ਸਮੱਗਰੀ 'ਤੇ ਜਾਓ

ਰੂਦਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੂਦਿਨ
Penguin classics cover of Rudin
ਲੇਖਕਇਵਾਨ ਤੁਰਗਨੇਵ
ਮੂਲ ਸਿਰਲੇਖРудин [rudʲin]
ਦੇਸ਼ਰੂਸ
ਭਾਸ਼ਾਰੂਸੀ
ਵਿਧਾਰਾਜਨੀਤਕ, ਰੋਮਾਂਟਿਕ,ਦਾਰਸ਼ਨਿਕ
ਪ੍ਰਕਾਸ਼ਨ ਦੀ ਮਿਤੀ
1856
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1894
ਮੀਡੀਆ ਕਿਸਮPrint (Hardback and Paperback)
ਆਈ.ਐਸ.ਬੀ.ਐਨ.NAerror
ਤੋਂ ਬਾਅਦHome of the Gentry 

ਰੂਦਿਨ (ਰੂਸੀ: Рудин) ਰੂਸੀ ਲੇਖਕ ਇਵਾਨ ਤੁਰਗਨੇਵ, ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਪਹਿਲਾ ਨਾਵਲ ਹੈ। ਉਨ੍ਹਾਂ ਨੇ 1855 ਵਿੱਚ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਪਹਿਲੀ ਵਾਰ 1856 ਵਿੱਚ ਸਾਹਿਤਕ ਰਸਾਲੇ ਸੋਵਰੇਮੈਨਿੱਕ ਵਿੱਚ ਛਪਿਆ ਸੀ। ਬਾਅਦ ਦੇ ਐਡੀਸ਼ਨਾਂ ਵਿੱਚ ਤੁਰਗਨੇਵ ਦੁਆਰਾ ਇਸ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ।

ਸੰਖੇਪ ਕਹਾਣੀ

[ਸੋਧੋ]

ਇਵਾਨ ਤੁਰਗਨੇਵ ਆਪਣੇ ਨਾਵਲ ਦੀ ਸ਼ੁਰੂਆਤ ਸ਼ਹਿਰ ਤੋਂ ਪਾਸੇ ਰਹਿ ਗਏ ਇਲਾਕੇ ਦੇ ਸਥਾਨਕ ਸਮਾਜ ਦੀ ਜਾਣ-ਪਛਾਣ ਦੇ ਨਾਲ ਕਰਦਾ ਹੈ। ਸ਼ਹਿਰ ਦੀਆਂ ਬੌਧਿਕ ਤਰੰਗਾਂ ਅਤੇ ਅਮੀਰ ਲੋਕਾਂ ਤੋਂ ਵੱਖ ਰਹਿ ਰਹੇ, ਨਾਵਲ ਦੇ ਪਾਤਰਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਝਲਕਾਂ ਪਾਠਕ ਨੂੰ ਪੇਸ਼ ਕਰਨ ਦੇ ਇਕੋ-ਇਕ ਮਕਸਦ ਨਾਲ ਕਈ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ। ਦਾਰੀਆ ਲਾਸਨਸਕਾਇਆ ਇਸ ਖੇਤਰ ਵਿੱਚ ਸਮਾਜਿਕ ਜੀਵਨ ਦਾ ਕੇਂਦਰ ਹੈ; ਉਸ ਦੀ ਹਮਾਇਤ ਜਾਂ ਵਿਰੋਧ ਵਿੱਚ ਹੋਣਾ ਸਮਾਜ ਵਿੱਚ ਕਿਸੇ ਦੀ ਸਥਿਤੀ ਨੂੰ ਨਿਰਧਾਰਤ ਕਰਦਾ ਹੈ। ਆਪਣੇ ਪਰਿਵਾਰ ਤੇ ਵੀ ਇਸੇ ਤਰ੍ਹਾਂ ਉਸਦਾ ਰੋਹਬ ਚੱਲਦਾ ਹੈ; ਉਸ ਦੀ ਧੀ ਨਤਾਲੀਆ ਨੂੰ ਖ਼ੁਦ ਦਾਰੀਆ ਅਤੇ ਫਰੈਂਚ ਆਇਆ ਦੀ ਨਿਗਰਾਨੀ ਹੇਠ ਘਰ ਵਿਚ ਬਹੁਤ ਸਖ਼ਤੀ ਹੇਠ ਪਾਲਿਆ ਪੋਸਿਆ ਜਾ ਰਿਹਾ ਹੈ। ਹਾਲਾਂਕਿ, ਨਤਾਲੀਆ ਦੇ ਆਪਣੇ ਵਿਚਾਰ ਹਨ; ਉਹ ਦਰਸ਼ਨ ਅਤੇ ਸਮਾਜਿਕ ਮੁੱਦਿਆਂ ਬਾਰੇ ਮੌਜੂਦਾ ਟ੍ਰੈਕਟ ਪੜ੍ਹਦੀ ਹੈ ਅਤੇ ਉਹ ਆਪਣੀ ਘੁਟਣ ਦੇ ਵਿਰੁੱਧ ਬਗ਼ਾਵਤ ਕਰਨ ਲਈ ਤਿਆਰ ਹੈ।

