ਸਮੱਗਰੀ 'ਤੇ ਜਾਓ

ਰਿਸ਼ੀਤਾ ਭੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਿਸ਼ੀਤਾ ਭੱਟ

ਰਿਸ਼ੀਤਾ ਭੱਟ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਸ ਨੇ 2001 ਵਿੱਚ ਸ਼ਾਹਰੁਖ ਖ਼ਾਨ ਦੀ ਫ਼ਿਲਮ ਅਸ਼ੋਕਾ ਨਾਲ ਆਪਣਾ ਅਦਾਕਾਰੀ ਜੀਵਨ ਸ਼ੁਰੂ ਕੀਤਾ ਸੀ।[1] ਪਰ ਉਸ "ਹਾਸਿਲ" (2003) ਫ਼ਿਲਮ ਨਾਲ ਪ੍ਰਸਿੱਧੀ ਮਿਲੀ। ਭੱਟ ਨੂੰ ਭੂਮਿਕਾ ਲਈ ਸਮੀਖਿਆ ਮਿਲੀ ਅਤੇ ਇਸ ਤੋਂ ਬਾਅਦ "ਅਬ ਤੱਕ ਛੱਪਨ" ਅਤੇ "ਜਿਗਿਆਸਾ" ਵਰਗੀਆਂ ਫ਼ਿਲਮਾਂ ਵਿੱਚ ਦਿਖਾਈ ਦਿੱਤੀ। ਭੱਟ "ਜ਼ੀ5 ਕਾੱਪ" ਡਰਾਮਾ ਵੈੱਬ ਸੀਰੀਜ਼, ਲਾਲ ਬਾਜ਼ਾਰ ਦੀ ਇਕੱਤਰਤਾ ਦਾ ਹਿੱਸਾ ਸੀ।[2]

ਮੁੱਢਲਾ ਜੀਵਨ

[ਸੋਧੋ]

ਭੱਟ ਦਾ ਜਨਮ ਮੁੰਬਈ, ਭਾਰਤ ਵਿੱਚ ਹੋਇਆ ਸੀ। ਉਹ ਲੰਡਨ ਦੇ ਟ੍ਰਿਨਿਟੀ ਕਾਲਜ ਦੀ ਅਲੂਮਨਾ ਹੈ ਅਤੇ ਕੋਰਿਓਗ੍ਰਾਫਰ ਸ਼ਿਆਮਕ ਡਾਵਰ ਤੋਂ ਜਾਜ਼ ਸਬਕ ਲਏ ਹਨ।[3] ਉਹ 1999 ਵਿੱਚ ਲਿਰਿਲ ਵਿਗਿਆਪਨ ਮੁਹਿੰਮ ਵਿੱਚ ਸ਼ਾਮਲ ਸੀ [4]ਅਤੇ ਸ਼ਾਹਿਦ ਕਪੂਰ ਦੇ ਨਾਲ ਆਰੀਅਨਜ਼ ਬੈਂਡ ਦੁਆਰਾ ਇੱਕ ਮਿਊਜ਼ਿਕ ਵੀਡੀਓ ਐਲਬਮ, "ਆਂਖੋਂ ਮੇਂ ਤੇਰਾ ਹੀ ਚੇਹਰਾ" ਵਿੱਚ ਵੀ ਨਜ਼ਰ ਆਈ।[5]

ਨਿੱਜੀ ਜ਼ਿੰਦਗੀ

[ਸੋਧੋ]

4 ਮਾਰਚ, 2017 ਨੂੰ, ਉਸ ਨੇ ਦਿੱਲੀ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ, ਸੰਯੁਕਤ ਰਾਸ਼ਟਰ ਵਿੱਚ ਇੱਕ ਸੀਨੀਅਰ ਡਿਪਲੋਮੈਟ, ਆਨੰਦ ਤਿਵਾਰੀ ਨਾਲ ਵਿਆਹ ਕਰਵਾਇਆ।[6][7][8]

ਕੈਰੀਅਰ

[ਸੋਧੋ]

ਡੈਬਿਊ: 2001 - 2002

[ਸੋਧੋ]

