ਮੰਗਲ ਪਾਂਧੀ ਮਿਸ਼ਨ 1
ਮੰਗਲ ਪਾਂਧੀ ਮਿਸ਼ਨ 1, ਜਾਂ ਮੰਗਲਯਾਨ-1, ਭਾਰਤ ਦਾ ਇਹ ਉੱਪਗ੍ਰਹਿ ‘ਪੀਐਸਐਲਵੀ ਸੀ25’ ਉਡਾਣ ਭਰਨ ਦੇ 40 ਮਿੰਟਾਂ ਬਾਅਦ ਧਰਤੀ ਪੰਧ ਉੱਤੇ ਪੈ ਜਾਵੇਗਾ। ਇਸ ਦੇ 24 ਸਤੰਬਰ 2014 ਨੂੰ ਮੰਗਲ ਗ੍ਰਹਿ ਪੰਧ ਵਿੱਚ ਪਹੁੰਚਣ ਦੀ ਆਸ ਰੱਖੀ ਗਈ ਹੈ। ਫਸਟ ਲਾਂਚ ਪੈਡ ਦੇ ਪੈਰ੍ਹਾਂ ਵਿੱਚ 44.4 ਮੀਟਰ ਉੱਚਾ ਰਾਕਟ ਹੈ ਜਿਸ ਨੂੰ 76 ਮੀਟਰ ਉੱਚੇ ਮੋਬਾਈਲ ਸਰਵਿਸ ਟਾਵਰ ਨੇ ਢੱਕਿਆ ਹੋਇਆ ਹੈ। ਮੰਗਲ ਮਿਸ਼ਨ ਲਾਂਚ ਹੋਣ ਸਮੇਂ ਜੇ 230 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਮੁੰਦਰੀ ਤੂਫਾਨ ਆ ਜਾਏ ਤਾਂ ਨੁਕਸਾਨ ਤੋਂ ਬਚਾਉਣ ਦੇ ਸਮਰੱਥ ਹੈ। ਚੰਦਰਮਾ ਤੋਂ ਵੀ ਦੂਰ ਜਾਣ ਵਾਲਾ ਇਹ ਭਾਰਤ ਦਾ ਪਹਿਲਾਂ ਮਿਸ਼ਨ ਹੈ। 11 ਮਹੀਨੇ ਦੇ ਸਫਰ 'ਤੇ ਨਿਕਲਿਆ ਮੰਗਲਯਾਨ ਰਾਕਟ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। ਇਸਰੋ ਨੇ 44 ਸਾਲ ਦੇ ਲੰਬੇ ਇਤਿਹਾਸ 'ਚ ਪਹਿਲੀ ਵਾਰ ਧਰਤੀ ਤੋਂ ਬਾਹਰ ਕੋਈ ਮਿਸ਼ਨ ਭੇਜਿਆ ਹੈ।
ਮੰਗਲ ਮਿਸ਼ਨ
[ਸੋਧੋ]ਇਹ ਗ੍ਰਹਿ ਦੇ ਧਰਤੀ ਪੰਧ ਉਪਰ ਪੈਣ ਦੇ ਕਰੀਬ 20-25 ਦਿਨਾਂ ਬਾਅਦ ਇਹ 1 ਦਸੰਬਰ ਨੂੰ ਮੰਗਲ ਗ੍ਰਹਿ ਵੱਲ ਚਾਲੇ ਪਾਏਗਾ। ਇਸ ਮਿਸ਼ਨ ਉਪਰ 450 ਕਰੋੜ ਰੁਪਏ ਲਾਗਤ ਆਈ ਹੈ। ਇਸ ਉਪਗ੍ਰਹਿ ਦਾ ਪੁੰਜ 500 ਕਿਲੋਗਰਾਮ ਹੈ ਅਤੇ ਇਸ ਵਿੱਚ ਬਾਲਣ ਜੋ ਕਿ ਪ੍ਰੋਪੇਲੈਟ ਅਤੇ ਆਕਸੀਜਨ ਦੇਣ ਵਾਲਾ ਆਕਸੇਡਾਈਜਰ ਹੈ ਦਾ ਪੁੰਜ 850 