ਸਮੱਗਰੀ 'ਤੇ ਜਾਓ

ਮੰਜੀ (ਸਿੱਖ ਧਰਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਦੁਆਰਾ ਚੌਬਾਰਾ ਸਾਹਿਬ ਗੋਇੰਦਵਾਲ ਵਿਖੇ ਪਿੱਤਲ ਦੀ ਤਖ਼ਤੀ ਜਿਸ ਵਿੱਚ ਖੇਤਰੀ ਮੰਜੀ ਅਤੇ ਪੀੜ੍ਹੀ ਮੁਖੀਆਂ ਦੀ ਹਾਜ਼ਰੀ ਵਿੱਚ ਗੁਰੂ ਰਾਮਦਾਸ ਦਾ ਗੁਰਗੱਦੀ ਸੰਭਾਲਣ ਦਾ ਦ੍ਰਿਸ਼ ਦਰਸਾਇਆ ਗਿਆ ਹੈ।

ਮੰਜੀ ਇੱਕ ਸਿੱਖ ਧਾਰਮਿਕ ਪ੍ਰਬੰਧਕੀ ਇਕਾਈ ਸੀ ਅਤੇ ਇਹ ਪ੍ਰਬੰਧਕੀ ਵੰਡ ਮਰਦਾਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਲਈ ਸੀ। [1] ਇਹ ਸਿੱਖ ਧਰਮ ਦੇ ਤੀਜੇ ਗੁਰੂ, ਗੁਰੂ ਅਮਰਦਾਸ ਨੇ ਆਪਣੇ ਧਰਮ-ਸਾਧਕਾਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਧਰਮ-ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਅਤੇ ਸਿੱਖਾਂ ਵਿਚ ਮੰਜੀ ਉਤੇ ਬੈਠ ਕੇ ਪ੍ਰਵਚਨ ਕਰਨ ਦੀ ਪ੍ਰਥਾ ਚਲਾਈ। ਇਸ ਪ੍ਰਕਾਰ ਦੇ ਕੇਂਦਰਾਂ ਦੀ ਗਿਣਤੀ 22 ਦਸੀ ਜਾਂਦੀ ਹੈ। ਮੰਜੀ ਧਾਰਮਿਕ ਪ੍ਰਸ਼ਾਸਨ ਦੇ ਹਰੇਕ ਜ਼ੋਨ ਦੇ ਮੁਖੀ ਦਾ ਲਖਾਇਕ ਹੈ ਜਿਸ ਨੂੰ ਸੰਗਤੀਆ ਕਿਹਾ ਜਾਂਦਾ ਹੈ। ਬਾਅਦ ਵਿੱਚ ਅਧਿਕਾਰਤ ਤੌਰ 'ਤੇ ਨਿਯੁਕਤ ਨੁਮਾਇੰਦੇ ਮਸੰਦ ਕਹਾਏ। [2] [3] ਇਹ ਸੰਕਲਪਿਕ ਤੌਰ 'ਤੇ ਈਸਾਈ ਧਰਮ ਵਿਚ ਡਾਇਓਸੀਸ ਪ੍ਰਣਾਲੀ ਦੇ ਸਮਾਨ ਸੀ, ਅਤੇ ਸਿੱਖ ਮਿਸ਼ਨਰੀ ਗਤੀਵਿਧੀਆਂ ਵਿਚ ਵੀ ਉਸੇ ਤਰ੍ਹਾਂ ਮਹੱਤਵਪੂਰਨ ਸੀ। [4] [5]

ਮੰਜੀ ਜਾਂ ਮੰਜਾ ਸ਼ਬਦ ਦਾ ਸ਼ਾਬਦਿਕ ਅਰਥ ਹੈ ਚਾਰਪਾਈ, ਖਾਟ ਜੋ ਆਮ ਘਰਾਂ ਵਿੱਚ ਬੈਠਣ ਸੌਣ ਲਈ ਵਰਤਿਆ ਜਾਂਦਾ ਫਰਨੀਚਰ ਦਾ ਇੱਕ ਨਗ ਹੈ। ਪਰ ਸਿੱਖ ਇਤਿਹਾਸ ਵਿਚ ਇਸ ਸ਼ਬਦ ਦਾ ਮਹੱਤਵ ਅਧਿਕਾਰ ਦੀ ਗੱਦੀ ਹੈ। [6]

