ਸਮੱਗਰੀ 'ਤੇ ਜਾਓ

ਮੰਨਤ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਨਤ
ਨਿਰਦੇਸ਼ਕਗੁਰਬੀਰ ਸਿੰਘ ਗਰੇਵਾਲ
ਨਿਰਮਾਤਾਅਨੁਰਾਧਾ ਪ੍ਰਸ਼ਾਦ
ਸਿਤਾਰੇਜਿਮੀ ਸ਼ੇਰਗਿੱਲ,
ਕੁਲਰਾਜ ਰੰਧਾਵਾ
ਦੀਪ ਢਿੱਲੋਂ,
ਮਾਨਵ ਵਿਜ
ਕੰਵਲਜੀਤ
ਸੰਗੀਤਕਾਰਜੈਦੇਵ ਕੁਮਾਰ
ਡਿਸਟ੍ਰੀਬਿਊਟਰਬੀ ਏ ਜੀ ਫ਼ਿਲਮ
ਰਿਲੀਜ਼ ਮਿਤੀਆਂ
6 ਅਕਤੂਬਰ ,
2006
ਦੇਸ਼ਭਾਰਤ
ਭਾਸ਼ਾਪੰਜਾਬੀ ਭਾਸ਼ਾ
ਬਜ਼ਟRs. 1, 233,000

ਮੰਨਤ ਇਕ ਪੰਜਾਬੀ ਫ਼ਿਲਮ ਹੈ ਜੋ ਗੁਰਬੀਰ ਸਿੰਘ ਗਰੇਵਾਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫ਼ਿਲਮ ਦਾ ਨਿਰਮਾਣ ਬਾਲੀਵੁਡ ਪ੍ਰਸਿੱਧ ਨਿਰਮਾਤਾ ਅਨੁਰਾਧਾ ਪ੍ਰਸਾਦ ਦੁਆਰਾ ਕੀਤਾ ਗਿਆ। ਇਹ ਫ਼ਿਲਮ 2006 ਵਿੱਚ ਰਲੀਜ਼ ਕੀਤੀ ਗਈ। ਇਸ ਵਿੱਚ ਜਿੰਮੀ ਸ਼ੇਰਗਿੱਲ, ਮਾਨਵ ਵਿਜ, ਕੁਲਰਾਜ ਰੰਧਾਵਾ, ਕੰਵਲਜੀਤ ਨੇ ਅਦਾਕਾਰੀ ਕੀਤੀ। ਯਾਰਾ ਨਾਲ ਬਹਾਰਾਂ ਤੋਂ ਬਾਅਦ ਇਹ ਜਿੰਮੀ ਸ਼ੇਰਗਿੱਲ ਦੀ ਦੂਜੀ ਫ਼ਿਲਮ ਹੈ ਅਤੇ ਕੁਲਰਾਜ ਰੰਧਾਵਾ ਦੀ ਪਹਿਲੀ ਪੇਸ਼ਕਾਰੀ ਹੈ।

ਪਲਾਟ

[ਸੋਧੋ]

