ਸਮੱਗਰੀ 'ਤੇ ਜਾਓ

ਰੌਬਰਟ ਫ਼ਰੌਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੌਬਰਟ ਫਰੌਸਟ
ਰੌਬਰਟ ਫਰੌਸਟ (1941)
ਰੌਬਰਟ ਫਰੌਸਟ (1941)
ਜਨਮਰੌਬਰਟ ਲੀ ਫਰੌਸਟ
(1874-03-26)26 ਮਾਰਚ 1874
ਸਨ ਫ਼ਰਾਂਸਿਸਕੋ, ਕੈਲੀਫ਼ੋਰਨੀਆ, ਯੂਐਸ
ਮੌਤ29 ਜਨਵਰੀ 1963(1963-01-29) (ਉਮਰ 88)
ਬੋਸਟਨ, ਮੈਸੇਚਿਉਸੇਟਸ, ਯੂਐਸ
ਕਿੱਤਾਕਵੀ, ਨਾਟਕਕਾਰ
ਪ੍ਰਮੁੱਖ ਕੰਮA Boy's Will,[1] North of Boston[1]
ਦਸਤਖ਼ਤ

ਰੌਬਰਟ ਲੀ ਫਰੌਸਟ (26 ਮਾਰਚ 1874 – 29 ਜਨਵਰੀ 1963) ਇੱਕ ਅਮਰੀਕੀ ਕਵੀ ਸੀ। ਅਮਰੀਕਾ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਸ ਦਾ ਕੰਮ ਇੰਗਲੈਂਡ ਵਿੱਚ ਪ੍ਰਕਾਸ਼ਿਤ ਹੋਇਆ ਸੀ। ਦਿਹਾਤੀ ਜੀਵਨ ਦੇ ਯਥਾਰਥਕ ਕਾਵਿ-ਚਿਤਰਣ ਲਈ ਅਤੇ ਆਮ ਬੋਲਚਾਲ ਦੀ ਅਮਰੀਕੀ ਬੋਲੀ ਉੱਤੇ ਉਸ ਦੇ ਅਧਿਕਾਰ ਕਾਰਨ ਉਸ ਦੀ ਤਕੜੀ ਤਾਰੀਫ਼ ਹੋਈ।[5] ਸ਼ੁਰੂ ਵੀਹਵੀਂ ਸਦੀ ਦੇ ਨਿਊ ਇੰਗਲੈਂਡ ਦੀ ਦਿਹਾਤੀ ਜ਼ਿੰਦਗੀ ਦਾ ਉਸ ਦੀਆਂ ਲਿਖਤਾਂ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ, ਜਿਸ ਰਾਹੀਂ ਉਸਨੇ ਗੁੰਝਲਦਾਰ ਸਮਾਜਿਕ ਅਤੇ ਦਾਰਸ਼ਨਿਕ ਥੀਮਾਂ ਦਾ ਮੁਆਇਨਾ ਕੀਤਾ ਹੈ। ਵੀਹਵੀਂ ਸਦੀ ਦੇ ਮਸ਼ਹੂਰ ਅਤੇ ਪਰਖੇ ਅਤੇ ਮਾਣਮੱਤੇ ਅਮਰੀਕੀ ਕਵੀਆਂ ਵਿੱਚੋਂ ਇੱਕ,[6] ਫ਼ਰੌਸਟ ਨੂੰ ਉਸ ਦੇ ਜੀਵਨ-ਕਾਲ ਦੌਰਾਨ ਅਨੇਕ ਵਾਰ ਸਨਮਾਨਿਤ ਕੀਤਾ ਗਿਆ।

ਰੌਬਰਟ ਫ਼ਰੌਸਟ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ ਜਵਾਹਰ ਲਾਲ ਨਹਿਰੂ ਦਾ ਮਨ-ਭਾਉਂਦਾ ਕਵੀ ਸੀ ਅਤੇ ਉਸ ਕਵੀ ਦੀਆਂ ਸਖ਼ਤ ਮਿਹਨਤ ਨੂੰ ਵਡਿਆਉਣ ਵਾਲਈਆਂ ਕਾਵਿ-ਸਤਰਾਂ ਨਹਿਰੂ ਨੇ ਆਪਣੇ ਕੰਮ-ਕਾਜ਼ੀ ਮੇਜ਼ ਉੱਤੇ ਲਾਈਆਂ ਹੋਈਆਂ ਸਨ।

