ਰੂਮੀ ਦਰਵਾਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੂਮੀ ਦਰਵਾਜ਼ਾ (ਹਿੰਦੀ: रूमी दरवाज़ा, ਉਰਦੂ: رومی دروازه, ਅਤੇ ਤੁਰਕ ਗੇਟ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ), ਲਖਨਊ, ਉੱਤਰ ਪ੍ਰਦੇਸ਼, ਭਾਰਤ, ਇੱਕ ਦਰਸ਼ਨੀ ਦਰਵਾਜ਼ਾ ਹੈ, ਜੋ ਕਿ ਨਵਾਬ ਆਸਿਫ-ਉਦ-ਦੌਲਾ ਦੀ ਸਰਪ੍ਰਸਤੀ ਹੇਠ 1784 ਵਿੱਚ ਬਣਾਇਆ ਗਿਆ ਸੀ।[1] ਇਹ ਅਵਧੀ ਆਰਕੀਟੈਕਚਰ ਦੀ ਇੱਕ ਉਦਾਹਰਨ ਹੈ। ਰੂਮੀ ਦਰਵਾਜ਼ਾ ਸੱਠ ਫੁੱਟ ਉੱਚਾ ਹੈ।[2] ਇਹ ਇਸਤਾਂਬੁਲ ਵਿੱਚ ਸਬਲਿਮੇ ਪੋਰਟ (ਬਾਬ-ਇ ਹਮਾਯੂੰ) ਦੇ ਮਾਡਲ ਤੇ (1784) ਬਣਾਇਆ ਗਿਆ ਸੀ।[3]

ਇਹ ਲਖਨਊ ਵਿਚ ਆਸਫੀ ਇਮਾਮਬਾੜਾ ਦੇ ਨੇੜੇ ਹੈ ਅਤੇ ਇਹ ਲਖਨਊ ਦੇ ਸ਼ਹਿਰ ਲਈ ਇਕ ਲੋਗੋ ਬਣ ਗਿਆ ਹੈ। ਇਹ ਪੁਰਾਣੇ ਲਖਨਊ ਸ਼ਹਿਰ ਦੇ ਪ੍ਰਵੇਸ਼ ਦੁਆਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ, ਪਰ ਜਦੋਂ ਨਵਾਬਾਂ ਦਾ ਸ਼ਹਿਰ  ਵਧਿਆ ਅਤੇ ਫੈਲ ਗਿਆ, ਇਸ ਨੂੰ ਬਾਅਦ ਵਿੱਚ ਇੱਕ ਮਹਿਲ ਦੇ ਦਰਵਾਜੇ ਵਜੋਂ ਵਰਤਿਆ ਗਿਆ ਸੀ ਅਤੇ ਬਾਅਦ ਵਿੱਚ ਬਰਤਾਨਵੀ ਵਿਦਰੋਹੀਆਂ ਦੁਆਰਾ ਢਾਹ ਦਿੱਤਾ ਗਿਆ ਸੀ।

ਨਿਰੁਕਤੀ[ਸੋਧੋ]

ਰੂਮੀ ਦਾ ਮਤਲਬ ਹੈ ਰੋਮੀ, (ਅਰਥਾਤ ਰੋਮਨ ਸਾਮਰਾਜ ਨਾਲ ਸਬੰਧਤ)। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੇਟ ਨੂੰਰੂਮੀ ਗੇਟ, ਬਸ ਇਸ ਲਈ ਕਿਹਾ ਗਿਆ ਹੈ ਕਿਉਕਿ ਇਸ ਨੂੰ ਇਸਤਾਂਬੁਲ, ਜੋ ਕਾਂਸਤਾਂਤੀਨੋਪਲ ਨਾਂ ਦੇ ਅਧੀਨ ਪੂਰਬੀ ਰੋਮਨ (ਬਿਜ਼ੰਤੀਨੀ) ਸਾਮਰਾਜ ਦੀ ਰਾਜਧਾਨੀ ਸੀ, ਦੇ ਗੇਟਵੇ ਦੇ ਮਾਡਲ ਤੇ ਤਿਆਰ ਕੀਤਾ ਗਿਆ ਸੀ। (ਫ਼ਾਰਸੀ ਕਵੀ ਰੂਮੀ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ, ਇਸ ਤੱਥ ਤੋਂ ਇਲਾਵਾ ਕਿ ਦੋਵੇਂ ਨਾਵਾਂ ਦੀ ਵਿਓਤਪਤੀ ਆਖ਼ਰਕਾਰ "ਰੋਮ" ਤੋਂ ਹੋਈ  ਹੈ। 

