ਯਜ਼ਦਾਨੀਵਾਦ
ਦਿੱਖ
ਯਜ਼ਦਾਨੀਵਾਦ ਮੁੱਖ ਤੌਰ ਉੱਤੇ ਕੁਰਦਾਂ ਵੱਲੋਂ ਮੰਨਿਆ ਜਾਣ ਵਾਲਾ ਇੱਕ ਧਰਮ ਹੈ, ਜੋ ਕਿ ਇਸਲਾਮ ਤੋਂ ਪੁਰਾਣਾ ਹੈ। ਯਜ਼ਦਾਨੀਵਾਦ ਹੁਣ ਯਜ਼ੀਦੀਵਾਦ, ਯਰਸਾਨੀਵਾਦ ਅਤੇ ਇਸ਼ੀਕੀਵਾਦ ਜਿਹੇ ਮਤਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਇਹ ਸਾਰੇ ਮਤ ਹੁਣ ਜ਼ਿਆਦਾ ਕਰਕੇ ਖੁਰਾਸਾਨ ਤੋਂ ਅਨਾਤੋਲੀਆ ਅਤੇ ਦੱਖਣੀ ਈਰਾਨ ਵਿਚਲੇ ਵਿੱਕੋਲਿੱਤਰੇ ਗੁਟਾਂ ਵਿੱਚ ਹੀ ਪ੍ਰਚੱਲਤ ਹਨ।[ਹਵਾਲਾ ਲੋੜੀਂਦਾ]
ਮਾਨਤਾਵਾਂ
[ਸੋਧੋ]ਯਜ਼ਦਾਨੀ ਮਿਥਿਹਾਸ ਮੁਤਾਬਕ ਇੱਕ ਇਕਲੌਤਾ ਰੱਬ ਸਾਰੇ ਬ੍ਰਹਿਮੰਡ ਵਿੱਚ ਰਮਿਆ ਹੋਇਆ ਹੈ। ਉਹ ਸੱਤ ਫ਼ਰਿਸ਼ਤਿਆਂ ਰਾਹੀਂ ਦੁਨੀਆ ਚਲਾਉਂਦਾ ਹੈ ਜੋ ਅਵਤਾਰ ਧਾਰ ਸਕਦੇ ਹਨ। ਇਨ੍ਹਾਂ ਵਿੱਚੋਂ ਮਲਿਕ ਤਾਊਸ ਵੀ ਇੱਕ ਹੈ ਜੋ ਇਸ ਮਤ ਨੂੰ ਮੰਨਣ ਵਾਲਿਆਂ ਦਾ ਮੁੱਖ ਇਸ਼ਟ ਵੀ ਹੈ।[1]
ਹਵਾਲੇ
[ਸੋਧੋ]- ↑ Bidlisi, Izady. 2000. p. 80