ਰੂਸ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2002 ਦੇ ਰੂਸੀ ਰਾਜ ਦੇ 1140 ਵੀਂ ਵਰ੍ਹੇਗੰਢ ਨੂੰ ਸਮਰਪਿਤ ਰੂਸ ਦਾ ਮਿਲੇਨੀਅਮ ਸਮਾਰਕ (8 ਸਤੰਬਰ 1862 ਨੂੰ ਖੋਲ੍ਹਿਆ ਗਿਆ ਸੀ) ਡਾਕ ਟਿਕਟ ਤੇ। 

ਰੂਸ ਦਾ ਇਤਹਾਸ  ਪੂਰਵੀ ਸਲਾਵ ਜਾਤੀ ਨਾਲ ਸ਼ੁਰੂ ਹੁੰਦਾ ਹੈ।[1][2][3] ਰੂਸੀ ਇਤਿਹਾਸ ਦੀ ਰਵਾਇਤੀ ਸ਼ੁਰੂਆਤ 862 ਏ.ਡੀ. ਹੈ। ਕੀਏਵਿਨ ਰਸ', ਪਹਿਲੀ ਸੰਯੁਕਤ ਪੂਰਬੀ ਸਲਾਵਿਕ ਰਾਜ ਦੀ ਸਥਾਪਨਾ 882 ਵਿਚ ਕੀਤੀ ਗਈ ਸੀ। ਰਾਜ ਨੇ ਬਾਇਜੰਟਾਈਨ ਸਾਮਰਾਜ ਤੋਂ ਈਸਾਈ ਧਰਮ ਨੂੰ 988 ਵਿੱਚ ਅਪਣਾਇਆ, ਜੋ ਕਿ ਬਾਇਜੰਟਾਈਨ ਅਤੇ ਸਲਾਵ ਸਭਿਆਚਾਰਾਂ ਦੇ ਸੰਸ਼ਲੇਸ਼ਣ ਤੋਂ ਸ਼ੁਰੂ ਹੋ ਕੇ ਜੋ ਅਗਲੇ ਹਜ਼ਾਰਾਂ ਸਾਲਾਂ ਲਈ ਆਰਥੋਡਾਕਸ ਸਲਾਵ ਕਲਚਰ ਬਣ ਗਿਆ ਹੈ। ਕੀਏਵਿਨ ਰਸ' ਦਾ ਆਖਿਰਕਾਰ 1237-1240 ਵਿਚ ਮੰਗੋਲਾਂ ਦੇ ਹਮਲਿਆਂ ਕਰਕੇ ਇਕ ਰਾਜ ਦੇ ਰੂਪ ਵਿਚ ਪਤਨ ਹੋ ਗਿਆ ਸੀ ਅਤੇ ਇਸਦੇ ਨਤੀਜੇ ਵਜੋਂ ਰਸ' ਦੀ ਲੱਗਪੱਗ ਅਧੀ ਆਬਾਦੀ ਦੀ ਮੌਤ ਹੋ ਗਈ ਸੀ। 

