ਰਿਚਰਡ ਬ੍ਰੈਨਸਨ
ਰਿਚਰਡ ਬ੍ਰੈਨਸਨ | |
---|---|
ਜਨਮ | ਰਿਚਰਡ ਚਾਰਲਸ ਨਿਕੋਲਸ ਬ੍ਰੈਨਸਨ 18 ਜੁਲਾਈ 1950 |
ਹੋਰ ਨਾਮ | ਓਲਡ ਬੇਅਰਡੀ [1] |
ਪੇਸ਼ਾ | ਵਰਜਿਨ ਗਰੁੱਪ ਦਾ ਬਾਨੀ |
ਸਰਗਰਮੀ ਦੇ ਸਾਲ | 1966–ਹੁਣ ਤੱਕ |
ਜੀਵਨ ਸਾਥੀ |
ਕ੍ਰਿਸਟਨ ਟੋਮਾਸੀ
(ਵਿ. 1972; ਤਲਾਕ 1979)ਜੋਨ ਟੈਂਪਲੇਨ (ਵਿ. 1989) |
ਬੱਚੇ | 2 |
Parent(s) | ਅੈਡਵਰਡ ਜੇਮਸ ਬ੍ਰੈਨਸਨ ੲੀਵ ਬ੍ਰੈਨਸਨ |
ਦਸਤਖ਼ਤ | |
ਰਿਚਰਡ ਚਾਰਲਸ ਨਿਕੋਲਸ ਬ੍ਰੈਨਸਨ (ਜਨਮ 18 ਜੁਲਾਈ 1950) ੲਿੱਕ ਅੰਗਰੇਜ਼ ਦਿੱਗਜ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ-ਸੇਵੀ ਹੈ।[3] ਉਸ ਨੇ ਵਰਜੀਨ ਗਰੁੱਪ ਦਾ ਸੰਸਥਾਪਕ ਹੈ, ਜੋ 400 ਤੋਂ ਵੱਧ ਕੰਪਨੀਆਂ ਤੇ ਨਿਯੰਤਰਤ ਕਰਦੀ ਹੈ।[4]
ਬ੍ਰੈਨਸਨ ਨੇ ਛੋਟੀ ਉਮਰ ਵਿੱਚ ਹੀ ਇੱਕ ਉਦਯੋਗਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ। ਉਸ ਦਾ ਪਹਿਲਾ ਕਾਰੋਬਾਰੀ ਉੱਦਮ 16 ਸਾਲ ਦੀ ਉਮਰ ਵਿੱਚ ਇਕ ਸਟੂਡੈਂਟ ਨਾਮਕ ਮੈਗਜ਼ੀਨ ਸੀ। 1970 ਵਿੱਚ, ਉਸਨੇ ਇੱਕ ਮੇਲ-ਅਾਰਡਰ ਰਿਕਾਰਡ ਕਾਰੋਬਾਰ ਸਥਾਪਤ ਕੀਤਾ। ਉਸਨੇ 1972 ਵਿੱਚ ਰਿਕਾਰਡ ਸਟੋਰਾਂ ਦੀ ਇੱਕ ਲੜੀ ਵਰਜੀਨ ਰਿਕਾਰਡਜ਼ ਖੋਲ੍ਹ ਦਿੱਤੀ, ਜਿਸਨੂੰ ਬਾਅਦ ਵਿੱਚ ਵਰਜੀਨ ਮੈਗਾਸਟੋਰਜ਼ ਦੇ ਨਾਮ ਨਾਲ ਜਾਣਿਆ ਜਾਣ ਲੱਗਾ। 1980 ਦੇ ਦਹਾਕੇ ਦੌਰਾਨ ਬ੍ਰੈਨਸਨ ਦਾ ਵਰਜਿਨ ਬ੍ਰਾਂਡ ਤੇਜ਼ੀ ਨਾਲ ਵਧਿਅਾ ਅਤੇ ਉਸਨੇ ਵਰਜੀਨ ਅਟਲਾਂਟਿਕ ਏਅਰ ਲਾਈਨ ਨੂੰ ਸਥਾਪਤ ਕੀਤਾ ਅਤੇ ਵਰਜੀਨ ਰਿਕਾਰਡ ਸੰਗੀਤ ਦਾ ਲੇਬਲ ਹੋਰ ਫੈਲਾ ਦਿੱਤਾ। ਬ੍ਰੈਨਸਨ ਦੇ ਮਾਤਾ-ਪਿਤਾ ਛੋਟੀ ਉਮਰ ਤੋਂ ਹੀ ੳੁਸਦੇ ਯਤਨਾਂ ਦਾ ਸਮਰਥਨ ਕਰਦੇ ਸਨ।
ਮਾਰਚ 2000 ਵਿੱਚ, ਬ੍ਰੈਨਸਨ ਨੂੰ ਬਕਿੰਘਮ ਪੈਲੇਸ ਵਿੱਚ ਉਦਯੋਗਪਤੀ ਸੇਵਾਵਾਂ ਲੲੀ ਸਨਮਾਨਿਤ ਕੀਤਾ ਗਿਆ ਸੀ।[5] ਰਿਟੇਲ, ਸੰਗੀਤ ਅਤੇ ਟ੍ਰਾਂਸਪੋਰਟ , ਸਾਹਸ ਭਰੇ ਕੰਮਾਂ ਅਤੇ ਆਪਣੀ ਮਾਨਵਤਾਵਾਦੀ ਕੰਮ ਕਰਕੇ ਉਹ ਇੱਕ ਪ੍ਰਮੁੱਖ ਹਸਤੀ ਬਣ ਗਿਅਾ ਸੀ।[6][7] 2002 ਵਿੱਚ, ਉਸ ਨੂੰ ਬੀਬੀਸੀ ਦੇ 100 ਮਹਾਨ ਬ੍ਰਿਟਨਜ਼ ਦੇ ਪੋਲਿੰਗ ਵਿੱਚ ਸ਼ਾਮਲ ਕੀਤਾ ਗਿਆ ਸੀ।[8]