ਜਿੰਦਗੀ[ਸੋਧੋ]

ਰੌਬਰਟ ਫ਼ਰੌਸਟ ਦਾ ਜਨਮ ਸਾਨਫ਼ਰਾਂਸਿਸਕੋ ਵਿਚ 26 ਮਾਰਚ 1874 ਨੂੰ ਹੋਇਆ। ਇਸ ਦੇ ਪੀਓ ਨੇ ਖ਼ਾਨਾ ਜੰਗੀ ਦੀ ਕਰੂਪਤਾ ਅਤੇ ਭਿਆਨਕਤਾ ਵੇਖੀ ਸੀ। ਇਸ ਦਾ ਪੀਓ ਉਸਤਾਦ ਸੀ ਅਤੇ ਉਸ ਨੇ ਇਕ ਉਸਤਾਨੀ ਨਾਲ਼ ਵਿਆਹ ਕਰਨ ਉਪਰੰਤ ਉਹ ਦੋਵੇਂ ਸਾਨਫ਼ਰਾਂਸਿਸਕੋ ਆ ਗਏ ਜਿਥੇਫ਼ਰੌਸਟ ਦਾ ਜਨਮ ਹੋਇਆ। ਫ਼ਰੌਸਟ ਦਾ ਪਿਤਾ 1884 ਵਿਚ ਮਰ ਗਿਆ ਅਤੇ ਆਪਣੀ ਵਸੀਅਤ ਵਿਚ ਉਸ ਨੇ ਦੂਰ ਆਪਣੀ ਜਨਮ ਭੋਂ ਵਿਚ ਦਫ਼ਨਾਏ ਜਾਣ ਦੀ ਇੱਛਾ ਪ੍ਰਗਟਾਈ ਜਿਸਦੀ ਪੂਰਤੀ ਲਈ ਫ਼ਰੌਸਟ ਦੀ ਮਾਂ ਆਪਣੇ ਦੋ ਬੱਚਿਆਂ ਨੂੰ ਲੈ ਕੇ ਪੂਰਬ ਵੱਲ ਚੱਲ ਪਈ। ਉਨ੍ਹਾਂ ਕੋਲ਼ ਕੈਲੀਫ਼ੋਰਨੀਆ ਵਾਪਸ ਆਉਣ ਦੇ ਮਾਲੀ ਸਾਧਨ ਨਹੀਂ ਸਨ ਸੋ ਉਹ ਇਧਰ ਹੀ ਟਿਕ ਗਏ।