ਮਿਖਾਇਲੋ ਲੇਜ਼ਨੇਵ ਇੱਕ ਗੁਆਂਢੀ ਜ਼ਮੀਦਾਰ ਹੈ, ਜੋ ਅਜੇ ਤੱਕ ਅਣਵਿਆਹਿਆ ਇੱਕ ਯੂਨੀਵਰਸਿਟੀ ਗ੍ਰੈਜੂਏਟ ਹੈ। ਉਹ ਖੇਤਾਂ ਵਿੱਚ ਕੰਮ ਕਰਨਾ ਪਸੰਦ ਕਰਦਾ ਹੈ। ਉਹ ਇੱਕ ਇਮਾਨਦਾਰ ਅਤੇ ਸਰਲ ਵਿਅਕਤੀ ਹੈ। ਉਹ ਸੋਸਾਇਟੀ ਦੀ ਜ਼ਿੰਦਗੀ ਨੂੰ ਪਸੰਦ ਨਹੀਂ ਕਰਦਾ, ਖਾਸ ਕਰਕੇ ਦਾਰੀਆ ਦੀ ਜਾਗੀਰ ਤੇ ਮਿਲਦੀ ਘੁੱਟੀ ਘੁੱਟੀ ਜਿਹੀ ਜ਼ਿੰਦਗੀ। ਨਾਵਲ ਦੇ ਸ਼ੁਰੂਆਤੀ ਦ੍ਰਿਸ਼ਾਂ ਵਿਚ ਬਹੁਤ ਸਾਰੇ ਮਾਮੂਲੀ ਸਥਾਨਕ ਵਿਅਕਤੀਆਂ ਨੂੰ ਪੇਸ਼ ਕੀਤਾ ਗਿਆ ਹੈ: ਅਣਵਿਆਹੀਂ ਔਰਤਾਂ, ਖਬਤੀ ਛੜੇ, ਟਿਊਟਰ ਅਤੇ ਚਿਪਕੂ। ਪੇਸ਼ ਕੀਤੀ ਗਈ ਤਸਵੀਰ ਖੁਸ਼ਗਵਾਰ ਨਹੀਂ ਹੈ; ਸਮਾਜਿਕ ਪਾਬੰਦੀਆਂ ਵਿੱਚ ਜਕੜੀ ਰੂਸੀ ਪ੍ਰਾਂਤਾਂ ਦੀ ਜ਼ਿੰਦਗੀ ਬੋਰਿੰਗ ਹੈ। ਦਾਰੀਆ ਦੀ ਜਾਗੀਰ ਤੇ ਲਗਪਗ ਰੋਜ਼ਾਨਾ ਇਕੱਠ ਹੁੰਦੇ ਹਨ। ਇਹ ਅਤਿਆਚਾਰੀ ਹੁੰਦੇ ਹਨ ਪਰ ਸਥਾਨਕ ਭੱਦਰ ਲੋਕਾਂ ਲਈ ਉਪਲਬਧ ਸਮਾਜਕ ਵਰਤੋਂ ਵਿਹਾਰ ਦਾ ਇੱਕੋ ਇੱਕ ਰੂਪ ਹਨ।

