ਰਵੀ ਕੁਮਾਰ ਨਾਰਾ
ਰਵੀ ਕੁਮਾਰ ਨਾਰਾ | |
---|---|
ਜਨਮ | ਸਿਕੰਦਰਾਬਾਦ, ਭਾਰਤ | 1 ਸਤੰਬਰ 1963
ਪੇਸ਼ਾ | ਭਾਰਤੀ ਕਾਰੋਬਾਰੀ ਅਤੇ ਸਮਾਜਿਕ ਵਰਕਰ |
ਜੀਵਨ ਸਾਥੀ | ਐਨ. ਵਨਾਜਕਸ਼ੀ |
ਬੱਚੇ | 2 |
ਪੁਰਸਕਾਰ | ਪਦਮ ਸ਼੍ਰੀ |
ਵੈੱਬਸਾਈਟ | Official web site |
ਰਵੀ ਕੁਮਾਰ ਨਾਰਾ (ਤੇਲੁਗੂ: నర్రా రవికుమార్) ਸਿਕੰਦਰਾਬਾਦ ਤੋਂ ਇੱਕ ਭਾਰਤੀ ਕਾਰੋਬਾਰੀ ਅਤੇ ਸਮਾਜਿਕ ਵਰਕਰ ਹੈ, ਜੋ ਦਲਿਤ ਭਾਈਚਾਰੇ ਦੇ ਵਿਕਾਸ ਲਈ ਉਨ੍ਹਾਂ ਦੇ ਯਤਨਾਂ ਲਈ ਮਸ਼ਹੂਰ ਹੈ। ਉਸ ਨੂੰ 2014 ਵਿੱਚ ਭਾਰਤ ਸਰਕਾਰ ਦੁਆਰਾ ਸਮਾਜ ਉਸਦੀਆਂ ਸੇਵਾਵਾਂ ਲਈ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਜੀਵਨੀ
[ਸੋਧੋ]ਦਲਿਤ ਉਦਮੀਆਂ ਨੂੰ ਦਰਪੇਸ਼ ਮੁੱਖ ਰੁਕਾਵਟ ਬੈਂਕਿੰਗ ਸੈਕਟਰ ਤੋਂ ਹੈ। ਬੈਂਕਾਂ ਕੋਲੈਟਰਲ ਸੁਰੱਖਿਆ ਤੋਂ ਬਿਨਾਂ ਨਵੇਂ ਕਾਰੋਬਾਰੀਆਂ ਨੂੰ ਪੂੰਜੀ ਨਹੀਂ ਦਿੰਦੀਆਂ ਬਾਵਜੂਦ ਇਸਦੇ ਕੇ ਕੇਂਦਰ ਦਾ ਇਕਰਾਰ ਹੈ ਕਿ ਇਸ (ਸਕਿਉਰਿਟੀ) ਤੇ ਜ਼ੋਰ ਨਾ ਦੇ ਕੇ ਇਕ ਕਰੋੜ ਰੁਪਏ ਤੱਕ ਦਿੱਤੇ ਜਾਣੇ ਚਾਹੀਦੇ ਹਨ। ਰਵੀ ਕੁਮਾਰ ਨਾਰਾ ਦਲਿਤ ਉਦਮੀਆਂ ਪ੍ਰਤੀ ਬੈਂਕਾਂ ਦੇ ਰਵੱਈਏ ਬਾਰੇ ਦੱਸਦਾ ਹੈ [1]
ਰਵੀ ਕੁਮਾਰ ਨਾਰਾ ਦਾ ਜਨਮ 1 ਸਤੰਬਰ 1963 ਨੂੰ ਦੱਖਣ ਭਾਰਤੀ ਰਾਜ ਵਿਚ, ਥੋੜ੍ਹੇ ਵਿੱਤੀ ਸਰੋਤਾਂ ਵਾਲੇ ਸ਼ੰਕਰਇਆ ਨਾਰਾ, ਜੋ ਕਿ ਰੋਜ਼ਾਨਾ ਤਨਖ਼ਾਹ ਤੇ ਦਿਹਾੜੀ ਕਰਦਾ ਸੀ, ਭਾਰਤ ਦੇ ਇੱਕ ਰਾਜ, ਤੇਲੰਗਾਨਾ ਦੇ ਸ਼ਹਿਰ ਸਿਕੰਦਰਾਬਾਦ, ਜਿਸ ਨੂੰ ਆਮ ਤੌਰ ਤੇ ਹੈਦਰਾਬਾਦ ਦਾ ਜੁੜਵਾਂ ਸ਼ਹਿਰ ਮੰਨਿਆ ਜਾਂਦਾ ਹੈ ਦੀ ਇੱਕ ਝੋਪੜੀ ਵਚ ਹੋਇਆ ਸੀ।[2][3][4] ਉਹ ਵਿਗਿਆਨ ਵਿੱਚ ਗ੍ਰੈਜੂਏਸ਼ਨ (ਬੀਐਸਸੀ), ਅਤੇ ਕਾਨੂੰਨ ਵਿੱਚ ਆਪਣੀ ਸਿੱਖਿਆ ਜਾਰੀ ਰੱਖੀ ਅਤੇ ਗ੍ਰੈਜੂਏਟ ਦੀ ਡਿਗਰੀ, ਐਲ ਐਲ ਬੀ ਅਤੇ ਬਾਅਦ ਵਿੱਚ, ਐਲਐਲਐਮ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਸਨੇ ਪੱਤਰਕਾਰਤਾ (ਡੀ.ਜੇ.) ਵਿਚ ਡਿਪਲੋਮਾ ਅਤੇ ਪਬਲਿਕ ਰਿਲੇਸ਼ਨਜ਼ ਵਿਚ ਇਕ ਡਿਪਲੋਮਾ ਵੀ ਪ੍ਰਾਪਤ ਕੀਤਾ।
ਦਲਿਤ ਉਦਮੀ
