ਰੂਪਰਟ ਮਰਡੌਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੂਪਰਟ ਮਰਡੌਕ
ਦਸੰਬਰ 2012 ਵਿੱਚ ਮਰਡੌਕ
ਜਨਮ
ਕੀਥ ਰੂਪਰਟ ਮਰਡੌਕ

(1931-03-11) 11 ਮਾਰਚ 1931 (ਉਮਰ 93)
ਨਾਗਰਿਕਤਾਆਸਟ੍ਰੇਲੀਆਈ (1931–1985)
ਅਮਰੀਕੀ (1985)
ਅਲਮਾ ਮਾਤਰਵਰਸੇਸਟਰ ਕਾਲਜ, ਆਕਸਫੋਰਡ (ਬੀ ਏ)
ਲਈ ਪ੍ਰਸਿੱਧਨਿਊਜ਼ ਕਾਰਪੋਰੇਸ਼ਨ ਦਾ ਚੇਅਰਮੈਨ ਅਤੇ ਸੀ ਈ ਓ (1979–2013)
ਨਿਊਜ਼ ਕਾਰਪ ਕਾਰਜਕਾਰੀ ਚੇਅਰਮੈਨ (2013–present)
Chairman and CEO of 21ਵੀ ਸੈਂਚਰੀ ਫਾਕਸ ਦਾ ਚੇਅਰਮੈਨ ਅਤੇ ਸੀ ਈ ਓ (2013–2015)
21ਵੀ ਸੈਂਚਰੀ ਫਾਕਸ ਦਾ ਸਹਿ-ਚੇਅਰਮੈਨ (2015–present)
ਰਾਜਨੀਤਿਕ ਦਲਰਿਪਬਲਿਕਨ ਪਾਰਟੀ
ਬੋਰਡ ਮੈਂਬਰਨਿਊਜ਼ ਕਾਰਪ
21ਵੀਂ ਸੈਂਚਰੀ ਫਾਕਸ
ਜੀਵਨ ਸਾਥੀ
ਪੈਟਰੀਸ਼ੀਆ ਬੁਕਰ
(ਵਿ. 1956; ਤਲਾਕ 1967)

ਅੈਨਾ ਟਰੋੲੇ
(ਵਿ. 1967; ਤਲਾਕ 1999)

ਵੇਂਡੀ ਡੇਂਗ
(ਵਿ. 1999; ਤਲਾਕ 2013)

ਜੈਰੀ ਹਾਲ
(ਵਿ. 2016)
ਬੱਚੇ6
ਮਾਤਾ-ਪਿਤਾਕੀਥ ਮਰਡੌਕ
ੲੈਲੀਜ਼ਾਬੈੱਥ ਮਰਡੌਕ

ਕੀਥ ਰੂਪਰਟ ਮਰਡੌਕ (ਜਨਮ 11 ਮਾਰਚ 1931) ਇੱਕ ਆਸਟਰੇਲੀਆ ਵਿੱਚ ਜਨਮਿਆ ਅਮਰੀਕੀ ਮੀਡੀਆ ਸ਼ਾਸ਼ਕ ਹੈ।[2]

ਮਰਡੌਕ ਦੇ ਪਿਤਾ ਸਰ ਕੀਥ ਮਰਡੌਕ ਇੱਕ ਰਿਪੋਰਟਰ ਅਤੇ ਸੰਪਾਦਕ ਜੋ ਦੀ ਹੈਰਾਲਡ ਐਂਡ ਵੀਕਲੀ ਟਾਈਮਜ਼ ਪਬਲਿਸ਼ਿੰਗ ਕੰਪਨੀ ਦੇ ਸੀਨੀਅਰ ਕਾਰਜਕਾਰੀ ਬਣ ਗਏ, ਨਿਊ ਸਾਊਥ ਵੇਲਜ਼ ਤੋਂ ਇਲਾਵਾ ਸਾਰੇ ਆਸਟ੍ਰੇਲੀਆ ਦੇ ਬਾਕੀ ਸਾਰੇ ਰਾਜਾਂ ਦੀਆਂ ਖਬਰਾਂ ਦਿੰਦੇ ਸਨ। [3] 1952 ਵਿੱਚ ਆਪਣੇ ਪਿਤਾ ਦੀ ਮੌਤ ਦੇ ਬਾਅਦ, ਮਰਡੌਕ ਨੇ ਆਪਣੇ ਪਿਤਾ ਦੀ ਰਜਿਸਟਰਡ ਜਨਤਕ ਕੰਪਨੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਨਿੱਜੀ ਕੰਪਨੀ, ਨਿਊਜ਼ ਲਿਮਿਟੇਡ ਦੀ ਸਥਾਪਨਾ ਕੀਤੀ।

