ਰੁਦਰ ਪਰਿਆਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜ ਪਰਿਆਗ

ਦੇਵ ਪਰਿਆਗ

ਰੁਦਰ ਪਰਿਆਗਕਰਣ ਪਰਿਆਗ

ਨੰਦ ਪਰਿਆਗਵਿਸ਼ਨੂੰ ਪਰਿਆਗ

ਰੁਦਰ ਪਰਿਆਗ ਭਾਰਤ ਦੇ ਉੱਤਰਾਖੰਡ ਰਾਜ ਦੇ ਰੁਦਰਪ੍ਰਯਾਗ ਜਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਪੰਚਾਇਤ ਹੈ। ਇਹ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਸੰਗਮਸਥਲ ਹੈ। ਇੱਥੋਂ ਅਲਕਨੰਦਾ ਦੇਵਪਰਿਆਗ ਵਿੱਚ ਜਾਕੇ ਗੰਗਾ ਨਾਲ ਮਿਲਦੀ ਹੈ। ਪ੍ਰਸਿੱਧ ਧਰਮਸਥਲ ਕੇਦਾਰਨਾਥ ਧਾਮ ਰੁਦਰਪ੍ਰਯਾਗ ਤੋਂ 86 ਕਿਲੋਮੀਟਰ ਦੂਰ ਹੈ। ਭਗਵਾਨ ਸ਼ਿਵ ਦੇ ਨਾਮ ਉੱਤੇ ਇਸ ਦਾ ਨਾਮ ਰੱਖਿਆ ਗਿਆ ਹੈ। ਇਹ ਸ਼ਿਰੀਨਗਰ (ਗੜ੍ਹਵਾਲ) ਤੋਂ 34 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।