ਮੰਨਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਨਤ ਸਿੰਘ
ਜਨਮ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2000–ਮੌਜੂਦ
ਜੀਵਨ ਸਾਥੀਦਕਸ਼ ਅਜੀਤ ਸਿੰਘ

ਮੰਨਤ ਸਿੰਘ (ਅੰਗਰੇਜ਼ੀ ਵਿੱਚ ਉਚਾਰਣ: Mannat Singh) ਉਰਫ ਸੁੱਖੀ ਪਵਾਰ (ਉਸਦਾ ਦੂਜਾ ਨਾਮ) ਇੱਕ ਭਾਰਤੀ ਅਭਿਨੇਤਰੀ ਹੈ, ਜੋ ਪੰਜਾਬੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਹ ਜਿਆਦਾਤਰ 2015 ਵਿੱਚ ਰਿਲੀਜ਼ ਹੋਈ ਅਰਸ਼ੋ ਨਾਮ ਦੀ ਪੰਜਾਬੀ ਫਿਲਮ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ।[1] 2017 ਵਿੱਚ ਉਸਨੇ ਫਿਲਮ 'ਮੈਂ ਤੇਰੀ ਤੂੰ ਮੇਰਾ ਵਿੱਚ ਆਪਣੀ ਅਦਾਕਾਰੀ ਲਈ ਪੀਟੀਸੀ ਪੰਜਾਬੀ ਅਵਾਰਡਸ ਵਿੱਚ[2] ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਜਿੱਤਿਆ।[3] ਮੰਨਤ ਸਿੰਘ ਨੇ "ਜਾ" ਨਾਂ ਦਾ ਦੋਗਾਣਾ ਵੀ ਗਾਇਆ।

ਮੰਨਤ ਨੇ ਜਿਆਦਾਤਰ ਕੰਮ ਪੰਜਾਬੀ ਫਿਲਮ ਇੰਡਸਟਰੀ ਵਿੱਚ ਹਿ ਕੀਤਾ ਹੈ। ਓਹ ਇੱਕ ਗਾਇਕਾ ਵੀ ਹੈ ਅਤੇ ਦੋ ਐਲਬਮਾ ਵੀ ਰਿਲੀਜ਼ ਕਰ ਚੁੱਕੀ ਹੈ। ਮੰਨਤ ਦੀਆਂ ਐਲਬਮਾਂ ਦੇ ਨਾਮ "ਹਾਣੀਆ" ਅਤੇ "ਵਿਸਕੀ" ਹਨ।[1] ਉਸਦੀ ਸਭ ਤੋਂ ਪਹਿਲੀ ਫਿਲਮ ਆਪਣੇ (2007) ਸੀ ਅਤੇ ਉਸਦਾ ਸਭ ਤੋਂ ਪਹਿਲਾ ਟੀਵੀ ਸੀਰਿਅਲ ਸਰਨਾਵਾਂ (2001) ਵਿੱਚ ਸੀ।

ਮੰਨਤ ਅਮ੍ਰਿਤਸਰ ਵਿੱਚ ਹੀ ਜਨਮੀ ਅਤੇ ਵੱਡੀ ਹੋਈ ਅਤੇ ਖਾਲਸਾ ਕਾਲਜ ਅਮ੍ਰਿਤਸਰ ਤੋਂ ਹੀ ਗ੍ਰੈਜੁਏਸ਼ਨ ਕੀਤੀ।

ਫਿਲਮਾਂ[ਸੋਧੋ]

ਹਵਾਲੇ[ਸੋਧੋ]

  1. 1.0 1.1 "A peek into life of singing stars". LUDHIANA Tribune. LUDHIANA Tribune. Retrieved 30 July 2018.
  2. "Mannat Singh got nominated in PTC film awards". Punjabi Pollywood. Punjabi Pollywood. Retrieved 30 July 2018.
  3. "It rings a bell..." Tribune India. Tribune India. Retrieved 30 July 2018.
  4. "The Tribune Chandigarh". The Tribune. June 14, 2014.

ਬਾਹਰੀ ਲਿੰਕ[ਸੋਧੋ]