ਭੱਟ ਨੇ ਸ਼ਾਹਰੁਖ ਖਾਨ ਦੁਆਰਾ ਨਿਭਾਈ ਮੌਰਿਆ ਸਮਰਾਟ ਅਸ਼ੋਕ ਦੀ ਪਤਨੀ ਦੇਵੀ ਦੀ ਭੂਮਿਕਾ ਇਤਿਹਾਸਕ ਡਰਾਮਾ ਫ਼ਿਲਮ ਨਾਲ ਅਰੰਭ ਕੀਤੀ। [9]ਉਸ ਨੂੰ ਜ਼ੀ.ਸਿਨ ਅਵਾਰਡਜ਼ ਦੁਆਰਾ "ਸਰਬੋਤਮ ਮਹਿਲਾ ਡੈਬਿਊ" ਸ਼੍ਰੇਣੀ ਅਤੇ ਸਕ੍ਰੀਨ ਵੀਕਲੀ ਅਵਾਰਡਜ਼ ਦੁਆਰਾ "ਮੌਸਟ ਪ੍ਰੋਮਸਿੰਗ ਫੀਮੇਲ ਨਿਊਕਮਰ" ਲਈ ਨਾਮਜ਼ਦ ਕੀਤਾ ਗਿਆ ਸੀ।

ਉਸ ਦੀ ਅਗਲੀ ਫ਼ਿਲਮ ਮਲਟੀ-ਸਟਾਰਰ "ਦਿਲ ਵਿਲ ਪਿਆਰ ਵਿਆਰ" (2002) ਸੀ ਜਿੱਥੇ ਉਹ ਇੱਕ ਜਵਾਨ ਅਤੇ ਸੁਤੰਤਰ ਔਰਤ ਜੋਜੋ ਦੀ ਭੂਮਿਕਾ ਨਿਭਾਉਂਦੀ ਹੈ। ਭੂਮਿਕਾ 'ਤੇ ਟਿੱਪਣੀ ਕਰਦਿਆਂ, ਪਲੈਨੇਟ ਬਾਲੀਵੁੱਡ ਦੇ ਰਾਕੇਸ਼ ਬੁੱਧੂ ਲਿਖਦੇ ਹਨ ਕਿ ਉਨ੍ਹਾਂ ਦੀ "ਭੂਮਿਕਾ ਛੋਟੀ ਹੈ ਅਤੇ ਉਹ ਇੱਕ ਅਭਿਨੇਤਰੀ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੀ ਰਹਿੰਦੀ ਹੈ।"[10] ਉਸੇ ਸਾਲ, ਭੱਟ ਨੇ ਅਭਿਸ਼ੇਕ ਬੱਚਨ ਨਾਲ ਕਾਮੇਡੀ ਡਰਾਮਾ ਫ਼ਿਲਮ 'ਸ਼ਰਾਰਤ' ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਸ ਨੇ ਨੇਹਾ ਸੇਨਗੁਪਤਾ ਦੀ ਭੂਮਿਕਾ ਨਿਭਾਈ।

2003 ਤੋਂ 2009

[ਸੋਧੋ]

ਭੱਟ ਇਸ ਸਮੇਂ ਦੌਰਾਨ ਵੱਖ-ਵੱਖ ਭਾਸ਼ਾਵਾਂ- ਹਿੰਦੀ, ਉਰਦੂ, ਬੰਗਾਲੀ, ਤੇਲਗੂ, ਅਤੇ ਕੰਨੜ ਦੀਆਂ ਲਗਭਗ 25 ਫਿਲਮਾਂ ਦਾ ਹਿੱਸਾ ਰਹੀ। ਹਾਸਿਲ (2003), ਅਬ ਤੱਕ ਛੱਪਨ (2004) ਅਤੇ ਚਰਸ:ਏ ਜੋਇੰਟ ਆਪ੍ਰੇਸ਼ਨ (2004) ਕੁਝ ਪ੍ਰਚਲਿਤ ਫ਼ਿਲਮਾਂ ਹਨ। ਫ਼ਿਲਮ ਹਾਸਿਲ ਦੀ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਜਿਸ ਵਿੱਚ ਉਸ ਨੇ ਨਿਹਾਰਿਕਾ ਦੀ ਭੂਮਿਕਾ ਨਿਭਾਈ, ਭੱਟ ਦੇ ਪ੍ਰਦਰਸ਼ਨ ਦੀ ਰੈਡਿਫ ਦੀ ਕੰਚਨਾ ਸੁੱਗੂ ਦੁਆਰਾ ਪ੍ਰਸ਼ੰਸਾ ਕੀਤੀ ਗਈ, "ਭੱਟ ਇੱਕ ਮਜ਼ਬੂਤ ​, ਸ਼ਾਂਤ ਪਰ ਆਤਮ-ਵਿਸ਼ਵਾਸ ਵਾਲੀ ਕੁੜੀ ਦੇ ਰੂਪ ਵਿੱਚ ਵਿਸ਼ੇਸ਼ ਜ਼ਿਕਰ ਦੇ ਯੋਗ ਹੈ।"[11] 'ਅਬ ਤਕ ਛੱਪਨ' ਦੀ ਸਮੀਖਿਆ ਕਰਦੇ ਹੋਏ, ਬਾਲੀਵੁੱਡ ਹੰਗਾਮਾ 'ਤੇ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਦਾ ਕਹਿਣਾ ਹੈ ਕਿ ਭੱਟ ਨੂੰ "ਕਾਫ਼ੀ ਗੁੰਜਾਇਸ਼ ਨਹੀਂ ਮਿਲਦੀ, ਪਰ ਫਿਰ ਵੀ ਉਹ ਇੱਕ ਨਿਸ਼ਾਨ ਛੱਡਦੀ ਹੈ।"[12]

