ਯੇਵਗਿਨੀ ਜ਼ਾਮਿਆਤਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੇਵਗਿਨੀ ਇਵਾਨੋਵਿਚ ਜ਼ਾਮਿਆਤਿਨ[1] (ਰੂਸੀ: Евге́ний Ива́нович Замя́тин; IPA: [jɪvˈɡʲenʲɪj ɪˈvanəvʲɪtɕ zɐˈmʲætʲɪn]; 20 ਜਨਵਰੀ (ਜੂਲੀਅਨ) / 1 ਫਰਵਰੀ (ਗ੍ਰੈਗੋਰੀਅਨ), 1884 – 10 ਮਾਰਚ 1937), ਇੱਕ  ਵਿਗਿਆਨ ਗਲਪਕਾਰ ਅਤੇ ਸਿਆਸੀ ਵਿਅੰਗਕਾਰ ਰੂਸੀ ਲੇਖਕ ਸੀ। ਉਹ ਆਪਣੇ 1921 ਦੇ ਨਾਵਲ ਅਸੀਂ, ਲਈ ਬਹੁਤਾ ਮਸ਼ਹੂਰ ਹੈ, ਜਿਸ ਦੀ ਕਹਾਣੀ ਇੱਕ ਡਿਸਟੋਪੀਆਈ ਭਵਿੱਖ ਦਾ ਪੁਲਿਸ ਰਾਜ ਹੈ। 

ਪੁਰਾਣਾ ਬੋਲਸ਼ੇਵਿਕ ਹੋਣ ਦੇ ਬਾਵਜੂਦ, ਜ਼ਾਮਿਆਤਿਨ ਅਕਤੂਬਰ ਇਨਕਲਾਬ ਤੋਂ ਬਾਅਦ ਸੀ.ਪੀ.ਪੀ.ਯੂ ਦੁਆਰਾ ਅਪਣਾਈਆਂ ਗਈਆਂ ਨੀਤੀਆਂ ਤੋਂ ਡੂੰਘੀ ਤਰ੍ਹਾਂ ਪਰੇਸ਼ਾਨ ਸੀ। 1921 ਵਿਚ, ਅਸੀਂ ਸੋਵੀਅਤ ਸੈਂਸਰਸ਼ਿਪ ਬੋਰਡ ਦੁਆਰਾ ਪਾਬੰਦੀ ਲਗਾਈ ਗਈ ਪਹਿਲਾ ਕਿਤਾਬ  ਬਣ ਗਈ। ਅਖੀਰ ਜ਼ਾਮਿਆਤਿਨ ਨੇ ਇਸ ਦੀ ਲਈ ਪੱਛਮ ਵਿੱਚ ਤਸਕਰੀ ਦਾ ਪ੍ਰਬੰਧ ਕੀਤਾ। ਪਾਰਟੀ ਅਤੇ ਸੋਵੀਅਤ ਰਾਇਟਰਸ ਯੂਨੀਅਨ ਦੇ ਅੰਦਰ ਛਿੜਨ ਵਾਲੇ ਵੱਡੇ ਵਿਵਾਦ ਦੇ ਨਤੀਜੇ ਦੇ ਤੌਰ ਤੇ ਆਪਣੀ ਮਾਤ-ਭੂਮੀ ਤੋਂ ਦੇਸ਼ਨਿਕਾਲੇ ਦੀ ਬੇਨਤੀ ਕੀਤੀ। ਸੋਵੀਅਤ ਸਮਾਜ ਦੀ ਆਲੋਚਨਾ ਕਰਨ ਲਈ ਸਾਹਿਤ ਦੀ ਉਸ ਦੀ ਵਰਤੋਂ ਦੇ ਕਾਰਨ, ਜ਼ਾਮਿਆਤਿਨ ਨੂੰ ਪਹਿਲੇ ਸੋਵੀਅਤ ਵਿਦਰੋਹੀਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। 

ਸ਼ੁਰੂ ਦਾ ਜੀਵਨ[ਸੋਧੋ]

