ਸਮੱਗਰੀ 'ਤੇ ਜਾਓ

ਰਾਸ਼ਟਰੀ ਲਾਇਬ੍ਰੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਸ਼ਟਰੀ ਲਾਇਬ੍ਰੇਰੀ ਇੱਕ ਅਜਿਹੀ ਲਾਇਬ੍ਰੇਰੀ ਹੁੰਦੀ ਹੈ ਜੋ ਸਰਕਾਰ ਦੁਆਰਾ ਦੇਸ਼ ਦੇ ਪ੍ਰਮੁੱਖ ਜਾਣਕਾਰੀ ਦੇ ਭੰਡਾਰ ਵਜੋਂ ਸਥਾਪਤ ਕੀਤੀ ਜਾਂਦੀ ਹੈ। ਜਨਤਕ ਲਾਇਬ੍ਰੇਰੀਆਂ ਤੋਂ ਉਲਟ, ਇਹ ਆਮ ਤੌਰ 'ਤੇ ਨਾਗਰਿਕਾਂ ਨੂੰ ਕਿਤਾਬਾਂ ਉਧਾਰ ਲੈਣ ਦੀ ਆਗਿਆ ਨਹੀਂ ਦਿੰਦਿਆਂ । ਇਹਨਾਂ ਵਿੱਚ ਦੁਰਲੱਭ, ਕੀਮਤੀ ਜਾਂ ਮਹੱਤਵਪੂਰਨ ਕਿਰਤਾਂ ਸੰਭਾਲੀਆਂ ਜਾਂਦੀਆਂ ਹਨ। ਇੱਕ ਰਾਸ਼ਟਰੀ ਲਾਇਬ੍ਰੇਰੀ ਉਹ ਲਾਇਬ੍ਰੇਰੀ ਹੈ ਜਿਸਦਾ ਕਾਰਜ ਦੇਸ਼ ਦੇ ਅੰਦਰ ਅਤੇ ਬਾਹਰੋਂ ਦੇਸ਼ ਦੇ ਸਾਹਿਤ ਨੂੰ ਇਕੱਤਰ ਕਰਨਾ ਅਤੇ ਸੁਰੱਖਿਅਤ ਕਰਨਾ ਹੈ।[1]

ਇੱਕੋ ਦੇਸ਼ ਦੀਆਂ ਹੋਰ ਲਾਇਬ੍ਰੇਰੀਆਂ ਦੀ ਤੁਲਨਾ ਵਿਚ, ਰਾਸ਼ਟਰੀ ਲਾਇਬ੍ਰੇਰੀਆਂ ਆਮ ਤੌਰ 'ਤੇ ਆਪਣੇ ਅਕਾਰ ਲਈ ਮਹੱਤਵਪੂਰਨ ਹੁੰਦੀਆਂ ਹਨ।

ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਲਾਇਬ੍ਰੇਰੀ ਐਸੋਸੀਏਸ਼ਨਜ਼ ਐਂਡ ਇੰਸਟੀਚੁਸ਼ਨਜ਼ (ਆਈਐਫਐਲਏ) ਦੇ ਰਾਸ਼ਟਰੀ ਲਾਇਬ੍ਰੇਰੀਆਂ ਸੈਕਸ਼ਨ ਤਹਿਤ ਬਹੁਤ ਸਾਰੀਆਂ ਰਾਸ਼ਟਰੀ ਲਾਇਬ੍ਰੇਰੀਆਂ ਮਿਲਵਰਤਨ ਕਰਦੀਆਂ ਹਨ ਤਾਂ ਜੋ ਉਹਨਾਂ ਦੇ ਸਾਂਝੇ ਕੰਮਾਂ ਬਾਰੇ ਵਿਚਾਰ ਵਟਾਂਦਰਾ, ਸਾਂਝੇ ਮਿਆਰਾਂ ਦੀ ਪਰਿਭਾਸ਼ਾ ਬਣਾਉਣ ਅਤੇ ਇਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਵਾਲੇ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਸਕੇ। ਯੂਰਪ ਦੀਆਂ ਰਾਸ਼ਟਰੀ ਲਾਇਬ੍ਰੇਰੀਆਂ ਦਿ ਯੂਰਪੀਅਨ ਲਾਇਬ੍ਰੇਰੀ ਵਿਚ ਭਾਈਵਾਲੀ ਕਰਦੀਆਂ ਹਨ।

ਇਤਿਹਾਸ[ਸੋਧੋ]

