ਰਾਵਜ਼ੀਮਾਇਰੀ ਸਈਦ ਜਹਲਾਂ
ਰੋਜ਼ਮਾਇਰੀ ਸਈਦ ਜ਼ਹਲਾਂ (Arabic: روزماري سعيد زحلان, romanized: Rawzimārī Saʿīd Zaḥlān) (20 ਅਗਸਤ, 1937 - 10 ਮਈ, 2006) ਇੱਕ ਫਲਸਤੀਨੀ-ਅਮਰੀਕੀ ਮਸੀਹੀ ਇਤਿਹਾਸਕਾਰ ਅਤੇ ਲੇਖਿਕਾ ਸੀ ਜਿਸ ਨੇ ਇਰਾਨੀ ਖਾੜੀ ਰਾਜਾਂ ਬਾਰੇ ਲਿਖਿਆ । ਉਸ ਨੂੰ ਸੀ, ਉਹ ਐਡਵਰਡ ਸਈਦ ਦੀ ਭੈਣ ਸੀ ।ਕਿਤਾਬਾਂ ਦੇ ਨਾਲ ਨਾਲ ਉਸ ਨੇ ਫਾਈਨੇਸ਼ਿਅਲ ਟਾਈਮਜ਼,ਦ ਮਿਡਲ ਈਸਟ ਜਰਨਲ, ਦ ਇੰਟਰਨੈਸ਼ਨਲ ਜਰਨਲ ਆਫ ਮਿਡਲ ਈਸਟ ਸਟਡੀਜ ਅਤੇ ਐਨਸਾਈਕਲੋਪੀਡੀਆ ਆਫ ਇਸਲਾਮ ਲਈ ਵੀ ਲਿਖਿਆ।
ਰੋਜ਼ਮਾਇਰੀ ਸਈਦ ਜ਼ਹਲਾਂ ਦਾ ਜਨਮ 1937 ਵਿਚ ਕਾਇਰੋ ਵਿਚ ਹੋਈਆ। ਉਹ ਆਪਣੀਆਂ ਚਾਰੇ ਭੈਣਾਂ ਤੋਂ ਵੱਡੀ ਸੀ। ਉਸ ਦੇ ਪਿਤਾ ਵਦੀ ਸਈਦ ਇੱਕ ਅਮੀਰ ਫਲਸਤੀਨੀ ਕਾਰੋਬਾਰੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਨਾਗਰਿਕ ਸਨ।ਉਸ ਦੀ ਪੜ੍ਹਾਈ ਅਮਰੀਕਾ ਵਿਚ ਹੋਈਜਿਥੇ ਉਸ ਨੇ ਸੰਗੀਤ ਵਿਗਿਆਨ ਵਿਚ ਡਿਗਰੀ ਹਾਸਿਲ ਕੀਤੀ। ਇੱਕ ਵੱਡੇ ਕਾਰ ਹਾਦਸੇ ਵਿਚ ਉਸ ਦੇ ਹੱਥ ਟੁੱਟ ਗਏ ਅਤੇ ਕੰਗਰੋੜ ਵਿਚ ਟੁੱਟ ਫੁੱਟ ਹੋਈ। ਇਸ ਨੇ ਉਸ ਦਾ ਸੰਗੀਤ ਦੇ ਖੇਤਰ ਵਿਚ ਕੰਮ ਕਰਨਾ ਅਸੰਭਵ ਕਰ ਦਿੱਤਾ ।[1]
ਉਸ ਨੇ ਕੁਝ ਸਮਾਂ ਕਾਇਰੋ ਵਿਚ ਪੜ੍ਹਾਇਆ ਤੇ ਫਿਰ ਉਹ ਬੈਰੂਤ ਚਲੈ ਗਈ ਜਿੱਥੇ ਉਸ ਨੇ ਅਮਰੀਕਨ ਯੂਨੀਵਰਸਿਟੀ ਆਫ ਬੈਰੂਤ ਅਤੇ ਬੈਰੂਤ ਕਾਲਜ ਫਾਰ ਵੁਮੇਨ ਵਿਚ ਸੰਗੀਤ ਅਤੇ a ਸੰਸਕ੍ਰਿਤਿਕ ਇਤਿਹਾਸ ਤੇ ਵਿਖਿਆਨ ਦਿੱਤੇ।ਬੈਰੂਤ ਤੋਂ ਬਾਅਦ ਉਹ ਲੰਦਨ ਚਲੀ ਗਈ ਜਿੱਥੇ ਉਸ ਨੇ ਸਕੂਲ ਆਫ ਓਰੀਏਂਟਲ ਐਂਡ ਅਫ਼ਰੀਕਨ ਸਟਡੀਜ ਵਿਚ ਲਾਲ ਸਾਗਰ ਰੂਟ ਤੋਂ ਭਾਰਤ ਅਤੇ 18ਵੀਂ ਸਾਡੀ ਦੇ ਇਤਿਹਾਸ ਵਿਚ ਆਗੂ ਜੋਰਜ ਬਲਡਵਿਨ ਬਾਰੇ ਖੋਜ ਕਾਰਜ ਕੀਤਾ ਅਤੇ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ।
ਰੋਜ਼ਮਾਇਰੀ ਸਈਦ ਜ਼ਹਲਾਂ ਦਾ ਵਿਆਹ ਟੋਨੀ ਜ਼ਹਲਾਂ ਨਾਲ ਹੋਇਆ ਜੋ ਕਿ ਇੱਕ ਫਲਸਤੀਨੀ ਭੌਤਿਕ ਵਿਗਿਆਨੀ ਅਤੇ ਹਾਇਫ਼ਾ ਤੋਂ ਅਕਾਦਮਿਕ ਮਾਹਿਰ ਸੀ। ਉਹਨਾਂ ਇੱਕਠਿਆਂ ਨੇ ਫਲਸਤੀਨ ਨੂੰ ਕਿਤਾਬਾਂ ਭੇਜਣ ਲਈ ਗਾਜ਼ਾ ਲਾਇਬ੍ਰੇਰੀ ਪ੍ਰੋਜੈਕਟ ਚਲਾਇਆ । ਉਹ ਬਰਤਾਨੀਆ ਵਿਚ ਫਲਸਤੀਨੀ ਭਾਈਚਾਰਕ ਮੁਹਿੰਮ ਦੀ ਸਰਪ੍ਰਸਤ ਵੀ ਸੀ। ਦ ਟਾਇਮਸ ਅਨੁਸਾਰ, " ਉਮਰ ਭਰ ਉਸ ਦੀ ਜ਼ਿੰਦਗੀ ਦਾ ਪੱਕਾ ਰਿਸ਼ਤਾ ਫਲਸਤੀਨ ਅਤੇ ਫ਼ਲਸਤੀਨੀ ਲੋਕਾਂ ਏ ਦੁੱਖਾਂ-ਦਰਦਾਂ ਨਾਲ ਸੀ।"