1950 ਅਤੇ 1960 ਦੇ ਦਸ਼ਕ ਵਿੱਚ, 1969 ਵਿੱਚ ਮਰਡੌਕ ਨੇ ਬ੍ਰਿਟੇਨ ਜਾਣ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜੀਲੈਂਡ ਵਿੱਚ ਅਨੇਕ ਅਖਬਾਰ ਹਾਸਲ ਕੀਤੇ। 1974 ਵਿੱਚ, ਮਰਡੌਕ ਯੂ. ਐੱਸ ਮਾਰਕੀਟ ਵਿੱਚ ਵਿਸਥਾਰ ਕਰਨ ਲਈ, ਨਿਊਯਾਰਕ ਸਿਟੀ ਚਲਿਆ ਗਿਆ, ਹਾਲਾਂਕਿ ਉਸ ਨੇ ਆਸਟ੍ਰੇਲੀਆ ਅਤੇ ਬ੍ਰਿਟੇਨ ਵਿੱਚ ਰੁਚੀ ਕਾਇਮ ਰੱਖੀ। 1981 ਵਿੱਚ, ਮਰਡੌਕ ਨੇ ਉਸਦੀ ਪਹਿਲੀ ਬ੍ਰਿਟਿਸ਼ ਬ੍ਰੌਡਸ਼ੀਟ ਦ ਟਾਈਮਜ਼ ਖਰੀਦ ਲਈ ਅਤੇ 1985 ਵਿੱਚ, ਯੂ.ਐਸ. ਟੈਲੀਵਿਜ਼ਨ ਦੀ ਮਾਲਕੀ ਲਈ ਕਾਨੂੰਨੀ ਲੋੜਾਂ ਨੂੰ ਪੂਰਾ ਕਰਨ ਲਈ, ਆਪਣੀ ਆਸਟ੍ਰੇਲੀਅਨ ਨਾਗਰਿਕਤਾ ਨੂੰ ਤਿਆਗ ਕੇ ਇੱਕ ਪ੍ਰਵਾਸੀ ਅਮਰੀਕੀ ਨਾਗਰਿਕ ਬਣ ਗਿਆ।