ਕਿਲੋਗਰਾਮ ਹੈ। ਇਸ ਮਿਸ਼ਨ ਸਫਲ ਹੋਣ ਨਾਲ ਭਾਰਤ, ਮੰਗਲ ਮਿਸ਼ਨ ਭੇਜਣ ਵਾਲੇ ਦੇਸ਼ਾਂ ਵਿੱਚ ਚੌਥਾ ਦੇਸ਼ ਬਣ ਜਾਏਗਾ। ਇਸ ਤੋਂ ਪਹਿਲਾਂ ਯੂਰਪੀਨ ਸਪੇਸ ਏਜੰਸੀ, ਨਾਸਾ ਤੇ ਰੂਸ ਦੀ ਰੋਸਕੋਸਮੋਸ ਤਿੰਨ ਏਜੰਸੀਆਂ ਆਪੋ-ਆਪਣੇ ਮਿਸ਼ਨ ਮੰਗਲ ਗ੍ਰਹਿ ਲਈ ਭੇਜ ਚੁੱਕੀਆਂ ਹਨ। ਹੁਣ ਤੱਕ ਵੱਖ-ਵੱਖ ਦੇਸ਼ਾਂ ਦੇ ਮੰਗਲ ਗ੍ਰਹਿ ਲਈ ਭੇਜੇ ਕੁੱਲ 51 ਮਿਸ਼ਨਾਂ ਵਿੱਚੋਂ ਸਿਰਫ 21 ਹੀ ਕਾਮਯਾਬ ਹੋਏ ਹਨ।
ਵਿਗਿਆਨੀ
[ਸੋਧੋ]ਇਸ ਮੰਗਲ ਉਪਗ੍ਰਹਿ ਮਿਸ਼ਨ ਨਾਲ ਜੋ ਵਿਗਿਆਨੀ ਕੰਮ ਕਰ ਰਹੇ ਹਨ ਉਹਨਾਂ ਦੇ ਨਾਮ ਹੇਠ ਲਿਖੇ ਹਨ:
- ਕੇ. ਰਾਧਾਕ੍ਰਿਸ਼ਨਨ (ਚੇਅਰਮੈਨ, ਇਸਰੋ)[1]
- ਐਸ. ਰਾਮਾਕ੍ਰਿਸ਼ਨਨ (ਡਾਇਰੈਕਟਰ, ਵਿਕਰਮ ਸਾਰਾਭਾਈ ਸਪੇਸ ਸੈਂਟਰ)
- ਐਮ. ਅੰਨਾਦੁਰਾਈ (ਪ੍ਰੋਗਰਾਮ ਡਾਇਰੈਕਟਰ ਮੰਗਲ ਮਿਸ਼ਨ)
- ਏ.ਐਸ. ਕਿਰਨ ਕੁਮਾਰ (ਡਾਇਰੈਕਟਰ, ਸੈਟੇਲਾਈਟ ਐਪਲੀਕੇਸ਼ਨ ਸੈਂਟਰ)
- ਐਮ.ਵਾਈ.ਐਸ. ਪ੍ਰਸਾਦ (ਡਾਇਰੈਕਟਰ, ਸਤੀਸ਼ ਧਵਨ ਸਪੇਸ ਸੈਂਟਰ)
- ਐਸ.ਕੇ. ਸਿਵਾਕੁਮਾਰ
- ਪੀ. ਕੁਨੀਕ੍ਰਿਸ਼ਨਨ
- ਐਸ. ਅਰੁਨਨ
- ਬੀ. ਜੈਯਕੁਮਾਰ
- ਐਮ.ਐਸ. ਪੰਨਿਰਸੇਲਵਮ।
ਬਣਤਰ
[ਸੋਧੋ]- ਮੰਗਲ ਗ੍ਰਹਿ ਦੀ ਯਾਤਰਾ ’ਤੇ ਜਾਣ ਵਾਲੇ ਉਪ ਗ੍ਰਹਿ ‘ਮਾਰਜ਼ ਔਰਬਾਈਟਰ’ ਨੂੰ 44.4 ਮੀਟਰ ਲੰਬੇ ਪੀਐਸਐਲਵੀ ਲਾਂਚ ਰਾਕਟ ਰਾਹੀਂ ਪੁਲਾੜ ਵਿੱਚ ਦਾਗਿਆ ਜਾਵੇਗਾ। ਇਹ ਲਾਂਚਰ 320 ਟਨ ਭਾਰਾ ਹੈ।
