ਸਮੱਗਰੀ 'ਤੇ ਜਾਓ

ਰਾਮ ਲੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹਿਲੇ ਸਮਿਆਂ ਵਿਚ ਰਾਮ ਲੀਲਾ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀ ਹੈ। ਹਰ ਬੜੇ ਪਿੰਡ, ਕਸਬੇ ਅਤੇ ਸ਼ਹਿਰ ਵਿਚ ਮਨਾਈ ਜਾਂਦੀ ਸੀ। ਰਾਮ ਲੀਲਾ ਦਾ ਅਧਾਰ ਰਾਮ ਚਰਿਤ ਮਾਨਸ ਹੈ। ਰਮਾਇਣ ਹੈ। ਰਾਮ ਲੀਲਾ ਕਰਨ ਲਈ ਰਾਮ ਲੀਲਾ ਮੰਡਲੀ ਦਾ ਆਗੂ ਜਾਂ ਤਾਂ ਆਪ ਪਿੰਡ/ਕਸਬੇ/ਸ਼ਹਿਰ ਦੇ ਮਹੱਤਵਪੂਰਨ ਵਿਅਕਤੀ ਨੂੰ ਮਿਲਦਾ ਸੀ। ਉਸ ਨੂੰ ਮਿਲ ਕੇ ਰਾਮ ਲੀਲਾ ਸ਼ੁਰੂ ਕਰਨ ਦਾ ਦਿਨ ਨਿਸ਼ਚਿਤ ਕਰਦਾ ਸੀ। ਨਿਯਤ ਦਿਨ 'ਤੇ ਮੰਡਲੀ ਪਹੁੰਚ ਜਾਂਦੀ ਸੀ। ਮੰਡਲੀ ਦੇ ਰਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਕਸਬੇ/ਸ਼ਹਿਰ ਵਾਸੀ ਕਰਦੇ ਸਨ। ਰਾਮ ਲੀਲਾ ਸ਼ੁਰੂ ਕਰਨ ਦੇ ਦਿਨ ਬਾਰੇ ਢੰਡੋਰਾ/ਹੋਕਾ ਦੇ ਕੇ ਦੱਸਿਆ ਜਾਂਦਾ ਸੀ। ਰਾਮ ਲੀਲਾ ਪਿੰਡ/ਕਸਬੇ/ਸ਼ਹਿਰ ਦੇ ਵਿਚਾਲੇ ਖੁੱਲ੍ਹੇ ਥਾਂ ਕੀਤੀ ਜਾਂਦੀ ਸੀ। ਸਟੇਜ ਬਣਾਈ ਜਾਂਦੀ ਸੀ। ਲੋਕਾਂ ਦੇ ਬੈਠਣ ਲਈ ਦਰੀਆਂ ਵਿਛਾਈਆਂ ਜਾਂਦੀਆਂ ਸਨ। ਰਾਮ ਲੀਲਾ ਪਹਿਲੇ ਨਰਾਤੇ ਵਾਲੇ ਦਿਨ ਸ਼ੁਰੂ ਕੀਤੀ ਜਾਂਦੀ ਸੀ ਤੇ ਦੁਸਹਿਰੇ ਵਾਲਾ ਦਿਨ ਆਖਰੀ ਦਿਨ ਹੁੰਦਾ ਸੀ। ਰਾਮ ਲੀਲਾ ਸ਼ੁਰੂ ਕਰਨ ਤੋਂ ਪਹਿਲਾਂ ਬਾਲੀ ਵਿਚ ਜੋਤ ਜਗਾ ਕੇ ਆਰਤੀ ਕੀਤੀ ਜਾਂਦੀ ਸੀ। ਹੁਣ ਪਿੰਡਾਂ ਵਿਚ ਰਾਮ ਲੀਲਾ ਨਹੀਂ ਕੀਤੀ ਜਾਂਦੀ। ਸ਼ਹਿਰਾਂ ਅਤੇ ਬੜੇ ਸ਼ਹਿਰਾਂ ਵਿਚ ਰਾਮ ਲੀਲਾ ਕਰਨ ਲਈ ਕਮੇਟੀਆਂ ਬਣੀਆਂ ਹੋਈਆਂ ਹਨ। ਬੜੇ ਸ਼ਹਿਰਾਂ ਵਿਚ ਤਾਂ ਕਈ ਕਈ ਥਾਂ ਰਾਮ ਲੀਲਾ ਹੁੰਦੀਆਂ ਹਨ। ਪਰ ਲੋਕਾਂ ਵਿਚ ਰਾਮ ਲੀਲਾ ਵੇਖਣ ਦੀ ਰੁਚੀ ਤੇ ਉਤਸ਼ਾਹ ਤਾਂ ਹੈ ਪਰ ਪਹਿਲੇ ਜਿੰਨਾ ਨਹੀਂ ਰਿਹਾ। ਹੁਣ ਤਾਂ ਟੀ.ਵੀ. 'ਤੇ ਵੀ ਰਾਮ ਲੀਲਾ ਵਿਖਾਈ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.