ਰੌਬਰਟ ਫ਼ਰੌਸਟ ਦਾ ਬਚਪਨ ਕੈਲੀਫ਼ੋਰਨੀਆ ਵਿਚ ਗੁਜ਼ਰਿਆ ਸੀ, ਉਹ ਸ਼ਹਿਰ ਦਾ ਜਮ-ਪਲ ਸੀ। ਨਿਊ ਇੰਗਲੈਂਡ ਦੇ ਇਲਾਕੇ ਵਿਚ ਜੀਵਨ ਦੇ ਵਖਰੇਵਿਆਂ ਨੇ ਉਸ ਨੂੰ ਸੰਵੇਦਨਸ਼ੀਲ ਬਣਾ ਦਿੱਤਾ। ਲਾਰੈਂਸ ਸਕੂਲ ਤੋਂ ਉਸ ਨੇ ਪੜ੍ਹਾਈ ਮੁਕੰਮਲ ਕੀਤੀ ਅਤੇ ਵਿਦਿਆਰਥੀ ਜੀਵਨ ਵਿਚ ਹੀ ਉਹ ਕਵਿਤਾਵਾਂ ਲਿਖਣ ਲੱਗ ਪਿਆ। 1894 ਵਿਚ ਉਸ ਨੇ ਆਪਣੀ 'ਮੇਰੀ ਤਿਤਲੀ' ਨਾਂ ਦੀ ਇਕ ਕਵਿਤਾ ਨਿਊਯਾਰਕ ਇੰਡੀਪੈਂਡੈਂਟ ਅਖ਼ਬਾਰ ਨੂੰ ਵੇਚ ਕੇ ਅਤੀਅੰਤ ਖ਼ੁਸ਼ੀ ਮਹਿਸੂਸ ਕੀਤੀ। ਕਵਿਤਾ ਦੇ ਛਪਣ ਨਾਲ਼ ਉਸ ਦਾ ਉਤਸ਼ਾਹ ਵਧਿਆ। ਇਥੇ ਹੀ ਉਸ ਨੂੰ ਅਲਨਰ ਨਾਂ ਦੀ ਕੁੜੀ ਨਾਲ਼ ਪਿਆਰ ਹੋ ਗਿਆ ਜਿਸ ਨੂੰ ਭੇਟ ਕਰਨ ਲਈ ਉਸ ਨੇ ਅਪਣਾ ਇਕ ਕਾਵਿ ਸੰਗ੍ਰਹਿ ਛਪਵਾਇਆ। ਇਸ ਦੀਆਂ ਦੋ ਪਰਤੀਆਂ ਹੀ ਛਪਵਾਈਆਂ ਗਈਆਂ-ਇਕ ਅਲਨਰ ਨੂੰ ਦੇਣ ਲਈ ਅਤੇ ਇਕ ਆਪਣੇ ਲਈ। ਜਦੋਂ ਅਲਨਰ ਵੱਲੋਂ ਕਵਿਤਾਵਾਂ ਸੰਬੰਧੀ ਕੋਈ ਪ੍ਰਤਿਕਰਮ ਨਾ ਮਿਲਿਆ ਤਾਂ ਫ਼ਰੌਸਟ ਬੜਾ ਨਿਰਾਸ਼ ਹੋਇਆ ਅਤੇ ਆਪਣੀ ਪਰਤੀ ਪਾੜ ਕੇ ਉਹ ਇਕੱਲਾ ਹੀ ਦੱਖਣ ਵੱਲ ਘੁੰਮਦਾ ਰਿਹਾ। ਇਸ ਨੇ ਆਤਮਘਾਤ ਕਰਨ ਬਾਰੇ ਵੀ ਸੋਚਿਆ। ਅਗਲੇ ਹੀ ਸਾਲ 1895 ਵਿਚ ਉਸ ਦਾ ਅਲਨਰ ਨਾਲ਼ ਵਿਆਹ ਹੋ ਗਿਆ। ਫਰੌਸਟ ਨੇ 1897 ਤੋਂ 1899 ਤੱਕ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਪਰ ਉਸ ਨੇ ਆਪਣੀ ਮਰਜ਼ੀ ਨਾਲ ਬੀਮਾਰੀ ਕਾਰਨ ਯੂਨੀਵਰਸਿਟੀ ਛੱਡ ਦਿੱਤੀ।[7][8][9]

