ਰੁਦਰਫੋਰਡ ਬੀ. ਹੇਈਜ਼
ਰੁਦਰਫੋਰਡ ਬੀ. ਹੇਈਜ਼ | |
---|---|
19ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1877 – 4 ਮਾਰਚ, 1881 | |
ਉਪ ਰਾਸ਼ਟਰਪਤੀ | ਵਿਲੀਅਮ ਏ. ਵ੍ਹੀਲਰ |
ਤੋਂ ਪਹਿਲਾਂ | ਉੱਲੀਸੱਸ ਐਸ. ਗਰਾਂਟ |
ਤੋਂ ਬਾਅਦ | ਜੇਮਜ਼ ਏ ਗਾਰਫੀਲਡ |
ਓਹਾਇਓ ਦਾ 29ਵਾਂ ਅਤੇ 32ਵਾਂ ਗਵਰਨਰ | |
ਦਫ਼ਤਰ ਵਿੱਚ 10 ਜਨਵਰੀ, 1876 – 2 ਮਾਰਚ, 1877 | |
ਲੈਫਟੀਨੈਂਟ | ਥੋਮਸ ਐਲ. ਯੰਗ |
ਤੋਂ ਪਹਿਲਾਂ | ਵਿਲੀਅਮ ਅਲੇਨ |
ਤੋਂ ਬਾਅਦ | ਥੋਮਸ ਐਲ. ਯੰਗ |
ਦਫ਼ਤਰ ਵਿੱਚ 13 ਜਨਵਰੀ, 1868 – 8 ਜਨਵਰੀ, 1872 | |
ਲੈਫਟੀਨੈਂਟ | ਜੌਨ ਸੀ. ਲੀ |
ਤੋਂ ਪਹਿਲਾਂ | ਜੈਕਬ ਦੋੋੋਲਸਨ ਕੋਕਸ |
ਤੋਂ ਬਾਅਦ | ਐਡਵਰਡ ਐਫ. ਨੋਏਜ਼ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਓਹਾਇਓ ਦੇ ਦੂਜਾ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ, 1865 – 20 ਜੁਲਾਈ, 1867 | |
ਤੋਂ ਪਹਿਲਾਂ | ਅਲੈਗਜੈਂਡਰ ਲੌਂਗ |
ਤੋਂ ਬਾਅਦ | ਸੈਮੁਲ ਫੈਨਟਨ ਕੈਰੀ |
ਨਿੱਜੀ ਜਾਣਕਾਰੀ | |
ਜਨਮ | ਓਹਾਇਓ ਅਮਰੀਕਾ | ਅਕਤੂਬਰ 4, 1822
ਮੌਤ | ਜਨਵਰੀ 17, 1893 ਸਪਾਈਗਲ ਗਰੋਵ, ਫਰੀਮਾਂਟ ਓਹਾਇਓ | (ਉਮਰ 70)
ਕਬਰਿਸਤਾਨ | ਓਹਾਇਓ |
ਸਿਆਸੀ ਪਾਰਟੀ | ਰੀਪਬਲਿਕ ਪਾਰਟੀ (1854–1893) |
ਹੋਰ ਰਾਜਨੀਤਕ ਸੰਬੰਧ | ਵ੍ਹਿਗ ਪਾਰਟੀ (1854 ਤੋਂ ਪਹਿਲਾ) |
ਜੀਵਨ ਸਾਥੀ |
ਲੂਸੀ ਵੈਬ ਹੇਜ਼
(ਵਿ. 1852; |
ਬੱਚੇ | 8 |
ਸਿੱਖਿਆ |
|
ਪੇਸ਼ਾ | ਵਕੀਲ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਫੌਜ |
ਸੇਵਾ ਦੇ ਸਾਲ | 1861–1865 |
ਰੈਂਕ | ਮੇਜ਼ਰ |
ਯੂਨਿਟ |
|
ਲੜਾਈਆਂ/ਜੰਗਾਂ | ਅਮਰੀਕੀ ਖ਼ਾਨਾਜੰਗੀ |
