ਰਾਮਕ੍ਰਿਸ਼ਨ ਪਰਮਹੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਮਕ੍ਰਿਸ਼ਨ
Ramakrishna.jpg
ਰਾਮਕ੍ਰਿਸ਼ਨ ਦਕਸ਼ਿਨੇਸਵਰ ਵਿਖੇ
ਜਨਮ ਗਦਾਧਰ ਚਟੋਪਾਧਿਆਇ
18 ਫਰਵਰੀ 1836(1836-02-18)
ਕਾਮਾਰਪੁਕੁਰ, ਬੰਗਾਲ ਪ੍ਰੈਜੀਡੈਂਸੀ , ਬਰਤਾਨਵੀ ਭਾਰਤ
(ਹੁਣ ਪੱਛਮੀ ਬੰਗਾਲ, ਭਾਰਤ ਵਿੱਚ)
ਮੌਤ 16 ਅਗਸਤ 1886(1886-08-16) (ਉਮਰ 50)
ਕਲਕੱਤਾ, ਬੰਗਾਲ ਪ੍ਰੈਜੀਡੈਂਸੀ , ਬਰਤਾਨਵੀ ਭਾਰਤ
(ਹੁਣ ਕਲਕੱਤਾ ਪੱਛਮੀ ਬੰਗਾਲ, ਭਾਰਤ ਵਿੱਚ)
ਰਾਸ਼ਟਰੀਅਤਾ ਭਾਰਤੀ
ਖਿਤਾਬ/ਸਨਮਾਨ ਪਰਮਹੰਸ
ਫਲਸਫਾ ਵੇਦਾਂਤ
Prominent Disciple(s) ਸਵਾਮੀ ਵਿਵੇਕਾਨੰਦ ਅਤੇ ਹੋਰ

ਰਾਮਕ੍ਰਿਸ਼ਨ (ਇਸ ਅਵਾਜ਼ ਬਾਰੇ Ramkṛiṣṇo Pôromôhongśo ) (18 ਫਰਵਰੀ 1836 - 1886 16 ਅਗਸਤ ਨੂੰ), ਜਨਮ ਸਮੇਂ ਨਾਂ ਗਦਾਧਰ ਚਟੋਪਾਧਿਆਇ [1] (Gôdadhor Chôṭṭopaddhae), 19ਵੀਂ-ਸਦੀ ਦੇ ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ ਸੀ।[2] ਉਸ ਦੇ ਧਾਰਮਿਕ ਵਿਚਾਰਾਂ ਦੇ ਅਧਾਰ ਤੇ ਉਸ ਦੇ ਮੁਖ ਪੈਰੋਕਾਰ ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦਾ ਗਠਨ ਕੀਤਾ।[3][4][5] ਉਹ ਦਕਸ਼ਿਨੇਸਵਰ ਕਾਲੀ ਮੰਦਿਰ ਦਾ ਪੁਜਾਰੀ ਬਣ ਗਿਆ, ਅਤੇ ਬੰਗਾਲੀ ਭਗਤੀ ਲਹਿਰ ਦੇ ਸਰੋਕਾਰਾਂ ਨੂੰ ਸਮਰਪਿਤ ਹੋ ਗਿਆ।[1] ਉਸਦੇ ਪਹਿਲੇ ਰੂਹਾਨੀ ਅਧਿਆਪਕਾਂ ਵਿੱਚ ਇੱਕ ਜੋਗਣ ਸੀ, ਜਿਸਦਾ ਨਾਮ ਭੈਰਵੀ ਬ੍ਰਾਹਮਣੀ ਸੀ, ਜਿਸਨੂੰ ਤੰਤਰ ਅਤੇ ਵੈਸ਼੍ਣਵ ਭਗਤੀ ਦੀ ਮੁਹਾਰਤ ਸੀ।[6]

ਜੀਵਨੀ[ਸੋਧੋ]

ਸੰਤ ਰਾਮ-ਕ੍ਰਿਸ਼ਨ ਪਰਮਹੰਸ ਦਾ ਜਨਮ 18 ਫਰਵਰੀ 1836 ਨੂੰ ਬੰਗਾਲ ਪ੍ਰਾਂਤ ਸਥਿਤ ਕਾਮਾਰਪੁਕੁਰ ਗਰਾਮ ਵਿੱਚ ਹੋਇਆ ਸੀ। ਉਸ ਦਾ ਬਚਪਨ ਦਾ ਨਾਮ ਗਦਾਧਰ ਸੀ। ਪਿਤਾਜੀ ਦੇ ਨਾਮ ਖੁਦੀਰਾਮ ਅਤੇ ਮਾਤਾ ਦਾ ਨਾਮ ਚੰਦਰਮਣੀਦੇਵੀ ਸੀ।

ਸੱਤ ਸਾਲ ਦੀ ਮਰ ਵਿੱਚ ਹੀ ਗਦਾਧਰ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਅਜਿਹੀ ਬਿਪਤਾ ਦੀ ਘੜੀ ਵਿੱਚ ਪੂਰੇ ਪਰਵਾਰ ਦਾ ਪਾਲਣ ਪੋਸ਼ਣ ਔਖਾ ਹੁੰਦਾ ਚਲਾ ਗਿਆ। ਆਰਥਕ ਕਠਿਨਾਈਆਂ ਆਈਆਂ। ਬਾਲਕ ਗਦਾਧਰ ਨੇ ਦਿਲ ਨਹੀਂ ਛੱਡਿਆ। ਉਸਦਾ ਵੱਡਾ ਭਰਾ ਰਾਮਕੁਮਾਰ ਚੱਟੋਪਾਧਿਆਏ ਕਲਕੱਤਾ ਵਿੱਚ ਇੱਕ ਪਾਠਸ਼ਾਲਾ ਦਾ ਸੰਚਾਲਕ ਸੀ। ਉਹ ਗਦਾਧਰ ਨੂੰ ਆਪਣੇ ਨਾਲ ਕੋਲਕਾਤਾ ਲੈ ਗਿਆ।

ਹਵਾਲੇ[ਸੋਧੋ]

  1. 1.0 1.1 Smart 1998, p. 409.
  2. Georg 2002, p. 600.
  3. Clarke 2006, p. 209.
  4. Brodd 2009, p. 275.
  5. Smith 1976, p. 93.
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named A.P.Sen-101