ਨਵੰਬਰ 2017 ਵਿੱਚ, ਫੋਰਬਜ਼ ਨੇ ਬ੍ਰੈਨਸਨ ਦੀ ਅੰਦਾਜ਼ਨ ਸੰਪਤੀ ਕੀਮਤ 5.1 ਬਿਲੀਅਨ ਅਮਰੀਕੀ ਡਾਲਰ ਦੱਸੀ ਹੈ।[9]
ਮੁੱਢਲਾ ਜੀਵਨ
[ਸੋਧੋ]ਬ੍ਰੈਨਸਨ ਦਾ ਜਨਮ ਬਲੈਕਹੀਥ, ਲੰਡਨ, ਇੰਗਲੈਂਡ ਵਿਖੇ ਹੋੲਿਅਾ ਸੀ। ਉਸ ਦੇ ਪਿਤਾ, ਐਡਵਰਡ ਜੇਮਸ ਬ੍ਰੈਨਸਨ, ਇੱਕ ਬੈਰਿਸਟਰ ਦੇ ਤੌਰ ਤੇ ਕੰਮ ਕਰਦੇ ਸਨ। ਉਸ ਦੀ ਮਾਂ, ੲੀਵ ਬ੍ਰੈਨਸਨ, ਨੂੰ ਇੱਕ ਹਵਾਈ ਸੇਵਾਦਾਰ ਵਜੋਂ ਕੰਮ ਕਰਦੀ ਸੀ।[10][11] ਉਨ੍ਹਾਂ ਦੀਆਂ ਦੋ ਛੋਟੀਆਂ ਭੈਣਾਂ ਹਨ।[12] ਉਸਦੇ ਦਾਦਾ ਜੀ, ਸਰ ਜਾਰਜ ਆਰਥਰ ਹਾਰਵਿਨ ਬ੍ਰੈਨਸਨ, ਹਾਈਕੋਰਟ ਆਫ਼ ਜਸਟਿਸ ਦੇ ਜੱਜ ਸਨ।
ਬ੍ਰੈਨਸਨ, ਸਰੀ ਵਿੱਚ ਇੱਕ ਗ੍ਰੈਜੂਏਟ ਸਕੂਲ ਸਕੈਚਕਿਲਫ ਸਕੂਲ ਵਿੱਚ ਪੜ੍ਹਿਆ ਸੀ ਅਤੇ ਫਿਰ ਉਹ 16 ਸਾਲ ਦੀ ਉਮਰ ਤੱਕ ਬਕਿੰਗਹੈਮਸ਼ਾਇਰ ਵਿਖੇ ਇਕ ਆਜ਼ਾਦ ਸਕੂਲ ਸਟੋੲੀ ਸਕੂਲ ਵਿੱਚ ਪੜਿਅਾ।ਡਿਸਲੇਕਸੀਆ ਦੀ ਸਮੱਸਿਅਾ ਕਰਕੇ ਬ੍ਰੈਨਸਨ ਦਾ ਅਕਾਦਮਿਕ ਪ੍ਰਦਰਸ਼ਨ ਬਹੁਤ ਮਾੜਾ ਸੀ। ਸਕੂਲ ਵਿੱਚ ਆਪਣੇ ਆਖ਼ਰੀ ਦਿਨ 'ਤੇ ਉਸ ਦੇ ਹੈਡਮਾਸਟਰ, ਰਾਬਰਟ ਡ੍ਰੇਸਨ, ਨੇ ਉਸ ਨੂੰ ਦੱਸਿਆ ਕਿ ਉਹ ਜਾਂ ਤਾਂ ਜੇਲ੍ਹ ਵਿੱਚ ਜਾਵੇਗਾ ਜਾਂ ਕਰੋੜਪਤੀ ਬਣ ਜਾਵੇਗਾ।
ਨਿੱਜੀ ਜੀਵਨ
[ਸੋਧੋ]ਬ੍ਰੈਨਸਨ ਨੇ 1972 ਵਿੱਚ ਕ੍ਰਿਸਟੇਨ ਟੋਮਸੀ ਨਾਲ ਵਿਆਹ ਕਰਵਾੲਿਅਾ ਅਤੇ 1979 ਵਿੱਚ ਉਸ ਨੂੰ ਤਲਾਕ ਦੇ ਦਿੱਤਾ। ਬ੍ਰੈਨਸਨ ਦਾ ਦੂਜਾ ਵਿਆਹ ਜੋਨ ਟੈਂਪਲੇਨ ਨਾਲ 1989 ਵਿੱਚ ਨੇਕਰ ਆਈਲੈਂਡ ਵਿਖੇ ਹੋਇਆ ਸੀ,[13] ਜਿਸ ਦੇ ਨਾਲ ਉਸ ਦੇ ਦੋ ਬੱਚੇ ਹੋਲੀ ਅਤੇ ਸੈਮ ਹਨ।[14]
1998 ਵਿੱਚ, ਬ੍ਰੈਨਸਨ ਨੇ ਆਪਣੀ ਸਵੈ-ਜੀਵਨੀ ਲੂਜ਼ਿੰਗ ਮਾੲੀ ਵਰਜੈਨਿਟੀ ਪ੍ਰਕਾਸ਼ਿਤ ਕੀਤੀ ੲਿਹ ਇੱਕ ਅੰਤਰਰਾਸ਼ਟਰੀ ਬੈਸਟ-ਸੈਲਰ ਕਿਤਾਬ ਸੀ।[15] 2013 ਵਿੱਚ ਬ੍ਰੈਨਸਨ ਓਲਡ ਸਟੋਇਕ ਸੋਸਾਇਟੀ ਆਫ ਸਟੋੲੀ ਸਕੂਲ ਦਾ ਪ੍ਰਧਾਨ ਬਣ ਗਿਅਾ।[16]
ਹਵਾਲੇ
