ਰੁਸਤਮ-ਸੋਹਰਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Persian manuscript painting:Rustam laments for Suhrab

ਰੁਸਤਮ-ਸੋਹਰਾਬ[1][2] ਈਸਾ ਤੋਂ ਚਾਰ ਸੌ ਸਾਲ ਪਹਿਲਾਂ ਦੀ ਇੱਕ ਕਹਾਣੀ ਹੈ। ਰੁਸਤਮ ਅਤੇ ਸੋਹਰਾਬ ਦੀ ਤ੍ਰਾਸਦੀ, ਫ਼ਾਰਸੀ ਕਵੀ ਫਿਰਦੌਸੀ ਦੇ 10ਵੀਂ ਸਦੀ ਚ ਫ਼ਾਰਸੀ ਵਿੱਚ ਲਿਖੇ ਮਹਾਂਕਾਵਿ, ਸ਼ਾਹਨਾਮਾ[3] ਵਿਚੋਂ ਹੈ। ਇਹ ਹੀਰੋ ਰੁਸਤਮ ਅਤੇ ਉਸ ਦੇ ਪੁੱਤਰ, ਸੋਹਰਾਬ ਦੀ ਦੁਖਦਾਈ ਕਹਾਣੀ ਹੈ।

ਕਹਾਣੀ[ਸੋਧੋ]

ਸੋਹਰਾਬ ਬਹਾਦਰ ਤੇ ਸੱਚਾ ਇਨਸਾਨ ਸੀ। ਉਹ ਈਰਾਨ ਦਾ ਵਾਸੀ ਸੀ। ਜੀਹੂ ਨਦੀ ਤੋਂ ਪਾਰ ਦੂਜਾ ਰਾਜ ਤੁਰਾਨ ਸੀ। ਅਸਲ ਵਿੱਚ ਇਹ ਈਰਾਨ ਤੇ ਤੁਰਾਨ ਦੇ ਰਾਜਿਆਂ ਦੀ ਲੜਾਈ ਦੀ ਕਹਾਣੀ ਹੈ। ਰੁਸਤਮ ਸ਼ਿਕਾਰ ਖੇਡਦਾ ਹੋਇਆ ਜੀਹੂ ਨਦੀ ਪਾਰ ਕਰ ਕੇ ਤੁਰਾਨ ਰਾਜ ਵਿੱਚ ਚਲਾ ਗਿਆ। ਰਾਤ ਪੈ ਗਈ ਤਾਂ ਉਹ ਉਥੇ ਹੀ ਸੌਂ ਗਿਆ। ਸਵੇਰੇ ਜਾਗਿਆ ਤਾਂ ਉਸ ਦਾ ਘੋੜਾ ਗਾਇਬ ਸੀ। ਉਹ ਆਪਣਾ ਘੋੜਾ ਲੈਣ ਲਈ ਸਮੰਗਾ ਦੇ ਗੜ੍ਹ ਵੱਲ ਤੁਰ ਗਿਆ ਤੇ ਉਥੋਂ ਦੇ ਰਾਜੇ ਨੂੰ ਮਿਲਿਆ। ਰਾਜੇ ਨੇ ਉਸ ਨੂੰ ਆਰਾਮ ਕਰਨ ਲਈ ਰਿਹਾਇਸ਼ ਦੇ ਦਿੱਤੀ ਤੇ ਕਿਹਾ ਕਿ ਉਹ ਉਸ ਦੇ ਘੋੜੇ ਦੀ ਤਲਾਸ਼ ਕਰਵਾ ਕੇ, ਉਸ ਨੂੰ ਵਾਪਸ ਦੇ ਦੇਵੇਗਾ। ਰੁਸਤਮ ਸੋਹਰਾਬ ਆਲੇ-ਦੁਆਲੇ ਦੇ ਰਾਜਾਂ ਵਿੱਚ ਬਹੁਤ ਪ੍ਰਸਿੱਧ ਸੀ। ਇਸ ਕਾਰਨ ਹੀ ਉਸ ਰਾਜ ਦੇ ਰਾਜੇ ਦੀ ਧੀ ਉਸ ਨੂੰ ਚਾਹੁੰਦੀ ਸੀ। ਰਾਜੇ ਦੀ ਧੀ ਤਹਿਮੀਨਾ ਉਸ ਨੂੰ ਰਾਤ ਮੌਕੇ ਮਿਲੀ ਤੇ ਦੱਸਿਆ ਕਿ ਉਹ ਉਸ ਨੂੰ ਪਿਆਰ ਕਰਦੀ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਦੂਸਰੇ ਦਿਨ ਸਮੰਗਾ ਦੇ ਰਾਜੇ ਕੋਲ ਰੁਸਤਮ ਨੇ ਉਸ ਦੀ ਧੀ ਤਹਿਮੀਨਾ ਨਾਲ ਵਿਆਹ ਦੀ ਗੱਲ ਕੀਤੀ। ਰਾਜਾ ਖੁਸ਼ੀ-ਖੁਸ਼ੀ ਤਿਆਰ ਹੋ ਗਿਆ। ਸਮਾਂ ਪਾ ਕੇ ਤਹਿਮੀਨਾ ਨੇ ਇੱਕ ਬਾਲਕ ਨੂੰ ਜਨਮ ਦਿੱਤਾ ਜੋ ਵੱਡਾ ਹੋ ਕੇ ਨਾਮੀ ਪਹਿਲਵਾਨ ਤੇ ਯੋਧਾ ਬਣਿਆ ਤੇ ਅਨਜਾਣੇ ਵਿੱਚ ਆਪਣੇ ਪਿਤਾ ਨਾਲ ਭਿੜਿਆ। ਪਿਓ-ਪੁੱਤਰ ਦੀ ਕੁਸ਼ਤੀ, ਫੇਰ ਲੜਾਈ, ਪੁੱਤਰ ਦੀ ਮ੍ਰਿਤੂ ਤੇ ਪਤਨੀ ਤਹਿਮੀਨਾ ਦਾ ਸੰਸਾਰ ਛੱਡ ਜਾਣਾ।

ਹਵਾਲੇ[ਸੋਧੋ]