ਸਮੱਗਰੀ 'ਤੇ ਜਾਓ

ਸ਼੍ਰੇਣੀ:ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਅਤੇ ਕਸਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੀਖੀ-ਖੱਟੜਾ ਜਿਲ੍ਹਾ ਲੁਧਿਆਣਾ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਹੜਾ ਤਹਿਸੀਲ ਪਾਇਲ ਦੇ ਅਧੀਨ ਆਉਂਦਾ ਹੈ । ਬਲਾਕ ਡੇਹਲੋਂ ਤੇ ਵਿਧਾਨ ਸਭਾ ਹਲਕਾ ਪਾਇਲ ਹੈ। ਪਹਿਲਾਂ ਵਿਧਾਨ ਸਭਾ ਹਲਕਾ ਕਿਲ੍ਹਾ ਰਾਏਪੁਰ ਸੀ।

ਪਿੰਡ ਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੋ ਆਂਗਣਵਾੜੀ ਕੇਂਦਰ ਇੱਕ ਛੋਟਾ ਸਿਹਤ ਸੰਭਾਲ ਕੇਂਦਰ ਹੈ

ਭੂਗੋਲਿਕ ਸਥਿਤੀ ਦੇਖੀ ਜਾਵੇ ਤਾਂ ਇਹ ਪਿੰਡ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਤੋਂ ਇੱਕ ਮੀਲ ਦੇ ਫਰਕ ਨਾਲ ਵੱਸਿਆ ਹੋਇਆ ਹੈ । ਇਸਦੇ  ਉੱਤਰ ਪੱਛਮ ਵੱਲ ਸਰਹੰਦ ਨਹਿਰ ਵਗਦੀ ਹੈ । ਉਤਰ ਦੱਖਣ ਵੱਲ ਦੀ ਇੱਕ ਛੋਟਾ ਸੂਆ ਹੈ ਜੋ ਸਰਹੰਦ ਨਹਿਰ ਦਾ ਹੀ ਹਿੱਸਾ ਹੈ ।

ਕਿਸੇ ਸਮੇ ਟਿੱਬਿਆਂ ਨਾਲ ਘਿਰਿਆ ਇਹ ਪਿੰਡ ਦੇ ਆਲੇ ਦੁਆਲੇ ਦਾ ਇਲਾਕਾ ਸਰਹਿੰਦ ਨਹਿਰਾਂ ਦੇ ਨਿਕਲਣ ਕਾਰਨ ਸੇਮ ਦੀ ਮਾਰ ਹੇਠ ਆ ਗਿਆ ਸੀ । ਜਿਸ ਦੇ ਹੱਲ ਲਈ ਸਰਕਾਰ ਨੇ ਸੇਮ ਨਾਲੇ drain ਦੀ ਖੁਦਾਈ ਕਰਵਾਈ । ਜੋ ਪਿੰਡ ਦੇ ਦੱਖਣ ਵੱਲ ਦੀ ਹੋ ਕੇ ਗੁਜਰਦਾ ਹੈ

ਪਿੰਡ ਚ ਕਈ ਜਾਤਾਂ ਵਸਦੀਆਂ ਹਨ ਤਰਖਾਣ (ਹੂੰਝਣ), ਮਜਹਬੀ (ਗਿੱਲ), ਜੁਲਾਹਾ (ਲੋਹਟ), ਰਵਿਦਾਸੀਏ (ਝਮਟ), ਜਿੰਮੀਦਾਰ (ਖੱਟੜੇ), ਪੰਜ ਸੱਤ ਘਰ ਬਾਣੀਆਂ (ਗਰਗ) ਦੇ ਹਨ

ਉਪਸ਼੍ਰੇਣੀਆਂ

ਇਸ ਸ਼੍ਰੇਣੀ ਵਿੱਚ, ਕੁੱਲ 2 ਵਿੱਚੋਂ, ਇਹ 2 ਉਪਸ਼੍ਰੇਣੀਆਂ ਹਨ।