13 ਵੀਂ ਸਦੀ ਦੇ ਬਾਅਦ, ਮਾਸਕੋ ਮੋਸਾਕੋਵੀਆ ਦਾ ਸਭਿਆਚਾਰਕ ਕੇਂਦਰ ਬਣ ਗਿਆ 18ਵੀਂ ਸਦੀ ਤੱਕ, ਰੂਸ ਦੀ ਜ਼ਰ੍ਸ਼ਾਹੀ ਪੂਰਬੀ ਪੋਲੈਂਡ ਤੋਂ ਲੈਕੇ ਧੁਰ ਪੂਰਬ ਪ੍ਰਸ਼ਾਂਤ ਮਹਾਸਾਗਰ ਤੱਕ ਵੱਡਾ ਰੂਸੀ ਸਾਮਰਾਜ ਬਣ ਗਿਆ ਸੀ। ਪੱਛਮੀ ਦਿਸ਼ਾ ਵਿੱਚ ਪਸਾਰ ਅਤੇ ਸਾਮਰਾਜਵਾਦ ਨੇ ਰੂਸ ਦੇ ਬਾਕੀ ਸਾਰੇ ਯੂਰਪ ਤੋਂ ਅਲੱਗ ਹੋਣ ਦੀ ਚੇਤਨਾ ਨੂੰ ਤੇਜ਼ ਕੀਤਾ ਅਤੇ ਅਲੱਗ-ਥਲੱਗਤਾ ਨੂੰ ਤੋੜ ਦਿੱਤਾ ਜਿਸ ਵਿਚ ਸ਼ੁਰੂਆਤੀ ਪੜਾਅ ਵਿੱਚ ਵਿਸਥਾਰ ਹੋਇਆ ਸੀ। 19ਵੀਂ ਸਦੀ ਦੇ ਕਰਮਵਾਰ ਰਾਜਾਂ ਨੇ ਅਜਿਹੇ ਦਬਾਵਾਂ ਦਾ ਜਵਾਬ ਅੱਧ-ਦਿਲੇ ਸੁਧਾਰ ਅਤੇ ਦਮਨ ਦੇ ਸੁਮੇਲ ਨਾਲ ਦਿੱਤਾ। ਕਿਸਾਨ ਵਿਦਰੋਹ ਆਮ ਸਨ, ਅਤੇ ਸਾਰੇ ਭਿਆਨਕ ਤਰੀਕੇ ਨਾਲ ਦਬਾਏ ਗਏ। 1861 ਵਿਚ ਰੂਸੀ ਭੌਂ ਗ਼ੁਲਾਮੀ ਖ਼ਤਮ ਕਰ ਦਿੱਤੀ ਗਈ, ਪਰ ਕਿਸਾਨ ਦੀ ਮਾੜੀ ਹਾਲਤ ਜਾਰੀ ਰਹੀ ਅਤੇ ਅਕਸਰ ਇਨਕਲਾਬੀ ਦਬਾਵਾਂ ਦਾ ਸਹਾਰਾ ਲੈਣ ਵੱਲ ਮੁੜਿਆ। 1906 ਵਿੱਚ, ਸਟੇਟ ਡੂਮਾ ਨੇ ਆਰਥਿਕਤਾ ਅਤੇ ਰਾਜਨੀਤਕ ਪ੍ਰਣਾਲੀ ਨੂੰ ਖੋਲ੍ਹਣ ਅਤੇ ਉਦਾਰਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਜ਼ਾਰ ਨੇ ਨਿਰੰਕੁਸ਼ ਹਕੂਮਤ ਨੂੰ ਤਿਆਗਣ ਜਾਂ ਆਪਣੀ ਸ਼ਕਤੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। 

