ਸਮੱਗਰੀ 'ਤੇ ਜਾਓ

ਰੁਕਣਾ ਜੰਗਲ ਦੀ ਨਿਆਈਂ ਬਰਫ਼ੀਲੀ ਸ਼ਾਮ ਨੂੰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੁਕਣਾ ਜੰਗਲ ਦੀ ਨਿਆਈਂ ਬਰਫ਼ੀਲੀ ਸ਼ਾਮ ਨੂੰ

چپ

ਰੌਬਰਟ ਫ਼ਰੌਸਟ


ਪੰਜਾਬੀ ਅਨੁਵਾਦ ਅੰਗਰੇਜ਼ੀ ਪਾਠ

ਇਸ ਜੰਗਲ ਦੇ ਮਾਲਕ ਨੂੰ ਮੈਂ ਜਾਣਦਾਂ
ਘਰ ਤਾਂ ਉਹਦਾ ਪਿੰਡ ਵਿੱਚ ਹੈ ਭਾਵੇਂ
ਉਹਨੂੰ ਕੀ ਖ਼ਬਰ ਹੋਣੀ ਮੇਰੇ ਰੁਕ ਜਾਣ ਦੀ,
ਬਰਫ਼ ਲੱਦਿਆ ਇਹ ਜੰਗਲ ਦੇਖਣ ਲਈ

ਹੈਰਾਨ ਹੈ ਸ਼ਾਇਦ ਮੇਰਾ ਨਿੱਕਾ ਘੋੜਾ
ਰੁੱਕ ਜਾਣਾ, ਨੇੜੇ ਕੋਈ ਘਰ ਨਾ ਡੇਰਾ
ਰੁੱਕ ਜਾਣਾ ਜੰਗਲ ਤੇ ਝੀਲ ਦੇ ਵਿਚਾਲੇ
ਰੁੱਕ ਜਾਣਾ ਇਸ ਸ਼ਾਮ ਨੂੰ ਗੂੜ੍ਹ ਸਿਆਲੇ

ਉਸਨੇ ਛਣਕਾਈ ਆਪਣੀ ਧੌਣ ਦੀ ਟੱਲੀ
ਕਿੱਤੇ ਦਰਕਾਰ ਤਾਂ ਨਹੀਂ ਕੋਈ ਗਲਤੀ?
ਚੁੱਪ ਹੀ ਚੁੱਪ, ਹੋਰ ਨਾ ਕੋਈ 'ਵਾਜ਼
ਸ਼ੂਕਦੀ ਬਰਫ਼ ਤੇ ਹਵਾ ਤੋਂ ਸਿਵਾ


ਜੰਗਲ ਮਨਮੋਹਕ ਹੈ, ਨ੍ਹੇਰਾ ਘਣਾ ਤੇ ਗੂੜ੍ਹਾ
ਪਰ ਵਫ਼ਾ ਕਰਨਾ ਹੈ ਮੈਂ ਕੀਤਾ ਕੌਲ ਆਪਣਾ
ਤੇ ਮੀਲਾਂ ਵਾਟ ਬਾਕੀ ਆਰਾਮ ਤੋਂ ਪਹਿਲਾਂ
ਤੇ ਮੀਲਾਂ ਵਾਟ ਬਾਕੀ ਆਰਾਮ ਤੋਂ ਪਹਿਲਾਂ

Whose woods these are I think I know.
His house is in the village though;
He will not see me stopping here
To watch his woods fill up with snow.

My little horse must think it queer
To stop without a farmhouse near
Between the woods and frozen lake
The darkest evening of the year.

He gives his harness bells a shake
To ask if there is some mistake.
The only other sound's the sweep
Of easy wind and downy flake.

The woods are lovely, dark and deep.
But I have promises to keep,
And miles to go before I sleep,
And miles to go before I sleep.

"ਰੁਕਣਾ ਜੰਗਲ ਦੀ ਨਿਆਈਂ ਬਰਫ਼ੀਲੀ ਸ਼ਾਮ ਨੂੰ " (ਮੂਲ ਅੰਗਰੇਜ਼ੀ:Stopping by Woods on a Snowy Evening) ਅਮਰੀਕੀ ਕਵੀ ਰੌਬਰਟ ਫ਼ਰੌਸਟ ਦੀ 1922 ਵਿੱਚ ਲਿਖੀ ਅਤੇ 1923 ਵਿੱਚ ਛਪੀ ਮਸ਼ਹੂਰ ਕਵਿਤਾ ਹੈ। ਜਵਾਹਰ ਲਾਲ ਨਹਿਰੂ ਨੇ ਆਪਣੀ ਮੌਤ ਤੋਂ ਪਹਿਲਾਂ ਕਿਸੇ ਵਕਤ ਆਪਣੇ ਹੱਥ ਨਾਲ ਇਸ ਕਵਿਤਾ ਦੇ ਆਖਰੀ ਪੈਰੇ ਦੀ ਨਕਲ ਉਤਾਰੀ, ਅਤੇ ਉਹ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖਿਆ ਕਰਦਾ ਸੀ।[1]

ਹਵਾਲੇ

[ਸੋਧੋ]
  1. "Nehru and Stopping by woods in a snowy evening". Archived from the original on 8 ਅਕਤੂਬਰ 2013. Retrieved 29 July 2013. {{cite web}}: Unknown parameter |dead-url= ignored (|url-status= suggested) (help)