ਰਾਗ ਪੂਰਵੀ
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਪੂਰਵੀ ਦਾ ਪਰਿਚੈ:-
| ਸੁਰ | ਦੋਂਵੇਂ ਮਧ੍ਯਮ
ਰਿਸ਼ਭ ਤੇ ਧੈਵਤ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਸੰਪੂਰਣ-ਸੰਪੂਰਣ (ਵਕ੍ਰ) |
| ਥਾਟ | ਪੂਰਵੀ |
| ਵਾਦੀ-ਸੰਵਾਦੀ | ਗੰਧਾਰ-ਨਿਸ਼ਾਦ |
| ਸਮਾਂ | ਦਿਨ ਦਾ ਚੌਥਾ ਪਹਿਰ |
| ਠੇਹਿਰਾਵ ਦੇ ਸੁਰ | ਸ ਗ ਪ-ਸੰ ਪ ਗ |
| ਮੁੱਖ ਅੰਗ | ਨੀ(ਮੰਦਰ) ਰੇ ਗ;ਮ(ਤੀਵ੍ਰ) ਰੇ ਗ ;ਮ(ਤੀਵ੍ਰ) ਗ ਮ(ਤੀਵ੍ਰ)ਗ ; ਮ(ਤੀਵ੍ਰ)ਧ ਪ ; ਨੀ ਧ ਪ ; ਗ ਮ(ਤੀਵ੍ਰ) ਧ ; ਮ(ਤੀਵ੍ਰ) ਗ ਮ(ਤੀਵ੍ਰ)ਗ |
| ਅਰੋਹ | ਨੀ(ਮੰਦਰ) ਰੇ ਗ;ਮ(ਤੀਵ੍ਰ) ਪ ਧ ਨੀ ਸੰ |
| ਅਵਰੋਹ | ਸੰ ਨੀ ਧ ਪ ; ਮ(ਤੀਵ੍ਰ) ਗ ਮ (ਤੀਵ੍ਰ) ਰੇ ਸ ; ਨੀ(ਮੰਦਰ) ਰੇ ਸ |
| ਮਿਲਦੇ ਜੁਲਦੇ ਰਾਗ | ਪੁਰਵਾੰਗ ਵਿੱਚ ਪਰਾਜ ਤੇ ਉਤਰਾਂਗ ਵਿੱਚ ਪੂਰਿਆ ਧਨਾਸ਼੍ਰੀ |
ਰਾਗ ਪੂਰਵੀ ਦੀ ਵਿਸ਼ੇਸ਼ਤਾ-
- ਰਾਗ ਪੂਰਵੀ ਸ਼ਾਮ ਦਾ ਸੰਧੀ-ਪ੍ਰਕਾਸ਼ ਸਮੇਂ ਗਾਉਣ-ਵਜਾਉਣ ਵਾਲਾ ਰਾਗ ਹੈ।
- ਰਾਗ ਪੂਰਵੀ ਪੁਰਵਾੰਗ ਪ੍ਰਧਾਨ ਰਾਗ ਹੈ।
- ਰਾਗ ਪੂਰਵੀ ਦਾ ਵਿਸਤਾਰ ਮੰਦਰ ਤੇ ਮੱਧ ਸਪਤਕ ਵਿੱਚ ਜ਼ਿਆਦਾ ਹੁੰਦਾ ਹੈ।
- ਰਾਗ ਪੂਰਵੀ ਦਾ ਸੁਭਾ ਗੰਭੀਰ ਅਤੇ ਰਹਸਮਈ ਰਾਗ ਹੈ।