[ਸੋਧੋ]ਨਾਰਾ ਦਿੱਲੀ ਦੇ ਦਲਿਤ ਭਾਰਤੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਡੀ ਆਈ ਸੀ ਸੀ ਆਈ) ਦਾ ਕੋਆਰਡੀਨੇਟਰ ਹੈ, ਜੋ ਪੰਜ ਸੂਬਿਆਂ ਨੂੰ ਕਵਰ ਕਰਦਾਹੈ। ਉਹ 2011 ਤੋਂ ਆਂਧਰਾ ਪ੍ਰਦੇਸ਼ ਦੇ ਡੀ ਆਈ ਸੀ ਸੀ ਆਈ ਦਾ ਪ੍ਰਧਾਨ ਵੀ ਰਿਹਾ ਹੈ। ਨੈਸ਼ਨਲ ਗਵਰਨਿੰਗ ਬੋਰਡ ਆਫ ਡੀ ਆਈ ਸੀ ਸੀ ਆਈ ਦੇ ਮੈਂਬਰ ਦੇ ਤੌਰ ਤੇ ਉਸ ਨੇ ਸਰਕਾਰ ਉਦਯੋਗਿਕ ਨੀਤੀ 2010-2015 ਨੂੰ ਇਸ ਤਰ੍ਹਾਂ ਸੋਧਣ ਵਿਚ ਮਦਦ ਕੀਤੀ, ਜਿਸ ਨਾਲ ਇਹ ਦਲਿਤਾਂ ਦੀ ਸਹਾਇਤਾ ਰਹੇ।[ਹਵਾਲਾ ਲੋੜੀਂਦਾ]
ਉਹ ਸਾਕਾਰਾਤਮਕ ਕਾਰਵਾਈ ਅਤੇ ਸਪਲਾਇਰ ਵਿਭਿੰਨਤਾ ਲਈ ਭਾਰਤ ਸਰਕਾਰ ਦੀ ਨੈਸ਼ਨਲ ਟਾਸਕ ਫੋਰਸ (ਐਨਟੀਐਫ) ਦਾ ਮੈਂਬਰ ਰਿਹਾ ਹੈ।[ਹਵਾਲਾ ਲੋੜੀਂਦਾ]
ਨਾਰਾ, ਹੈਦਰਾਬਾਦ ਦੇ ਐਨਆਈਐਮਐਸਐਮਈ ਵਿਚ ਆਂਧਰਾ ਪ੍ਰਦੇਸ਼ ਦੇ 220 ਤੋਂ ਵਧੇਰੇ, ਜਿਸ ਵਿਚ 40 ਤੋਂ ਵੱਧ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ, ਦਲਿਤ ਉਦਮੀਆਂ ਲਈ 21 ਦਿਨਾਂ ਦਾ ਰਿਹਾਇਸ਼ੀ ਪ੍ਰੋਗਰਾਮ ਇਗਨਾਈਟ ( IGNITE) ਸੰਗਠਿਤ ਕਰਦਾ ਹੈ। ਇਹ ਸਰਕਾਰ, ਸੀ ਆਈ ਆਈ, ਬੈਂਕਾਂ, ਸਿਖਲਾਈ ਸੰਸਥਾਵਾਂ ਅਤੇ ਅਜਿਹੇ ਹੋਰ ਅਦਾਰਿਆਂ ਨਾਲ ਸੰਬੰਧਿਤ ਇਕ ਉਦਮਸ਼ੀਲਤਾ ਵਿਕਾਸ ਪ੍ਰੋਗਰਾਮ ਹੈ। [ਹਵਾਲਾ ਲੋੜੀਂਦਾ]
ਸ਼ਾਂਤੀ ਚੱਕਰ ਫਾਊਂਡੇਸ਼ਨ
[ਸੋਧੋ]ਨਾਰਾ ਨੇ ਸ਼ਾਂਤੀ ਚੱਕਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਕਿ ਦਲਿਤਾਂ ਵਿਚ ਨੈਟਵਰਕਿੰਗ ਦਾ ਵਿਕਾਸ ਕਰਨ ਲਈ ਇਕ ਸੇਵਾ ਸੰਸਥਾ ਹੈ। ਇਹ ਬੀ ਆਰ ਅੰਬੇਦਕਰ ਦੇ ਫ਼ਲਸਫ਼ੇ ਨੂੰ ਲੈਕੇ ਚੱਲਦੀ ਹੈ ਅਤੇ ਅੰਧਵਿਸ਼ਵਾਸਾਂ ਦੇ ਵਿਰੁੱਧ ਸਿੱਖਿਆ ਦਿੰਦੀ ਹੈ। ਇਹ ਫਾਊਂਡੇਸ਼ਨ ਦਲਿਤਾਂ - ਵਿਸ਼ੇਸ਼ ਤੌਰ ਤੇ ਨੌਜਵਾਨਾਂ ਲਈ ਵੱਖ ਵੱਖ ਵਿਸ਼ਿਆਂ ਤੇ ਹਫ਼ਤਾਵਾਰੀ ਕਲਾਸਾਂ ਲਗਾਉਂਦੀ ਹੈ।[ਹਵਾਲਾ ਲੋੜੀਂਦਾ]
ਅਵਾਰਡ ਅਤੇ ਰੈਕੋਗਨੀਸ਼ਨ
[ਸੋਧੋ]ਰਵੀ ਕੁਮਾਰ ਨਾਰਾ ਨੂੰ 2014 ਵਿੱਚ ਭਾਰਤ ਸਰਕਾਰ ਦੁਆਰਾ ਸਮਾਜ ਲਈ ਉਸਦੀਆਂ ਸੇਵਾਵਾਂ ਵਾਸਤੇਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[5]