ਇਸੇ ਤਰ੍ਹਾਂ ਦੀ ਪ੍ਰਬੰਧਕੀ ਇਕਾਈ ਔਰਤਾਂ ਲਈ ਮੌਜੂਦ ਸੀ। ਇਸ ਨੂੰ ਪੀੜ੍ਹੀ ਵਜੋਂ ਜਾਣਿਆ ਜਾਂਦਾ ਸੀ ਅਤੇ ਪੀੜ੍ਹੀ ਪ੍ਰਣਾਲੀ ਦਾ ਹਿੱਸਾ ਸੀ। [7]

ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਦੇ ਇਲਾਕਿਆਂ ਨੂੰ 22 ਮੰਜੀਆਂ ਵਿਚ ਵੰਡਿਆ। ਉਸਨੇ ਹਰੇਕ ਮੰਜੀ ਦਾ ਇੰਚਾਰਜ ਕਿਸੇ ਸਥਾਨਕ ਪ੍ਰਚਾਰਕ ਨੂੰ ਲਾਇਆ। ਇਸ ਮੰਤਵ ਲਈ, 146 ਪੈਰੋਕਾਰਾਂ ਦੇ ਇੱਕ ਵੱਡੇ ਸਮੂਹ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਸਿਖਲਾਈ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ 94 ਪੁਰਸ਼ ਸਨ ਅਤੇ ਹਰੇਕ ਇੱਕ ਮੰਜੀ ਨਾਲ਼ ਲਾਇਆ ਗਿਆ ਸੀ। 52 ਔਰਤਾਂ ਸਨ ਅਤੇ ਹਰੇਕ ਨੂੰ ਕਿਸੇ ਪੀੜ੍ਹੀ ਨਾਲ਼ ਲਾਇਆ ਗਿਆ ਸੀ। [8]

ਮੰਜੀਆਂ[ਸੋਧੋ]

22 ਮੰਜੀਆਂ ( ਪ੍ਰਚਾਰਕਾਂ ਦੇ ਨਾਮ ) ਇਹ ਹਨ:

  1. ਸਾਵਣ ਮਲ
  2. ਸਚਨ ਸੱਚ
  3. ਲਾਲੂ
  4. ਮਸਾ ਧੀਰ
  5. ਭੱਟ ( ਸੁਲਤਾਨਪੁਰ )
  6. ਪਾਰੋ ( ਡੱਲਾ )
  7. ਖੰਨਾ ਚੂਹੜ ( ਡੱਲਾ )
  8. ਫਿਰਿਆ ਕਟਾਰਾ ( ਮਾਲਵਾ )
  9. ਗੰਗੂਦਾਸ ( ਘਗੌਣ )
  10. ਪ੍ਰੇਮਾ ( ਬਹਿਰਾਮਪੁਰ )
  11. ਬੀਬੀ ਭਾਗ ( ਕਾਬਲ )
  12. ਮਾਣਕ ਚੰਦ ਜੀਵੜਾ ( ਵੈਰੋਵਾਲ )
  13. ਮਾਈਦਾਸ ( ਨਰੋਲੀ )
  14. ਖੇਡਾ ਮੁਰਾਰੀ
  15. ਮਥੋ ਮੁਰਾਰੀ
  16. ਹੁੰਦਾਲ ( ਜੰਡਿਆਲਾ )
  17. ਸਾਧਾਰਨ ਲੁਹਾਰ
  18. ਭੁੱਲੇ ਬੀਬੀ ਕੇ
  19. ਦੁਰਗ ਭਾਈ
  20. ਕਿੱਖਾਭੱਟ ( ਸੁਲਤਾਨਪੁਰ )
  21. ਕੇਸ਼ੋ ਪੰਡਤ
  22. ਸਾਂਈ ਦਾਸ ਗੁਸਾਂਈ [9]