ਜ਼ਮਯਾਤਿਨ ਦਾ ਜਨਮ ਮਾਸਕੋ ਦੇ ਦੱਖਣ ਵੱਲ 300 ਕਿਲੋਮੀਟਰ (186 ਮੀਲ) ਦੂਰ ਤੈਂਬਵ ਰਾਜ ਦੇ ਲੇਬੇਡਿਆਨ ਵਿੱਚ ਹੋਇਆ ਸੀ।  ਉਸ ਦਾ ਪਿਤਾ ਇੱਕ ਰੂਸੀ ਆਰਥੋਡਾਕਸ ਪਾਦਰੀ ਅਤੇ ਸਕੂਲ ਮਾਸਟਰ ਸੀ, ਅਤੇ ਉਸਦੀ ਮਾਂ ਇੱਕ ਸੰਗੀਤਕਾਰ ਸੀ। 1922 ਦੇ ਇਕ ਲੇਖ ਵਿਚ ਜ਼ਾਮਿਆਤਿਨ ਨੇ ਆਪਣੇ ਬਚਪਨ ਨੂੰ ਯਾਦ ਕਰਦਿਆਂ ਲਿਖਿਆ ਹੈ, "ਤੁਸੀਂ ਇਕ ਬਹੁਤ ਹੀ ਇਕੱਲੇ ਬੱਚੇ ਨੂੰ ਦੇਖ ਸਕੋਗੇ, ਬਿਨਾਂ ਆਪਣੀ ਉਮਰ ਦੇ ਸਾਥੀ ਦੇ, ਉਸ ਦੇ ਪੇਟ ਤੇ, ਇਕ ਕਿਤਾਬ ਜਾਂ ਪਿਆਨੋ ਦੇ ਹੇਠਾਂ, ਜਿਸ' ਤੇ ਉਸ ਦੀ ਮਾਂ ਚੋਪਿਨ ਬਜਾ ਰਹੀ ਹੈ।''[2]

ਉਹ ਸ਼ਾਇਦ ਸਿਨੇਸਥੀਟ ਹੋ ਸਕਦਾ ਹੈ ਕਿਉਂਕਿ ਉਸ ਨੇ ਅੱਖਰਾਂ ਅਤੇ ਆਵਾਜ਼ਾਂ ਨੂੰ ਗੁਣ ਦਿੱਤੇ ਸਨ। ਉਦਾਹਰਣ ਦੇ ਤੌਰ ਤੇ, ਉਸਨੇ Л ਨੂੰ ਵੇਖਿਆ ਕਿ ਇਸ ਵਿੱਚ ਫਿੱਕੇ ਪੀਲੇ ਠੰਡੇ ਅਤੇ ਹਲਕੇ ਨੀਲੇ ਰੰਗ ਦੇ ਗੁਣ ਸਨ।[3]

ਉਸ ਨੇ 1902 ਤੋਂ 1908 ਤਕ ਸੇਂਟ ਪੀਟਰਸਬਰਗ ਵਿਚ ਸਮੁੰਦਰੀ ਜਹਾਜੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਉਸ ਸਮੇਂ ਦੌਰਾਨ ਉਹ ਬੋਲਸ਼ੇਵਿਕਾਂ ਵਿਚ ਸ਼ਾਮਲ ਹੋ ਗਿਆ।[4]  ਉਸ ਨੂੰ 1905 ਦੀ ਰੂਸੀ ਕ੍ਰਾਂਤੀ ਦੌਰਾਨ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਸਾਇਬੇਰੀਆ ਵਿਚ ਅੰਦਰੂਨੀ ਜਲਾਵਤਨੀ ਵਿਚ ਭੇਜਿਆ ਗਿਆ ਸੀ। ਹਾਲਾਂਕਿ, ਉਹ ਬਚ ਨਿਕਲਿਆ ਅਤੇ ਵਾਪਸ ਸੇਂਟ ਪੀਟਰਸਬਰਗ ਪਹੁੰਚ ਗਿਆ ਸੀ ਜਿੱਥੇ ਉਹ 1906 ਵਿਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਫਿਨਲੈਂਡ ਦੇ ਗ੍ਰੈਂਡ ਡਚੀ ਵਿਚ ਜਾਣ ਤੋਂ ਪਹਿਲਾਂ ਗ਼ੈਰ-ਕਾਨੂੰਨੀ ਤੌਰ ਤੇ ਰਿਹਾ।