ਲਿੰਡਿਸਫਾਰਨ ਇੰਜੀਲ ਸਰ ਰੌਬਰਟ ਕਾਟਨ ਦੁਆਰਾ ਇਕੱਤਰ ਕੀਤੇ ਖਜ਼ਾਨਿਆਂ ਵਿਚੋਂ ਇਕ ਹੈ।

ਰਾਸ਼ਟਰੀ ਲਾਇਬ੍ਰੇਰੀ ਦੀ ਪਹਿਲੀ ਯੋਜਨਾ ਅੰਗਰੇਜ਼ ਗਣਿਤ ਵਿਗਿਆਨੀ ਜੋਹਨ ਡੀ ਦੁਆਰਾ ਤਿਆਰ ਕੀਤੀ ਗਈ ਸੀ, ਜਿਸਨੇ 1556 ਵਿੱਚ ਇੰਗਲੈਂਡ ਦੀ ਮੈਰੀ ਪਹਿਲੀ ਨੂੰ ਪੁਰਾਣੀਆਂ ਕਿਤਾਬਾਂ, ਖਰੜੇ ਅਤੇ ਰਿਕਾਰਡਾਂ ਦੀ ਸਾਂਭ ਸੰਭਾਲ ਰਾਸ਼ਟਰੀ ਲਾਇਬ੍ਰੇਰੀ ਦੀ ਸਥਾਪਨਾ ਲਈ ਇੱਕ ਦੂਰਦਰਸ਼ੀ ਯੋਜਨਾ ਪੇਸ਼ ਕੀਤੀ, ਪਰ ਉਸਦਾ ਪ੍ਰਸਤਾਵ ਲਾਗੂ ਨਹੀਂ ਕੀਤਾ ਗਿਆ। [2]ਇੰਗਲੈਂਡ ਵਿੱਚ, 1694 ਵਿੱਚ ਸ਼ਾਹੀ ਲਾਇਬ੍ਰੇਰੀ ਬਣਾਉਣ ਲਈ ਸਰ ਰਿਚਰਡ ਬੈਂਟਲੇ ਦੇ ਪ੍ਰਸਤਾਵ ਨੇ ਇਸ ਵਿਸ਼ੇ ਵਿੱਚ ਨਵੀਂ ਦਿਲਚਸਪੀ ਪੈਦਾ ਕੀਤੀ।ਇਸਾਈ ਮੱਠਾਂ ਦੇ ਭੰਗ ਹੋਣ ਤੋਂ ਬਾਅਦ, ਬਹੁਤ ਸਾਰੀਆਂ ਅਨਮੋਲ ਅਤੇ ਪ੍ਰਾਚੀਨ ਹੱਥ-ਲਿਖਤਾਂ ਜੋ ਮੱਠ ਦੀਆਂ ਲਾਇਬ੍ਰੇਰੀਆਂ ਨਾਲ ਸੰਬੰਧਿਤ ਸਨ, ਦਾ ਉਹਨਾਂ ਦੇ ਵੱਖ-ਵੱਖ ਅਸਲੀ ਮਾਲਕਾਂ ਕੋਲ ਜਾਣਾ ਸ਼ੁਰੂ ਹੋ ਗਿਆ, ਜਿਨ੍ਹਾਂ ਵਿਚੋਂ ਬਹੁਤ ਸਾਰੇ ਖਰੜੇ ਦੇ ਸੱਭਿਆਚਾਰਕ ਮੁੱਲ ਤੋਂ ਅਣਜਾਣ ਸਨ। ਸਰ ਰੌਬਰਟ ਦੀ ਰੂਚੀ ਇਨ੍ਹਾਂ ਪ੍ਰਾਚੀਨ ਦਸਤਾਵੇਜ਼ਾਂ ਨੂੰ ਲੱਭਣ, ਖਰੀਦਣ ਅਤੇ ਸੁਰੱਖਿਅਤ ਕਰਨ ਵਿਚ ਸੀ। ਉਸ ਦੀ ਮੌਤ ਤੋਂ ਬਾਅਦ ਉਸਦੇ ਪੋਤੇ ਨੇ ਇਸ ਲਾਇਬ੍ਰੇਰੀ ਨੂੰ ਦੇਸ਼ ਦੀ ਪਹਿਲੀ ਰਾਸ਼ਟਰੀ ਲਾਇਬ੍ਰੇਰੀ ਵਜੋਂ ਦਾਨ ਕੀਤਾ। ਇਸ ਤਬਾਦਲੇ ਨੇ ਬ੍ਰਿਟਿਸ਼ ਲਾਇਬ੍ਰੇਰੀ ਦੀ ਸਥਾਪਨਾ ਕੀਤੀ।[3][4]

ਸਹੀ ਅਰਥਾਂ ਵਿੱਚ ਪਹਿਲੀ ਰਾਸ਼ਟਰੀ ਲਾਇਬ੍ਰੇਰੀ ਦੀ ਸਥਾਪਨਾ 1753 ਵਿੱਚ ਬ੍ਰਿਟਿਸ਼ ਅਜਾਇਬ ਘਰ ਦੇ ਹਿੱਸੇ ਵਜੋਂ ਕੀਤੀ ਗਈ। ਇਹ ਨਵੀਂ ਸੰਸਥਾ ਇਕ ਨਵੇਂ ਕਿਸਮ ਦੇ ਅਜਾਇਬ ਘਰ ਦਾ ਹਿੱਸਾ ਸੀ - ਰਾਸ਼ਟਰੀ। ਇਹ ਨਾ ਤਾਂ ਚਰਚ ਅਤੇ ਨਾ ਹੀ ਰਾਜਾ ਦੀ ਮਾਲਕੀ ਵਿੱਚ ਸੀ। ਇਹ ਲੋਕਾਂ ਲਈ ਮੁਫਤ ਵਿੱਚ ਖੁੱਲ੍ਹਾ ਸੀ ਅਤੇ ਇਸ ਦਾ ਟੀਚਾ ਸਭ ਕੁਝ ਇਕੱਠਾ ਕਰਨ ਦਾ ਸੀ। [5]

ਹਵਾਲੇ[ਸੋਧੋ]

  1. Line, Maurice B.; Line, J. (2011). "Concluding notes". National libraries, Aslib, pp. 317–318
  2. Fell-Smith, Charlotte (1909) John Dee: 1527–1608. London: Constable and Company Available online
  3. "Cotton Manuscripts". British Library. 2003-11-30. Archived from the original on 2016-09-12. Retrieved 2014-07-22.
  4. 'An Act for the better settling and preserving the Library kept in the House at Westminster called Cotton House in the Name and Family of the Cottons for the Benefit of the Publick [Chapter VII. Rot. Parl. 12 § 13 Gul. III. p. 1. n. 7.]', Statutes of the Realm: volume 7: 1695-1701 (1820), pp. 642-643. URL: http://www.british-history.ac.uk/report.aspx?compid=46991 Archived 2012-10-23 at the Wayback Machine.
  5. Dunton, Larkin (1896). The World and Its People. Silver, Burdett. p. 38.