ਇਸ ਨੇ ਆਪਣੀ ਮਾਂ ਲਈ ਇਕ ਸਕੂਲ ਸਥਾਪਿਤ ਕਰਨ ਵਿਚ ਵੀ ਮਦਦ ਕੀਤੀ। ਇਨ੍ਹਾਂ ਦਿਨਾਂ ਵਿਚ ਹੀ ਉਸ ਦਾ ਪਹਿਲਾ ਪੁੱਤਰ ਜਨਮਿਆ। ਫ਼ਰੌਸਟ ਨੇ ਦੋ ਸਾਲ ਹਾਰਵਰਡ ਵਿਚ ਵੀ ਗੁਜ਼ਾਰੇ ਪਰ ਇਥੋਂ ਦਾ ਵਾਤਾਵਰਣ ਉਸ ਦੇ ਰਾਸ ਨਾ ਆਇਆ। ਇਸ ਅਰਸੇ ਵਿਚ ਉਸ ਦੇ ਘਰ ਇਕ ਧੀ ਜਨਮੀ। ਚਾਰ ਵਿਕਤੀਆਂ ਦੇ ਨਿਰਬਾਹ ਲਈਫ਼ਰੌਸਟ ਨੇ ਮੁਰਗ਼ੀਖ਼ਾਨਾ ਖੋਲ੍ਹਿਆ। ਜਦੋਂਫ਼ਰੌਸਟ ਦਾ ਕਾਹਲਾਪਨ ਤਪਦਿਕ ਦੀ ਉਗਾਊਂ ਸੂਚਨਾ ਘੋਸ਼ਤ ਕੀਤਾ ਗਿਆ ਤਾਂਫ਼ਰੌਸਟ ਆਪਣੇ ਮੁਰਗ਼ੀਖ਼ਾਨੇ ਨੂੰ ਨਵੀਂ ਥਾਂ ਤੇ ਲੈ ਗਿਆ ਜਿਥੇ ਇਸ ਦੇ ਪਹਿਲੇ ਪੁੱਤਰ ਦੀ ਮੌਤ ਹੋ ਗਈ। 1906 ਵਿਚਫ਼ਰੌਸਟ ਨੂੰ ਨਮੂਨੀਆ ਹੋਇਆ ਅਤੇ ਉਹ ਮਰਦਾ- ਮਰਦਾ ਬਚਿਆ। ਇਕ ਸਾਲ ਮਗਰੋਂ ਉਸ ਦੀ ਚੌਥੀ ਧੀ ਵੀ ਮਰ ਗਈ । ਦੁੱਖਾਂ, ਮਾਯੂਸੀਆਂ, ਹਾਰਾਂ ਅਤੇ ਅਸਫਲਤਾਵਾਂ ਨੇਫ਼ਰੌਸਟ ਨੂੰ ਕਵਿਤਾ ਵਿਚੋਂ ਧਰਵਾਸ ਅਤੇ ਓਟ ਲੇਨ ਲਈ ਪ੍ਰੇਰਿਆ।ਫ਼ਰੌਸਟ ਦਾ ਇਹ ਬਦਕਿਸਮਤੀ ਸੀ ਕਿ ਉਸ ਦੇ ਸਾਰੇ ਬੱਚੇ ਉਸ ਦੇ ਵੇਖਦਿਆਂ- ਵੇਖਦਿਆਂ ਚੱਲ ਵਸੇ।

1912 ਵਿਚ, ਜਦੋਂ ਫ਼ਰੌਸਟ ਚਾਲ੍ਹੀ ਸਾਲਾਂ ਦਾ ਸੀ, ਉਸ ਦੀਆਂ ਕੁੱਝ ਕਵਿਤਾਵਾਂ ਹੀ ਛਪੀਆਂ ਸਨ। ਇਸ ਨੇ ਅਪਣਾ ਮੁਰਗ਼ੀਖ਼ਾਨਾ ਵੇਚ ਦਿੱਤਾ ਅਤੇ ਆਪਣੇ ਦਾਦੇ ਤੋਂ ਮਿਲੇ ਕੁੱਝ ਪੈਸਿਆਂ ਨਾਲ਼ ਉਹ ਇੰਗਲੈਂਡ ਗਿਆ ਅਤੇ ਅਪਣਾ ਸਾਰਾ ਸਮਾਂ ਅਤੇ ਸ਼ਕਤੀ ਕਵਿਤਾ ਦੇ ਲੇਖੇ ਲਾ ਦੇਣ ਦਾ ਪ੍ਰਣ ਕੀਤਾ। ਇਥੇ ਫ਼ਰੌਸਟ ਐਜ਼ਰਾ ਪਾਊਂਡ ਨੂੰ ਮਿਲਿਆ ਜਿਹੜਾ ਜਨਮ ਤੋਂ ਅਮਰੀਕੀ ਸੀ ਪਰ ਇੰਗਲੈਂਡ ਰਹਿ ਰਿਹਾ ਸੀ। ਪਾਊਂਡ ਨੇ ਫ਼ਰੌਸਟ ਨੂੰ ਆਪਣੀਆਂ ਕਵਿਤਾਵਾਂ ਛਪਵਾਉਣ ਵਿਚ ਮਦਦ ਦਿੱਤੀ ਪਰ ਕਿਉਂਕਿ ਪਾਊਂਡ ਉਸ ਦੀਆਂ ਕਵਿਤਾਵਾਂ ਦੀ ਕਾਂਟ-ਛਾਂਟ ਬਹੁਤ ਕਰਦਾ ਸੀ ਸੋ ਇਹ ਮਿੱਤਰਤਾ ਬਹੁਤਾ ਚਿਰ ਨਾ ਚੱਲ ਸਕੀ।

