਵਾਈ

[ਸੋਧੋ]

1980 ਵਿੱਚ ਰੱਸ਼ ਸੱਤ ਹੋਰ ਡੈਨੀਅਲ ਬੈਰੀਗਨ, ਫਿਲਿਪ ਬਰਿਗਨ, ਕਾਰਲ ਕਬਾਟ, ਐਲਮਰ ਮਾਸ, ਐਨ ਮੋਂਟਗੋਮਰੀ, ਜੌਨ ਸ਼ੂਕਰਟ ਅਤੇ ਡੀਨ ਹੈਮਰ ਨਾਲ ਇੱਕ ਪਲਾਂਟ ਵਿੱਚ ਦਾਖ਼ਲ ਹੋਈ, ਜੋ ਕਿੰਗ ਆਫ ਪਰੂਸ਼ੀਆ, ਪੀ.ਏ. ਵਿੱਚ ਹਾਈਡ੍ਰੋਜਨ ਬੰਬਾਂ ਦੀ ਸਪੁਰਦਗੀ ਪ੍ਰਣਾਲੀ ਤਿਆਰ ਕਰਦਾ ਸੀ।[1] ਫਿਰ ਪ੍ਰਦਰਸ਼ਨਕਾਰੀਆਂ ਨੇ ਪਰਮਾਣੂ ਹਥਿਆਰਾਂ ਦੀ ਦੌੜ ਦਾ ਵਿਰੋਧ ਕਰਨ ਲਈ ਇਕ ਇੰਟਰਕਾੱਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈ.ਸੀ.ਬੀ.ਐੱਮ.) ਦੇ ਕੋਨ 'ਤੇ ਹਮਲਾ ਕੀਤਾ। ਰੱਸ਼ ਅਤੇ ਉਸਦੇ ਬਾਕੀ ਸੱਤਾਂ ਸਾਥੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਰੱਸ਼ 11 ਹਫ਼ਤਿਆਂ ਲਈ ਜੇਲ੍ਹ ਵਿੱਚ ਰਹੀ, ਜਦੋਂ ਤੱਕ ਕਿ ਦੋ ਪਿਟਸਬਰਗ ਧਾਰਮਿਕ ਆਦੇਸ਼, ਸਿਸਟਰ ਆਫ਼ ਮਰਸੀ ਅਤੇ ਸਿਸਟਰ ਆਫ ਸੈਂਟ ਜੋਸਫ਼ ਨੇ ਉਸਦੀ ਜ਼ਮਾਨਤ ਲਈ ਸੁਰੱਖਿਆ ਪ੍ਰਦਾਨ ਨਾ ਕਰਵਾਈ।[2]

ਅਵਾਰਡ ਅਤੇ ਮਾਨਤਾ

[ਸੋਧੋ]

ਰਾਜਪਾਲ ਟੌਮ ਕਾਰਬੇਟ ਦੁਆਰਾ ਉਸਨੂੰ 2011 ਵਿੱਚ ਪੈਨਸਿਲਵੇਨੀਆ ਦੀ ਇੱਕ ਵਿਲੱਖਣ ਧੀ ਦਾ ਦਰਜਾ ਦਿੱਤਾ ਗਿਆ ਸੀ।[4] ਇਸ ਤੋਂ ਇਲਾਵਾ ਉਸਨੂੰ ਮਾਰਟਿਨ ਲੂਥਰ ਕਿੰਗ, 1990 ਵਿੱਚ ਜੂਨੀਅਰ ਯਾਦਗਾਰੀ ਕੋਲੀਸ਼ਨ ਅਵਾਰਡ, [2] 1994 ਵਿੱਚ ਵਿਮਨ ਫਾਰ ਰੇਸੀਅਲ ਅਤੇ ਆਰਥਿਕ ਸਮਾਨਤਾ ਤੋਂ ਫੈਨੀ ਲੌ ਹਮਰ ਅਵਾਰਡ, 2003 ਵਿੱਚ ਪੀ.ਏ. ਲੇਬਰ ਹਿਸਟਰੀ ਸੁਸਾਇਟੀ ਵੱਲੋਂ ਮਦਰ ਜੋਨਸ ਅਵਾਰਡ, ਵਾਈ.ਡਬਲਯੂ.ਸੀ.ਏ. ਟ੍ਰਿਬਿਟ ਵੱਲੋਂ 2003 ਵਿੱਚ ਵਿਮਨ ਅਵਾਰਡ ਅਤੇ 2004 ਵਿੱਚ ਜਸਟ ਹਾਰਵੈਸਟ ਅਵਾਰਡ ਆਦਿ ਨਾਲ ਸਨਮਾਨਿਤ ਕੀਤਾ ਗਿਆ।

