ਉੱਲੀਸੱਸ ਐਸ. ਗਰਾਂਟ
ਆਰਮੀ ਦਾ ਜਰਨਲ ਉੱਲੀਸੱਸ ਐਸ. ਗਰਾਂਟ | |
---|---|
![]() 1870 ਦੇ ਮੱਧ ਸਮੇਂ ਗਰਾਂਟ | |
18ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1869 – 4 ਮਾਰਚ, 1877 | |
ਮੀਤ ਪਰਧਾਨ |
|
ਸਾਬਕਾ | ਐਂਡਰਿਊ ਜੌਹਨਸਨ |
ਉੱਤਰਾਧਿਕਾਰੀ | ਰੁਦਰਫੋਰਡ ਬੀ ਹੋਈਜ਼ |
ਆਰਮੀ ਦਾ 6ਵਾਂ ਕਮਾਡਿੰਗ ਜਰਨਲ | |
ਦਫ਼ਤਰ ਵਿੱਚ 9 ਮਾਰਚ, 1864 – 4 ਮਾਰਚ, 1869 | |
ਪਰਧਾਨ | |
ਸਾਬਕਾ | ਹੈਨਰੀ ਡਬਲਿਉ. ਹਾਲੈਕ |
ਉੱਤਰਾਧਿਕਾਰੀ | ਵਿਲੀਅਮ ਟੀ. ਸ਼ੇਰਮਨ |
ਨਿੱਜੀ ਜਾਣਕਾਰੀ | |
ਜਨਮ | ਹਿਰਾਮ ਉੱਲੀਸੱਸ ਗਰਾਂਟ ਅਪ੍ਰੈਲ 27, 1822 ਉਹਾਇਓ, ਸੰਯੁਕਤ ਰਾਜ |
ਮੌਤ | ਜੁਲਾਈ 23, 1885 ਨਿਉਯਾਰਕ, ਸੰਯੁਕਤ ਰਾਜ | (ਉਮਰ 63)
ਕਬਰਿਸਤਾਨ | ਨਿਊਯਾਰਕ |
ਸਿਆਸੀ ਪਾਰਟੀ | |
ਪਤੀ/ਪਤਨੀ | ਜੁਲੀਆ ਗਰਾਂਟ (ਵਿ. 1848) |
ਸੰਤਾਨ | 4 |
ਅਲਮਾ ਮਾਤਰ | ਸੰਯੁਕਤ ਰਾਜ ਮਿਲਟਰੀ ਅਕੈਡਮੀ |
ਕੰਮ-ਕਾਰ | ਸਿਪਾਹੀ, ਰਾਜਨੇਤਾ |
ਦਸਤਖ਼ਤ | ![]() |
ਮਿਲਟ੍ਰੀ ਸਰਵਸ | |
ਵਫ਼ਾ | ![]() |
ਸਰਵਸ/ਸ਼ਾਖ | ![]() ਸੰਯੁਕਤ ਫ਼ੌਜ |
ਸਰਵਸ ਵਾਲੇ ਸਾਲ | 1839–1854 1861–1869 |
ਰੈਂਕ | ![]() |
ਕਮਾਂਡ | |
ਜੰਗਾਂ/ਯੁੱਧ | ਮੈਕਸੀਕਨ ਅਮਰੀਕਾ ਯੁੱਧ ਅਮਰੀਕੀ ਖ਼ਾਨਾਜੰਗੀ |