ਫ਼ਰੌਸਟ ਨੇ 1913 ਵਿਚ ਏ ਬਵਾਈਜ਼ ਵੱਲ ਕਾਵਿ-ਸੰਗ੍ਰਹਿ ਛਾਪਿਆ ਜਿਸਦੀ ਪ੍ਰਸੰਸਾ ਹੋਈ। ਇਹ ਕਵਿਤਾਵਾਂ ਭਾਵੇਂ ਛੰਦਾਬੰਦੀ ਉਤੇ ਸ਼ੈਲੀ ਦੇ ਪੱਖੋਂ ਪਰੰਪਰਾਵਾਦੀ ਹਨ ਪਰ ਇਨ੍ਹਾਂ ਵਿਚਲੀ ਅੰਤਰ-ਦ੍ਰਿਸ਼ਟੀ ਨਵੀਂ ਸੀ। ਇਨ੍ਹਾਂ ਕਵਿਤਾਵਾਂ ਵਿਚ ਇਕਾਂਤ ਅਤੇ ਚਿੰਤਨ ਨੂੰ ਗਾਇਆ ਗਿਆ ਹੈ ਅਤੇ ਯਥਾਰਥ ਦੇ ਸੁਹੱਪਣ ਨੂੰ ਉਜਾਗਰ ਕੀਤਾ ਗਿਆ ਹੈ। ਇਕ ਹੋਰ ਕਾਵਿ-ਸੰਗ੍ਰਹਿ ਨਾਰਥ ਆਫ਼ ਬੋਸਟਨ 1914 ਵਿਚ ਛਪਿਆ। ਇਸ ਸੰਗ੍ਰਹਿ ਵਿਚ ਖੁੱਲ੍ਹੀ ਕਵਿਤਾ ਅਤੇ ਬਿਰਤਾਂਤਕ ਕਵਿਤਾ ਦੇ ਨਮੂਨੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਕਵਿਤਾਵਾਂ ਵਿਚ ਗੀਤਾਂ ਵਾਲੀ ਲਿਆਤਮਕਤਾ ਹੈ। ਇਸ ਸੰਗ੍ਰਹਿ ਦੀਆਂ ਪ੍ਰਸਿੱਧ ਕਵਿਤਾਵਾਂ 'ਦਾ ਡੈਥ ਆਫ਼ ਏ ਹਾਇਰਡ ਮੈਨ' ਅਤੇ 'ਏ ਸਰਵੈਂਟ ਆਫ਼ ਦਾ ਸਰਵੈਂਟ' ਹਨ। ਇਸ ਦੂਜੇ ਸੰਗ੍ਰਹਿ ਨਾਲ਼ ਫ਼ਰੌਸਟ ਦਾ ਪਹਿਲਾ ਕਾਵਿ-ਸੰਗ੍ਰਹਿ ਵੀ ਹੋਰ ਹਰਮਨਪਿਆਰਾ ਹੋ ਗਿਆ। ਇਹ ਦੋ ਸੰਗ੍ਰਹਿ ਫ਼ਰੌਸਟ ਦੀ ਕਾਵਿ-ਕਲਾ ਦੀਆਂ ਦੋ ਵਿਲੱਖਣ ਵੰਨਗੀਆਂ ਹਨ।

