ਰਾਬੀਆ ਬੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਬੀਆ ਬੱਟ ਇਕ ਪਾਕਿਸਤਾਨ ਮਾਡਲ ਅਤੇ ਅਦਾਕਾਰਾ ਹੈ।[1][2] ਉਸਨੇ ਮਾਡਲ ਮਾਰੀਆ ਬੀ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸਨੇ ਮਾਡਲਿੰਗ ਕੈਰੀਅਰ ਲਈ ਲਕਸ ਸਟਾਈਲ ਅਵਾਰਡ ਜਿੱਤਿਆ।[3][ਬਿਹਤਰ ਸਰੋਤ ਲੋੜੀਂਦਾ] 2013 ਵਿੱਚ ਉਸਨੇ ਪਹਿਲੀ ਫਿਲਮ ਨਿਰਦੇਸ਼ਿਤ ਕੀਤੀ ਜਿਸਦਾ ਨਾਂ ਹਿਜ਼ਰਤ ਸੀ। ਇਸ ਵਿੱਚ ਨੋਮਨ ਇਜਾਜ਼, ਅਸਦ ਜ਼ਮਾਨ ਅਤੇ ਵਿਆਮ ਦਾਹਮਾਨੀ ਦੀਆਂ ਭੂਮਿਕਾਵਾਂ ਸ਼ਾਮਿਲ ਸਨ।[4]

ਮੁੱਢਲਾ ਜੀਵਨ[ਸੋਧੋ]

ਰਾਬੀਆ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ। ਉਸਨੇ ਲਾਹੌਰ ਤੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ।[5]

ਕੈਰੀਅਰ[ਸੋਧੋ]

ਉਸ ਨੇ ਆਪਣੀ ਪਹਿਲੀ ਫੀਚਰ ਫ਼ਿਲਮ 'ਹਿਜਰਤ' (2016) ਬਣਾਈ, ਜੋ ਅਸਦ ਜ਼ਮਾਨ ਦੇ ਨਾਲ ਸੀ ਅਤੇ ਫਾਰੂਕ ਮੈਂਗਲ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ। ਫ਼ਿਲਮ ਨੂੰ ਸਾਲ 2016 ਵਿੱਚ ਰਿਲੀਜ਼ ਕੀਤਾ ਗਿਆ ਸੀ।[6]

ਉਹ ਕਈ ਮਿਊਜ਼ਿਕ ਵਿਡੀਓਜ਼ ਵਿੱਚ ਦਿਖਾਈ ਦਿੱਤੀ ਜਿਨ੍ਹਾਂ ਵਿੱਚ ਕੁਰਤ-ਉਲ-ਐਨ ਬਲੌਚ ਦੁਆਰਾ "ਸਾਈਆਂ" ਅਤੇ ਸੱਜਾਦ ਅਲੀ ਦੁਆਰਾ "ਨਖੂਨ" ਵੀ ਸ਼ਾਮਿਲ ਹਨ।

ਉਸ ਨੇ ਮੁਹੰਮਦ ਅਹਿਸ਼ਮੂਦੀਨ ਦੁਆਰਾ ਨਿਰਦੇਸ਼ਤ ਹਮ ਟੀ.ਵੀ. 'ਤੇ ਮਸ਼ਹੂਰ ਪੀਰੀਅਡ ਡਰਾਮਾ ਆਂਗਨ (2018) ਤੋਂ ਵੀ ਟੀ.ਵੀ. ਸਕ੍ਰੀਨ 'ਤੇ ਡੈਬਿਊ ਕੀਤਾ। ਇਸ ਤੋਂ ਬਾਅਦ ਯੇ ਦਿਲ ਮੇਰਾ (2019), ਅਹਜ਼ਨ ਤਾਲੀਸ਼ ਦੁਆਰਾ ਨਿਰਦੇਸ਼ਤ ਅਤੇ ਅਦਨਨ ਸਿੱਦੀਕ ਦੇ ਸਹਿਯੋਗੀ ਵਜੋਂ ਅਤੇ ਸਾਜਲ ਅਲੀ ਤੇ ਅਹਦ ਰਜ਼ਾ ਮੀਰ ਦੇ ਨਾਲ ਕੰਮ ਕੀਤਾ। ਫਿਲਹਾਲ, ਉਸ ਨੂੰ ਮੀਰ ਸਿਕੰਦਰ ਅਲੀ ਦੁਆਰਾ ਨਿਰਦੇਸ਼ਤ, ਸੋਤੇਲੀ ਮਮਤਾ Archived 2020-05-19 at the Wayback Machine. (2020) ਨਾਮ ਦੇ ਇੱਕ ਹੋਰ ਟੀ.ਵੀ. ਪ੍ਰੋਜੈਕਟ ਵਿੱਚ ਮੁੱਖ ਭੂਮਿਕਾ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਫ਼ਿਲਮੋਗ੍ਰਾਫੀ[ਸੋਧੋ]

Film performances
ਸਾਲ ਫ਼ਿਲਮ ਭੂਮਿਕਾ ਨੋਟਸ
2016 ਹਿਜਰਤ ਜੀਆ ਰਿਲੀਜ਼
Television performances
ਸਾਲ ਫ਼ਿਲਮ ਭੂਮਿਕਾ ਨੋਟਸ
2018 ਆਂਗਨ ਕੁਸੁਮ
2019 ਯੇ ਦਿਲ ਮੇਰਾ ਸਹਿਰਾ
2020 ਸੋਤੇਲੀ ਮਮਤਾ ਅਲੀਜ਼ੇਹ

ਹਵਾਲੇ[ਸੋਧੋ]

  1. "Pakistan's Fashion Models: Rabia Butt". Fashion Central. Archived from the original on 29 ਮਾਰਚ 2016. Retrieved 29 January 2013. {{cite web}}: Unknown parameter |dead-url= ignored (|url-status= suggested) (help)
  2. Truth be told, I never wanted to act: Rabia Butt
  3. "Rabia butt (official fan page) | Facebook". En-gb.facebook.com. Retrieved 2013-09-05.
  4. Khan, Sher (2013-01-27). "Farooq Mengal goes from dramas to film – The Express Tribune". Tribune.com.pk. Retrieved 2013-09-05.
  5. "Personal life of Rabia". Retrieved 2013-02-23.
  6. hijratt (2013-03-22). "Hijrat". Hijratthemovie.blogspot.co.uk. Retrieved 2013-09-05.