ਰਾਵਲਾ ਮੰਡੀ
ਦਿੱਖ
ਰਾਵਲਾ ਮੰਡੀ ਭਾਰਤ ਦੇ ਰਾਜਸਥਾਨ ਰਾਜ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ।
ਸਥਿਤੀ
[ਸੋਧੋ]ਰਾਵਲਾ ਘੜਸਾਣਾ-ਖਾਜੂਵਾਲਾ ਸੜ਼਼ਕ ਤੇ ਸਥਿੱਤ ਹੈ। ਇਹ ਘੜਸਾਨਾ ਤੋਂ 30 ਅਤੇ ਗੰਗਾਨਗਰ ਤੋਂ 180 ਕਿਲੋਮੀਟਰ ਦੂਰ ਹੈ। ਇੱਥੋਂ ਜੈਪੁਰ 480 ਕਿਮੀ ਅਤੇ ਨਵੀਂ ਦਿੱਲੀ 600 ਕਿਮੀ ਹੈ।
ਆਬੋ-ਹਵਾ ਤੇ ਭੂਗੋਲ
[ਸੋਧੋ]ਰਾਵਲਾ ਥਾਰ ਮਾਰੂਥਲ ਵਿੱਚ ਸਥਿੱਤ ਹੈ। ਕੰਡਿਆਲੇ ਰੁੱਖ ਅਤੇ ਝਾੜੀਆਂ ਇੱਥੇ ਮਿਲਦੇ ਹਨ। ਨਹਿਰੀ ਪਾਣੀ ਨੇ ਆਬੋਹਵਾ ਵਿੱਚ ਬਦਲਾਅ ਕੀਤਾ ਹੈ।
ਅਰਥਚਾਰਾ
[ਸੋਧੋ]ਰਾਵਲਾ ਦੀ ਅਰਥਚਾਰਾ ਖੇਤੀ ਅਤੇ ਜਿਪਸਮ ਨਾਲ ਸਬੰਧਤ ਸਨਅਤਾਂ ਉੱਤੇ ਨਿਰਭਰ ਹੈ।
ਲੋਕ ਅਤੇ ਸਭਿਆਚਾਰ
[ਸੋਧੋ]ਇੱਥੋਂ ਦੇ ਲੋਕ ਰਾਜਸਥਾਨੀ ਦੀ ਇੱਕ ਉਪਬੋਲੀ ਬਾਗੜੀ ਤੇ ਪੰਜਾਬੀ ਬੋਲਦੇ ਹਨ।