ਜਦੋਂ ਫ਼ਰੌਸਟ ਅਮਰੀਕਾ ਮੁੜਿਆ ਤਾਂ ਅਮਰੀਕਾ ਵਿਚ ਉਹ ਇਕ ਕਵੀ ਵੱਜੋਂ ਸਥਾਪਿਤ ਹੋ ਚੁੱਕਿਆ ਸੀ। ਆਪਣੀ ਪ੍ਰਸਿੱਧੀ ਤੋਂ ਫ਼ਰੌਸਟ ਹੈਰਾਨ ਵੀ ਹੋਇਆ ਅਤੇ ਪ੍ਰੇਸ਼ਾਨ ਵੀ ਕਿਉਂਕਿ ਉਹ ਚੁੱਪ ਦਾ ਅਭਿਲਾਸ਼ੀ ਅਤੇ ਇਕਾਂਤ ਦਾ ਇੱਛੁਕ ਵਿਅਕਤੀ ਸੀ ਜਿਹੜਾ ਭੀੜਾਂ ਤੋਂ ਡਰਦਾ ਸੀ। ਇਸ ਨੇ ਫਰੈਂਕੋ ਨਯਾ ਵਿਖੇ ਇਕ ਫ਼ਾਰਮ-ਹਾਊਸ ਵਿਚ ਰਹਿਣਾ ਅਰੰਭ ਕੀਤਾ ਪਰ ਉਪਜੀਵਕਾ ਦੀਆਂ ਮਜਬੂਰੀਆਂ ਨੇ ਉਸ ਨੂੰ ਵਿਭਿੰਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕਾਰਜ ਕਰਨ ਲਈ ਮਜਬੂਰ ਕੀਤਾ। ਹਾਰਵਡ ਵਿਖੇ ਰਹਿੰਦਿਆਂ ਉਸ ਨੇ ਆਪਣੇ ਸ਼ਰਮਾਕਲਪੁਣੇ ਉੱਤੇ ਜਿੱਤ ਪ੍ਰਾਪਤ ਕਰ ਲਈ ਅਤੇ ਉਹ ਉਕਤਾਂ ਵਿਚ ਖੁੱਲ੍ਹ ਕੇ ਵਿਚਰਨ ਲੱਗ ਪਿਆ। ਇਸ ਨੇ ਲੈਕਚਰ ਦਿੱਤੇ, ਨਿਬੰਧ ਲਿਖੇ, ਲੋਕਾਂ ਨੂੰ ਮਿਲਿਆ ਅਤੇ ਇਸ ਸਾਰੇ ਕੁੱਝ ਕਾਰਨ ਉਹ ਅਮਰੀਕਾ ਵਿਚ ਇਕ ਜਾਣਿਆ-ਪਛਾਣਿਆ ਵਿਅਕਤੀ ਹੋ ਨਿਬੜਿਆ।