1986 ਵਿੱਚ, ਨਵੀਂ ਇਲੈਕਟ੍ਰਾਨਿਕ ਪ੍ਰਕਾਸ਼ਨ ਤਕਨਾਲੋਜੀ ਨੂੰ ਅਪਣਾਉਣ ਦੀ ਇੱਛਾ ਨਾਲ ਮਰਡੌਕ ਨੇ ਵੈਪਿੰਗ, ਯੂਕੇ ਵਿਖੇ ਆਪਣੇ ਛਪਾਈ ਦੇ ਕੰਮ ਨੂੰ ਮਜ਼ਬੂਤ ਕੀਤਾ, ਜਿਸ ਨਾਲ ਕਠੋਰ ਸਨਅਤੀ ਝਗੜੇ ਹੋਏ। ਉਸ ਦੀ ਹੋਲਡਿੰਗ ਕੰਪਨੀ ਨਿਊਜ਼ ਕਾਰਪੋਰੇਸ਼ਨ ਨੇ ਟਵੈਂਟੀਆਈਥ ਸੈਂਚੁਰੀ ਫੋਕਸ (1985), ਹਾਰਪਰ ਕੋਲੀਨਜ਼ (1989) [4], ਅਤੇ ਦ ਵਾਲ ਸਟਰੀਟ ਜਰਨਲ (2007) ਨੂੰ ਅਪਣਾਇਆ। 1990 ਵਿੱਚ ਮਰਡੌਕ ਨੇ ਬ੍ਰਿਟਿਸ਼ ਪ੍ਰਸਾਰਣਕਰਤਾ ਬੀ ਐਸਕਾਈਬੀ ਦੀ ਸਥਾਪਨਾ ਕੀਤੀ ਅਤੇ 1990 ਦੇ ਦਹਾਕੇ ਵਿੱਚ, ਇਸ ਕੰਪਨੀ ਨੂੰ ਏਸ਼ੀਅਨ ਨੈਟਵਰਕ ਅਤੇ ਦੱਖਣੀ ਅਮਰੀਕੀ ਟੈਲੀਵਿਜ਼ਨ ਵਿੱਚ ਫੈਲਾਇਆ। ਸੰਨ੍ਹ 2000 ਤੱਕ, ਮਰਡੌਕ ਦੀ ਕੰਪਨੀ ਨਿਊਜ਼ ਕਾਰਪੋਰੇਸ਼ਨ, 50 ਤੋਂ ਵੱਧ ਦੇਸ਼ਾਂ ਵਿੱਚ 800 ਤੋਂ ਵੱਧ ਕੰਪਨੀਆਂ ਦੀ ਮਾਲਿਕ ਸੀ, ਜਿਨ੍ਹਾਂ ਦੀ ਸੰਪਤੀ ਪੰਜ ਬਿਲੀਅਨ ਡਾਲਰ ਤੋਂ ਵੱਧ ਸੀ।

ਜੁਲਾਈ 2011 ਵਿੱਚ, ਮਰਡੌਕ ਤੇ ਇਲਜ਼ਾਮ ਸਾਹਮਣਾ ਲੱਗੇ ਸਨ ਕਿ ਨਿਊਜ਼ ਕਾਰਪੋਰੇਸ਼ਨ ਦੀ ਮਲਕੀਅਤ ਵਾਲੀ ਨਿਊਜ਼ ਆਫ਼ ਦੀ ਵਰਲਡ ਸਮੇਤ ਉਸਦੀਆਂ ਹੋਰ ਕੰਪਨੀਆਂ, ਨਿਯਮਿਤ ਤੌਰ ਤੇ ਮਸ਼ਹੂਰ ਹਸਤੀਆਂ, ਰਾਇਲਟੀ ਅਤੇ ਜਨਤਕ ਨਾਗਰਿਕਾਂ ਦੇ ਫੋਨ ਹੈਕ ਕਰ ਰਹੀਆਂ ਸਨ। ਮਰਡੌਕ ਨੂੰ ਪੁਲਿਸ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੀ ਸਰਕਾਰੀ ਜਾਂਚ ਅਤੇ ਯੂਐਸ ਵਿੱਚ ਐਫ.ਬੀ.ਆਈ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ। [5][6] 21 ਜੁਲਾਈ 2012 ਨੂੰ, ਮਰਡੌਕ ਨੇ ਨਿਊਜ਼ ਇੰਟਰਨੈਸ਼ਨਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। [7][8] 1 ਜੁਲਾਈ 2015 ਨੂੰ, ਮਰਡੌਕ ਨੇ 21 ਵੀਂ ਸੈਚਰੀ ਫਾਕਸ ਦੇ ਸੀਈਓ ਦੇ ਤੌਰ ਤੇ ਆਪਣੀ ਪੋਸਟ ਛੱਡ ਦਿੱਤੀ ਸੀ। [9] ਹਾਲਾਂਕਿ, ਮਰਡੌਕ ਅਤੇ ਉਸ ਦਾ ਪਰਿਵਾਰ ‘’’ਮਰਡੌਕ ਫੈਮਿਲੀ ਟਰੱਸਟ’’’ ਦੁਆਰਾ 21 ਵੀਂ ਸੈਂਚਰੀ ਫਾਕਸ ਅਤੇ ਨਿਊਜ਼ ਕਾਰਪੋਰੇਸ਼ਨ ਦਾ ਮਾਲਕ ਰਿਹਾ ਹੈ। [10][11][12][13]