ਇਸ ਖੜੋਤ ਵਾਲੀ ਦੁਨੀਆਂ ਵਿੱਚ ਦਮਿੱਤਰੀ ਨਿੱਕੋਲਾਏਵਿਚ ਰੂਦਿਨ ਆ ਟਪਕਦਾ ਹੈ, ਲੱਗਦਾ ਤਾਂ ਕਾਰੋਬਾਰੀ ਹੈ ਪਰ ਅਸਲ ਵਿਚ ਇਕ ਖ਼ਾਨਾਬਦੋਸ਼ ਹੈ ਜੋ ਜਾਗੀਰ ਦਰ ਜਾਗੀਰ ਘੁੰਮਦਾ ਹੈ। ਉਦੋਂ ਤੱਕ ਡੇਰਾ ਜਮਾ ਰੱਖਦਾ ਹੈ ਜਦੋਂ ਤਕ ਉਸ ਦਾ ਮੇਜ਼ਬਾਨ ਹਥ ਖੜੇ ਨਹੀਂ ਕਰ ਦਿੰਦਾ। ਰੂਦਿਨ ਇਕ ਆਦਰਸ਼ਵਾਦੀ ਰੈਡੀਕਲ ਹੈ ਜਿਸਦੀ ਸਾਰੀ ਪੂੰਜੀ ਗੱਲਬਾਤ ਦੀ ਉਸਦੀ ਕਲਾ ਹੈ। ਉਸਦੀਆਂ ਗੱਲਾਂ ਸਮਾਜਿਕ ਟਿੱਪਣੀਆਂ ਅਤੇ ਦਾਰਸ਼ਨਿਕ ਗਹਿਰਾਈਆਂ ਨਾਲ ਭਰਪੂਰ ਹੁੰਦੀਆਂ ਹਨ। ਸਥਾਨਿਕ ਲੋਕ ਉਸਦੀ ਮੌਜੂਦਗੀ ਨਾਲ ਜਗਮਗਾ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਇਕੱਠਾਂ ਵਿੱਚ ਜੀਵਨ ਧੜਕਣ ਲੱਗਦਾ ਹੈ। ਦਾਰੀਆ ਉਸਦੀ ਚਮਕ ਦਮਕ ਦੇਖ ਕੇ ਪ੍ਰਭਾਵਿਤ ਹੋ ਜਾਂਦੀ ਹੈ, ਨਤਾਲੀਆ ਉਸਨੂੰ ਆਦਰਸ਼ਵਾਦੀ ਮੰਨਦੀ ਹੈ ਅਤੇ ਉਸਦੇ ਨਾਲ ਪਿਆਰ ਕਰਨ ਲੱਗਦੀ ਹੈ, ਅਤੇ ਸਰਕਲ ਦੇ ਦੂਜੇ ਮੈਂਬਰ ਤਾਜ਼ੀ ਹਵਾ ਦੀ ਰੁਮਕ ਵਜੋਂ ਉਸਨੂੰ ਚੰਗਾ ਸਮਝਦੇ ਹਨ। ਘੱਟ ਗਿਣਤੀ ਦੀ ਰਾਏ ਦੇ ਲਖਾਇਕ ਇੱਕ ਤਾਂ ਸਥਾਨਕ ਜ਼ਮੀਦਾਰ, ਜੋ ਹੁਣ ਸਰਕਲ ਦਾ ਸਭ ਤੋਂ ਹਾਜ਼ਰਜਵਾਬ ਮੈਂਬਰ ਨਹੀਂ ਰਿਹਾ, ਅਤੇ ਦੂਜਾ ਮਿਖਾਇਲੋ ਲੇਜ਼ਨੇਵ, ਜੋ ਯੂਨੀਵਰਸਿਟੀ ਦੇ ਦਿਨਾਂ ਤੋਂ ਰੂਦਿਨ ਨੂੰ ਜਾਣਦਾ ਹੈ ਅਤੇ ਉਹ ਪੋਕੋਰਸਕੀ ਸਰਕਲ ਵਿੱਚ ਹਿੱਸਾ ਲੈਂਦੇ ਸੀ, ਸਾਹਿਤ, ਦਰਸ਼ਨ, ਕਲਾ ਬਾਰੇ ਭਾਸ਼ਣ ਕਰਵਾਇਆ ਕਰਦੇ ਸੀ। ਜਦੋਂ ਲੇਜ਼ਨੇਵ ਦਾ ਇੱਕ ਚੰਗੀ ਕੁੜੀ ਨਾਲ ਪਿਆਰ ਹੋ ਪਿਆ। ਉਸਨੇ ਰੂਦਿਨ ਨੂੰ ਇਸ ਬਾਰੇ ਦੱਸਿਆ। ਉਸ ਨੇ ਜੋੜੇ ਦੇ ਰਿਸ਼ਤੇ ਵਿੱਚ ਬਹੁਤ ਸਰਗਰਮ ਦਖਲ ਦੇਣਾ ਸ਼ੁਰੂ ਕਰ ਦਿੱਤਾ; ਨਤੀਜੇ ਵਜੋਂ, ਸੰਭਾਵੀ ਵਿਆਹ ਨੇਪਰੇ ਨਹੀਂ ਚੜ੍ਹ ਸਕਿਆ।