2006 ਵਿੱਚ, ਉਸ ਨੇ ਬੰਗਾਲੀ ਫ਼ਿਲਮ ਉਦਯੋਗ ਵਿੱਚ ਜੀਤ ਅਤੇ ਪ੍ਰਿਯਾਂਸ਼ੂ ਚੈਟਰਜੀ ਨਾਲ ਬਿਧਾਤਰ ਲੇਖਾ ਵਿੱਚ ਡੈਬਿਊ ਕੀਤਾ।[13] ਉਸ ਦੀ 2007 ਦੀ ਫ਼ਿਲਮ, ਧਰਮ, ਜੋ ਕਿ ਪਹਿਲੀ ਨਿਰਦੇਸ਼ਕ ਭਾਵਨਾ ਤਲਵਾਰ ਦੁਆਰਾ 2007 ਦੇ ਕਾਨਸ ਫਿਲਮ ਫੈਸਟੀਵਲ ਲਈ ਅਧਿਕਾਰਤ ਐਂਟਰੀ ਸੀ। 2008 ਵਿੱਚ, ਉਹ ਸ਼ਕਤੀ ਕਪੂਰ ਦੇ ਨਾਲ ਇਸ਼ਕ ਬੈਕਟਰ ਦੇ ਸੰਗੀਤ ਵੀਡੀਓ 'ਡਾਕੂ ਡੈਡੀ' ਵਿੱਚ ਨਜ਼ਰ ਆਈ।[14] ਕਿਸਨਾ: ਦਿ ਵਾਰੀਅਰ ਪੋਇਟ (2005), ਪੇਜ 3 (2006), ਹੇ ਬੇਬੀ (2007), ਅਤੇ ਮਾਈ ਨੇਮ ਇਜ਼ ਐਂਥਨੀ ਗੋਨਸਾਲਵੇਸ (2008) ਫ਼ਿਲਮਾਂ ਵਿੱਚ ਉਸਨੇ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ ਸਨ।

2010 ਤੋਂ 2014 ਤੱਕ

[ਸੋਧੋ]

ਇਸ ਸਮੇਂ ਦੌਰਾਨ ਮੁੱਠੀ ਭਰ ਰਿਲੀਜ਼ ਹੋਈਆਂ। ਭੱਟ ਨੇ 2010 ਦੀ ਮਰਾਠੀ ਫ਼ਿਲਮ, ਮਨੀ ਮੰਗਲਸੂਤਰ ਨਾਲ ਖੇਤਰੀ ਫਿਲਮਾਂ ਵਿੱਚ ਕੰਮ ਕੀਤਾ, ਅਤੇ 2013 ਦੀ ਪ੍ਰਸਿੱਧ ਬੰਗਾਲੀ ਫਿਲਮ, ਸ਼੍ਰੀਮਤੀ ਸੇਨ ਵਿੱਚ ਸੋਹਿਨੀ ਦੀ ਭੂਮਿਕਾ ਨਿਭਾਈ। ਹਿੰਦੀ ਫਿਲਮਾਂ ਦੀਆਂ ਰਿਲੀਜ਼ਾਂ ਇਡੀਅਟਸ ਬਾਕਸ (2010), ਅੰਮਾ ਕੀ ਬੋਲੀ (2012) ਪ੍ਰਮਿਲਾ ਅਤੇ ਅਨੁਰਾਧਾ (2014) ਰਿਤੂ ਦੇ ਰੂਪ ਵਿੱਚ ਸਨ। ਤਿਗਮਾਂਸ਼ੂ ਧੂਲੀਆ, ਸ਼ਾਗਿਰਦ ਦੁਆਰਾ 2011 ਦੀ ਐਕਸ਼ਨ-ਥ੍ਰਿਲਰ ਫ਼ਿਲਮ ਵਿੱਚ ਉਸਦੀ ਵਿਸ਼ੇਸ਼ ਭੂਮਿਕਾ ਸੀ।[15][16]

