ਰਸ਼ੋਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸ਼ੋਮਨ ਕਹਾਣੀ ਜਪਾਨੀ ਲੇਖਕ ਰਯੂਨੋਸੁਕੇ ਆਕੁਤਾਗਾਵਾ ਦੀ ਲਿਖੀ ਕਹਾਣੀ ਹੈ ਜੋ ਕਹਾਣੀਕਾਰ ਨੇ ਆਪਣੇ ਵਿਦਿਆਰਥੀ ਜੀਵਨ ਵਿੱਚ ਰਚੀ ਸੀ। ਰਸ਼ੋਮਨ ਕਹਾਣੀ ਕਥਾ ਜਪਾਨੀ ਨਾਮੀ ਇੱਕ ਕਹਾਣੀ-ਸੰਗ੍ਰਹਿ ਵਿੱਚ ਦਰਜ ਕੀਤੀ ਕਹਾਣੀ ਹੈ ਜਿਸ ਵਿੱਚ ਹੋਰ ਜਪਾਨੀ ਲੇਖਕਾਂ ਦੀ ਕਹਾਣੀਆਂ ਵੀ ਦਰਜ ਹਨ। ਇਸ ਸੰਗ੍ਰਹਿ ਦਾ ਪੰਜਾਬੀ ਵਿੱਚ ਅਨੁਵਾਦ ਪਰਮਿੰਦਰ ਸੋਢੀ ਦੁਆਰਾ ਕੀਤਾ ਗਿਆ ਹੈ। ਇਹ ਇੱਕ ਨਿੱਕੀ ਕਹਾਣੀ ਹੈ ਜਿਸ ਵਿੱਚ ਕਹਾਣੀਕਾਰ ਨੇ ਜਪਾਨ ਦੇ ਪ੍ਰਾਚੀਨ ਫਾਟਕ ਰਸ਼ੋਮਨ ਨੂੰ ਕਹਾਣੀ ਦੇ ਸਿਰਲੇਖ ਵਜੋਂ ਵਰਤਿਆ ਹੈ ਅਤੇ ਸਾਰੀ ਕਹਾਣੀ ਫਾਟਕ ਦੇ ਆਲੇ-ਦੁਆਲੇ ਹੀ ਘੁਮੰਦੀ ਹੈ।

ਕਥਾਨਕ[ਸੋਧੋ]

ਕਹਾਣੀ ਦੇ ਸ਼ੁਰੂ ਵਿੱਚ ਸਰਦ ਸ਼ਾਮ ਅਤੇ ਜ਼ੋਰਦਾਰ ਮੀਂਹ ਤੋਂ ਬਚਣ ਲਈ ਸਾਮੂਰਾਈ ਦਾ ਨੌਕਰ ਰਸ਼ੋਮਨ ਫਾਟਕ ਵਿੱਚ ਪਨਾਹ ਲੈਂਦਾ ਹੈ ਜੋ ਮੀਂਹ ਦੇ ਰੁਕਣ ਦੀ ਉਡੀਕ ਕਰ ਰਿਹਾ ਸੀ। ਰਸ਼ੋਮਨ ਫਾਟਕ ਵਿੱਚ ਆਮ ਕਰ ਕੇ ਬਾਰਿਸ਼ ਤੋਂ ਬਚਣ ਲਈ ਰਾਹਗੀਰ ਸੁਭਾਵਿਕ ਹੀ ਪਨਾਹ ਲੈਂਦੇ ਸਨ ਪਰ ਉਸ ਸ਼ਾਮ ਫਾਟਕ ਵਿੱਚ ਇਕੱਲਾ ਨੌਕਰ ਹੀ ਸੀ ਹੋਰ ਕੋਈ ਵੀ ਨਹੀਂ ਸੀ। ਕਹਾਣੀ ਵਿੱਚ ਰਸ਼ੋਮਨ ਫਾਟਕ,ਜੋ ਸੁਜਾਕੂ ਰਾਜ-ਮਾਰਗ ਤੇ ਮੌਜੂਦ ਸੀ, ਦੀ ਮੰਦੀ ਹਾਲਤ ਹੋਣ ਦੇ ਕਾਰਨ ਨੂੰ ਪੇਸ਼ ਕਰਦਿਆਂ ਇਤਿਹਾਸਕ ਘਟਨਾਵਾਂ ਨੂੰ ਵੀ ਪੇਸ਼ ਕੀਤਾ ਹੈ। ਜਪਾਨ ਦੇ ਕਯੋਟੋ ਸ਼ਹਿਰ ਕਈ ਪ੍ਰਕ੍ਰਿਤਕ ਆਫਤਾਂ,ਭੁਚਾਲਾਂ ਤੇ ਅੱਗਾਂ ਦਾ ਸ਼ਿਕਾਰ ਹੁੰਦਾ ਆਇਆ ਜੋ ਸ਼ਹਿਰ ਦੀ ਬਰਬਾਦੀ ਦਾ ਕਾਰਨ ਬਣਿਆ। ਇਹਨਾਂ ਇਤਿਹਾਸਕ ਘਟਨਾਵਾਂ ਕਾਰਨ ਰਸ਼ੋਮਨ ਫਾਟਕ ਵੀ ਤਬਾਹ ਕੇ ਖੰਡਰ ਬਣ ਗਿਆ ਪਰ ਕਿਸੇ ਨੇ ਵੀ ਇਸ ਦੀ ਮੁਰਮੰਤ ਨਾ ਕਰਵਾਈ ਅਤੇ ਇਹ ਫਾਟਕ ਲੂੰਬੜਾਂ ਤੇ ਹੋਰ ਜਾਨਵਰਾਂ ਅਤੇ ਚੋਰ ਉਚਕੀਆਂ ਦੇ ਰਹਿਣ-ਛੁਪਣ ਦਾ ਅੱਡਾ ਬਣ ਗਿਆ।

