ਰਾਮਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਆਮੀ ਰਾਮਦੇਵ
Babaramdev.jpg
ਆਮ ਜਾਣਕਾਰੀ
ਪੂਰਾ ਨਾਂ ਰਾਮਕ੍ਰਿਸ਼ਨ
ਜਨਮ ੧੧ ਜਨਵਰੀ ੧੯੭੧[1]

ਅਲੀ ਸੈਅਦਪੁਰ, ਜ਼ਿਲ੍ਹਾ-ਮਹਿੰਦਰਗੜ੍ਹ, ਹਰਿਆਣਾ, ਭਾਰਤ

ਮੌਤ
ਕੌਮੀਅਤ ਭਾਰਤੀ
ਪੇਸ਼ਾ ਕ੍ਰਾਂਤੀਕਾਰੀ ਯੋਧਾ ਸੰਨਿਆਸੀ
ਪਛਾਣੇ ਕੰਮ ਯੋਗ, ਪ੍ਰਾਣਾਇਆਮ ਤੇ ਰਾਜਨੀਤੀ
ਹੋਰ ਜਾਣਕਾਰੀ
ਧਰਮ ਹਿੰਦੂ
ਫਾਟਕ  ਫਾਟਕ ਆਈਕਨ   ਯੋਗ

ਸੁਆਮੀ ਰਾਮਦੇਵ ਇੱਕ ਭਾਰਤੀ ਯੋਗ-ਗੁਰੂ ਹਨ, ਜਿਹਨਾਂ ਲੋਕ ਅਧਿਕੰਸ਼ ਬਾਬਾ ਰਾਮਦੇਵ ਨਾਮ ਨਾਲ ਹੀ ਜਾਣਦੇ ਹਨ। ਉਹਨਾਂ ਨੇ ਆਮ ਆਦਮੀ ਨੂੰ ਯੋਗਾਸਨ ਤੇ ਪ੍ਰਾਣਾਇਆਮ ਦੀਆਂ ਸਰਲ ਵਿਧੀਆਂ ਦੱਸ ਕੇ ਯੋਗ ਦੇ ਖੇਤਰ ਵਿੱਚ ਅਦਭੁਤ ਕ੍ਰਾਂਤੀ ਕੀਤੀ ਹੈ। ਥਾਂ-ਥਾਂ ਆਪ ਜਾ ਕੇ ਯੋਗ-ਸ਼ਿਵਿਰਾਂ ਦਾ ਅਯੋਜਨ ਕਰਦੇ ਹਨ, ਜਿਹਨਾਂ ਵਿੱਚ ਆਮ ਤੌਰ ’ਤੇ ਹਰੇਕ ਸੰਪ੍ਰਦਾ ਦੇ ਲੋਕ ਆਉਂਦੇ ਹਨ। ਰਾਮਦੇਵ ਹੁਣ ਤੱਕ ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ’ਚ ਯੋਗ ਸਿਖਾ ਚੁੱਕੇ ਹਨ।[2] ਭਾਰਤ ਤੋਂ ਭ੍ਰਿਸ਼ਟਾਚਾਰ ਨੂੰ ਮਿਟਾਉਣ ਲਈ ਅਸ਼ਟਾਂਗ ਯੋਗ ਦੇ ਮਾਧਿਅਮ ਨਾਲ ਜੋ ਦੇਸ਼ਵਿਆਪੀ ਵਿਅਕਤੀ-ਜਗਰਾਤਾ ਅਭਿਆਨ ਇਸ ਸੰਨਿਆਸੀ ਵੇਸਧਾਰੀ ਕਰਾਂਤੀਕਾਰੀ ਯੋਧਾ ਨੇ ਸ਼ੁਰੂ ਕੀਤਾ, ਉਸਦਾ ਸਭਨੀ ਥਾਂਈਂ ਜੀ ਆਇਆਂ ਹੋਇਆ।[3]

ਜੀਵਨੀ[ਸੋਧੋ]

ਰਾਮਦੇਵ ਦਾ ਜਨਮ ਭਾਰਤ ਵਿੱਚ ਹਰਿਆਣਾ ਰਾਜ ਦੇ ਮਹੇਂਦਰਗੜ ਜਨਪਦ ਸਥਿਤ ਅਲੀ ਸਇਦਪੁਰ ਨਾਮਕ ਪਿੰਡ ਵਿੱਚ ੧੧ ਜਨਵਰੀ ੧੯੭੧ ਨੂੰ ਗੁਲਾਬੋ ਦੇਵੀ ਅਤੇ ਰਾਮਨਿਵਾਸ ਯਾਦਵ ਦੇ ਘਰ ਹੋਇਆ। ਰਾਮਦੇਵ ਦਾ ਅਸਲੀ ਨਾਮ ਰਾਮ-ਕ੍ਰਿਸ਼ਨ ਸੀ। ਨੇੜਲੇ ਪਿੰਡ ਸ਼ਹਜਾਦਪੁਰ ਦੇ ਸਰਕਾਰੀ ਸਕੂਲ ਤੋਂ ਅਠਵੀਂ ਜਮਾਤ ਤੱਕ ਪੜ੍ਹਾਈ ਪੂਰੀ ਕਰਨ ਦੇ ਬਾਅਦ ਰਾਮ-ਕ੍ਰਿਸ਼ਨ ਨੇ ਖਾਨਪੁਰ ਪਿੰਡ ਦੇ ਇੱਕ ਗੁਰੁਕੁਲ ਵਿੱਚ ਆਚਾਰੀਆ ਪ੍ਰਦਿਉਂਨ ਅਤੇ ਯੋਗਾਚਾਰੀਆ ਬਲਦੇਵ ਜੀ ਤੋਂ ਸੰਸਕ੍ਰਿਤ ਅਤੇ ਯੋਗ ਦੀ ਸਿੱਖਿਆ ਲਈ। ਯੋਗ ਗੁਰੂ ਬਾਬਾ ਰਾਮਦੇਵ ਨੇ ਜਵਾਨ ਉਮਰ ਵਿੱਚ ਹੀ ਸੰਨਿਆਸ ਲੈਣ ਦਾ ਸੰਕਲਪ ਕੀਤਾ ਅਤੇ ਰਾਮ-ਕ੍ਰਿਸ਼ਨ, ਬਾਬਾ ਰਾਮਦੇਵ ਦੇ ਨਵੇਂ ਰੂਪ ਵਿੱਚ ਲੋਕਪ੍ਰਿਆ ਹੋ ਗਿਆ।

ਹਵਾਲੇ[ਸੋਧੋ]

  1. http://in.jagran.yahoo.com/news/national/general/5_1_7942145.htm ਬਾਬਾ ਰਾਮਦੇਵ ਨੇ ਵੀ ਗਲਤ ਤੱਥਾਂ ਤੋਂ ਬਣਵਾਇਆ ਪਾਸਪੋਰਟ
  2. ਵਨਾਸ ਮੰਜੂਸ਼ਾ ੨੦੦੯ ਵਰਿਸ਼ਠ ਨਾਗਰਿਕ ਸਮਾਜ (ਸਮਾਰਿਕਾ) ਪੰਨਾ ੨੦
  3. ਵਨਾਸ ਮੰਜੂਸ਼ਾ ੨੦੦੯ ਵਰਿਸ਼ਠ ਨਾਗਰਿਕ ਸਮਾਜ (ਸਮਾਰਿਕਾ) ਪੰਨਾ ੨੧