2011 ਵਿੱਚ, ਉਸ ਨੇ ਕਾਮਿਕ ਡਰਾਮਾ ਫ਼ਿਲਮ, 'ਸ਼ਕਲ ਪੇ ਮੱਤ ਜਾ' ਨਾਲ ਇੱਕ ਨਿਰਮਾਤਾ ਦੇ ਰੂਪ ਵਿੱਚ ਸ਼ੁਰੂਆਤ ਕੀਤੀ। 2014 ਵਿੱਚ, ਉਸ ਨੇ ਚਿਤੌੜਗੜ੍ਹ ਵਿੱਚ ਫ਼ਿਲਮ ਨਿਰਮਾਤਾ ਅਤੇ ਉਦਯੋਗਪਤੀ ਮਦਨ ਪਾਲੀਵਾਲ ਦੁਆਰਾ ਆਯੋਜਿਤ ਰਾਮ ਨੌਮੀ ਦੇ ਮੌਕੇ 'ਤੇ ਵਿਦਿਆ ਮਾਲਵਦੇ ਦੇ ਨਾਲ ਇੱਕ ਕਲਾਸੀਕਲ ਡਾਂਸ ਪੇਸ਼ ਕੀਤਾ।[17]

2015 ਤੋਂ ਹੁਣ ਤੱਕ

[ਸੋਧੋ]

ਉਸਨੇ 2015 ਦੀ ਫ਼ਿਲਮ, 'ਮਿਸ ਟਨਕਪੁਰ ਹਾਜ਼ਿਰ ਹੋ' ਵਿੱਚ ਇੱਕ ਨੌਜਵਾਨ ਪਿੰਡ ਦੀ ਪਤਨੀ, ਮਾਇਆ ਦੀ ਮੁੱਖ ਭੂਮਿਕਾ ਨਿਭਾਈ। ਇਸ ਸਮੇਂ ਤੱਕ, ਉਸਨੇ ਬੰਗਾਲੀ, ਪੰਜਾਬੀ ਅਤੇ ਮਰਾਠੀ ਫ਼ਿਲਮਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ।[18] ਉਹ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼-ਸ਼ਿਕਾਗੋ (FIA) ਵਿਖੇ 2015 ਦੇ ਭਾਰਤ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਸੀ।[19] ਇਸ ਸਾਲ ਚਾਰ ਹੋਰ ਫ਼ਿਲਮਾਂ: ਇਸ਼ਕ ਵਿਚਾਰ: ਯੂ ਨੇਵਰ ਨੋ (ਪੰਜਾਬੀ), ਢੋਲ ਤਾਸ਼ੇ (ਮਰਾਠੀ), ਨਮਸਤੇ (ਨੇਪਾਲੀ), ਅਤੇ ਤਰਫੀਦ (ਫਾਰਸੀ) ਰਿਲੀਜ਼ ਹੋਈਆਂ।

