ਸਮੱਗਰੀ 'ਤੇ ਜਾਓ

ਰਾਮਦੇਵਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਬਾ ਰਾਮਦੇਵ

ਬਾਬਾ ਰਾਮਦੇਵ (1409–1459) ਰਾਜਸਥਾਨ ਦੇ ਇੱਕ ਹਿੰਦੂ ਲੋਕ-ਦੇਵਤਾ ਹਨ। ਹਿੰਦੂ ਇਹਨਾਂ ਨੂੰ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਮੰਨਦੇ ਹਨ।[1] ਇਕ ਤੰਵਰ ਰਾਜਪੂਤ ਘਰਾਣੇ ਵਿੱਚ 1409 ਨੂੰ ਅਜਾਮਲ ਦੇ ਘਰ ਰਾਜਸਥਾਨ ਵਿੱਚ ਪੈਦਾ ਹੋਏ ਬਾਬਾ ਰਾਮਦੇਵ ਨੇ 1459 ਵਿੱਚ ਜ਼ਿੰਦਾ ਸਮਾਧੀ ਲੈ ਕੇ ਸਰੀਰ ਦਾ ਤਿਆਗ ਕੀਤਾ।[2] ਇਹਨਾਂ ਨੂੰ ਰਾਮਾਂ ਪੀਰ, ਨੀਲੇ ਘੋੜੇ ਵਾਲ਼ਾ ਅਤੇ ਬਾਈ ਨੈਤਲ ਦਾ ਭਰਤਾਰ ਅਾਦਿ ਨਾਵਾਂ ਨਾਲ਼ ਜਾਣਿਆ ਜਾਂਦਾ ਹੈ। ਇਹਨਾਂ ਦੀਆਂ ਦੋ ਭੈਣਾਂ; ਸੁਗਣਾ ਬਾਈ ਅਤੇ ਲਾਛਾ ਬਾਈ ਸਨ।

ਸੰਮਤ 1425 ਵਿੱਚ ਉਹਨਾਂ ਨੇ ਪੋਕਰਣ ਤੋਂ 12 ਕਿ.ਮੀ. ਦੂਰ ਇੱਕ ਪਿੰਡ ਦੀ ਸਥਾਪਨਾ ਦੀ ਜਿਸਦਾ ਨਾਮ ਰੂਣਿਚਾ ਰੱਖਿਆ। ਜਿੱਥੇ ੨ ਭਾਦੋ ਦੇ ਸ਼ੁਕਲ ਪੱਖ ਨੂੰ ਭਾਰੀ ਮੇਲਾ ਲੱਗਦਾ ਹੈ।

ਹਵਾਲੇ

[ਸੋਧੋ]
  1. "Who is Ramapir ?". RamaPir.org. Archived from the original on 2010-12-05. Retrieved ਅਗਸਤ 26, 2012. {{cite web}}: External link in |publisher= (help); Unknown parameter |dead-url= ignored (|url-status= suggested) (help)
  2. "Samadhi of Ramapir". RamaPir.org. Archived from the original on 2012-09-22. Retrieved ਅਗਸਤ 26, 2012. {{cite web}}: External link in |publisher= (help); Unknown parameter |dead-url= ignored (|url-status= suggested) (help)