ਇਹ ਫ਼ਿਲਮ 1985 ਵਿੱਚ ਪੰਜਾਬ ਵਿੱਚ ਮੱਚੀ ਹਫੜਾ-ਦਫੜੀ ਦੇ ਸਮੇ ਨੂੰ ਯਾਦ ਕਾਰਵੋਉਂਦੀ ਹੈ,ਇਸ ਵਿੱਚ ਇਕ ਫੋਜੀ ਅਫਸਰ ਨੂੰ ਪਿੰਡ ਦੀ ਕੁੜੀ ਪ੍ਰਸਿੰਨ ਕੌਰ ਦੇ ਨਾਲ ਪਿਆਰ ਹੋ ਜਾਂਦਾ ਹੈ। ਆਖਿਰ ਨੂੰ ਓਹਨਾ ਦਾ ਪਿਆਰ ਵਿਆਹ ਤਕ ਪਹੁਚ ਜਾਂਦਾ ਹੈ,ਪਰ ਓਹਨਾ ਦੇ ਪਿਆਰ ਵਿੱਚ ਇਕ ਦੁਖ-ਦਾਇਕ ਘਟਨਾ ਵਾਪਰਦੀ ਹੈ। ਓਹਨਾ ਦੀ ਯੂਨਿਟ ਨੂੰ ਸਿਆਚੀਨ ਗਲੇਸ਼ੀਅਰ ਵਿੱਚ ਭੇਜ ਦਿੱਤਾ ਜਾਂਦਾ ਹੈ, ਅਤੇ ਆਪਣੀ ਗਰਭਵਤੀ ਪਤਨੀ ਨੂੰ ਆਪਣੇ ਗਵਾਂਢੀਆਂ ਕੋਲ ਛੱਡ ਕੇ ਜਾਣਾ ਪੈਂਦਾ ਹੈ। ਬਦਕਿਸਮਤੀ ਨਾਲ ਇਕ ਦੁਰਘਟਨਾ ਵਾਪਰਦੀ ਹੈ, ਪ੍ਰਸਿੰਨ ਕੌਰ ਇਕ ਕੁੜੀ ਨੂੰ ਜਨਮ ਦੇ ਕੇ ਮਰ ਜਾਂਦੀ ਹੈ। ਉਸਦੇ ਗਵਾਂਢੀ ਜੋ ਮਾਂ-ਬਾਪ ਨਹੀ ਬਣ ਸਕਦੇ ਉਹ ਕੁੜੀ ਨੂੰ ਚੁਰਾ ਕੇ ਭੱਜ ਜਾਂਦੇ ਹਨ। ਏਥੋਂ ਫੋਜੀ ਅਫ਼ਸਰ ਦੇ ਦੁਖ ਸ਼ੁਰੂ ਹੋ ਜਾਂਦੇ ਹਨ। ਇਥੇ ਕਹਾਣੀ ਵਿੱਚ ਇਕ ਮੋੜ ਆਓਂਦਾ ਹੈ, ਉਸਨੂੰ ਜੈਲ ਜਾਣਾ ਪੈਂਦਾ ਹੈ, ਆਪਣੀ ਸਜ਼ਾ ਪੂਰੀ ਕਰਨ ਉਪਰੰਤ ਉਹ ਆਪਣੀ ਗੁਆਚੀ ਹੋਈ ਧੀ ਨੂੰ ਲਭਣਾ ਸ਼ੁਰੂ ਕਰਦਾ ਹੈ। ਇਹ ਕਹਾਣੀ ਸਾਰੀ ਪਿਆਰ, ਨਫ਼ਰਤ, ਧੋਖਾ, ਰੋਮਾਂਸ ਬਾਰੇ ਹੈ। ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ,ਜੋ ਮਨੁਖ ਦੇ ਸੁਭਾਅ ਦੇ ਵੱਖ-ਵੱਖ ਪਿਹਲੂਆ ਨੂੰ ਪੇਸ਼ ਕਰਦੀ ਹੈ।

ਸੰਗੀਤ

[ਸੋਧੋ]

ਮੰਨਤ ਫ਼ਿਲਮ ਦੇ ਗੀਤ ਪੰਜਾਬ ਵਿੱਚ ਬਹੁਤ ਹਿਟ ਹੋਏ,ਗਾਣੇ ਪਾਣੀ ਦੀਆਂ ਛੱਲਾਂ ਹੋਵਣ, ਅਤੇ ਉਮਰਾਂ ਦੀ ਸਾਂਝ, ਇਸ ਫ਼ਿਲਮ ਦੇ ਗੀਤ ਅਲਕਾ ਯਾਗਨਿਕ, ਫ਼ਿਰੋਜ਼ ਖਾਨ, ਰਾਣੀ ਰਣਦੀਪ, ਸ਼ੋਕਤ ਅਲੀ ਖਾਨ, ਅਰਵਿੰਦਰ ਸਿੰਘ, ਸਿਮਰਜੀਤ ਕੁਮਾਰ,ਅਤੇ ਭੁਪਿੰਦਰ ਸਿੰਘ ਦੁਆਰਾ ਗਾਏ ਗਏ ਹਨ।

ਹਵਾਲੇ

[ਸੋਧੋ]