ਰੂਸ ਵਾਪਸ ਪਰਤਣ ਦੇ ਬਾਅਦ, ਉਸਨੇ ਇੱਕ ਸ਼ੌਂਕ ਵਜੋਂ ਕਹਾਣੀਆਂ ਲਿਖਣ ਲੱਗ ਪਿਆ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 1911 ਵਿਚ ਦੂਜੀ ਵਾਰ ਉਸ ਨੂੰ ਦੇਸ਼ਨਿਕਾਲਾ ਦਿੱਤਾ ਗਿਆ ਪਰੰਤੂ 1913 ਵਿਚ ਉਸ ਨੂੰ ਰਿਹਾ ਕਰ ਦਿੱਤਾ ਗਿਆ। 1913 ਵਿਚ ਉਸ ਨੇ  ਯੂਏਜ਼ਦਾਨੋਏ (ਇਕ ਸੂਬਾਈ ਕਹਾਣੀ) ਲਿਖੀ, ਜਿਸ ਵਿੱਚ ਇਕ ਛੋਟੇ ਜਿਹੇ ਰੂਸੀ ਸ਼ਹਿਰ ਦੀ ਜ਼ਿੰਦਗੀ ਨੂੰ ਵਿਅੰਗ ਨਾਲ ਚਿਤਰਿਆ ਗਿਆ ਹੈ। ਇਸ ਨਾਲ ਉਸਨੂੰ ਕੁਝ ਮਸ਼ਹੂਰ ਮਿਲੀ। ਅਗਲੇ ਸਾਲ ਉਸ ਤੇ ਆਪਣੀ ਕਹਾਣੀ ਨਾ ਕੁਲਿਚਕਾਖ (ਸੰਸਾਰ ਦੇ ਅਖ਼ੀਰ ਤੇ) ਵਿਚ ਸ਼ਾਹੀ ਰੂਸੀ ਫੌਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਵਿੱਚ ਮੁਕੱਦਮਾ ਚਲਾਇਆ ਗਿਆ। [4] ਉਸ ਨੇ ਵੱਖ-ਵੱਖ ਮਾਰਕਸਵਾਦੀ ਅਖ਼ਬਾਰਾਂ ਵਿੱਚ ਲੇਖਾਂ ਦਾ ਯੋਗਦਾਨ ਜਾਰੀ ਰੱਖਿਆ।

ਇੰਪੀਰੀਅਲ ਰੂਸੀ ਨੇਵੀ ਲਈ ਇਕ ਇੰਜੀਨੀਅਰ ਵਜੋਂ ਗ੍ਰੈਜੂਏਟ ਹੋਣ ਤੋਂ ਬਾਅਦ, ਜ਼ਾਮਿਆਤਿਨ ਨੇ ਘਰੇਲੂ ਅਤੇ ਵਿਦੇਸ਼ ਵਿਚ ਪੇਸ਼ੇਵਰ ਵਜੋਂ ਕੰਮ ਕੀਤਾ। ਸਾਲ 1916 ਵਿੱਚ ਉਹ ਨਿਊਕੈਸਲ ਅਪੌਨ ਟਾਇਨ ਵਿੱਚ ਰਹਿੰਦਿਆਂ ਵਾਕਰ ਅਤੇ ਵਾਲਸੈਂਡ ਦੇ ਸ਼ਾਪਰਾਰਡਾਂ ਵਿੱਚ ਆਈਸਬਰੇਕਰਾਂ ਦੇ ਨਿਰਮਾਣ ਦੀ ਨਿਗਰਾਨੀ ਲਈ ਯੂਨਾਈਟਿਡ ਕਿੰਗਡਮ ਵਿੱਚ ਭੇਜਿਆ ਗਿਆ ਸੀ।[5] 

ਸਾਹਿਤਕ ਕੈਰੀਅਰ [ਸੋਧੋ]

