ਰਸਕਿਨ ਬਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਸਕਿਨ ਬਾਂਡ
Ruskin Bond in Bangalore, India (Jim Ankan Deka photography).jpg
ਰਸਕਿਨ ਬਾਂਡ ਬੰਗਲੋਰ ਵਿੱਚ (6 ਜੂਨ 2012)
ਜਨਮ: 19 ਮਈ 1934
ਕਸੌਲੀ, ਹਿਮਾਚਲ ਪ੍ਰਦੇਸ਼ (ਬਰਤਾਨਵੀ ਭਾਰਤ)
ਕਾਰਜ_ਖੇਤਰ: ਰਚਨਾਤਮਕ ਲੇਖਕ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਅੰਗਰੇਜ਼ੀ
ਕਾਲ: 1951 ਤੋਂ ਜਾਰੀ

ਰਸਕਿਨ ਬਾਂਡ ਇੱਕ ਭਾਰਤੀ ਲੇਖਕ ਹਨ। 21 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਪਹਿਲਾ ਨਾਵਲ 'ਦ ਰੂਮ ਔਨ ਰੂਫ' ( The Room on Roof ) ਪ੍ਰਕਾਸ਼ਿਤ ਹੋਇਆ। ਇਸ ਵਿੱਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਮਿੱਤਰ ਦੇ ਦੇਹਰਾ ਵਿੱਚ ਰਹਿੰਦੇ ਹੋਏ ਬਿਤਾਏ ਗਏ ਅਨੁਭਵਾਂ ਦਾ ਵੇਰਵਾ ਹੈ। ਨਾਵਲ ਅਤੇ ਬੱਚਿਆਂ ਦੇ ਸਾਹਿਤ ਦੇ ਖੇਤਰ ਵਿੱਚ ਇਹ ਇੱਕ ਮਸ਼ਹੂਰ ਨਾਮ ਹੈ। 1999 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। 1963 ਤੋਂ ਉਹ ਹਿਮਾਲਾ ਦੀ ਗੋਦ ਵਿੱਚ ਬਸੇ ਸੁੰਦਰ ਸ਼ਹਿਰ ਮਸੂਰੀ (ਦੇਹਰਾਦੂਨ ਜਿਲਾ) ਵਿੱਚ ਰਹਿੰਦੇ ਹਨ।[1]

ਮੁਢਲਾ ਜੀਵਨ[ਸੋਧੋ]

ਉਨ੍ਹਾਂ ਦਾ ਜਨਮ 19 ਮਈ 1934 ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਹੋਇਆ ਸੀ। ਬਚਪਨ ਵਿੱਚ ਹੀ ਜਦੋਂ ਉਹ ਚਾਰ ਸਾਲ ਦਾ ਸੀ ਉਸ ਦੀ ਮਾਂ ਉਸ ਦੇ ਪਿਤਾ ਤੋਂ ਤਲਾੱਕ ਲੈ ਲਿਆ ਸੀ ਅਤੇ ਇੱਕ ਪੰਜਾਬੀ ਹਿੰਦੂ ਮਿਸਟਰ ਹਰੀ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦੀ ਪਰਵਰਿਸ਼ ਸ਼ਿਮਲਾ, ਜਾਮਨਗਰ ਵਿੱਚ ਹੋਈ। ਦਸ ਸਾਲ ਦੀ ਉਮਰ ਵਿਚ 1944 ਵਿੱਚ ਮਲੇਰੀਆ ਨਾਲ ਆਪਣੇ ਪਿਤਾ ਦੀ ਅਚਾਨਕ ਮੌਤ ਦੇ ਬਾਅਦ ਰਸਕਿਨ ਆਪਣੀ ਦਾਦੀ ਕੋਲ ਰਹਿਣ ਲਈ ਦੇਹਰਾਦੂਨ ਚਲਾ ਗਿਆ। ਫਿਰ ਰਸਕਿਨ ਨੂੰ ਦਾਦੀ ਨੇ ਪਾਲਿਆ। ਉਸ ਨੇ ਸ਼ਿਮਲਾ ਵਿਚ ਬਿਸ਼ਪ ਕਾਟਨ ਸਕੂਲ ਤੋਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਸਕੂਲ ਵਿੱਚ ਕਈ ਲਿਖਣ ਮੁਕਾਬਲੇ ਜਿੱਤੇ ਅਤੇ ਉਥੋਂ 1952 ਵਿੱਚ ਗ੍ਰੈਜੂਏਸ਼ਨ ਕੀਤੀ।

The Room on the Roof.JPG

ਇਸਦੇ ਬਾਅਦ ਉਹ ਇੰਗਲੈਂਡ ਵਿਚ ਆਪਣੀ ਅੰਟੀ ਕੋਲ ਚਲਾ ਗਿਆ ਹੈ ਅਤੇ ਚਾਰ ਸਾਲ ਉੱਥੇ ਰਿਹਾ। ਲੰਡਨ ਵਿਚ ਉਸ ਨੇ ਆਪਣੇ ਪਹਿਲੇ ਨਾਵਲ ਦ ਰੂਮ ਆਨ ਦ ਰੂਫ਼ (The Room on the Roof) ਦੀ ਰਚਨਾ ਸ਼ੁਰੂ ਕੀਤੀ।

ਉਸ ਦੀਆਂ ਰਚਨਾਵਾਂ ਵਿੱਚ ਹਿਮਾਲਾ ਦੀ ਗੋਦ ਵਿੱਚ ਬਸੇ ਛੋਟੇ ਸ਼ਹਿਰਾਂ ਦੇ ਲੋਕ ਜੀਵਨ ਦੀ ਛਾਪ ਸਪੱਸ਼ਟ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਹਵਾਲੇ[ਸੋਧੋ]