ਜੁਲਾਈ 2016 ਵਿੱਚ, ਯੌਨ ਉਤਪੀੜਨ ਦੇ ਦੋਸ਼ਾਂ ਕਾਰਨ ਰੋਜਰ ਆਇਲ ਦੇ ਅਸਤੀਫੇ ਦੇ ਬਾਅਦ, ਮਰਡੌਕ ਨੂੰ ਫੌਕਸ ਨਿਊਜ਼ ਦੇ ਕਾਰਜਕਾਰੀ ਮੁੱਖੀ ਵਜੋਂ ਅਹੁਦਾ ਸੰਭਾਲਿਆ। [14][15]

ਮੁੱਢਲਾ ਜੀਵਨ[ਸੋਧੋ]

ਕੀਥ ਰੂਪਰਟ ਮਰਡੌਕ ਦਾ ਜਨਮ 11 ਮਾਰਚ 1931 ਨੂੰ ਮੈਲਬਰਨ , ਆਸਟ੍ਰੇਲੀਆ ਵਿਖੇ ਹੋਇਆ ਸੀ। ਉਸਦੇ ਪਿਤਾ ਦਾ ਨਾਮ ਸਰ ਕੀਥ ਮਰਡੌਕ ਅਤੇ ਮਾਤਾ ਦਾ ਨਾਮ ੲੈਲੀਜ਼ਾਬੈੱਥ ਮਰਡੌਕ ਸੀ। ਮਰਡੌਕ ਅੰਗ੍ਰੇਜ਼ੀ, ਆਇਰਿਸ਼ ਅਤੇ ਸਕੌਟਿਸ਼ ਮੂਲ ਦਾ ਹੈ। ਕੀਥ ਮਰਡੌਕ ਇੱਕ ਜੰਗੀ ਪੱਤਰਕਾਰ ਸਨ ਅਤੇ ਬਾਅਦ ਵਿੱਚ ਐਡੀਲੇਡ ਵਿਖੇ ਦੋ ਅਖ਼ਬਾਰਾਂ ਅਤੇ ਇੱਕ ਰੇਡੀਓ ਸਟੇਸ਼ਨ ਦੇ ਮਾਲਕ ਸਨ। ਕੀਥ ਮਰਡੌਕ ਅਤੇ ੲੈਲੀਜ਼ਾਬੈੱਥ ਦਾ ਵਿਆਹ 1928 ਵਿੱਚ ਹੋਇਆ ਸੀ।

ਰੂਪਰਟ ਮਰਡੌਕ ਗੀਲੋਂਗ ਗ੍ਰਾਮਰ ਸਕੂਲ ਵਿੱਚ ਭਾਗ ਲਿਆ, [16] ਜਿੱਥੇ ਉਹ ਸਕੂਲ ਦੇ ਅਧਿਕਾਰਕ ਜਰਨਲਰ ਕੋਰੀਅਨ ਦੇ ਸਹਿ-ਸੰਪਾਦਕ ਅਤੇ ਵਿਦਿਆਰਥੀਆਂ ਦੇ ਜਰਨਲਰ ਇਫ ਰਿਵਾਇਵਡ ਦਾ ਐਡੀਟਰ ਸੀ। [17][18] ਉਹ ਆਪਣੇ ਸਕੂਲ ਦੀ ਕ੍ਰਿਕਟ ਟੀਮ ਨੂੰ ਰਾਸ਼ਟਰੀ ਜੂਨੀਅਰ ਫਾਈਨਲ ਤੱਕ ਲੈਕੇ ਗਿਆ। ਉਸ ਨੇ ਮੈਲਬਰਨ ਹੇਰਾਲਡ ਵਿੱਚ ਪਾਰਟ-ਟਾਈਮ ਕੰਮ ਕੀਤਾ ਅਤੇ ਉਸ ਦੇ ਪਿਤਾ ਦੁਆਰਾ ਪਰਿਵਾਰਕ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਤਿਆਰ ਕੀਤਾ ਗਿਆ ਸੀ। ਮਰਡੌਕ ਨੇ ਵਰਸੈਸਟਰ ਕਾਲਜ ਆਕਫੋਰਡ, ਇੰਗਲੈਂਡ ਵਿੱਚ ਫ਼ਿਲਾਸਫ਼ੀ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ ਅਤੇ ਆਕਸਫੋਰਡ ਸਟੂਡੈਂਟ ਪਬਲੀਕੇਸ਼ਨ ਲਿਮਿਟੇਡ ਦਾ ਪ੍ਰਬੰਸ਼ਨ ਸੰਭਾਲਿਆ। ਇੱਥੇ ਉਸਨੇ ਲੇਬਰ ਪਾਰਟੀ ਦਾ ਸਮਰਥਨ ਕੀਤਾ [19] ਅਤੇ ਲੇਬਰ ਕਲੱਬ ਦੇ ਸਕੱਤਰ ਲਈ ਖੜ੍ਹਿਆ ਸੀ।