2016 ਵਿੱਚ, ਉਸ ਨੇ ਯਾਮੀ ਗੌਤਮ ਅਤੇ ਪੁਲਕਿਤ ਸਮਰਾਟ ਦੇ ਨਾਲ, ਵਿਵੇਕ ਅਗਨੀਹੋਤਰੀ ਨਿਰਦੇਸ਼ਕ, ਜੂਨੂਨੀਅਤ ਵਿੱਚ ਇੱਕ ਨੌਜਵਾਨ ਬੰਗਾਲੀ ਵਿਧਵਾ, ਮਿਸ਼ਰੀ, ਜੋ ਕਿ ਪੜ੍ਹੀ-ਲਿਖੀ ਅਤੇ ਆਧੁਨਿਕ ਹੈ, ਦੀ ਭੂਮਿਕਾ ਨਿਭਾਈ।[20] ਭੱਟ, ਹਿਤੇਨ ਪੇਂਟਲ, ਹੇਮੰਤ ਪਾਂਡੇ, ਅਤੇ ਰਾਣਾ ਜੰਗ ਬਹਾਦੁਰ ਅਭਿਨੀਤ ਫਿਲਮ, ਸ਼ੋਰਗੁਲ, ਅਤੇ ਹਿੰਦੀ ਐਕਸ਼ਨ ਡਰਾਮਾ 30 ਮਿੰਟਾਂ ਵਿੱਚ ਇੱਕ ਮੁੱਖ ਭੂਮਿਕਾ ਵਿੱਚ ਸੀ।[21] ਉਹ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ (IFFI) 2017 ਲਈ ਫ਼ਿਲਮ ਪ੍ਰੀਵਿਊ ਕਮੇਟੀ ਦਾ ਹਿੱਸਾ ਸੀ।[22]

2020 ਵਿੱਚ ਵੈੱਬ ਸੀਰੀਜ਼ ਪਲੇਟਫਾਰਮ 'ਤੇ ਡੈਬਿਊ ਕਰਨ ਤੋਂ ਪਹਿਲਾਂ ਉਸ ਦੀਆਂ ਅਗਲੀਆਂ ਕੁਝ ਫ਼ਿਲਮਾਂ ਮਨੋਵਿਗਿਆਨਕ ਥ੍ਰਿਲਰ, ਇਸ਼ਕ ਤੇਰਾ (2018), ਪ੍ਰਕਾਸ਼ ਇਲੈਕਟ੍ਰਾਨਿਕ (2017), ਅਤੇ ਹੈਪੀ (2019) ਸਨ।[23] ਉਸ ਨੇ 2018 ਅਤੇ 2019 ਦਰਮਿਆਨ ਡੀਡੀ ਨੈਸ਼ਨਲ 'ਤੇ ਰੰਗੋਲੀ ਪ੍ਰੋਗਰਾਮ ਦੀ ਸੰਖੇਪ ਮੇਜ਼ਬਾਨੀ ਕੀਤੀ।[24][25]

2020 ਵਿੱਚ, ਉਸ ਨੇ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ZEE5 'ਤੇ ਪੁਲਿਸ ਡਰਾਮਾ, ਲਾਲ ਬਾਜ਼ਾਰ, ਵੈੱਬ ਸੀਰੀਜ਼ ਨਾਲ ਡਿਜੀਟਲ ਸਪੇਸ ਵਿੱਚ ਸ਼ੁਰੂਆਤ ਕੀਤੀ[26][27], ਇਸ ਤੋਂ ਬਾਅਦ ਇੱਕ ਹੋਰ ZEE5 ਲੜੀ, ਚਾਰਜਸ਼ੀਟ: ਦ ਸ਼ਟਲਕਾਕ ਮਰਡਰ ਆਈ।[28]

