ਮੰਦਨਾ ਕਰੀਮੀ
ਦਿੱਖ
ਮੰਦਨਾ ਕਰੀਮੀ | |
---|---|
![]() ਜੂਨ 2018 'ਚ ਗ੍ਰਾਸ ਰਿਵਰਜ਼ ਟੂ ਓਸੀਅਨ ਰੈਸਟੋਰੈਂਟ ਵਿਖੇ ਕਰੀਮੀ | |
ਜਨਮ | ਮਾਨਿਜ਼ੇ ਕਰੀਮੀ |
ਰਾਸ਼ਟਰੀਅਤਾ | ਇਰਾਨੀ |
ਪੇਸ਼ਾ | ਅਦਾਕਾਰਾ, ਮਾਡਲ |
ਮਾਨਿਜ਼ੇ ਕਰੀਮੀ, (ਜਿਆਦਾ ਪ੍ਰਚੱਲਿਤ ਨਾਂ : ਮੰਦਨਾ ਕਰੀਮੀ), ਮੁੰਬਈ (ਭਾਰਤ) ਦੀ ਇਰਾਨੀ ਮੂਲ ਦੀ ਇੱਕ ਅਦਾਕਾਰਾ ਅਤੇ ਮਾਡਲ ਹੈ।[1][2] ਕਈ ਦੇਸ਼ਾਂ ਵਿੱਚ ਮਾਡਲਿੰਗ ਕਰਨ ਮਗਰੋਂ[2] ਉਹ ਬੌਲੀਵੁੱਡ ਦੀਆਂ ਫਿਲਮ ਭਾਗ ਜੌਨੀ ਵਿੱਚ ਨਾਇਕਾ ਦਾ ਕਿਰਦਾਰ ਕਰਨ ਤੋਂ ਇਲਾਵਾ ਉਹ ਭਾਰਤੀ ਰਿਆਲਟੀ ਸ਼ੋਅ ਬਿੱਗ ਬੌਸ ਦੇ ਨੌਵੇਂ ਸੀਜ਼ਨ ਬਿੱਗ ਬੌਸ 9[1] ਵਿੱਚ ਪ੍ਰਤੀਭਾਗੀ ਵਜੋਂ ਸ਼ਾਮਿਲ ਹੋਈ।
ਨਿੱਜੀ ਜੀਵਨ
[ਸੋਧੋ]ਇੱਕ ਇੰਟਰਵਿਉ ਵਿੱਚ, ਮੰਦਨਾ ਕਰੀਮੀ ਨੇ ਕਿਹਾ ਸੀ, "ਉਸਨੇ ਪਹਿਲੀ ਫਿਲਮ ਸ਼ੋਅਲੇ ਦੇਖੀ ਸੀ ਜਦ ਉਹ 8 ਸਾਲ ਦੀ ਸੀ। ਉਸਦੇ ਪਿਤਾ ਇਰਾਨ ਵਿੱਚ ਉਹਨਾਂ ਲੋਕਾਂ ਵਿਚੋਂ ਹਨ ਜੋ ਭਾਰਤੀ ਫਿਲਮਾਂ ਦੀ ਵੀਡੀਓ ਕੈਸੇਟ ਆਪਣੇ ਘਰ ਵਿੱਚ ਰੱਖਦੇ ਹਨ, ਭਾਵੇਂ ਸਰਕਾਰ ਇਸ ਗੱਲ ਦੀ ਆਗਿਆ ਨਹੀਂ ਦਿੰਦੀ।" ਉਸਨੇ ਇਹ ਵੀ ਕਿਹਾ, "ਮੁੱਖ ਤੌਰ 'ਤੇ ਮੈਂ ਈਰਾਨੀ ਫਿਲਮਾਂ ਦੇਖਦੀ ਹੋਈ ਵੱਡੀ ਹੋਈ ਹਾਂ। ਮੇਰੇ ਮਨਪਸੰਦ ਨਿਰਦੇਸ਼ਕ ਮਾਜਿਦ ਮਜੀਦੀ ਅਤੇ ਮੇਰੀ ਮਨਪਸੰਦ ਅਦਾਕਾਰਾ ਗੁਲਸ਼ਿਫ਼ਤੇ ਫ਼ਰਾਹਾਨੀ ਹੈ।"[3]
ਮੰਦਨਾ ਕਰੀਮੀ ਫ਼ਾਰਸੀ, ਅੰਗਰੇਜ਼ੀ ਅਤੇ ਹਿੰਦੀ ਬੋਲਦੀ ਹੈ।[3]
ਫਿਲਮੋਗ੍ਰਾਫੀ
[ਸੋਧੋ]ਫਿਲਮਾਂ
[ਸੋਧੋ]ਸਾਲ | ਫਿਲਮ | ਰੋਲ |
ਨੋਟਸ |
---|---|---|---|
2015 | ਰੌਯ | ਕਬੀਰ ਦੀ ਪ੍ਰੇਮਿਕਾ | |
2015 | ਭਾਗ ਜੌਨੀ | ਰੌਸ਼ੇਲ ਡੀ'ਕੋਸਟਾ | |
2015 | ਮੈਂ ਔਰ ਚਾਰਲਸ | ਲਿਜ਼ | |
TBA | ਕਿਆ ਕੂਲ ਹੈਂ ਹਮ 3
|
ਹਾਲੇ ਐਲਾਨ ਨਹੀਂ ਹੋਈ |
ਮੁਲਤਵੀ |
ਟੈਲੀਵਿਜ਼ਨ
[ਸੋਧੋ]ਸਾਲ | ਸ਼ੋਅ | ਰੋਲ | ਨੋਟਸ |
---|---|---|---|
2015 | ਬਿੱਗ ਬੌਸ 9 |
ਪ੍ਰਤੀਭਾਗੀ |