ਜ਼ਾਮਿਆਤਿਨ ਨੇ ਬਾਅਦ ਵਿਚ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ, "ਇੰਗਲੈਂਡ ਵਿਚ, ਮੈਂ ਜਹਾਜ਼ ਬਣਾਏ, ਬਰਬਾਦ ਹੋਏ ਕਿਲਿਆਂ ਨੂੰ ਦੇਖਿਆ, ਜਰਮਨ ਜ਼ਪੇਲਿਨਾਂ ਦੁਆਰਾ ਸੁੱਟੇ ਗਏ ਬੰਬਾਂ ਦੇ ਧਮਾਕੇ ਸੁਣੇ  ਅਤੇ ਟਾਪੂਨਿਵਾਸੀ  ਲਿਖਿਆ। ਮੈਨੂੰ ਅਫਸੋਸ ਹੈ ਕਿ ਮੈਨੂੰ ਫ਼ਰਵਰੀ ਦੀ ਕ੍ਰਾਂਤੀ ਦੇਖਣ ਨੂੰ ਨਹੀਂ ਮਿਲੀ ਅਤੇ ਸਿਰਫ ਅਕਤੂਬਰ ਦੀ ਕ੍ਰਾਂਤੀ ਦੇਖ ਸਕਿਆ (ਮੈਂ ਅਕਤੂਬਰ ਦੇ ਆਖ਼ਰੀ ਵਕਤ, ਜਰਮਨ ਪਣਡੁੱਬੀਆਂ ਕੋਲੋਂ, ਇੱਕ ਬਿਨਾਂ ਲਾਈਟਾਂ ਵਾਲੇ ਜਹਾਜ਼ ਵਿੱਚ, ਪੂਰਾ ਸਮਾਂ ਜੀਵਨ ਬੱਧਰ ਪਹਿਨ ਕੇ ਐਨ ਸਮੇਂ ਸਿਰ ਪੀਟਰਸਬਰਗ ਆ ਗਿਆ ਸੀ)। ਇਹ ਉਹੀ ਗੱਲ ਹੋਈ ਕਿ ਪਹਿਲਾਂ ਪਿਆਰ ਕੋਈ ਨਹੀਂ ਸੀ ਅਤੇ ਇੱਕ ਸਵੇਰ ਪਹਿਲਾਂ ਹੀ ਦਸ ਕੁ ਸਾਲਾਂ ਵਿਆਹਿਆ ਹੋਇਆ ਸੀ।" [6]

ਜ਼ਾਮਿਆਤਿਨ ਦੇ ਟਾਪੂਨਿਵਾਸੀ, ਵਿੱਚ ਅੰਗਰੇਜ਼ੀ ਜੀਵਨ ਨੂੰ ਵਿਅੰਗ ਨਾਲ ਪੇਸ਼ ਕੀਤਾ ਹੈ ਅਤੇ ਇਸੇ ਥੀਮ ਵਾਲਾ ਬੰਦਿਆਂ ਦੇ ਸ਼ਿਕਾਰੀ, ਦੋਵੇਂ  1917 ਦੇ ਅਖੀਰ ਵਿਚ ਰੂਸ ਵਾਪਸ ਪਰਤਣ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ ਸਨ। ਰੂਸੀ ਕ੍ਰਾਂਤੀ ਦੇ ਬਾਅਦ 1917 ਵਿਚ ਉਨ੍ਹਾਂ ਨੇ ਕਈ ਰਸਾਲੇ ਸੰਪਾਦਿਤ ਕੀਤੇ, ਲਿਖਣ-ਪ੍ਰਕਿਰਿਆ ਬਾਰੇ ਲੈਕਚਰ ਦਿੱਤੇ, ਜੈਕ ਲੰਡਨ, ਓ. ਹੈਨਰੀ, ਐੱਚ. ਜੀ. ਵੈੱਲਸ ਅਤੇ ਹੋਰਨਾਂ ਦੀਆਂ ਲਿਖਤਾਂ ਦੇ ਰੂਸੀ ਅਨੁਵਾਦਾਂ ਦਾ ਸੰਪਾਦਨ ਕੀਤਾ। ਜ਼ਾਮਿਆਤਿਨ ਨੇ ਪਹਿਲਾਂ ਅਕਤੂਬਰ ਇਨਕਲਾਬ ਦੀ ਹਮਾਇਤ ਕੀਤੀ ਪਰੰਤੂ ਉਸ ਨੇ ਬਾਅਦ ਵਿੱਚ ਸੈਂਸਰ ਦੀ ਵਧਦੀ ਜਾਂਦੀ ਵਰਤੋਂ ਦਾ ਵਿਰੋਧ ਕੀਤਾ।