ਚੋਣਵੀਆਂ ਫ਼ਿਲਮਾਂ

[ਸੋਧੋ]
Year Film Language Role Notes
2001 Asoka[5] Hindi Devi
2002 Dil Vil Pyar Vyar Hindi Jojo
2002 Shararat Hindi Neha Sengupta
2003 Out of Control Hindi Richa
2003 Haasil Hindi Niharika Singh
2004 Ab Tak Chhappan Hindi Vaishali Shukla
2004 Charas: A Joint Operation Hindi Naina
2005 Kisna: The Warrior Poet Hindi Rukmani Special appearance
2005 Valmiki Kannada Aishwarya
2006 Raam Telugu Jyothika
2006 Ankahee Hindi Sheena Saxena
2006 Jigyaasa Hindi Jigyaasa Mathur
2006 Jawani Diwani: A Youthful Joyride Hindi Radha U. Jumani
2006 Page 3 Hindi Appearance in an item number
2007 Godfather Urdu
2007 Dharm Hindi Mani
2007 Bidhaatar Lekha Bengali
2007 Heyy Babyy Hindi Special appearance
2008 Deshdrohi Hindi Neha R. Raghav
2008 Heroes Hindi Saloni
2008 Don Muthuswamy Sanjana M. Swami
2008 My Name is Anthony Gonsalves Hindi Appearance in an item number
2009 Dhoondte Reh Jaaoge Hindi Riya
2009 Marega Salaa Priya
2009 Awasthi Shumona
2009 Aasma: The Sky Is the Limit Summi
2010 Mani Mangalsutra Marathi Savitri
2011 Shagird Hindi Special appearance
2012 Ammaa Ki Boli Pramila
2013 Mrs. Sen Bengali Sohini
2014 Anuradha Hindi Ritu
2015 Miss Tanakpur Haazir Ho[29] Hindi Maya
2015 Dhol Taashe Marathi
2016 Shorgul Hindi Special appearance
2016 Junooniyat Mishti
2017 Prakash Electronic Barkha
2019 Happi Hindi Shumona Comedy

ਵੈਬ ਸੀਰੀਜ਼

[ਸੋਧੋ]
Year Title Language Platform Notes
2019 Chargesheet: The Shuttlecock Murder Hindi ZEE5 [30]
2020 Lalbazaar Bengali ZEE5 [31][32]