1917 ਵਿਚ ਰੂਸੀ ਇਨਕਲਾਬ ਨੂੰ ਆਰਥਿਕ ਸੰਕਟ, ਯੁੱਧ ਦੀ ਮਾਰ ਅਤੇ ਸਰਕਾਰ ਦੀ ਤਾਨਾਸ਼ਾਹੀ ਵਿਵਸਥਾ ਨਾਲ ਅਸੰਤੁਸ਼ਟਤਾ ਕਰਕੇ ਸ਼ਕਤੀ ਪ੍ਰਾਪਤ ਹੋਈ ਸੀ, ਅਤੇ ਇਹ ਪਹਿਲਾਂ ਉਦਾਰਵਾਦੀ ਅਤੇ ਮਾਡਰੇਟ ਸਮਾਜਵਾਦੀ ਗੱਠਜੋੜ ਨੂੰ ਸੱਤਾ ਵਿੱਚ ਲੈ ਆਇਆ, ਪਰ ਉਹਨਾਂ ਦੀਆਂ ਨਾਕਾਮ ਨੀਤੀਆਂ ਦੀ ਸੂਰਤ ਵਿੱਚ 25 ਅਕਤੂਬਰ ਨੂੰ ਕਮਿਊਨਿਸਟ ਬਾਲਸ਼ਵਿਕਾਂ ਨੇ ਸੱਤਾ ਆਪਣੇ ਹਥਾਂ ਵਿੱਚ ਲੈ ਲਈ। 1922 ਅਤੇ 1991 ਦੇ ਦਰਮਿਆਨ, ਰੂਸ ਦਾ ਇਤਿਹਾਸ ਸੋਵੀਅਤ ਯੂਨੀਅਨ (ਦਰਅਸਲ ਇੱਕ ਵਿਚਾਰਧਾਰਾ ਆਧਾਰਿਤ ਰਾਜ) ਦਾ ਇਤਿਹਾਸ ਹੈ, ਜੋ ਬਰੈਸਟ-ਲਿਤੋਵਸਕ ਦੀ ਸੰਧੀ ਤੋਂ ਪਹਿਲਾਂ ਰੂਸੀ ਸਾਮਰਾਜ ਦੇ ਨਾਮ ਨਾਲ ਰਲਗੱਡ ਸੀ। ਸੋਸ਼ਲਿਜ਼ਮ ਦੀ ਉਸਾਰੀ ਦੇ ਨਜ਼ਰੀਏ ਤੋਂ, ਸੋਵੀਅਤ ਇਤਿਹਾਸ ਵੱਖ ਵੱਖ ਦੌਰਾਂ ਵਿੱਚੋਂ ਗੁਜਰਿਆ। ਮਿਸਰਿਤ ਅਰਥ ਵਿਵਸਥਾ ਅਤੇ 1920ਵਿਆਂ ਦੇ ਦਹਾਕੇ ਦੇ ਵੰਨ ਸੁਵੰਨਾ ਸਮਾਜ ਅਤੇ ਸੱਭਿਆਚਾਰ, ਫਿਰ ਕਮਾਂਡ ਅਰਥ ਆਰਥਿਕਤਾ ਅਤੇ ਜੋਸਿਫ਼ ਸਟਾਲਿਨ ਯੁੱਗ ਦੀਆਂ ਨਿਰੰਕੁਸ਼ ਕਾਰਵਾਈਆਂ, 1980ਵਿਆਂ ਦੇ ਦਹਾਕੇ ਵਿਚ "ਖੜੋਤ ਦਾ ਦੌਰ"। ਸ਼ੁਰੂ ਤੋਂ ਹੀ ਸੋਵੀਅਤ ਯੂਨੀਅਨ ਵਿੱਚ ਸੱਤਾ ਕਮਿਊਨਿਸਟਾਂ ਦੀ ਇਕ ਪਾਰਟੀ ਉੱਤੇ ਆਧਾਰਿਤ ਸੀ। ਬਾਲਸ਼ਵਿਕਾਂ ਨੇ ਆਪਣੇ ਆਪ ਨੂੰ ਮਾਰਚ 1918 ਤੋਂ ਕਮਿਊਨਿਸਟ ਕਹਿਲਾਉਣਾ ਸ਼ੁਰੂ ਕਰ ਦਿੱਤਾ ਸੀ।