ਰੁਦਰਫੋਰਡ ਬੀ. ਹੇਈਜ਼ (4 ਅਕਤੂਬਰ, 1822-17 ਜਨਵਰੀ, 1893)ਅਮਰੀਕਾ ਦਾ 19ਵੇਂ ਰਾਸ਼ਟਰਪਤੀ ਸੀ। ਉਹ ਹਮੇਸ਼ਾ ਹੀ ਰਾਜਨੀਤਕ ਤੌਰ 'ਤੇ ਉਹ ਵਿਵਾਦਾਂ ਵਿੱਚ ਵੀ ਰਿਹਾ ਸੀ। ਉਸ ਨੇ ਵੋਮੈਨਜ਼ ਕਿ੍ਸਚੀਅਨ ਟੈਂਪਰੈਂਸ ਯੂਨੀਅਨ ਦੀ ਪ੍ਰਸੰਨਤਾ ਦੇ ਲਈ ਅਤੇ ਆਪਣੀ ਪਤਨੀ ਦੇ ਹੁਕਮਾਂ ਦੀ ਪਾਲਣਾ ਕਰਦਿਆਂਵਾਈਟ ਹਾਊਸ ਵਿਚੋਂ ਸ਼ਰਾਬ ਨੂੰ ਬੰਦ ਕਰ ਦਿਤਾ। ਉਸ ਦਾ ਜਨਮ ਅਕਤੂਬਰ 4, 1822 ਨੂੰ ਓਹਾਇਓ ਵਿਖੇ ਜਨਮਿਆ। ਉਸ ਨੇ ਹਾਰਵਰਡ ਲਾਅ ਸਕੂਲ ਵਿਚੋਂ ਕਾਨੂੰਨ ਦੀ ਪੜ੍ਹਾਈ ਕੀਤੀ। ਪੰਜ ਸਾਲ ਵਕਾਲਤ ਕਰਨ ਬਾਅਦ ਉਸ ਨੇ ਬਤੌਰ ਵਕੀਲ ਦੇ ਤੌਰ 'ਤੇ ਖੂਬ ਨਾਮ ਕਮਾਇਆ।[1]
ਅਮਰੀਕੀ ਖ਼ਾਨਾਜੰਗੀ ਸਮੇਂ ਲੜਦਿਆ ਜ਼ਖਮੀ ਹੋ ਗਿਆ ਅਤੇ ਇਸ ਬਹਾਦਰੀ ਬਦਲੇ ਉਸ ਨੂੰ ਮੇਜਰ ਜਨਰਲ ਦਾ ਅਹੁਦਾ ਪ੍ਰਦਾਨ ਕੀਤਾ ਗਿਆ। ਇਸ ਸਮੇਂ ਦੌਰਾਨ ਉਸ ਨੂੰ ਰਿਪਬਲਕਨਾਂ ਨੇ ਹਾਊਸ ਆਫ਼ ਰੀਪਰਜ਼ੈਂਟੇਟਿਵ ਲਈ ਚੁਣ ਲਿਆ। ਭਾਰੀ ਬਹੁਮੱਤ ਨਾਲ ਜਿੱਤ ਕੇ ਦਸੰਬਰ 1865 ਵਿੱਚ ਵਾਈਟ ਹਾਊਸ 'ਤੇ ਕਾਬਜ਼ ਬਾਗੀ ਪ੍ਰਭਾਵਾਂ ਸਮੇਂ ਉਹ ਕਾਂਗਰਸ ਵਿੱਚ ਦਾਖਲ ਹੋਇਆ। 1867 ਅਤੇ 1876 ਦਰਮਿਆਨ ਉਸ ਤਿੰਨ ਵਾਰੀ ਓਹਾਇਓ ਦਾ ਗਵਰਨਰ ਰਿਹਾ। ਜਨਵਰੀ 1877 ਵਿੱਚ ਕਾਂਗਰਸ ਨੇ ਇਲੈਕਟੋਰਲ ਕਮਿਸ਼ਨ ਸਥਾਪਤ ਕੀਤਾ ਜਿਸ 'ਚ ਅੱਠ ਰਿਪਬਲਕਨਾਂ ਅਤੇ ਸੱਤ ਡੈਮੋਕਰੇਟਾਂ 'ਤੇ ਅਧਾਰਿਤ ਕਮਿਸ਼ਨ ਦੇ ਬਹੁਤ ਸਾਰੇ ਮੈਂਬਰਾਂ ਨੇ ਹੇਈਜ਼ ਦੇ ਹੱਕ ਵਿੱਚ ਵੋਟ ਦਿੱਤੀ ਉਸ ਨੂੰ ਅੰਤਿਮ ਇਲੈਕਟੋਰਲ ਵੋਟ 189 ਦੇ ਮੁਕਾਬਲੇ 185 ਮਿਲੇ। ਉਸ ਨੇ ਪੁਨਰ ਨਿਰਮਾਣ, ਅਮਰੀਕਾ ਵਿੱਚ ਸਮਾਜਿਕ ਸਥਿਤੀ ਕਾਇਮ ਕਰਨ ਅਤੇ ਆਰਥਿਕ ਤੌਰ 'ਤੇ ਅਮਰੀਕਾ ਨੂੰ ਅੱਗੇ ਲਿਜਾਣ ਵਿੱਚ ਸਫਲਤਾ ਨਾਲ ਕੰਮ ਕੀਤਾ। ਆਪਣੇ ਰਾਸ਼ਟਰਪਤੀ ਦੀ ਸਮਾਂ ਪੂਰਾ ਹੋਣ ਤੇ ਉਹ ਸਪਾਈਗਲ ਗਰੋਵ, ਫਰੀਮਾਂਟ ਓਹਾਇਓ ਵਿਖੇ 1881 ਵਿੱਚ ਆਪਣੇ ਘਰੇ ਚਲਾ ਗਿਆ। ਅਖੀਰ ਉਸ ਦੀ 17 ਜਨਵਰੀ, 1893 ਨੂੰ 71 ਸਾਲਾਂ ਦੀ ਉਮਰ 'ਚ ਹੇਈਜ਼ ਵਿੱਚ ਦਿਹਾਂਤ ਹੋ ਗਿਆ।[2]
ਹਵਾਲੇ
[ਸੋਧੋ]- ↑ Hoogenboom, pp. 7–8.
- ↑ Barnard, Harry (2005) [1954]. Rutherford Hayes and his America. Newtown, Connecticut: American Political Biography Press. ISBN 978-0-945707-05-9.