- ਇਸ ਰਾਗ ਦੇ ਅਰੋਹ ਵਿੱਚ ਸੁਰ ਮ ਦੇ ਦੋਂਵੇਂ ਰੂਪਾਂ ਯਾਨੀ ਕਿ ਤੀਵ੍ਰ ਮ ਤੇ ਸ਼ੁੱਧ ਮ ਦਾ ਪ੍ਰਯੋਗ ਹੁੰਦਾ ਹੈ।ਪਰ ਸੁਰ ਸ਼ੁੱਧ ਮ ਦਾ ਪ੍ਰਯੋਗ ਸਿਰਫ ਅਵਰੋਹ 'ਚ ਹੁੰਦਾ ਹੈ ਉਹ ਵੀ ਵਕ੍ਰ ਰੂਪ ਵਿੱਚ ਜਿੰਵੇਂ- ਪ ਮ(ਤੀਵ੍ਰ) ਗ ਮ ਗ ਮਤਲਬ ਸ਼ੁੱਧ ਮਧ੍ਯਮ (ਮ) ਗੰਧਾਰ ਦੇ ਵਿੱਚਕਾਰ ਰਹਿੰਦਾ ਹੈ ਅਤੇ ਇਹੀ ਸੁਰ ਸੰਗਤੀ ਰਾਗ ਦੀ ਵਾਚਕ ਸੁਰ ਸੰਗਤੀ ਵੀ ਹੈ। ਪੰਚਮ (ਪ) ਤੇ ਜਿਆਦਾ ਨਾ ਰੁੱਕ ਕੇ ਪ ਮ(ਤੀਵ੍ਰ) ਗ ਮ ਗ ਵਾਲੀ ਸੁਰ ਸੰਗਤ ਲਗਾ ਕੇ ਰਾਗ ਪੂਰਿਆ ਧਨਾਸ਼੍ਰੀ ਤੋਂ ਬਚਿਆ ਜਾਂਦਾ ਹੈ।
- ਰਾਗ ਪੂਰਵੀ 'ਚ ਮੀੰਡ ਅਤੇ ਗਮਕ ਦੀ ਗੁੰਜਾਇਸ਼ ਜਿਆਦਾ ਹੁੰਦੀ ਹੈ।
- ਰਾਗ ਪੂਰਵੀ 'ਚ ਵੱਡਾ ਖਿਆਲ,ਛੋਟਾ ਖਿਆਲ,ਮਸੀਤਖਾਣੀ ਗਤ ਤੇ ਰਜਾਖਾਨੀ ਗਤ ਬਹੁਤ ਮਧੁਰ ਲਗਦੀਆਂ ਹਨ।
- ਅੱਜਕੱਲ੍ਹ ਇਹ ਰਾਗ ਪ੍ਰਦਰਸ਼ਨਾਂ ਆਮ ਨਹੀਂ ਹੈ।
- ਰਾਗ ਪੂਰਵੀ ਨੂੰ ਉਸਤਾਦ ਤੋਂ ਹੀ ਸਿਖਿਆ ਜਾਣਾ ਚਾਹੀਦਾ ਹੈ।
ਹੇਠਾਂ ਲਿਖੀਆਂ ਸੁਰ ਸੰਗਤੀਆਂ ਵਿੱਚ ਰਾਗ ਪੂਰਵੀ ਉਭਰਦਾ ਹੈ।
- ਨੀ(ਮੰਦਰ) ਸ ਰੇ ਗ,ਰੇ ਮ --ਗ
- ਗ ਮ ਗ ਰੇ ਗ ਰੇ ਸ
- ਨੀ(ਮੰਦਰ) ਸ ਰੇ ਗ ਮ(ਤੀਵ੍ਰ) ਧ ਪ -- ਮ(ਤੀਵ੍ਰ) ਗ ਮ -- ਗ
- (ਪ) ਮ(ਤੀਵ੍ਰ) ਧ ਪ ਮ(ਤੀਵ੍ਰ)ਗ ਮ ਗ ਰੇ ਗ ਰੇ ਮ ਗ
ਰਾਗ ਪੂਰਵੀ 'ਚ ਫਿਲਮੀ ਗੀਤ -
| ਗੀਤ | ਫਿਲਮ | ਸੰਗੀਤਕਾਰ | ਗਾਇਕ | ਗੀਤਕਾਰ |
|---|---|---|---|---|
| ਕਰੁਣਾ ਸੁਨੋ ਸ਼ਿਆਮ ਮੋਰੇ | ਮੀਰਾ | ਪੰਡਿਤ ਰਵੀ ਸ਼ੰਕਰ | ਵਾਣੀ ਜੈਰਾਮ | ਮੀਰਾ |
| ਬਹੁਤ ਸ਼ੁਕਰੀਆ ਬਦੀ ਮੇਹਰਬਾਨੀ | <b>ਏਕ ਮੁਸਾਫਿਰ ਏਕ ਹਸੀਨਾ</b> | ਓ ਪੀ ਨਈਅਰ | ਮੁਹੰਮਦ ਰਫੀ ਅਤੇ ਆਸ਼ਾ ਭੌਂਸਲੇ | ਐਸਐਚ ਬਿਹਾਰੀ |
