ਰੁਸ਼ਨਾਰਾ ਅਲੀ
ਦਿੱਖ
ਰੁਸ਼ਨਾਰਾ ਅਲੀ | |
---|---|
ਸ਼ੈਡੋ ਸਿੱਖਿਆ ਮੰਤਰੀ | |
ਦਫ਼ਤਰ ਵਿੱਚ ਅਕਤੂਬਰ 2013 – 26 ਸਤੰਬਰ 2014 | |
ਲੀਡਰ | Ed Miliband |
ਪਾਰਲੀਮੈਂਟ ਮੈਂਬਰ for Bethnal Green and Bow | |
ਦਫ਼ਤਰ ਸੰਭਾਲਿਆ 6 ਮਈ 2010 | |
ਤੋਂ ਪਹਿਲਾਂ | George Galloway |
ਬਹੁਮਤ | 11,574 (22.8%) |
ਨਿੱਜੀ ਜਾਣਕਾਰੀ | |
ਜਨਮ | ਬਿਸ਼ਵਨਾਥ, Sylhet, ਬੰਗਲਾਦੇਸ਼ | 14 ਮਾਰਚ 1975
ਕੌਮੀਅਤ | ਬਰਤਾਨਵੀ ਬੰਗਲਾਦੇਸ਼ੀ |
ਸਿਆਸੀ ਪਾਰਟੀ | ਲੇਬਰ |
ਰਿਹਾਇਸ਼ | ਲੰਦਨ, ਯੂਨਾਈਟਿਡ ਕਿੰਗਡਮ |
ਅਲਮਾ ਮਾਤਰ | ਸੇਂਟ ਜੌਨ'ਸ ਕਾਲਜ, ਆਕਸਫ਼ੋਰਡ ਟਾਵਰ ਹੈਮਲੈਟਸ ਕਾਲਜ |
ਪੇਸ਼ਾ | ਸਿਆਸਤਦਾਨ |
ਵੈੱਬਸਾਈਟ | www |
ਰੁਸ਼ਨਾਰਾ ਅਲੀ (ਬੰਗਾਲੀ: রুশনারা আলী; ਜਨਮ 14 ਮਾਰਚ 1975) ਬਰਤਾਨਵੀ ਲੇਬਰ ਪਾਰਟੀ ਦੀ ਇੱਕ ਸਿਆਸਤਦਾਨ ਹੈ। ਰੁਸ਼ਨਾਰਾ ਅਲੀ ਸ਼ੈਡੋ ਸਿੱਖਿਆ ਮੰਤਰੀ ਸੀ। ਸਤੰਬਰ 2014 ਵਿੱਚ ਇਰਾਕ ਵਿੱਚ ਫ਼ੌਜੀ ਕਾਰਵਾਈ ਦੇ ਵਿਰੋਧ ਵਿੱਚ ਅਲੀ ਨੇ ਅਸਤੀਫਾ ਦੇ ਦਿਤਾ ਸੀ। ਰੁਸ਼ਨਾਰਾ ਅਲੀ ਦਾ ਜਨਮ ਬੰਗਲਾਦੇਸ਼ ਵਿੱਚ ਹੋਇਆ ਸੀ ਅਤੇ ਆਪਣੇ ਪਰਿਵਾਰ ਨਾਲ਼ ਇਹ ਸੱਤ ਸਾਲ ਦੀ ਉਮਰ ਵਿੱਚ ਲੰਡਨ ਚਲੀ ਗਈ ਸੀ। 2010 ਵਿੱਚ 11.574 ਵੋਟ ਦੇ ਬਹੁਮਤ ਦੇ ਨਾਲ ਸੰਸਦ ਦੇ ਇੱਕ ਮੇੰਬਰ ਦੇ ਤੌਰ ਤੇ ਇਸ ਨੂੰ ਚੁਣਿਆ ਗਿਆ ਸੀ। ਇਹ ਹਾਊਸ ਆਫ਼ ਕਾਮਨਜ਼ ਵਿੱਚ ਚੁਣੀ ਜਾਣ ਵਾਲ਼ੀ ਬੰਗਲਾਦੇਸ਼ੀ ਮੂਲ ਦੀ ਪਹਿਲੀ ਇਨਸਾਨ ਸੀ ਅਤੇ ਸ਼ਬਾਨਾ ਮਹਿਮੂਦ ਅਤੇ ਯਾਸਮੀਨ ਕੁਰੈਸ਼ੀ ਦੇ ਨਾਲ ਯੁਨਾਈਟਡ ਕਿੰਗਡਮ ਦੀ ਪਹਿਲੀ ਔਰਤ ਮੁਸਲਿਮ ਸੰਸਦ ਮੈਂਬਰ ਸੀ।