ਮੰਜੀਆਂ (ਮਹਾਨ ਕੋਸ਼ ਅਨੁਸਾਰ)[ਸੋਧੋ]

  1. ਅਲਾਹਯਾਰਖਾਂ (ਅੱਲਾਯਾਰ : ਇੱਕ ਪਠਾਣ)
  2. ਸਚਨ ਸੱਚ
  3. ਸਾਧਾਰਣ
  4. ਸਾਵਣ ਮੱਲ
  5. ਸੁੱਖਣ
  6. ਹੁੰਦਾਲ
  7. ਕੇਦਾਰੀ
  8. ਖੇਡਾ
  9. ਗੰਗੂ ਸ਼ਾਹ
  10. ਦਰਬਾਰੀ
  11. ਪਾਰੋ ਜੁਲਕਾਂ
  12. ਫੇਰਾ ਕਟਾਰਾ
  13. ਬੂਆ
  14. ਮਹੇਸਾ
  15. ਬਣੀ
  16. ਮਾਈਦਾਸ
  17. ਮਾਣਕ ਚੰਦ
  18. ਮਥੋ , ਮੁਰਾਰੀ
  19. ਰਾਜਾਰਾਮ
  20. ਰੰਗ ਸ਼ਾਹ
  21. ਰੰਗ ਦਾਸ
  22. ਲਾਲੋ [10]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Manji: SIKH RELIGIOUS ADMINISTRATIVE UNIT, Encyclopædia Britannica
  2. William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 20–21. ISBN 978-1-898723-13-4.
  3. Louis E. Fenech; W. H. McLeod (2014). Historical Dictionary of Sikhism. Rowman & Littlefield. pp. 29–30. ISBN 978-1-4422-3601-1.
  4. Alon Goshen-Gottstein (2016). The Future of Religious Leadership: World Religions in Conversation. Lexington. p. 109. ISBN 978-1-4985-4025-4.
  5. DS Dhillon (1988). Sikhism Origin and Development. Atlantic Publishers. pp. 207–208.
  6. DS Dhillon (1988). Sikhism Origin and Development. Atlantic Publishers. pp. 207–208.DS Dhillon (1988). Sikhism Origin and Development. Atlantic Publishers. pp. 207–208.
  7. Saith, Ashwani (2019). Ajit Singh of Cambridge and Chandigarh: An Intellectual Biography of the Radical Sikh Economist (in ਅੰਗਰੇਜ਼ੀ). Cham: Springer International Publishing. p. 317. doi:10.1007/978-3-030-12422-9. ISBN 978-3-030-12421-2. Guru Amar Das is known and respected for several edicts and progressive practices within the Sikh faith, but above all, he was a powerful proponent of gender equality which was one of his principal teaching planks; he initiated the piri system whereby there could be female preachers in the faith, and with his practice following his preaching, he passed on the mantle of Guru not to his son but on merit to his son-in-law; maybe there was an inherited gender gene at work!
  8. Chawla, A.S.; Singh, Dharminder; Kaur, Jasleen. "7.2 - Established the Sikh Administration System". Management Perspectives of Sikh Religion. Guru Amar Das established the Manji System to propagate Sikhism in a logical and planned way. He divided Sikh congregation areas into 22 Manjis and a local preacher was made in-charge of each Manji. He trained the group of 146 followers, out of which 52 were women, to attend to the spiritual needs of the people. He also appointed preachers called Masands, who went across the country to spread the gospel of Sikhism.
  9. ਮਹਿਮਾ ਪ੍ਰਕਾਸ਼
  10. ਭਾਈ ਕਾਨ੍ਹ ਸਿੰਘ ਨਾਭਾ