ਰਾਘਵਾਨ ਛੁਦਾਮਨੀ
ਰ. ਛੁਦਾਮਨੀ | |
---|---|
ਜਨਮ | ਰਾਘਵਾਨ ਛੁਦਾਮਨੀ 10 ਜਨਵਰੀ 1931 ਮਦਰਾਸ, ਤਮਿਲਨਾਡੂ |
ਮੌਤ | 13 ਸਤੰਬਰ 2010 | (ਉਮਰ 79)
ਪੇਸ਼ਾ | ਲੇਖਕ |
ਰਾਘਵਾਨ ਛੁਦਾਮਨੀ (10 ਜਨਵਰੀ 1931 [1] – 13 ਸਤੰਬਰ 2010) ਭਾਰਤੀ ਲੇਖਿਕਾ ਸੀ [2] ਜੋ ਤਾਮਿਲ ਵਿੱਚ ਲਿਖਦੀ ਸੀ। ਉਸਨੇ ਅੰਗਰੇਜ਼ੀ ਵਿਚ ਛੁਦਾਮਨੀ ਰਾਘਵਾਨ ਵਜੋਂ ਲਘੂ ਕਹਾਣੀਆਂ ਵੀ ਲਿਖੀਆਂ। [3] ਉਸਦਾ ਨਾਮ ਛੂਦਾਮਨੀ ਵਜੋਂ ਲਿਖਿਆ ਵੀ ਦਿਖਾਈ ਦਿੰਦਾ ਹੈ।[4]
ਉਸ ਦਾ ਜਨਮ ਚੇਨਈ ਵਿਚ ਹੋਇਆ ਸੀ [1] ਅਤੇ ਉਥੇ ਹੀ ਉਸਦੀ ਪਰਵਰਿਸ਼ ਹੋਈ। [3] ਸਰੀਰਕ ਅਪਾਹਜਤਾ ਦੇ ਕਾਰਨ, ਉਸਨੂੰ ਘਰ ਵਿੱਚ ਹੀ ਪੜ੍ਹਾਇਆ ਗਿਆ।[2] ਉਸਨੇ ਆਪਣੀ ਪਹਿਲੀ ਕਹਾਣੀ "ਕਾਵੇਰੀ" 1957 ਵਿਚ ਪ੍ਰਕਾਸ਼ਤ ਕੀਤੀ।1960 ਵਿਚ ਉਸਨੇ ਆਪਣਾ ਪਹਿਲਾ ਨਾਵਲ ਮਨਥੁਕੂ ਇਨਿਆਵਲ (ਪਿਆਰੀ ਔਰਤ ) ਪ੍ਰਕਾਸ਼ਤ ਕੀਤਾ। ਉਸਦਾ 1961 ਦੇ ਨਾਟਕ ਇਰੂਵਰ ਕੰਨਾਰ (ਦੋ ਵਿਅਕਤੀ ਗਵਾਹ ਹਨ), ਜੋ ਕਿ ਕਈ ਵਾਰ ਪ੍ਰਦਰਸ਼ਤ ਕੀਤਾ ਜਾ ਚੁੱਕਾ ਹੈ, ਨੂੰ ਆਨੰਦ ਵਿਕਟਾਨ ਪੁਰਸਕਾਰ ਮਿਲਿਆ ਹੈ। ਉਸ ਦੀਆਂ ਕਹਾਣੀਆਂ ਦਾ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕਾ ਹੈ। ਉਸਨੇ ਹੋਰ ਭਾਰਤੀ ਭਾਸ਼ਾਵਾਂ ਦੀਆਂ ਕਹਾਣੀਆਂ ਦਾ ਤਾਮਿਲ ਵਿੱਚ ਅਨੁਵਾਦ ਵੀ ਕੀਤਾ।
ਉਸਨੇ 1966 ਵਿੱਚ ਤਾਮਿਲਨਾਡੂ ਸਰਕਾਰ ਤੋਂ ਲੀਲੀ ਦੇਵਾਸਿਗਮਣੀ ਪੁਰਸਕਾਰ 1992 ਵਿੱਚ [1] ਅਤੇ 2009 ਵਿੱਚ ਚੇਨਈ ਪੁਸਤਕ ਮੇਲੇ ਵਿੱਚ ਕਲੈਗਨਾਰ ਮੂ ਕਰੁਣਾਨਿਧੀ ਅਵਾਰਡ ਹਾਸਿਲ ਕੀਤਾ। [2]
- ਪਿੰਜੂ ਮੁਖਮ (ਟੈਂਡਰ ਫੇਸ), ਨਾਵੇਲਾ (1959)
- ਪੁੰਨਾਗਈ ਪੁੰਗਥੋ, ਨਾਵਲ (1965)
- ਮੈਗਲਿਨ ਕੈਗਲ (ਧੀ ਦੇ ਹੱਥ), ਨਾਵੇਲਾ [4]
- ਪਿੰਜੂ ਮੁਖਮ (ਟੈਂਡਰ ਫੇਸ), ਨਾਵੇਲਾ
- ਇਰਾਵਚੂਚਦਾਰ (ਰਾਤ ਦੀ ਸਪਾਰਕ), ਨਾਵੇਲਾ (1974); ਅੰਗਰੇਜ਼ੀ ਵਿਚ ਅਨੁਵਾਦ ਯਾਮਿਨੀ (1996) [3]
ਹਵਾਲੇ
[ਸੋਧੋ]- ↑ 1.0 1.1 1.2 1.3 Dutt, Kartik Chandra (1999). Who's who of Indian Writers, 1999: A-M. p. 255. ISBN 8126008733.
- ↑ 2.0 2.1 2.2 Lakshmi, C.S. (2 October 2010). "Loss of a crest jewel". The Hindu.
- ↑ 3.0 3.1 3.2 Miller, Jane Eldridge (2001). Who's who in Contemporary Women's Writing. p. 64. ISBN 0415159806.
- ↑ 4.0 4.1 "Elegy to an Eminent writer in Tamil". Boloji. 2 April 2011. Archived from the original on 10 ਜੁਲਾਈ 2017. Retrieved 15 ਅਗਸਤ 2020.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "boloji" defined multiple times with different content