| ਗੀਤ | ਫਿਲਮ | ਕੰਪੋਜ਼ਰ | ਗਾਇਕ | ਗੀਤਕਾਰ |
|---|---|---|---|---|
| ਬਹੁਤ ਸ਼ੁਕਰੀਆ ਬਦੀ ਮੇਹਰਬਾਨੀ | ਏਕ ਮੁਸਾਫਿਰ ਏਕ ਹਸੀਨਾ | ਓਪੀ ਨਈਅਰ | ਮੁਹੰਮਦ ਰਫੀ ਅਤੇ ਆਸ਼ਾ ਭੌਂਸਲੇ | ਐਸਐਚ ਬਿਹਾਰੀ |
ਫਿਲਮੀ ਗੀਤ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ | ਗੀਤਕਾਰ |
|---|---|---|---|---|
| ਬਹੂਤ ਸ਼ੁਕਰੀਆ ਬਡ਼ੀ ਮੇਹਰਬਾਨੀ | ਏਕ ਮੁਸਾਫਿਰ ਏਕ ਹਸੀਨਾ | ਓ. ਪੀ. ਨਈਅਰ | ਮੁਹੰਮਦ ਰਫੀ ਅਤੇ ਆਸ਼ਾ ਭੋਸਲੇ | ਐੱਸ. ਐੱਚ. ਬਿਹਾਰੀ |
ਭਾਸ਼ਾਃ ਤਮਿਲ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਅੰਬਾ ਮਾਨਮਕਨਿੰਧੂ | ਸ਼ਿਵਕਾਵੀ | ਪਾਪਨਾਸਮ ਸਿਵਨ | ਐਮ. ਕੇ. ਤਿਆਗਰਾਜ ਭਾਗਵਤਰ |
| ਯੇਜ਼ੂ ਸਵਰੰਗਲੁਕੁਲ (ਸਿੰਧੂਬੈਰੀ ਨਾਲ ਰਾਗਮਾਲਿਕਾ, ਖੰਬੋਜੀ) | ਅਪੂਰਵਾ ਰਾਗੰਗਲ | ਐਮ. ਐਸ. ਵਿਸ਼ਵਨਾਥਨ | ਵਾਣੀ ਜੈਰਾਮ |
| ਨੀਰਾਡਾ ਨੇਰਾਮ | ਵੈਰ ਨੇਜਮ | ||
| ਅਰਪੁਧਾ ਕਲੈਧਨ | ਈਧਿਆ ਨਯਾਗਨ | ਦੇਵਾ | |
| ਇੰਥਾ ਨਿਮਿਸ਼ਮ | ਹੈਲੋ (1999 ਫ਼ਿਲਮ) | ਹਰੀਹਰਨ, ਕੇ. ਐਸ. ਚਿਤਰਾ | |
| ਥੇਨਥੂਵਮ ਵਸੰਧਮ | ਵੈਦੇਹੀ ਕਲਿਆਣਮ | ਮਨੋ, ਕੇ. ਐਸ. ਚਿਤਰਾ | |
| ਰੋਜਾਵਾਈ ਥਾਲੱਟਮ | ਨਿਨੈਵੇਲਮ ਨਿਤਿਆ | ਇਲਯਾਰਾਜਾ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ |
| ਕਾਧਲ ਐਨਮ ਕਵੀਅਮ | ਵੱਤਥੁਕੁਲ ਚਾਦੁਰਮ | ਜਿਕੀ | |
| ਪਿਰਾਈ ਪਿਰਾਈ | ਪਿਥਮਗਨ | ਮਧੂ ਬਾਲਾਕ੍ਰਿਸ਼ਨਨ | |
