ਰੂੰ ਵੇਲਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਪਾਹ, ਨਰਮੇ ਦੀਆਂ ਫੁੱਟੀਆਂ ਵਿਚੋਂ ਜਿਸ ਘਰੇਲੂ ਸੰਦ ਨਾਲ ਵੜੇਵੇਂ ਕੱਢੇ ਜਾਂਦੇ ਹਨ, ਉਸ ਨੂੰ ਰੂੰ ਵੇਲਨਾ ਕਹਿੰਦੇ ਹਨ। ਕੱਪੜਾ ਬਣਾਉਣ ਲਈ ਸਭ ਤੋਂ ਪਹਿਲੀ ਸਟੇਜ ਕਪਾਹ ਦੀਆਂ ਫੁੱਟੀਆਂ ਵਿਚੋਂ ਵੜੇਵੇਂ ਅੱਡ ਕਰਨ ਦੀ ਹੈ, ਜੋ ਕੰਮ ਰੂੰ ਵੇਲਨਾ ਕਰਦਾ ਹੈ।

ਰੂੰ ਵੇਲਨੇ ਦੇ ਪੈਰ ਬਣਾਉਣ ਲਈ 2 ਕੁ ਫੁੱਟ ਲੰਮਾ, 4 ਕੁ ਇੰਚ ਚੌੜਾ ਤੇ 2 ਕੁ ਇੰਚ ਮੋਟਾ ਟੋਟਾ ਲਿਆ ਜਾਂਦਾ ਹੈ। ਇਸ ਟੋਟੇ ਦੇ ਕਿਨਾਰਿਆਂ ਦੇ ਨੇੜੇ ਦੋਵੇਂ ਪਾਸੇ ਸੱਲ ਪਾਏ ਜਾਂਦੇ ਹਨ। ਰੂੰ ਵੇਲਨੇ ਦੇ ਦੋ ਮੁੰਨੇ ਹੁੰਦੇ ਹਨ ਜਿਹੜੇ 12 ਕੁ ਫੁੱਟ ਲੰਮੇ ਹੁੰਦੇ ਹਨ। ਇਹ ਮੁੰਨੇ ਗੋਲ ਨਹੀਂ ਹੁੰਦੇ। ਇਨ੍ਹਾਂ ਦੀ ਹੇਠੋਂ ਚੌੜਾਈ 32 ਕੁ ਇੰਚ ਹੁੰਦੀ ਹੈ ਜਿਹੜੀ ਉਪਰ ਪਹੁੰਚਦੇ ਪਹੁੰਚਦੇ 5 ਕੁ ਇੰਚ ਬਣ ਜਾਂਦੀ ਹੈ। ਇਨ੍ਹਾਂ ਮੁੰਨਿਆਂ ਦੇ ਹੇਠਲੇ ਪਾਸੇ ਚੂਲਾਂ ਪਾਈਆਂ ਹੁੰਦੀਆਂ ਹਨ। ਉਪਰਲੇ ਪਾਸੇ ਕਿਨਾਰਿਆਂ ਦੇ ਨੇੜੇ ਸੱਲ ਪਾਏ ਹੁੰਦੇ ਹਨ। ਦੋਵੇਂ ਮੁੰਨਿਆਂ ਦੀਆਂ ਚੂਲਾਂ ਨੂੰ ਵੇਲਨੇ ਦੇ ਪੈਰ ਵਿਚ ਪਾਏ ਸੱਲਾਂ ਵਿਚ ਫਿਟ ਕੀਤਾ ਜਾਂਦਾ ਹੈ। ਮੁੰਨਿਆਂ ਦੇ ਉਪਰਲੇ ਸੱਲਾਂ ਵਿਚ ਲੱਕੜ ਦਾ ਰੂਲਾ ਤੇ ਲੋਹੇ ਦੇ ਸਰੀਏ ਦਾ ਰੂਲਾ ਨਾਲ ਨਾਲ ਪਾਇਆ ਜਾਂਦਾ ਹੈ। ਲੱਕੜ ਦੇ ਰੂਲੇ ਦੀ ਲੰਬਾਈ 2 ਕੁ ਫੁੱਟ ਦੀ ਹੁੰਦੀ ਹੈ। ਲੋਹੇ ਦਾ ਰੂਲਾ ਥੋੜ੍ਹਾ 14 ਕੁ ਫੁੱਟ ਦਾ ਹੁੰਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.