ਉੱਲੀਸੱਸ ਐਸ. ਗਰਾਂਟ ਅਮਰੀਕਾ ਦਾ ਅਠਾਰ੍ਹਵਾਂ ਰਾਸ਼ਟਰਪਤੀ ਸੀ। ਉਸ ਨੇ ਆਪਣੀ ਇੱਛਾ ਦੇ ਵਿਰੁੱਧ ਵੈਸਟ ਪੁਵਾਇੰਟ ਤੋਂ ਗਰੈਜੂਏਸ਼ਨ ਅਤੇ ਫੌਜ ਵਿੱਚ ਭਰਤੀ ਹੋ ਕੇ ਮੈਕਸੀਕਨ ਅਮਰੀਕਾ ਯੁੱਧ ਵਿੱਚ ਜਨਰਲ ਜੈਚਰੀ ਟਾਇਲਰ ਦੇ ਅਧੀਨ ਡਟ ਕੇ ਲੜਿਆ। ਆਪ ਨੇ ਗੇਲਾਨਾ, ਇਲੀਨੋਇਸ ਵਿਖੇ ਆਪਣੇ ਪਿਤਾ ਦੇ ਚਮੜੇ ਦੇ ਸਟੋਰ ਵਿੱਚ ਕੰਮ ਕੀਤਾ। ਆਪ ਨੇ ਗਵਰਨਰ, ਸਤੰਬਰ 1861 ਬ੍ਰਿਗੇਡੀਅਰ ਜਨਰਲ ਦੇ ਅਹੁਦਾ ਤੇ ਕੰਮ ਕੀਤਾ। ਇਸ ਸਮੇਂ ਦੌਰਾਨ ਆਪ ਨੇ ਮਿਸੀਸਿਪੀ ਘਾਟੀ ਨੂੰ ਜਿੱਤਣਾ ਚਾਹਿਆ ਅਤੇ ਫਰਵਰੀ 1862 ਵਿੱਚ ਉਸ ਨੇ ਫੋਰਟ ਹੈਨਰੀ 'ਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ ਫੋਰਟ ਡੋਨੇਲਸਨ 'ਤੇ ਹਮਲਾ ਕਰ ਦਿੱਤਾ। ਆਪ ਨੇ ਮੇਜਰ ਜਨਰਲ, ਜਨਰਲ-ਇਨ-ਚੀਫ ਆਪ ਨੇ ਬਤੌਰ ਰਾਸ਼ਟਰਪਤੀ ਗਰਾਂਟ ਨੇ ਸਰਕਾਰ ਉੱਪਰ ਵੀ ਉਸੇ ਤਰ੍ਹਾਂ ਦੇ ਸਾਸ਼ਨ ਦੀ ਨੀਤੀ ਅਪਣਾਈ ਜਿਸ ਤਰ੍ਹਾਂ ਉਸ ਨੇ ਫੌਜ ਨੂੰ ਚਲਾਇਆ ਸੀ। ਉਸ ਨੇ ਆਪਣੀ ਫੌਜ ਦੇ ਅੱਧੇ ਸਟਾਫ ਨੂੰ ਵੀ ਵਾਈਟ ਹਾਊਸ ਲੈ ਆਂਦਾ। ਆਪ ਨੂੰ ਗਲੇ ਦਾ ਕੈਂਸਰ ਹੋ ਗਿਆ ਤੇ ਆਪ ਨੇ ਪਰਿਵਾਰ ਨੂੰ ਚਲਾਉਣ ਅਤੇ ਕਰਜ਼ੇ ਮੋੜਨ ਲਈ ਆਪਣੀਆਂ ਯਾਦਾਂ ਲਿਖਣੀਆਂ ਸ਼ੁਰੂ ਕੀਤੀਆਂ, ਮੌਤ ਵੱਲ ਨੂੰ ਵਧਦੇ ਹੋਏ ਉਸ ਨੇ ਯਾਦਾਂ ਲਿਖਣ ਦਾ ਇਹ ਕੰਮ ਪੂਰਾ ਕਰ ਲਿਆ, ਜਿਸ ਤੋਂ ਉਸ ਨੂੰ ਚਾਰ ਲੱਖ ਪੰਜਾਹ ਹਜ਼ਾਰ ਡਾਲਰ ਰਾਸ਼ੀ ਮਿਲ ਗਈ। 1885 ਵਿੱਚ ਜਿਉਂ ਹੀ ਉਸ ਨੇ ਆਪਣੀਆਂ ਯਾਦਾਂ ਦਾ ਆਖਰੀ ਪੰਨਾ ਮੁਕੰਮਲ ਕੀਤਾ ਤਾਂ ਇਸੇ ਵਰ੍ਹੇ ਦੀ 23 ਜੁਲਾਈ 1885 ਨੂੰ ਮੌਤ ਹੋ ਗਈ।[1]