1980 ਦੇ ਦਹਾਕੇ ਦੇ ਅੱਧ ਤੱਕ, ਇਸਦੇ ਆਰਥਿਕ ਅਤੇ ਰਾਜਨੀਤਕ ਢਾਂਚੇ ਦੀਆਂ ਕਮਜ਼ੋਰੀਆਂ ਤਿੱਖੀਆਂ ਹੋ ਗਈਆਂ, ਮਿਖਾਇਲ ਗੋਰਬਾਚੈਵ ਨੇ ਵੱਡੇਸੁਧਾਰਾਂ ਦੀ ਸ਼ੁਰੂਆਤ ਕੀਤੀ ਜਿਸ ਦਾ ਨਤੀਜਾ ਕਮਿਊਨਿਸਟ ਪਾਰਟੀ ਅਤੇ ਯੂਐਸਐਸਆਰ ਦੇ ਟੁੱਟਣ ਵਿੱਚ ਨਿਕਲਿਆ। ਸੋਵੀਅਤ ਦੌਰ ਖਤਮ ਹੋ ਗਿਆ ਅਤੇ ਉੱਤਰ -ਸੋਵੀਅਤ ਦੌਰ ਦੇ ਰੂਸ ਦੀ ਸ਼ੁਰੂਆਤ ਹੋ ਗਈ। ਯੂਐਸਐਸਆਰ ਦੇ ਕਾਨੂੰਨੀ ਉੱਤਰਾਧਿਕਾਰੀ ਦੇ ਤੌਰ ਤੇ ਰੂਸੀ ਸੰਘ ਜਨਵਰੀ 1992 ਤੋਂ ਸ਼ੁਰੂ ਹੋਇਆ। ਰੂਸ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ ਬਰਕਰਾਰ ਰੱਖਿਆ ਪਰ ਇਸਦੀ ਸੁਪਰਪਾਵਰ ਦੀ ਸਥਿਤੀ ਖਤਮ ਹੋ ਗਈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਹੇਠ ਨਵੇਂ ਲੀਡਰਾਂ ਨੇ ਸੋਸ਼ਲਿਸਟ ਸੈਂਟਰਲ ਪਲੈਨਿੰਗ ਅਤੇ ਸਮਾਜਵਾਦੀ ਯੁੱਗ ਦੀ ਰਾਜ ਦੀ ਮਲਕੀਅਤ ਨੂੰ ਖ਼ਤਮ ਕਰਕੇ 2000 ਤੋਂ ਬਾਅਦ ਸਿਆਸੀ ਅਤੇ ਆਰਥਿਕ ਸੱਤਾ ਸੰਭਾਲ ਲਈ ਅਤੇ ਇਕ ਧੜੱਲੇਦਾਰ ਵਿਦੇਸ਼ ਨੀਤੀ ਤੇ ਚੱਲ ਪਏ। ਰੂਸ ਦੀ ਹਾਲ ਹੀ ਵਿਚ ਕ੍ਰੀਮੀਅਨ ਪ੍ਰਾਇਦੀਪ ਦੇ ਕਬਜ਼ੇ ਕਾਰਨ ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਹਨ। 

ਪਹਿਲਾਂ ਦਾ ਇਤਹਾਸ [ਸੋਧੋ]

ਕੁਰਗਨ ਦਾ ਹਾਈਪੋਥੀਸਿਸ: ਇੰਡੋ-ਯੂਰੋਪੀਅਨ ਲੋਕਾਂ ਦੀ ਆਦਿ-ਭੂਮੀ ਦੇ ਤੌਰ ਤੇ ਦੱਖਣੀ ਰੂਸ।

ਮੁਢਲਾ ਇਤਿਹਾਸ[ਸੋਧੋ]

ਪੁਰਾਤਨਤਾ[ਸੋਧੋ]

ਬੋਸਪੋਰੌਨ ਬਾਦਸ਼ਾਹਤ ਦੇ ਦੋ ਹੈਲਨਿਸਟਿਕ ਸਿਪਾਹੀ ਪੱਥਰ ਦੇ ਟੁਕੜੇ ਉੱਤੇ; ਤਾਮਨ ਪ੍ਰਾਇਦੀਪ (ਯੂਬਿਲਿਨੋ), ਦੱਖਣੀ ਰੂਸ ਤੋਂ ਚੌਥੀ ਸਦੀ ਬੀ.ਸੀ. ਦੀ ਤੀਜੀ ਤਿਮਾਹੀ; ਸੰਗਮਰਮਰ, ਪੁਸ਼ਕਿਨ ਮਿਊਜ਼ੀਅਮ

ਮੁਢਲੇ ਪੂਰਬੀ ਸਲਾਵ[ਸੋਧੋ]

ਕੀਏਵਿਨ ਰਸ' (882-1283)[ਸੋਧੋ]

ਹਵਾਲੇ[ਸੋਧੋ]

  1. "History of Russia – Slavs in Russia: from 1500 BC". Historyworld.net. Retrieved 14 July 2016. 
  2. "Finno-Ugric Peoples". Estonia.eu. Retrieved 14 July 2016. 
  3. "Elupuu – The Finno-Ugric Peoples". Elupuu. Retrieved 14 July 2016.