ਨਾਟਕ

[ਸੋਧੋ]

ਉਸ ਦੀ ਜ਼ਿੰਦਗੀ ਬਾਰੇ ਇਕ ਨਾਟਕ, ਮੌਲੀ 'ਜ ਹੈਮਰ ਟੈਮੀ ਰਿਆਨ ਦੁਆਰਾ ਲਿਖਿਆ ਗਿਆ ਸੀ ਅਤੇ ਇਹ ਹੈਮਰ ਆਫ ਜਸਟਿਸ: ਮੌਲੀ ਰੱਸ਼ ਐਂਡ ਪਲੋਸ਼ੇਅਰਜ਼ ਐਟ[2] ਲਿਆਨ ਏਲੀਸਨ ਨੌਰਮਨ ਦੀ ਕਿਤਾਬ ਉੱਤੇ ਅਧਾਰਿਤ ਹੈ। ਨਾਟਕ ਵਿਚ ਦਰਸਾਈਆਂ ਗਈਆਂ ਉਹ ਕਾਰਵਾਈਆਂ ਹਨ ਜੋ 1980 ਵਿਚ ਪਨਸਿਲਵੇਨੀਆ ਦੀਆਂ ਜੇਲ੍ਹਾਂ ਵਿਚ ਰੱਸ਼ ਉਪਰ 78 ਦਿਨਾਂ ਤਕ ਚੱਲੀਆਂ ਸਨ, ਜੋ ਕਿ ਪਨਸਿਲਵੇਨੀਆ ਦੇ ਕਿੰਗ ਆਫ ਪਰੂਸ਼ੀਆ ਵਿਚ ਜਨਰਲ ਇਲੈਕਟ੍ਰਿਕ ਕੰਪਨੀ ਦੇ ਪਲਾਂਟ ਵਿਚ ਪਲਾਸ਼ੇਅਰ ਦੇ ਅੱਠ ਪ੍ਰਤੀਵਾਦੀਆਂ ਦੇ ਮਿਜ਼ਾਈਲੀ ਹਮਲੇ ਵਿਚ ਸ਼ਾਮਿਲ ਹੋਣ ਦੇ ਨਤੀਜੇ ਵਜੋਂ ਕੀਤੀਆਂ ਗਈਆਂ ਸਨ।[5][6]

ਫ਼ਿਲਮ

[ਸੋਧੋ]

ਐਮਲੇ ਡੀ ਐਂਟੋਨੀਓ ਦੀ 1982 'ਚ ਬਣੀ ਫ਼ਿਲਮ ਇਨ ਕਿੰਗ ਆਫ ਪਰੂਸ਼ੀਆ , ਵਿੱਚ ਮਾਰਟਿਨ ਸ਼ੀਨ ਅਤੇ ਮੌਲੀ ਰੱਸ਼ ਖ਼ੁਦ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦਿੱਤੇ। [7]

ਹਵਾਲੇ

[ਸੋਧੋ]
  1. 1.0 1.1 1.2 "Archived copy". Archived from the original on 2017-10-09. Retrieved 2017-10-08.{{cite web}}: CS1 maint: archived copy as title (link)
  2. 2.0 2.1 2.2 2.3 2.4 Norman, Liane Ellison (2016). Hammer of Justice: Molly Rush and the plowshares eight. WIPF & STOCK Publishers. ISBN 978-1532607646. OCLC 959034499.
  3. Brownmiller, Susan. (1999). In our time : memoir of a revolution. New York: Dial Press. ISBN 0385314868. OCLC 41885669.
  4. Faulk, Erin (2011-11-28). "PatchPeople: Activist Molly Rush Wins Governor's Award". Dormont Patch. Retrieved 8 October 2017.
  5. Friswold, Paul (2016). "Molly's Hammer is a Triumph at the Rep". Riverfront News. Retrieved 8 October 2017.
  6. "Pittsburgh's Molly Rush is honored on anniversary of her nuclear warfare protest". Pittsburgh Post-Gazette. September 10, 2016. Retrieved 8 October 2017.
  7. de Antonio, Emile, In the King of Prussia