ਹਵਾਲੇ

[ਸੋਧੋ]
  1. "Htishitaa in Mast Hawa". Archived from the original on 16 June 2016. Retrieved 19 June 2016.
  2. DelhiJune 19, IMPACT FEATURE india today digital New; June 19, 2020UPDATED; Ist, 2020 12:45. "Lalbazaar: A cop drama that keeps you on the edge of your seat till the end". India Today (in ਅੰਗਰੇਜ਼ੀ). Archived from the original on 20 June 2020. Retrieved 2020-06-19. {{cite web}}: |first3= has numeric name (help)CS1 maint: numeric names: authors list (link)
  3. "Actor Hrishitaa Bhatt says she would love to perform classical dance in Delhi". Hindustan Times (in ਅੰਗਰੇਜ਼ੀ). 2018-04-16. Archived from the original on 30 May 2019. Retrieved 2019-05-21.
  4. Daftuar, Swati (2014-10-19). "Soap opera". The Hindu (in Indian English). ISSN 0971-751X. Archived from the original on 2 December 2014. Retrieved 2020-06-15.
  5. 5.0 5.1 "Hrishitaa Bhatt birthday: Remember the Asoka actress? Know what she is up to now with these little known facts | Entertainment News". timesnownews.com (in ਅੰਗਰੇਜ਼ੀ (ਬਰਤਾਨਵੀ)). Archived from the original on 12 May 2019. Retrieved 2019-05-21.
  6. Prakashan, Priya (2017-03-08). "Hrishitaa Bhatt gets married to Anand Tiwari! The Haasil actress looks gorgeous in her bridal lehenga (View pics)". India.com (in ਅੰਗਰੇਜ਼ੀ). Archived from the original on 12 March 2017. Retrieved 2019-05-21.
  7. "Hrishitaa Bhatt gets married to UN diplomat Anand Tiwari, see wedding pics". The Indian Express (in ਅੰਗਰੇਜ਼ੀ). 2017-03-07. Retrieved 2020-11-18.
  8. "Hrishita Bhatt, Haasil and Asoka star, marries UN diplomat. See wedding pics". Hindustan Times (in ਅੰਗਰੇਜ਼ੀ). 2017-03-08. Retrieved 2020-11-18.
  9. "REVIEW: 'Asoka' (2001) « Kung Fu Cinema". archive.vn. 2010-04-27. Archived from the original on 2010-04-27. Retrieved 2020-12-01. {{cite web}}: Unknown parameter |dead-url= ignored (|url-status= suggested) (help)
  10. "Dil Vil Pyar Vyar - movie review by Rakesh Budhu - Planet Bollywood". planetbollywood.com. Retrieved 2020-12-01.
  11. "'Haasil' is not for everybody". rediff.com. Retrieved 2020-12-01.
  12. Hungama, Bollywood. "Ab Tak Chhappan Review 1.5/5 | Ab Tak Chhappan Movie Review | Ab Tak Chhappan 2004 Public Review | Film Review" (in ਅੰਗਰੇਜ਼ੀ). Retrieved 2020-12-01.
  13. "Bengali debut for Hrishitaa". Hindustan Times (in ਅੰਗਰੇਜ਼ੀ). 2006-08-08. Retrieved 2020-12-01.
  14. SpotboyE. "Wedding Bells: Hrishitaa Bhatt Marries Senior UN Diplomat Anand Tiwari". spotboye.com (in ਅੰਗਰੇਜ਼ੀ (ਅਮਰੀਕੀ)). Retrieved 2020-12-01.
  15. "Going slow is a conscious decision: Hrishitaa Bhatt". The Times of India (in ਅੰਗਰੇਜ਼ੀ). Retrieved 2020-12-01.
  16. "Hrishita Bhatt makes a comeback to films". The Times of India (in ਅੰਗਰੇਜ਼ੀ). Retrieved 2020-12-01.
  17. "Madan Paliwal organises a nine-day Ramkatha by Morari Bapu in Chittorgarh - Times of India". The Times of India (in ਅੰਗਰੇਜ਼ੀ). Retrieved 2020-12-01.
  18. "Hrishitaa Bhatt: I am choosy about my roles". The Times of India (in ਅੰਗਰੇਜ਼ੀ). Retrieved 2020-11-23.
  19. Bodiwala, Community Contributor Suresh. "FIA-Chicago ceremoniously 'kicks-off' 2015 India Independence Day Festivities". chicagotribune.com. Archived from the original on 2019-06-21. Retrieved 2020-11-23. {{cite web}}: |first= has generic name (help); Unknown parameter |dead-url= ignored (|url-status= suggested) (help)
  20. "Hrishitaa Bhatt playing a hatke widow in Junooniyat". The Indian Express (in ਅੰਗਰੇਜ਼ੀ). 2016-06-14. Retrieved 2020-11-23.
  21. "Film 30 minutes talks about pressure on kids enforced by parents, says actor". The Indian Express (in ਅੰਗਰੇਜ਼ੀ). 2016-11-06. Retrieved 2020-11-23.
  22. "Archived copy". Archived from the original on 13 November 2019. Retrieved 13 November 2019.{{cite web}}: CS1 maint: archived copy as title (link)
  23. "Hrishitaa Bhatt makes a comeback in a psychological thriller". The Times of India (in ਅੰਗਰੇਜ਼ੀ). Retrieved 2020-11-23.
  24. "Rangoli has been telecasting on Doordarshan for 31 years". News Track (in English). 2020-05-11. Retrieved 2020-12-01.{{cite web}}: CS1 maint: unrecognized language (link)
  25. India-West, R. M. VIJAYAKAR/Special to. "Hrishitaa Bhatt Finds Her Feet in Digital Space - Exclusive!". India West (in ਅੰਗਰੇਜ਼ੀ). Archived from the original on 2021-12-10. Retrieved 2020-12-01. {{cite web}}: Unknown parameter |dead-url= ignored (|url-status= suggested) (help)
  26. "Hrishitaa Bhatt to play journalist in bilingual show Lal Bazaar". outlookindia.com/. Retrieved 2020-11-23.
  27. "Hrishitaa Bhatt plays a journalist in bilingual show 'Lal Bazaar'". The New Indian Express. Retrieved 2020-11-23.
  28. "The Chargesheet Innocent or Guilty review: This Arunoday Singh show only kills time". Hindustan Times (in ਅੰਗਰੇਜ਼ੀ). 2020-01-08. Retrieved 2020-11-23.
  29. "I am choosy about my roles: Hrishitaa Bhatt". The Indian Express (in Indian English). 2015-06-29. Archived from the original on 17 May 2018. Retrieved 2019-05-21.
  30. "The Chargesheet Innocent or Guilty review: This Arunoday Singh show only kills time". Hindustan Times (in ਅੰਗਰੇਜ਼ੀ). 2020-01-08. Retrieved 2020-11-24.
  31. World, Republic. "'Lalbazaar' web series cast: All you need to know about the Hrishitaa Bhatt starrer". Republic World. Retrieved 2020-11-24.
  32. "Hrishitaa Bhatt plays a journalist in bilingual show 'Lal Bazaar'". The New Indian Express. Retrieved 2020-11-24.

ਬਾਹਰੀ ਲਿੰਕ

[ਸੋਧੋ]