ਉਸ ਦੀਆਂ ਲਿਖਤਾਂ ਤੇਜ਼ੀ ਨਾਲ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਤਰਫ਼ ਵਿਅੰਗਮਈ ਅਤੇ ਆਲੋਚਨਾਤਮਕ ਹੁੰਦੀਆਂ ਗਈਆਂ  ਅਤੇ ਭਾਵੇਂ ਉਹ ਸੱਤਾ ਵਿਚ ਆਉਣ ਤੋਂ ਪਹਿਲਾਂ ਉਹਨਾਂ ਦਾ ਜੋਸ਼ੀਲਾ ਸਮਰਥਕ ਸੀ ਪਰ ਹੌਲੀ-ਹੌਲੀ ਉਨ੍ਹਾਂ ਨਾਲ, ਖਾਸ ਤੌਰ 'ਤੇ ਕਲਾ ਦੀ ਸੈਂਸਰਸ਼ਿਪ ਬਾਰੇ ਉਨ੍ਹਾਂ ਦੀਆਂ ਨੀਤੀਆਂ ਨਾਲ ਉਸਦੀ ਅਸਹਿਮਤੀ ਵਧਦੀ ਹੀ ਚਲੀ ਗਈ। ਜ਼ਾਮਿਆਤਿਨ ਨੇ ਆਪਣੇ 1921 ਦੇ ਲੇਖ "ਮੈਨੂੰ ਡਰ ਹੈ" ਵਿਚ ਲਿਖਿਆ: "ਸੱਚਾ ਸਾਹਿੱਤ ਸਿਰਫ਼ ਉਦੋਂ ਹੀ  ਹੋ ਸਕਦਾ ਹੈ ਜਦੋਂ ਇਹ ਉਤਸ਼ਾਹੀ ਅਤੇ ਭਰੋਸੇਮੰਦ ਅਧਿਕਾਰੀਆਂ ਦੁਆਰਾ ਨਹੀਂ, ਪਰ ਕਮਲਿਆਂ, ਕਾਫਰਾਂ, ਸੁਪਨਸਾਜ਼ਾਂ, ਵਿਦਰੋਹੀਆਂ ਅਤੇ ਸੰਦੇਹੀਆਂ ਦੁਆਰਾ ਰਚਿਆ ਗਿਆ ਹੁੰਦਾ ਹੈ।"[7] ਇਸ ਰਵੱਈਏ ਨੇ ਉਸਦੀ ਪੁਜੀਸ਼ਨ 1920 ਵਿਆਂ ਵਿੱਚ ਵਧੇਰੇ ਮੁਸ਼ਕਿਲ ਬਣਾ ਦਿੱਤੀ। 1923 ਵਿਚ, ਉਸ ਨੇ ਆਪਣਾ ਨਾਵਲ 'ਅਸੀਂ' ਗ੍ਰੇਗਰੀ ਜਿਲਬੂਰਗ ਦੁਆਰਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਤੋਂ ਬਾਅਦ, ਨਿਊਯਾਰਕ ਸਿਟੀ ਵਿਚ ਈਪੀ ਡੱਟਨ ਐਂਡ ਕੰਪਨੀ ਨੂੰ ਸਮਗਲ ਕਰ ਦਿੱਤਾ। ਇਹ 1924 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਟਿੱਪਣੀਆਂ[ਸੋਧੋ]

  1. His last name is often transliterated as Zamiatin or Zamjatin. His first name is sometimes translated as Eugene.
  2. A Soviet Heretic: Essays by Yevgeny Zamyatin, Edited and translated by Mirra Ginsburg, University of Chicago Press 1970. Page 3.
  3. Introduction to Randall's translation of We.
  4. 4.0 4.1 "ਪੁਰਾਲੇਖ ਕੀਤੀ ਕਾਪੀ". Archived from the original on 2017-02-16. Retrieved 2018-01-07. {{cite web}}: Unknown parameter |dead-url= ignored (help)
  5. The Russian writer who inspired Orwell and Huxley, Russia Beyond The Headlines
  6. A Soviet Heretic, page 4.
  7. "I Am Afraid," A Soviet Heretic: Essays

ਹਵਾਲੇ[ਸੋਧੋ]

)] Archived 2015-10-17 at the Wayback Machine.

  • Zamyatin, Yevgeny (1966). The Dragon: Fifteen Stories. Mirra Ginsburg (trans. and ed.). Chicago: University of Chicago Press.
  • Zamyatin, Yevgeny (1970). A Soviet Heretic : Essays by Yevgeny Zamyatin. Mirra Ginsburg (trans. and ed.). Chicago: University of Chicago Press.
  • Zamyatin, Yevgeny (1984). Islanders & The Fisher of Men. Sophie Fuller and Julian Sacchi (trans.). Edinburgh: Salamander Press.
  • Zamyatin, Evgeny (1988). A Godforsaken Hole. Walker Foard (trans.). Ann Arbor, MI: Ardis.
  • Zamyatin, Yevgeny (2006). We. Natasha Randall (trans.). NY: Modern Library. ISBN 0-8129-7462-X.
  • Zamyatin, Yevgeny (2015). The Sign: And Other Stories. John Dewey (trans.). Gillingham: Brimstone Press. ISBN 9781906385545.
  • Zamyatin, Yevgeny. We. List of translations.
  • Zamyatin, Yevgeny. Collected works (ਰੂਸੀ)

including his Autobiography (1929) and Letter to Stalin (1931)