- ਪੀਐਸਐਲਵੀ-ਸੀ25 ਲਾਂਚਰ, ਔਰਬਾਈਟਰ ਨੂੰ ਪ੍ਰਿਥਵੀ ਦੁਆਲੇ ਗ੍ਰਹਿਪੰਧ ’ਤੇ ਪਹੁੰਚਾਏਗਾ। ਇਸ ਤੋਂ ਬਾਅਦ ਪੰਜ ਵੱਖ ਵੱਖ ਮਸ਼ਕਾਂ ਰਾਹੀਂ ਇਸ ਉਪ ਗ੍ਰਹਿ ਨੂੰ ਹੋਰ ਉਚਾਈ ’ਤੇ ਪਹੁੰਚਾ ਕੇ ਮੰਗਲ ਦੇ ਰਾਹ ਪਾ ਦਿੱਤਾ ਜਾਵੇਗਾ।
- ਪਹਿਲੀ ਮਸ਼ਕ 7 ਨਵੰਬਰ ਨੂੰ ਹੋਵੇਗੀ। ਪੰਜਵੀਂ ਤੇ ਆਖਰੀ ਮਸ਼ਕ 16 ਨਵੰਬਰ ਨੂੰ ਨੇਪਰੇ ਚਾੜ੍ਹੀ ਜਾਵੇਗੀ।
ਉਦੇਸ਼
[ਸੋਧੋ]- ਭਾਰਤ ਦੇ ਇਸ ਮਿਸ਼ਨ ਦਾ ਅਸਲ ਉਦੇਸ਼ ਪੁਲਾੜ ਵਿੱਚ ਮਤਲਬ ਕਿ ਡੀਪ ਸਪੇਸ ਕਮਿਊਨੀਕੇਸ਼ਨ ਵਿੱਚ ਆਪਣਾ ਤਕਨੀਕੀ ਟੀਚਾ ਹਾਸਲ ਕਰਨਾ ਹੈ।
- ਫਿਲਹਾਲ ਮੰਗਲ ‘ਤੇ ਇਹ ਉਪਗ੍ਰਹਿ ਭੇਜਿਆ ਜਾ ਰਿਹਾ ਹੈ ਪਰ ਭਵਿੱਖ ਵਿੱਚ ਕਿਸੇ ਇਨਸਾਨ ਨੂੰ ਵੀ ਮੰਗਲ ‘ਤੇ ਭੇਜਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ।
- ਮੰਗਲ ਉਪਗ੍ਰਹਿ ਵਿੱਚ ਲੱਗੇ ਮਿਥੇਨ ਸੈਂਸਰ ਫਾਰ ਮਾਰਸ ਦਾ ਕੰਮ ਹੈ ਮਾਰਸ ‘ਤੇ ਮਿਥੇਨ ਗੈਸ ਨੂੰ ਲੱਭਣਾ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਮੰਗਲ ਦੀ ਧਰਤੀ ‘ਤੇ ਬੈਕਟੀਰੀਆ ਹਨ ਜਾਂ ਨਹੀਂ। ਇਸ ਨਾਲ ਮੰਗਲ ‘ਤੇ ਜ਼ਿੰਦਗੀ ਦੀ ਹੋਂਦ ਬਾਰੇ ਜਾਣਕਾਰੀ ਮਿਲ ਸਕੇਗੀ।
- ਮੰਗਲ ਉਪਗ੍ਰਹਿ ‘ਤੇ ਲੱਗੇ ਸਪੈਕਟਰੋਮੀਟਰ ਨਾਲ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਹੋਵੇਗੀ ਕਿ ਮੰਗਲ ਦੇ ਗਰਭ ਵਿੱਚ ਕਿਹੜੇ-ਕਿਹੜੇ ਖਣਿਜ ਹਨ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਕਈ ਖਣਿਜਾਂ ਦਾ ਨਿਰਮਾਣ ਪਾਣੀ ਦੀ ਮੌਜੂਦਗੀ ਵਿੱਚ ਹੀ ਹੁੰਦਾ ਹੈ।