ਦਾਰੀਆ ਨੂੰ ਰੂਦਿਨ ਅਤੇ ਉਸਦੀ ਧੀ ਦੇ ਅਕਸਰ ਹੁੰਦੇ ਵਾਰਤਾਲਾਪਾਂ ਬਾਰੇ ਪਤਾ ਸੀ, ਪਰ ਉਸ ਦਾ ਖ਼ਿਆਲ ਸੀ ਕਿ, ਪਿੰਡ ਵਿੱਚ, ਨਤਾਲੀਆ ਅਕੇਵੇਂ ਕਰਕੇ ਮਹਿਮਾਨ ਨੂੰ ਮਿਲਦੀ ਸੀ। ਮਾਲਕਣ ਗ਼ਲਤ ਸੀ। ਗਰਮੀਆਂ ਦੇ ਇੱਕ ਦਿਨ ਦਿਮਿਤਰੀ ਨਿਕੋਲੇਵਿਕ ਨੇ ਆਪਣੇ ਪਿਆਰ ਦਾ ਲੜਕੀ ਨੂੰ ਇਕਬਾਲ ਕੀਤਾ ਅਤੇ ਜਵਾਬ ਵਿਚ ਸੁਣਿਆ: "ਮੈਂ ਤੁਹਾਡੀ ਹਾਂ।" ਪਰਿਵਾਰ ਦੇ ਮੁਖੀ ਨੂੰ ਪਾਂਡਲੇਵਸਕੀ ਤੋਂ ਇਸ ਗੁਪਤ ਮੀਟਿੰਗ ਬਾਰੇ ਪਤਾ ਲੱਗ ਗਿਆ। ਉਸ ਨੇ ਆਪਣੀ ਬੇਟੀ ਨੂੰ ਕਹਿ ਦਿੱਤਾ ਕਿ ਉਹ ਰੂਦਿਨ ਦੀ ਪਤਨੀ ਨਾਲੋਂ ਉਸਨੂੰ ਮਰੀ ਵੇਖਣਾ ਚਾਹੇਗਾ।

ਦਮਿੱਤਰੀ ਨਿੱਕੋਲਾਏਵਿਚ ਦੀ ਦੁਚਿੱਤੀ ਦੇ ਕਾਰਨ, ਪ੍ਰੇਮੀਆਂ ਦੀ ਜੁਦਾਈ ਪੈ ਗਈ। ਰੂਦਿਨ ਨੇ ਵੋਲਿਨਤਸੇਵ ਅਤੇ ਨਤਾਲੀਆ ਨੂੰ ਵਿਦਾਇਗੀ ਚਿੱਠੀਆਂ ਲਿਖੀਆਂ ਅਤੇ ਲਾਸਨਸਕਾਏ ਦੀ ਜਾਗੀਰ ਤੋਂ ਚਲਾ ਗਿਆ। ਦੋ ਸਾਲ ਬਾਅਦ, ਵੋਲਿਨਤਸੇਵ ਅਤੇ ਨਤਾਲੀਆ ਨੇ ਵਿਆਹ ਕਰਵਾ ਲਿਆ। ਲੇਜ਼ਨੇਵ ਨੇ ਲੀਪਨਾ ਨਾਲ ਵਿਆਹ ਕੀਤਾ। ਰੂਦਿਨ ਸੰਸਾਰ ਵਿੱਚ ਘੁੰਮ ਰਿਹਾ ਸੀ।

1848 ਦੀ ਕ੍ਰਾਂਤੀ ਦੇ ਦੌਰਾਨ, ਉਹ ਪੈਰਿਸ ਦੇ ਬੈਰੀਕੇਡਜ਼ ਤੇ ਮਾਰਿਆ ਗਿਆ।