ਫਾਟਕ ਵਿੱਚ ਖੜਾ ਨੌਕਰ ਜਿਸਨੇ ਨੀਲੇ ਰੰਗ ਦਾ ਕਮੀਨੋ ਪਾਇਆ ਹੋਇਆ ਸੀ,ਮੀਂਹ ਰੁਕਣ ਦਾ ਇੰਤਜ਼ਾਰ ਕਰ ਰਿਹਾ ਸੀ। ਆਸਮਾਨ ਵਿੱਚ ਡੂੰਘਾ ਹਨੇਰਾ ਉਤਰ ਆਇਆ ਸੀ ਅਤੇ ਇੱਕ ਪੋੜੀ ਤੇ ਬੈਠ ਕੇ ਮੀਂਹ ਵੱਲ ਵੇਖ਼ ਰਿਹਾ ਸੀ। ਨੌਕਰ ਬੈਠਾ-ਬੈਠਾ ਸੋਚਣ ਲੱਗਾ ਕਿ ਉਹ ਮੀਂਹ ਰੁਕਣ ਤੋਂ ਬਾਅਦ ਕਿ ਕਰੇਗਾ ਤੇ ਕਿੱਥੇ ਜਾਵੇਗਾ ਕਿਉਂਕਿ ਉਸ ਦੇ ਮਾਲਿਕ ਨੇ ਉਸਨੂੰ ਕਈ ਸਾਲਾਂ ਦੀ ਸੇਵਾ ਤੋਂ ਬਾਅਦ ਵੀ ਨੌਕਰੀ ਤੋਂ ਜੁਆਬ ਦੇ ਦਿੱਤਾ ਸੀ। ਉਹ ਜੀਉਂਦਾ ਰਹਿਣ ਲਈ ਈਮਾਨਦਾਰੀ ਜਾਂ ਪਾਪ ਦਾ ਰਾਹ ਚੁਣਨ ਦੇ ਦਵੰਦ ਵਿੱਚ ਫਸਿਆ ਜਾਪਦਾ ਹੈ। ਉਸਨੂੰ ਠੰਡ ਤੋਂ ਬਚਣ ਲਈ ਕੋਈ ਨਿੱਘੀ ਥਾਂ ਦੀ ਜ਼ਰੂਰਤ ਜਾਪੀ ਅਤੇ ਉਸਨੇ ਰਾਤ ਉੱਥੇ ਹੀ ਬਿਤਾਉਣ ਦਾ ਬਣਾਉਂਦੇ ਹੋਏ ਫਾਟਕ ਦੇ ਹਰੇਕ ਕੋਨੇ ਵਿੱਚ ਨਜ਼ਰ ਮਾਰੀ। ਉਹ ਆਪਣੇ ਆਪ ਨੂੰ ਸਰਦੀ ਤੋਂ ਬਚਾਉਣ ਲਈ ਉੱਪਰ ਵੱਲ ਜਾਂਦੀਆਂ ਪੌੜੀਆਂ ਉੱਤੇ ਚੜ ਗਿਆ।