ਹਵਾਲੇ[ਸੋਧੋ]

 1. "Rupert Murdoch profile". Forbes. Retrieved 23 January 2018.
 2. Wells, John C. (2008), Longman Pronunciation Dictionary (3rd ed.), Longman, p. 526, ISBN 978-1-4058-8118-0
 3. "Rupert Murdoch | Australian-American publisher". Encyclopedia Britannica (in ਅੰਗਰੇਜ਼ੀ). Retrieved 1 June 2017.
 4. "Rupert Murdoch faces authors' revolt". BBC. 1 March 1998. Retrieved 24 July 2011.
 5. "Phone hacking: David Cameron announces terms of phone-hacking inquiry". The Telegraph. London. 13 July 2011. Retrieved 13 July 2011.
 6. Ed Pilkington in New York, Andrew Gumbel and agencies (14 July 2011). "FBI to investigate News Corporation over 9/11 hacking allegations". The Guardian. London. Retrieved 24 April 2012.
 7. "Rupert Murdoch resigns as News International director". BBC News. London. 21 July 2012. Retrieved 21 July 2012.
 8. Burns, John F.; Somaiya, Ravi (23 July 2012). "Murdoch Resigns From His British Papers' Boards". The New York Times.
 9. Yu, Roger (16 June 2015). "Rupert Murdoch to leave 21st Century Fox CEO post on July 1". USA Today. Retrieved 16 June 2015.
 10. "Rupert Murdoch To Step Down As Fox CEO As Sons James And Lachlan Consolidate Control". Forbes. 11 June 2015. Retrieved 4 March 2016.
 11. Cuozzo, Steve (15 January 2016). "Fox, News Corp. to keep HQs in Midtown". New York Post. Retrieved 27 February 2016.
 12. Faber, David (11 June 2015). "Rupert Murdoch preparing to step down as CEO from 21st Century Fox". CNBC. Retrieved 12 August 2016.
 13. "Subscribe to read". Financial Times. {{cite web}}: Cite uses generic title (help)
 14. "Roger Ailes Resigns as Chairman and CEO of Fox News Channel and Fox Business Network, and Chairman Fox Television Stations | 21st Century Fox | News". www.21cf.com. Archived from the original on 21 ਜੁਲਾਈ 2016. Retrieved 22 July 2016. {{cite web}}: Unknown parameter |dead-url= ignored (|url-status= suggested) (help)
 15. "Rupert Murdoch & family". Forbes (in ਅੰਗਰੇਜ਼ੀ). Retrieved 1 June 2017.
 16. Sue Vander Hook (2011). Rupert Murdoch: News Corporation Magnate. ABDO. pp. 19. ISBN 978-1-61714-782-1.
 17. "Staff". The Corian. LXXIV (1): 6. May 1948.
 18. "Staff". The Corian. LXXVII (1): 23. May 1950.
 19. http://news.bbc.co.uk/2/hi/uk_news/2162658.stm%7Caccess-date=31[permanent dead link] July, 2002}}