ਕਥਾ ਜਪਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਥਾ ਜਪਾਨੀ ਪਰਮਿੰਦਰ ਸੋਢੀ ਦੁਆਰਾ ਸੰਪਾਦਿਤ ਇੱਕ ਕਹਾਣੀ-ਸੰਗ੍ਰਹਿ ਹੈ ਜਿਸ ਵਿੱਚ ਉਸਨੇ ਆਪਣੇ ਦੁਆਰਾ ਅਨੁਵਾਦ ਕੀਤੀਆਂ ਜਾਪਾਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਪਰਮਿਂਦਰ ਸੋਢੀ ਨੂੰ ਜਦੋਂ ਰੁਜਗਾਰ ਅਤੇ ਵਿਆਹ ਦੇ ਸਮੇਲ ਵਿਚੋਂ ਜਪਾਨ ਜਾਣ ਦਾ ਮੌਕਾ ਮਿਲਿਆ ਤਾਂ ਉਸਨੇ ਇੱਕ ਪਾਸੇ ਉਸ ਦੇਸ਼ ਭਾਵ ਜਪਾਨ ਦੀ ਭਾਸ਼ਾ ਜਪਾਨੀ ਦਾ ਅਦਬ ਆਪਣੀ ਮਾਂ ਬੋਲੀ ਵਿੱਚ ਪਰੋਸਣਾ ਆਰੰਭ ਕਰ ਦਿਤਾ,ਜਿਸ ਭਾਸ਼ਾ ਦਾ ਆਰੰਭ ਪਰਮਿਂਦਰ ਸੋਢੀ ਨੇ ਕੀਤਾ। ਉਸ ਭਾਸ਼ਾ ਦਾ ਅਦਬ ਪਹਿਲਾਂ ਪੰਜਾਬੀ ਵਿੱਚ ਨਾ-ਮਾਤਰ ਰੂਪ ਵਿੱਚ ਹੀ ਪ੍ਰਾਪਤ ਸੀ ਅਤੇ ਦੂਜੀ ਸੀਮਾ ਇਹ ਤੋੜ ਦਿਤੀ ਕਿ ਸਿੱਧਾ ਜਪਾਨੀ ਭਾਸ਼ਾ ਤੋਂ ਪੰਜਾਬੀ ਵਿੱਚ ਰਚਨਾ ਆਈ। ਪਰਮਿਂਦਰ ਸੋਢੀ,ਜੋ ਨਾ ਕੇਵਲ ਚਿੰਤਨੀ ਬਿਰਤੀ ਦਾ ਧਾਰਨੀ ਹੋਣ ਕਰ ਕੇ 'ਸਮਪਰਦ' ਵਰਗੀ ਰਚਨਾ ਪੰਜਾਬੀ ਵਿੱਚ ਪੇਸ਼ ਕਰ ਸਕਿਆ,ਸਗੋਂ ਇੱਕ ਕਵੀ ਹੋਣ ਕਾਰਨ ਜਪਾਨੀ ਕਾਵਿ-ਰੂਪ ਹਾਇਕੂ ਨੂੰ ਇਸ ਪ੍ਰਕਾਰ ਪੰਜਾਬੀ ਵਿੱਚ ਪ੍ਰਵੇਸ਼ ਕਰਵਾਇਆ ਕਿ ਪੰਜਾਬੀ ਵਿੱਚ ਵੀ ਹਾਇਕੂ ਕਵਿਤਾ ਲਿਖੀ ਜਾਣ ਲੱਗ ਪਈ। ਕਾਵਿ ਅਤੇ ਚਿੰਤਨ ਤੋਂ ਇਲਾਵਾ ਇੱਕ ਅਨੁਵਾਦਕ ਵੱਜੋਂ ਜਪਾਨੀ ਗਲਪ ਦੇ ਦਰਵਾਜੇ ਖੋਲਦਿਆਂ ਪਰਮਿੰਦਰ ਸੋਢੀ ਨੇ ਜਪਾਨ ਦੀ ਅਦਬੀ ਮਹਿਕ ਨੂੰ ਜਪਾਨੀ ਕਹਾਣੀਆਂ ਰਾਹੀਂ ਪੰਜਾਬੀ ਜ਼ੁਬਾਨ ਵਿੱਚ ਖਿੰਡਾਇਆ ਹੈ।

ਕਥਾ ਜਪਾਨੀ ਵਿੱਚ ਨੋ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸੰਪਾਦਿਤ ਕੀਤਾ ਗਿਆ ਹੈ। ਪਹਿਲੇ ਅੱਠ ਲੇਖਕਾਂ ਦੀ ਇੱਕ-ਇੱਕ ਕਹਾਣੀ ਅਤੇ ਯਾਸੂਨਾਰੀ ਕਾਵਾਬਾਤਾ ਦੀਆਂ ਪੰਜ ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਕਹਾਣੀਆਂ ਦਾ ਆਧਾਰ ਮਨੁੱਖ ਦੀ ਸਦੀਂਵੀ ਅਤੇ ਸਮਕਾਲੀ ਜੀਵਨ ਦੀਆਂ ਔਕੜਾਂ ਦਾ ਬੋਧ ਕਰਾਉਂਦੀਆ ਹਨ। ਇਹਨਾਂ ਕਹਾਣੀਆਂ ਵਿੱਚ ਮਹੁੱਬਤ ਅਤੇ ਮੌਤ ਦਾ ਸੰਕਲਪ ਭਾਰੂ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਦਾ ਮੁੱਖ ਵਿਸ਼ਾ ਅਨਿਸ਼ਚਿਤਤਾ ਦੇ ਨਾਲ ਨਾਲ ਜਿੰਦਾਦਿਲੀ ਅਤੇ ਆਸ਼ਾਵਾਦੀ ਸੁਰ ਵੀ ਹੈ। ਇਹਨਾਂ ਦੇ ਪਿਛੋਕੜ ਵਿੱਚ ਜਪਾਨੀਆਂ ਦੇ ਚਿੰਤਨ ਵਿੱਚ ਪਸਰੀ ਬੁੱਧ ਦੀ ਫਿਲਾਸਫੀ ਵੀ ਪ੍ਰਗਟ ਹੁੰਦੀ ਹੈ।

ਕਹਾਣੀਕਾਰ ਅਤੇ ਕਹਾਣੀਆਂ[ਸੋਧੋ]

ਹਵਾਲੇ[ਸੋਧੋ]

  1. ਤੀਜੀ ਅੰਤਰ ਰਾਸ਼ਟਰੀ ਕਾਨਫਰੰਸ ਜਸਵੀਰ ਮੰਡ ਦਾ ਪੇਪਰ 'ਜਪਾਨ ਬਾਰੇ'(youtube) ਉੱਤੇ।
  2. ਡਾ.ਸਤੀਸ਼ ਕੁਮਾਰ ਵਰਮਾ ਦਾ(ਜਪਾਨੀ ਅਦਬ ਦੀ ਮਹਿਕ) ਆਰਟੀਕਲ।
  3. ਕਥਾ ਜਪਾਨੀ (ਪਰਮਿਂਦਰ ਸੋਢੀ)