ਸਮੱਗਰੀ 'ਤੇ ਜਾਓ

ਰਾਗੂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਗੂਟ
ਪੱਕਿਆ ਹੋਇਆ ਰਾਗੂਟ

ਰਾਗੂਟ /ਖੋਜæˈɡ/ (French ragoût ਫ਼ਰਾਂਸੀਸੀ ਉਚਾਰਨ: ​[ʁaɡu]) ਨੂੰ ਆਮ ਤੌਰ 'ਤੇ ਦਾਲ ਵਜੋਂ ਹੀ ਜਾਣਿਆ ਜਾਂਦਾ ਹੈ।

ਨਿਰੁੱਕਤੀ[ਸੋਧੋ]

ਇਹ ਸ਼ਬਦ ਫ਼ਰਾਸੀਸੀ ਰਾਗੂਟਰ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ- "ਸੁਆਦ ਨੂੰ ਮੁੜ ਸੁਰਜੀਤ ਕਰਨਾ"। ਇਤਾਲਵੀ ਰਾਗੂ (ਇਹ ਸ਼ਬਦ ਵੀ ਫਰਾਂਸ ਤੋਂ ਲਿਆ ਗਿਆ ਹੈ) ਇਕ ਚਟਨੀ ਜਾਂ ਸੌਸ ਹੈ, ਜੋ ਪਾਸਤਾ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ।

ਤਿਆਰੀ[ਸੋਧੋ]

ਇਸ ਨੂੰ ਬਣਾਉਣ ਦੀ ਵਿਧੀ ਵਿੱਚ ਧੀਮੀ ਅੱਗ 'ਤੇ ਹੋਲੀ ਹੋਲੀ ਪਕਾਉਣਾ ਮੁੱਖ ਹੈ। ਰਾਗੂਟ ਨੂੰ ਮਾਸ ਅਤੇ ਸਬਜ਼ੀਆਂ ਨਾਲ ਬਣਾਇਆ ਜਾਂਦਾ ਹੈ, ਜੋ ਕਿ ਮੌਸਮ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ। ਇਸ ਵਿੱਚ ਮਾਸ ਪਾ ਵੀ ਸਕਦੇ ਹੋ ਅਤੇ ਨਹੀਂ ਵੀ।

ਉਦਾਹਰਣ[ਸੋਧੋ]

ਤੁਰਕੀ ਰਾਗੂਟ

18-ਸਦੀ ਦੇ ਦ ਕੰਪਲੀਟ ਹਾਊਸਵਾਈਫ਼[1] ਤੋਂ ਲਏ ਗਏ ਅੰਗਰੇਜ਼ੀ ਪਕਵਾਨਾਂ ਵਿੱਚ ਮਾਸ, ਸਬਜ਼ੀਆਂ ਅਤੇ ਕੁਝ ਮੌਸਮੀ ਜੜ੍ਹੀ-ਬੂਟੀਆਂ ਦੀ ਵਰਤੋ ਕੀਤੀ ਜਾਂਦੀ ਹੈ, ਜੋ ਰਾਗੂਟ ਵਿੱਚ ਵੀ ਉਸੇ ਤਰ੍ਹਾਂ ਵਰਤੇ ਜਾਂਦੇ ਹਨ।

ਰਾਗੂਟ ਬਣਾਉਣ ਲਈ ਤਰੀ, ਮਿੱਠੀਆਂ ਜੜ੍ਹੀ-ਬੂਟੀਆਂ, ਮਸਾਲੇ ਅਤੇ ਉਬਲੇ ਹੋਏ ਮਾਸ ਦੀਆਂ ਬੋਟੀਆਂ, ਮਸ਼ਰੂਮ, ਓਸਟਰ, ਟਰਫ਼ਲ ਆਦਿ ਵਰਤੇ ਜਾਂਦੇ ਹਨ।

ਰਾਗੂਟ ਬਣਾਉਣ ਲਈ ਸੂਰ ਦੇ ਕੰਨਾਂ ਨੂੰ ਅੱਧੀ ਸ਼ਰਾਬ ਅਤੇ ਪਾਣੀ ਵਿੱਚ ਉਬਾਲ ਕੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਫਿਰ ਭੂਰਾ ਹੋਣ ਤੱਕ ਹਲਕੇ ਮੱਖਣ 'ਤੇ ਪਕਾਇਆ ਜਾਂਦਾ ਹੈ। ਵਧੀਆ ਤਰੀ, ਦੋ ਨਮਕੀਨ ਇੰਕੋਵੀਆਂ, ਇਕ ਕੱਚਾ ਪਿਆਜ਼, ਥੋੜ੍ਹੀ ਜਿਹੀ ਸਰੋਂ, ਜੈਫ਼ਲ, ਥੋੜ੍ਹਾ ਜਿਹਾ ਨਮਕ ਆਦਿ ਨੂੰ ਇਕੱਠਿਆ  ਛਿੜਕਿਆ ਜਾਂਦਾ ਹੈ ਅਤੇ ਬਾਰਬੇਰੀ ਨਾਲ ਸਜਾਇਆ ਜਾਂਦਾ ਹੈ।

ਪ੍ਰਸਿੱਧ ਸਭਿਆਚਾਰ[ਸੋਧੋ]

1731 ਦੇ ਆਜ਼ਾਦੀ ਦੇ ਕਿੱਸੇ "ਦ ਰੋਸਟ ਬੀਫ਼ ਆਫ਼ ਓਲਡ ਇੰਗਲੈਂਡ" ਵਿੱਚ ਜੋ ਬ੍ਰਿਟਿਸ਼ ਲੇਖਕ ਹੈਨਰੀ ਫ਼ੀਲਡਿੰਗ ਦੁਆਰਾ ਲਿਖਿਆ ਗਿਆ ਸੀ, ਇਸਦਾ ਜਿਕਰ ਮਿਲਦਾ ਹੈ।[2]

'ਪਰਾਈਡ ਐਂਡ ਪ੍ਰੀਜੁਡਾਇਸ' ਵਿੱਚ ਮਿਸਟਰ ਹਰਸਟ ਏਲਿਜ਼ਾਬੈਥ ਤੋਂ ਰਾਤ ਦੇ ਖਾਣੇ ਵਿੱਚ ਰਾਗੂਟ ਦੇ ਨਾਲ ਸਧਾਰਨ ਜਿਹੇ ਪਕਵਾਨ ਦੀ ਮੰਗ ਕਰਦਾ ਹੈ।

ਇਹ ਵੀ ਵੇਖੋ[ਸੋਧੋ]

  • ਖੋਰੇਸ਼
  • ਦਾਲਾਂ ਦੀ ਸੂਚੀ
  • ਓਕਸਟੇਲ ਦਾਲ

ਹਵਾਲੇ[ਸੋਧੋ]

  1. Smith, Eliza (1758). The Compleat Housewife: or, Accomplished Gentlewoman’s Companion… (16th ed.). London: C Hitch, etc.
  2. Daly, Gavin (2013). The British Soldier in the Peninsular War: Encounters with Spain and Portugal, 1808–1814. Palgrave Macmillan. p. 100. ISBN 978-1-137-32382-8.