| ਓਮ ਸਿਵੋਹਮ | ਨਾਨ ਕਦਵੁਲ | ਵਿਜੇ ਪ੍ਰਕਾਸ਼ | |
| ਨਿੰਨੈਚਕਰਨ ਅਡੈਂਥੇਨ | ਭਾਰਤੀ | ਬੰਬੇ ਜੈਸ਼੍ਰੀ | |
| ਯੇਨਾ ਵਰਮ ਵੈਂਡਮ | ਨੰਧਵਨਾ ਥਰੂ | ਮਾਨੋ, ਲੇਖਾ, ਸਿੰਧੂ ਦੇਵੀ | |
| ਸ੍ਰੀ ਰਾਮਾਵਰਾਈ | ਸ੍ਰੀ ਰਾਮ ਰਾਜਮ | ਚਿਨਮਈ, ਸਾਕਯਥ | |
| ਨਲਮ ਪਾਡੂਵੇਨ | ਕਨਮਨੀਏ ਪੇਸੂ | ਰਵਿੰਦਰਨ | ਐੱਸ. ਜਾਨਕੀ |
| ਹੇ ਰਾਮ। | ਰੰਗੀਲਾ | ਏ. ਆਰ. ਰਹਿਮਾਨ | ਹਰੀਹਰਨ, ਸਵਰਨਲਤਾਸਵਰਨਾਲਥਾ |
| ਅਥੀਨੀ ਸਿਥੀਨੀ | ਤਦਾਲੀ | ਹਰੀਹਰਨ, ਚਿਤਰਾ ਸ਼ਿਵਰਮਨ, ਕਮਲ ਹਾਸਨ | |
| ਮਾਚਾ ਮੱਛੀਨੀਏ | ਸਟਾਰ | ਉਨਨੀ ਮੈਨਨ | |
| ਓਹ ਨੀਜਾਮੇ | ਪਾਸਕਨਾਲ | ਐਸ. ਏ. ਰਾਜਕੁਮਾਰ | ਕੇ. ਜੇ. ਯੇਸੂਦਾਸ, ਸੁਨੰਦਾ |
| ਆਦਿ ਕਦਲ ਐਨਪਥੂ | ਐਨਨਾਵੈਲ | ਹਰੀਹਰਨ | |
| ਐਨ ਵਨਮ ਨੀਥਾਨਾ | ਦਿਨਮਧੋਰਮ | ਓਵੀਅਨ | ਐਸ. ਪੀ. ਬਾਲਾਸੁਬਰਾਮਨੀਅਮ, ਸ਼ਿਨੋਏ ਬਲੇਸ਼ |
| ਜਾਂ ਆਯੀਰਾਮ ਯਾਨਾਈ | ਨੰਦਾ | ਯੁਵਨ ਸ਼ੰਕਰ ਰਾਜਾ | ਪੀ. ਉਨਿਕ੍ਰਿਸ਼ਨਨ |
| ਅੰਮਾ ਐਂਡਰਲ | ਇਲਯਾਰਾਜਾ | ||
| ਪੂਵਮ ਮਲਾਰਨਥਿਡਾ | ਸਵਰਨਾਮਖੀ | ਸਵਰਾਜ | ਐੱਸ. ਪੀ. ਬਾਲਾਸੁਬਰਾਮਨੀਅਮ, ਸਵਰਨਲਤਾਸਵਰਨਾਲਥਾ |
| ਕੰਗਲ ਥੀਡੂਥੇ | ਮਨਾਥੋਡੂ ਮਜ਼ਹੈਕਲਮ | ਕਾਰਤਿਕ ਰਾਜਾ | ਸਾਧਨਾ ਸਰਗਮ, ਜੱਸੀ ਗਿਫਟਜੈਸੀ ਤੋਹਫ਼ਾ |
| ਜਾਂ ਮਿਰੂਗਮ | ਪਰੇਸ਼ੀ | ਜੀ. ਵੀ. ਪ੍ਰਕਾਸ਼ ਕੁਮਾਰ | ਵੀ. ਵੀ. ਪ੍ਰਸੰਨਾ, ਪ੍ਰਗਤੀ ਗੁਰੂਪ੍ਰਸਾਦ |