ਪਰਮਿੰਦਰ ਸੋਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਮਿੰਦਰ ਸੋਢੀ
ਪਰਮਿੰਦਰ ਸੋਢੀ.jpg
ਪਰਮਿੰਦਰ ਸੋਢੀ
ਜਨਮ: (1960-09-27) 27 ਸਤੰਬਰ 1960 (ਉਮਰ 59)
ਫਿਰੋਜ਼ਪੁਰ ਸ਼ਹਿਰ, ਪੰਜਾਬ (ਭਾਰਤ)
ਕਾਰਜ_ਖੇਤਰ:ਲੇਖਕ, ਕਵੀ ਅਤੇ ਅਨੁਵਾਦਕ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ
ਕਾਲ:1980ਵਿਆਂ ਤੋਂ ਅੱਗੇ
ਵਿਧਾ:ਨਜ਼ਮ ਤੇ ਵਾਰਤਕ
ਵਿਸ਼ਾ:ਸਮਾਜਿਕ ਦਾਰਸ਼ਨਿਕ


ਪਰਮਿੰਦਰ ਸੋਢੀ ਕਨੇਡਾ ਦੇ ਕਿਸੇ ਫੁੱਲਾਂ ਲੱਦੇ ਖੇਤ ਵਿੱਚ
ਪਰਮਿੰਦਰ ਸੋਢੀ ਆਪਣੇ ਬੱਚਿਆਂ ਨਾਲ


ਪਰਮਿੰਦਰ ਸੋਢੀ (ਜਨਮ: 27 ਸਤੰਬਰ 1960) ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਹਨ। ਉਹ ਜਾਪਾਨ ਸ਼ਹਿਰ ਓਕਾਸਾ ਵਿੱਚ ਵੱਸਦਾ ਹੈ ਅਤੇ ਇਸ ਸਮੇਂ ਆਪਣੀ ਉਮਰ ਦੇ ਬਵੰਜਵੇਂ ਸਾਲ ਵਿੱਚ ਹੈ। ਪੰਜਾਬ ਦੇ ਸਾਹਿਤਕ ਜਗਤ ਵਿੱਚ ਜਾਪਾਨੀ ਕਾਵਿ-ਵਿਧਾ ਹਾਇਕੂ ਦੀ ਵਾਕਫੀਅਤ ਕਰਾਉਣ ਦਾ ਸਿਹਰਾ ਉਸਨੂੰ ਜਾਂਦਾ ਹੈ।

ਜੀਵਨ[ਸੋਧੋ]

ਪਰਮਿੰਦਰ ਸੋਢੀ ਦਾ ਜੱਦੀ ਪਿੰਡ ਚੰਡੀਗੜ੍ਹ ਦੇ ਨੇੜੇ ਦਿਆਲ ਪੁਰ ਸੋਢੀਆਂ ਹੈ। ਉਸ ਦਾ ਜਨਮ ਫਿਰੋਜ਼ਪੁਰ ਸ਼ਹਿਰ ਵਿੱਚ 27 ਸਤੰਬਰ 1960 ਨੂੰ ਸ੍ਰ. ਰਾਜਿੰਦਰ ਸਿੰਘ ਤੇ ਮਾਤਾ ਜੀ ਸੰਤੋਸ਼ ਕੁਮਾਰੀ ਦੇ ਘਰ ਹੋਇਆ। ਬਚਪਨ ਨੰਗਲ ਡੈਮ ਲਈ ਮਸ਼ਹੂਰ ਸ਼ਹਿਰ ਨੰਗਲ ਵਿੱਚ ਬੀਤਿਆ। ਉਥੋਂ ਹੀ ਸਰਕਾਰੀ ਸਕੂਲ, ਨੰਗਲ ਤੋਂ ਉਸਨੇ 1976 ਵਿੱਚ ਮੈਟ੍ਰਿਕ ਕੀਤੀ ਅਤੇ ਕਾਲਜ ਦੀ ਵਿੱਦਿਆ ਅਨੰਦਪੁਰ ਸਾਹਿਬ ਖਾਲਸਾ ਕਾਲਜ ਤੋਂ ਹੋਈ। ਬੀ ਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 1981 ਵਿੱਚ ਜਰਨਲਿਜ਼ਮ ਕਰਨ ਉੱਪਰੰਤ 1983 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੰਜਾਬੀ ਐਮ ਏ ਅਤੇ ਕੀਤੀ। ਬਾਅਦ ਵਿੱਚ ਪੰਜਾਬ ਦੀ ਬਿਗੜੀ ਸਥਿਤੀ ਕਰ ਕੇ ਉਹ ਪੀ ਐਚ ਡੀ ਵਿੱਚੇ ਛੱਡ 1986 ਵਿੱਚ ਜਾਪਾਨ ਚਲਿਆ ਗਿਆ ਅਤੇ ਉਥੇ ਹੀ ਆਪਣਾ ਬਿਜਨੈੱਸ ਸਥਾਪਤ ਕਰ ਲਿਆ।[1] ਪਰ ਸਾਹਿਤ ਪੜ੍ਹਨ ਤੇ ਲਿਖਣ ਦੀ ਉਸ ਦੀ ਰੁਚੀ ਲਗਾਤਾਰ ਵਿਕਸਿਤ ਹੁੰਦੀ ਰਹੀ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

ਅਨੁਵਾਦ[ਸੋਧੋ]

ਵਾਰਤਕ[ਸੋਧੋ]

  • ਚੀਨੀ ਦਰਸ਼ਨ: ਤਾਓਵਾਦ (1997)
  • ਰੱਬ ਦੇ ਡਾਕੀਏ (2005, 2007, 2014)[2]
  • ਸੰਸਾਰ ਪ੍ਰਸਿੱਧ ਮੁਹਾਵਰੇ (ਸੰਪਾਦਨ, 2007, 2008)[3]
  • ਕੁਦਰਤ ਦੇ ਡਾਕੀਏ(2013)

ਹੋਰ[ਸੋਧੋ]

  • ਬਾਬਾਣੀਆਂ ਕਹਾਣੀਆਂ(2016)

ਸਾਹਿਤਕ ਇਨਾਮ[ਸੋਧੋ]

  • ਨੈਸ਼ਨਲ ਕੌਂਸਲ ਆਫ ਐੱਜੂਕੈਸ਼ਨ ਰੀਸ਼ਰਚ ਐਂਡ ਟਰੇਨਿੰਗ

ਨਵੀਂ ਦਿੱਲੀ ਭਾਰਤ ਸਰਕਾਰ ਵਲੋਂ ਬਾਲ ਸਾਹਿਤ ਪੁਰਸ਼ਕਾਰ

  • ਬਲਵਿੰਦਰ ਰਿਸ਼ੀ ਯਾਦਗਾਰੀ ਕਵਿਤਾ ਪੁਰਸ਼ਕਾਰਹਵਾਲੇ[ਸੋਧੋ]