[ਸੋਧੋ]- ↑ Moore, Tony (9 September 2015). "Sir Richard no Virgin when it comes to airport lounge launches with laughs". Brisbane Times. Retrieved 5 May 2018.
- ↑ "Richard Branson". Retrieved 5 May 2018.
- ↑ List of companies related to Richard Branson - http://www.flixens.com/director/richard-charles-nicholas-branson
- ↑ "London's 1000 most influential people 2010: Tycoons & Retailers". Evening Standard. London. 26 November 2010. Archived from the original on 3 March 2011. Retrieved 11 June 2011.
{{cite web}}
: Unknown parameter|deadurl=
ignored (|url-status=
suggested) (help) - ↑
- ↑ Barling, Julian. The SAGE Handbook of Organizational Behavior: Volume Two: Macro Approaches. SAGE. p. 383.
- ↑
- ↑ "100 great British heroes". BBC News. Retrieved 21 March 2014
- ↑
- ↑
- "Births", The Times, 12 July 1950, pg. 1 - ↑ [1] Finding Your Roots, 2 February 2016, PBS
- ↑
- ↑
- ↑ https://www.biography.com/people/richard-branson-9224520%7Caਚਚੲਸਸdate=May[permanent dead link] 29, 2018
- ↑ "Losing My Virginity – How I've Survived, Had Fun, And Made a Fortune Doing Business My Way". Bestsellersreviews.com. 3 July 2010. Archived from the original on 17 ਦਸੰਬਰ 2014. Retrieved 11 June 2011.
- ↑ "Old Stoics have birthday Teese". standard.co.uk. 15 October 2013. Retrieved 23 October 2016.