ਰੂਥ ਬਲਡਾਚੀਨੋ
ਰੂਥ ਬਲਡਾਚੀਨੋ | |
---|---|
ਜਨਮ | ਦਸੰਬਰ 1979 ਮਾਲਤਾ |
ਰਾਸ਼ਟਰੀਅਤਾ | ਮਾਲਤੀਸ |
ਪੇਸ਼ਾ | ਸਾਬਕਾ ਆਈ.ਐਲ.ਜੀ.ਏ. ਸਹਿ-ਸਕੱਤਰ ਜਨਰਲ; ਸੀਨੀਅਰ ਪ੍ਰੋਗਰਾਮ ਅਫ਼ਸਰ - ਇੰਟਰਸੈਕਸ ਮਨੁੱਖੀ ਹੱਕਾਂ ਆਸਟਰੀਆ ਲੈਸਬੀਅਨ ਫਾਊਂਡੇਸ਼ਨ ਫਾਰ ਜਸਟਿਸ ਵਿਖੇ |
ਲਈ ਪ੍ਰਸਿੱਧ | ਐਲ.ਜੀ.ਬੀ.ਟੀ ਹੱਕਾਂ |
ਰੂਥ ਬਲਡਾਚੀਨੋ ਇਕ ਐਲ.ਜੀ.ਬੀ.ਟੀ., ਟ੍ਰਾਂਸਜੈਂਡਰ ਅਤੇ ਇੰਟਰਸੈਕਸ ਕਾਰਕੁੰਨ, ਇੰਟਰਨੈਸ਼ਨਲ ਲੈਸਬੀਅਨ, ਗੇ, ਬਾਇਸੈਕਸੁਅਲ, ਟ੍ਰਾਂਸ ਐਂਡ ਇੰਟਰਸੈਕਸ ਐਸੋਸੀਏਸ਼ਨ ਦੇ ਸਾਬਕਾ ਸਹਿ-ਸਕੱਤਰ ਜਨਰਲ,[1] ਅਤੇ ਪਹਿਲੇ ਇੰਟਰਸੈਕਸ ਮਨੁੱਖੀ ਅਧਿਕਾਰਾਂ ਫੰਡ ਲਈ ਸੀਨੀਅਰ ਪ੍ਰੋਗਰਾਮ ਅਫ਼ਸਰ ਹਨ।[1]
ਸਿੱਖਿਆ
[ਸੋਧੋ]ਬਲਡਾਚੀਨੋ ਨੇ ਯੂਨੀਵਰਸਿਟੀ ਕਾਲਜ ਡਬਲਿਨ ਤੋਂ ਮਹਿਲਾ ਸਿੱਖਿਆ ਵਿੱਚ ਐਮ.ਏ. ਅਤੇ ਸਮਾਜ ਸ਼ਾਸਤਰ ਵਿਚ ਬੀ.ਏ.(ਆਨਰਜ਼) ਮਾਲਟਾ ਯੂਨੀਵਰਸਿਟੀ ਤੋਂ ਕੀਤੀ। ਬਲਡਾਚੀਨੋ ਮਾਲਤਾ ਯੂਨੀਵਰਸਿਟੀ ਵਿਚ ਕਿਊਰ ਸਟੱਡੀਜ਼ ਅਤੇ ਸੋਸ਼ਲੌਲੋਜੀ 'ਤੇ ਭਾਸ਼ਣ ਵੀ ਦਿੰਦੀ ਸੀ।[1]
ਕੈਰੀਅਰ
[ਸੋਧੋ]ਬਲਡਾਚੀਨੋ ਨੇ ਪਹਿਲਾਂ ਮਾਲਤਾ ਗੇ ਰਾਈਟਸ ਮੂਵਮੈਂਟ,[2] ਆਈ.ਜੀ.ਐਲ.ਵਾਈ.ਓ. ਅਤੇ ਆਈ.ਐਲ.ਜੀ.ਏ-ਯੂਰਪ ਦੇ ਬੋਰਡਾਂ 'ਤੇ ਅਤੇ ਪਹਿਲੇ ਇੰਟਰਸੈਕਸ ਮਾਨਵ ਅਧਿਕਾਰਾਂ ਦੇ ਫੰਡ ਲਈ ਸੀਨੀਅਰ ਪ੍ਰੋਗਰਾਮ ਅਫ਼ਸਰ ਵਜੋਂ ਵੀ ਸੇਵਾ ਨਿਭਾਈ ਹੈ।[1] ਬਲਡਾਚੀਨੋ ਮਾਲਤਾ ਯੂਨੀਵਰਸਿਟੀ ਵਿਚ ਇੱਕ ਵਿਜਿਟਿੰਗ ਲੈਕਚਰਾਰ ਹੈ।[3] 2014 ਤੋਂ 2019 ਦਰਮਿਆਨ ਬਲਡਾਚੀਨੋ ਨੇ ਆਈ.ਐਲ.ਜੀ.ਏ ਵਰਲਡ ਦੇ ਸਹਿ-ਸਕੱਤਰ ਜਨਰਲ ਦੇ ਤੌਰ 'ਤੇ ਕੰਮ ਕੀਤਾ।[4] 2015 ਤੋਂ ਬਲਡਾਚੀਨੋ ਨੇ ਆਸਟਰੀਆ ਲੇਸਬੀਅਨ ਫਾਊਂਡੇਸ਼ਨ ਫਾਰ ਜਸਟਿਸ 'ਤੇ ਪਹਿਲੇ ਇੰਟਰਸੈਕਸ ਮਨੁੱਖੀ ਅਧਿਕਾਰ ਫੰਡ ਲਈ ਪ੍ਰੋਗਰਾਮ ਅਫ਼ਸਰ ਵਜੋਂ ਕੰਮ ਕੀਤਾ ਹੈ।[1]
ਇਹ ਵੀ ਵੇਖੋ
[ਸੋਧੋ]- ਨਿਆਂ ਲਈ ਆਸਟਰੀਆ ਲੇਸਬੀਅਨ ਫਾਊਂਡੇਸ਼ਨ
- ਅੰਤਰਰਾਸ਼ਟਰੀ ਲੇਸਬੀਅਨ, ਗੇ, ਬਾਇਸੈਕਸੁਅਲ, ਟ੍ਰਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ
ਹਵਾਲੇ
[ਸੋਧੋ]- ↑ 1.0 1.1 1.2 1.3 1.4 "Introducing the Intersex Fund team at Astraea!". Astraea Lesbian Foundation for Justice. June 16, 2015. Archived from the original on July 3, 2015. Retrieved 2015-07-02.
{{cite web}}
: Unknown parameter|deadurl=
ignored (|url-status=
suggested) (help) - ↑ Calleja, Claudia (March 29, 2012). "Milkshake seeks to dismantle taboos". Times of Malta. Retrieved 2015-07-19.
- ↑ University of Malta (February 4, 2015). "Visiting Staff". University of Malta. Retrieved 2015-07-19.
- ↑ "Press Release – ILGA Annual Report on State-Sponsored Homophobia". SOGI News.com. RFSL. May 14, 2015. Archived from the original on 2015-07-16. Retrieved 2015-07-19.
{{cite web}}
: Unknown parameter|dead-url=
ignored (|url-status=
suggested) (help)