ਜਗ੍ਹਾ[ਸੋਧੋ]

ਇਹ ਵੱਡਾ ਗੇਟ ਬੜਾ ਇਮਾਮਬਾੜਾ ਅਤੇ ਛੋਟਾ ਇਮਾਮਬਾੜਾ ਦੇ ਵਿਚਕਾਰ ਸਥਿਤ ਹੈ। ਇਹ ਸਥਾਨ ਆਮ ਤੌਰ 'ਤੇ ਸਾਰਾ ਦਿਨ ਬਹੁਤ ਵਿਅਸਤ ਹੁੰਦਾ ਹੈ, ਅਤੇ ਜ਼ਿਆਦਾਤਰ ਸੈਲਾਨੀ ਹਫ਼ਤੇ ਦੇ ਅੰਤਲੇ ਦਿਨਾਂ ਦੌਰਾਨ ਆਉਂਦੇ ਹਨ। ਸੜਕਾਂ ਮੁੜ ਵਿਕਸਤ ਕੀਤੀਆਂ ਗਈਆਂ ਹਨ ਕਿਉਂਕਿ ਇਹ ਪਹਿਲਾਂ ਪੱਕੀਆਂ ਇੱਟਾਂ ਦੀਆਂ ਬਣੀਆਂ ਹੋਇਆਂ ਸਨ।

ਗੈਲਰੀ[ਸੋਧੋ]

ਰੂਮੀ ਦਰਵਾਜ਼ਾ ਰਾਤ ਨੂੰ ਭਾਰੀ ਆਵਾਜਾਈ ਸਮੇਂ
ਰੂਮੀ ਦਰਵਾਜ਼ਾ
ਰੂਮੀ ਦਰਵਾਜ਼ਾ ਰਾਤ ਨੂੰ 

ਇਹ ਵੀ ਵੇਖੋ[ਸੋਧੋ]

 • ਅਉਧ
 • ਲਖਨਊ ਦਾ ਆਰਕੀਟੈਕਚਰ 
 • ਭਾਰਤ ਵਿਚ ਗੇਟਾਂ ਦੀ ਸੂਚੀ  
 • ਬੜਾ ਇਮਾਮਬਾੜਾ
 • ਛਤਰ ਮੰਜ਼ਿਲ
 • ਇਮਾਮਬਾੜਾ ਸ਼ਾਹ ਨਜਫ਼ 
 • ਛੋਟਾ ਇਮਾਮਬਾੜਾ
 • ਇਮਾਮਬਾੜਾ ਗੁਫਰਾਂ ਮਾ 'ਅਬ'
 • ਲਖਨਊ ਵਿੱਚ ਅਜ਼ਾਦਾਰੀ 
 • ਲਖਨਊ ਦੇ ਇਮਾਮਬਾੜੇ 

ਹਵਾਲੇ[ਸੋਧੋ]

 1. "Rumi Darwaza - Lucknow". All India Tour Travel. Retrieved 2007-05-21. 
 2. http://www.lucknow.org.uk/tourist-attractions/rumi-darwaza.html
 3. "Lucknow". Encyclopædia Britannica. Retrieved 2008-05-20. 

ਬਾਹਰੀ ਲਿੰਕ[ਸੋਧੋ]