ਹਵਾਲੇ
[ਸੋਧੋ]- Rosemarie Said Zahlan: Historian of the Gulf states whose heart was in Palestine, Obituary by Victoria Brittain, The Guardian, May 16, 2006
- Rosemarie Zahlan: Expert on the Gulf states and defender of the Palestinians Archived 2007-03-11 at Archive.is Obituary, The Times, 2006
ਗ੍ਰੰਥ ਸੂਚੀ
[ਸੋਧੋ]- Zahlan, A. B.; Said Zahlan, Rosemarie: Technology Transfer and Change in the Arab World: The Proceedings of a Seminar of the United Nations Economic Commission for Western Asia ISBN 0-08-022435-00-08-022435-0 Oxford, United Kingdom: Published for the United Nations by Pergamon Press, 1978,
- Said Zahlan, Rosemarie: The Origins of the United Arab Emirates. A Political and Social History of the Trucial States Macmillan, NY, 1978
- Said Zahlan, Rosemarie: The Creation of Qatar. London: Routledge 1979, (reprinted, 1989)
- Said Zahlan, Rosemarie: The Making of the Modern Gulf States: Kuwait, Bahrain, Quatar, the United Arab Emirates and Oman. Ithaca Press, 1998, ISBN 0-86372-229-60-86372-229-6
- Book Review Archived 2009-05-20 at the Wayback Machine. by Brooks Wrampelmeier, in the Middle East Policy Council
ਇਹ ਵੀ ਦੇਖੋ
[ਸੋਧੋ]- Palestinian Christians
- ↑ Brittain, Victoria (2006-05-15). "Obituary: Rosemarie Said Zahlan". the Guardian (in ਅੰਗਰੇਜ਼ੀ). Retrieved 2018-09-11.