ਸਮੱਗਰੀ 'ਤੇ ਜਾਓ

ਮੱਕਾ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੱਕਾ
مكة المكرمة
ਸਉਦੀ ਅਰਬ ਦੇ ਨਕਸ਼ੇ ਵਿੱਚ ਮੱਕਾ
ਸਉਦੀ ਅਰਬ ਦੇ ਨਕਸ਼ੇ ਵਿੱਚ ਮੱਕਾ
Capitalਮੱਕਾ
Boroughs12
ਸਰਕਾਰ
 • GovernorKhalid bin Faisal Al Saud
ਖੇਤਰ
 • ਕੁੱਲ1,53,148 km2 (59,131 sq mi)
ਆਬਾਦੀ
 (2010 ਜਨਗਣਨਾ)
 • ਕੁੱਲ69,15,006
 • ਘਣਤਾ45/km2 (120/sq mi)
ISO 3166-2
02
ਵੈੱਬਸਾਈਟwww.makkah.gov.sa

ਮੱਕਾ (ਅਰਬੀ: مكة المكرمة ਮੱਕਾਹ ਅਲਮੁਕਰਮਾਹ) ਸਉਦੀ ਅਰਬ ਦੇ ਪੱਛਮੀ ਹਿਜਾਜ ਖੇਤਰ ਵਿੱਚ ਲਾਲ ਸਾਗਰ ਦੇ ਤਟ ਦੇ ਨਾਲ ਸਥਿਤ ਇੱਕ ਸੂਬਾ ਹੈ। ਇਹ ਸਉਦੀ ਅਰਬ ਦਾ ਸਭ ਤੋਂ ਜਿਆਦਾ ਜਨਸੰੱਖਿਆ ਵਾਲਾ ਸੂਬਾ ਹੈ ਅਤੇ ਇਸਦੀ ਰਾਜਧਾਨੀ ਇਸਲਾਮ ਦਾ ਸਭ ਤੋਂ ਪਵਿਤਰ ਸ਼ਹਿਰ ਮੱਕਾ ਹੈ। ਇਸ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਜੱਦਾ ਹੈ, ਜੋ ਪੂਰੇ ਸਉਦੀ ਅਰਬ ਦੀ ਸਭ ਤੋਂ ਮੁੱਖ ਬੰਦਰਗਾਹ ਅਤੇ ਆਰਥਕ ਕੇਂਦਰ ਵੀ ਹੈ। ਸਰਵਾਤ ਪਹਾੜੀਆਂ ਮੱਕਾ ਸੂਬੇ ਕੋਲੋਂ ਗੁਜਰਦੀਆਂ ਹਨ ਅਤੇ ਇਸ ਸੂਬੇ ਦਾ ਤਾਇਫ ਸ਼ਹਿਰ ਉਨ੍ਹਾਂ ਵਿੱਚ ਸਥਿਤ ਹੈ। ਇੱਥੇ ਦਾ ਮੌਸਮ ਗਰਮੀਆਂ ਵਿੱਚ ਅੱਛਾ ਰਹਿੰਦਾ ਹੈ ਇਸ ਲਈ ਸਉਦੀ ਸਰਕਾਰ ਗਰਮੀਆਂ ਵਿੱਚ ਆਪਣੀ ਰਾਜਧਾਨੀ ਰਿਆਦ ਤੋਂ ਹਟਾਕੇ ਇੱਥੇ ਕੇਂਦਰਤ ਕਰ ਲੈਂਦਾ ਹੈ। ਇਸ ਲਈ ਤਾਇਫ ਨੂੰ ਸਉਦੀ ਅਰਬ ਦੀ ਗਰਮੀਆਂ ਦੀ ਰਾਜਧਾਨੀ ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]

  1. An A to Z of Places and Things Saudi, Kathy Cuddihy, pp. 183, Stacey International, 2001, ISBN 978-1-900988-40-7, ... The mountain city of Taif, called the summer capital, and Jeddah, the Kingdom's major commercial centre, are located in the province of Makkah ...