ਅੱਧੀਆਂ ਪੌੜੀਆਂ ਚੜਨ ਮਗਰੋਂ ਉਸਨੂੰ ਕੋਈ ਹਿਲ-ਜੁਲ ਮਹਿਸੂਸ ਹੋਈ ਤਾਂ ਉਹ ਆਪਣੀ ਕਮਰ ਤੇ ਬੱਝੀ ਹੋਈ ਤਲਵਾਰ ਠੀਕ ਕਰਦਾ ਹੋਇਆ ਅੱਗੇ ਵੱਧ ਕੇ ਵੇਖਿਆ ਤਾਂ ਉਸ ਜਗ੍ਹਾਂ ਲਾਸ਼ਾਂ ਦਾ ਢੇਰ ਲਗਿਆ ਹੋਇਆ ਸੀ। ਉਸੇ ਜਗ੍ਹਾਂ ਉਸਨੂੰ ਇੱਕ ਮਸ਼ਾਲ ਲੈ ਕੇ ਘੁੰਮਦੀ ਇੱਕ ਬੁੱਢੀ ਔਰਤ ਦੇਖੀ ਜੋ ਲਾਸ਼ਾਂ ਦੇ ਢੇਰ 'ਚੋਂ ਇੱਕ ਔਰਤ ਦੀ ਲਾਸ਼ ਕੱਢ ਉਸ ਦੇ ਸਿਰ ਦੇ ਵਾਲ ਇੱਕ-ਇੱਕ ਕਰ ਕੇ ਕੱਢ ਰਹੀ ਸੀ। ਉਹ ਬੁੱਢੀ ਔਰਤ ਉਸ ਅਨਜਾਣ ਬੰਦੇ ਨੂੰ ਵੇਖ ਕੇ ਡਰ ਗਈ ਅਤੇ ਭੱਜਣ ਦੀ ਕੋਸ਼ਿਸ਼ ਰਹੀ ਜਿਸ ਵਿੱਚ ਉਹ ਅਸਮਰਥ ਰਹੀ ਕਿਉਂਕਿ ਉਹ ਬੁੱਢੀ ਹੋਣ ਕਾਰਨ ਜ਼ਿਆਦਾ ਤੇਜ਼ ਨਹੀਂ ਭੱਜ ਸਕੀ ਅਤੇ ਫੜੀ ਗਈ ਸੀ। ਉਸਨੂੰ ਫੜ ਕੇ ਨੌਕਰ ਨੇ ਉਸ ਦਾ ਲਾਸ਼ਾਂ ਦੇ ਵਾਲ ਪੁਟਣ ਦਾ ਕਾਰਨ ਪੁੱਛਿਆ।

ਬੁੱਢੀ ਉਸਨੂੰ ਦੱਸਦੀ ਹੈ ਕਿ ਉਹ ਉਹਨਾਂ ਪੁੱਟੇ ਹੋਏ ਵਾਲਾਂ ਦੀ ਵਿਗ ਬਣਾਉਂਦੀ ਹੈ ਅਤੇ ਉਹ ਬਜ਼ਾਰ ਵਿੱਚ ਉਸਨੁ ਵੇਖ ਕੇ ਆਪਣਾ ਟਿੱਡ ਪਾਲਦੀ ਹੈ। ਨੌਕਰ ਉਸਨੂੰ ਕਹਿੰਦਾ ਹੈ ਕਿ ਇਹ ਪਾਪ ਹੈ ਤਾਂ ਉਹ ਉਸਨੂੰ ਦੱਸਦੀ ਹੈ ਕਿ ਜਿਸ ਔਰਤ ਦੇ ਉਹ ਵਾਲ ਪੁੱਟ ਰਹੀ ਹੈ ਉਹ ਸੱਪ ਦੇ ਛੋਟੇ-ਛੋਟੇ ਟੁਕੜੇ ਕਰ ਕੇ ਫ਼ੋਜਿਆਂ ਨੂੰ ਮੱਛੀ ਦੇ ਟੁਕੜੇ ਕਹ ਕੇ ਵੇਚਦੀ ਸੀ ਅਤੇ ਉਹਨਾਂ ਤੋਂ ਪੈਸੇ ਲਈ ਕੇ ਆਪਣਾ ਟਿੱਡ ਪਾਲਦੀ ਸੀ। ਬੁੱਢੀ ਕਹਿੰਦੀ ਹੈ ਕਿ ਆਪਣੇ ਟਿੱਡ ਲਈ ਕੋਈ ਵੀ ਕੰਮ ਕਰਨਾ ਕੋਈ ਪਾਪ ਨਹੀਂ ਹੈ। ਬੁੱਢੀ ਦੀ ਗੱਲਾਂ ਸੁਣਕੇ ਨੌਕਰ ਦੀ ਈਮਾਨਦਾਰੀ ਅਤੇ ਬੇਈਮਾਨੀ ਵਾਲੀ ਦੁਵਿਧਾ ਖ਼ਤਮ ਹੋ ਗਈ ਅਤੇ ਉਹ ਬੁੱਢੀ ਨਾਲ ਹਾਥਾਪਾਈ ਕਰਦਾ ਹੋਇਆ ਉਸ ਦੇ ਕਪੜੇ ਉਤਾਰ ਕੇ ਭੱਜ ਜਾਂਦਾ ਹੈ। ਬੁੱਢੀ ਮੁਰਦਿਆਂ ਉੱਤੋਂ ਉੱਠ ਕੇ ਬੁੜ-ਬੁੜ ਕਰਦੇ ਉੱਪਰ ਵੱਲ ਜਾਂਦੀਆਂ ਪੋੜੀਆਂ ਵੱਲ ਨੂੰ ਤੁਰ ਪੈਂਦੀ ਹੈ।

ਪਾਤਰ[ਸੋਧੋ]

  • ਨੌਕਰ (ਸਾਮੂਰਾਈ ਦਾ ਨੌਕਰ)
  • ਬੁੱਢੀ ਔਰਤ