ਹਵਾਲੇ
[ਸੋਧੋ]- ↑ "The Hindu". The Hindu. 9 January 2012. Retrieved 28 September 2014.
- ↑ "Election Commission of India". Election Commission of India. 2004. Archived from the original on 3 ਮਾਰਚ 2016. Retrieved 28 September 2014.
- ↑ "Shanti Chakra International Foundation". Shanti Chakra International Foundation. 2014. Archived from the original on 28 ਮਈ 2016. Retrieved 28 September 2014.
{{cite web}}
: Unknown parameter|dead-url=
ignored (|url-status=
suggested) (help) - ↑ "About". Personal web site. 2014. Retrieved 28 September 2014.[permanent dead link]
- ↑ "Padma Awards Announced". Circular. Press Information Bureau, Government of India. 25 January 2014. Archived from the original on 8 February 2014. Retrieved 23 August 2014.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]- "Ravi Kumar Narra, President - DICCI AP Chapter speaks on "Doing Business: Opportunities & Challenges"". HyBiz TV. 2013. Archived from the original on 21 ਅਗਸਤ 2016. Retrieved 28 September 2014.
{{cite web}}
: Unknown parameter|dead-url=
ignored (|url-status=
suggested) (help) - "IMC at Warangal , DICCI, Confederation of Indian Industry Ravi Kumar Narra". You Repeat. 2014. Archived from the original on 5 ਮਾਰਚ 2016. Retrieved 28 September 2014.
{{cite web}}
: Unknown parameter|dead-url=
ignored (|url-status=
suggested) (help)