1923 ਵਿਚ ਫ਼ਰੌਸਟ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਛਪਿਆ। ਇਨ੍ਹਾਂ ਦਿਨਾਂ ਵਿਚ ਹੀ ਫ਼ਰੌਸਟ ਨੂੰ ਚਾਰ ਵਾਰੀ ਮਿਲਣ ਵਾਲਾ ਪੁਲਿਟਜ਼ਰ ਸਨਮਾਨ ਪਹਿਲੀ ਵਾਰ ਮਿਲਿਆ ਜਿਸ ਕਰ ਕੇ ਉਸ ਦੀ ਪ੍ਰਸਿੱਧੀ ਵਿਦਵਾਨਾਂ ਅਤੇ ਆਲੋਚਕਾਂ ਵਿਚ ਵੀ ਫੈਲੀ ਅਤੇ ਸਾਰੀਆਂ ਯੂਨੀਵਰਸਿਟੀਆਂ ਉਸ ਨੂੰ ਆਪਣੇ ਕੈਂਪਸ ਤੇ ਰਹਿਣ ਅਤੇ ਵਿਦਿਆਰਥੀਆਂ ਨੂੰ ਸੰਬੋਧਤ ਹੋਣ ਲਈ ਬੁਲਾਵੇ ਭੇਜਣ ਲੱਗ ਪਈਆਂ। ਫ਼ਰੌਸਟ 1928 ਵਿਚ ਇੰਗਲੈਂਡ ਅਤੇ ਫ਼ਰਾਂਸ ਗਿਆ ਉੱਤੇ 1930 ਵਿਚ ਨਵਾਂ ਕਾਵਿ-ਸੰਗ੍ਰਹਿ ਛਪਵਾਇਆ। 1934 ਵਿਚ ਉਸ ਦੀ ਪਿਆਰੀ ਧੀ ਜਿਹੜੀ ਆਪਣੇ ਪਿਤਾ ਲਈ ਇਕ ਵੱਡੀ ਟੇਕ ਸੀ, ਸੁਰਗਵਾਸ ਹੋ ਗਈ। ਆਪਣੀਆਂ ਕਵਿਤਾਵਾਂ ਵਿਚ ਰੌਬਰਟ ਫ਼ਰੌਸਟ ਨੇ ਆਪਣੇ ਜੀਵਨ ਦੇ ਅਨੁਭਵਾਂ ਨੂੰ ਸਰਬ-ਸਧਾਰਨ ਲੋਕਾਈ ਦੇ ਅਨੁਭਵ ਬਣਾ ਕੇ ਪੇਸ਼ ਕੀਤਾ ਹੈ। 1938 ਵਿਚ ਰੌਬਰਟ ਫ਼ਰੌਸਟ ਦੀ ਪਤਨੀ ਮਰ ਗਈ। ਸਥਿਤੀ ਦਾ ਵਿਅੰਗ ਇਹ ਸੀ ਕਿ ਜਿਉਂ-ਜਿਉਂ ਫ਼ਰੌਸਟ ਨੂੰ ਮਾਣ-ਸਤਿਕਾਰ ਮਿਲਣਾ ਵੱਧ ਰਿਹਾ ਸੀ ਤਿਓਂ ਤਿਓਂ ਉਸ ਦੇ ਆਪਣੇ ਨਿੱਜੀ ਜੀਵਨ ਵਿਚ ਉਪਰੋਥਲੀ ਦੁਰਘਟਨਾਵਾਂ ਅਤੇ ਦੁਖਾਂਤ ਵਾਪਰ ਰਹੇ ਸੀ। ਫ਼ਰੌਸਟ ਦੀਆਂ ਸਾਰੀਆਂ ਕਵਿਤਾਵਾਂ ਦਾ ਸੰਗ੍ਰਹਿ 1949 ਵਿਚ ਛਪਿਆ ਅਤੇ ਅਗਲੇ ਵਰ੍ਹੇ ਅਮਰੀਕਾ ਦੇ ਸੈਨੇਟ ਨੇ ਇਸ ਨੂੰ ਪਝੰਤਰਵੇਂ ਜਨਮ ਦਿਨ ਤੇ ਸਨਮਾਨਿਤ ਕੀਤਾ। 1961 ਵਿਚ ਜਾਨ ਐਫ਼ ਕੈਨੇਡੀ ਦੇ ਸਦਰ ਵੱਜੋਂ ਸੌਂਹ ਚੁੱਕਣ ਦੇ ਅਵਸਰ ਤੇ ਫ਼ਰੌਸਟ ਨੇ ਆਪਣੀ ਕਵਿਤਾ ਪੜ੍ਹੀ। ਇਸ ਦੇ ਪਚਾਸੀਵੀਂ ਜਨਮ ਦਿਨ ਤੇ ਸੈਨੇਟ ਨੇ ਫਿਰ ਉਸ ਨੂੰ ਸਨਮਾਨਿਤ ਕੀਤਾ।

ਹਵਾਲੇ[ਸੋਧੋ]

  1. 1.0 1.1 Poetry Foundation Website – Robert Frost Bio
  2. 2.0 2.1 Ellman, Richard and Robert O'Clair. The Norton Anthology of Modern Poetry, Second Edition. New York: Norton, 1988.
  3. 3.0 3.1 "Voices and Visions. "Robert Frost." NY: PBS, 1988". Archived from the original on 2019-06-30. Retrieved 2014-07-02. {{cite web}}: Unknown parameter |dead-url= ignored (|url-status= suggested) (help)
  4. Poetry Foundation – Edward Thomas Bio
  5. "Robert Frost". Encyclopædia Britannica (Online edition ed.). 2008. http://www.britannica.com/eb/article-9035504/Robert-Frost. Retrieved 2008-12-21. 
  6. Contemporary Literary Criticism. Ed. Jean C. Stine, Bridget Broderick, and Daniel G. Marowski. Vol. 26. Detroit: Gale Research, 1983. p110
  7. Nancy Lewis Tuten; John Zubizarreta (2001). The Robert Frost encyclopedia. Greenwood Publishing Group. p. 145. ISBN 978-0-313-29464-8. Halfway through the spring semester of his second year, Dean Briggs released him from Harvard without prejudice, lamenting the loss of so good a student.
  8. Jay Parini (2000). Robert Frost: A Life. Macmillan. pp. 64–65. ISBN 978-0-8050-6341-7.
  9. Jeffrey Meyers (1996). Robert Frost: a biography. Houghton Mifflin. Frost remained at Harvard until March of his sophomore year, when he decamped in the middle of a term ...