ਮੰਡੀ ਮੁੱਲਾਂਪੁਰ
ਦਿੱਖ
ਮੰਡੀ ਮੁੱਲਾਂਪੁਰ, ਜਿਸ ਨੂੰ ਮੁੱਲਾਂਪੁਰ ਵੀ ਕਿਹਾ ਜਾਂਦਾ ਹੈ, ਇੱਕ ਸ਼ਹਿਰ ਹੈ ਜੋ ਲੁਧਿਆਣਾ ਤੋਂ ਜਗਰਾਉਂ ਵਾਲ਼ੀ ਗ੍ਰੈਂਡ ਟਰੰਕ ਰੋਡ ' ਤੇ 18 ਕਿ.ਮੀ. ਦੂਰੀ ਤੇ ਹੈ। ਪਿੰਡ ਮੁੱਲਾਂਪੁਰ ਦੋ ਲਿੰਕ ਸੜਕਾਂ ਰਾਹੀਂ ਮੰਡੀ-ਮੁੱਲਾਂਪੁਰ ਸ਼ਹਿਰ ਨਾਲ ਜੁੜਿਆ ਹੋਇਆ ਹੈ। ਇਕ ਸੜਕ 'ਤੇ ਇਤਿਹਾਸਕ ਮਹੱਤਤਾ ਵਾਲਾ ਗੁਰਦੁਆਰਾ, ਮਸ਼ਕੀਆਣਾ ਸਾਹਿਬ (ਕਈ ਵਾਰ ਮੁਸ਼ਕੀਆਣਾ ਸਾਹਿਬ ਜਾਂ ਬਾਬਾ ਸਾਹਿਬਾਨ ਵੀ ਕਿਹਾ ਜਾਂਦਾ ਹੈ) ਹੈ। ਦੂਸਰੀ ਸੜਕ 'ਤੇ ਉਨ੍ਹਾਂ ਪਰਿਵਾਰਾਂ ਦੇ ਘਰ ਹਨ ਜੋ ਭਾਰਤ ਦੀ ਆਜ਼ਾਦੀ ਵੇਲ਼ੇ ਤੋਂ ਇੱਥੇ ਰਹਿ ਰਹੇ ਹਨ [ ਲਗਭਗ 1950 ]।