ਰੇਮੰਡ ਵਿਲੀਅਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

[1]

ਰੇਮੰਡ ਵਿਲੀਅਮਸ
Raymond Williams At Saffron Walden.jpg
ਰੇਮੰਡ ਵਿਲੀਅਮਸ ਸੈਫਰਨ ਵਾਲਡਨ ਵਿਖੇ
ਜਨਮ31 ਅਗਸਤ 1921
ਲਲਾਨਫ਼ੀਹੈਂਗਲ ਕਰੂਕੋਰਨੀ, ਵੇਲਸ਼
ਮੌਤ26 ਜਨਵਰੀ 1988(1988-01-26) (ਉਮਰ 66)
ਸੈਫਰਨ ਵਾਲਡਨ
ਕਾਲ20th-century philosophy
ਇਲਾਕਾWestern philosophy
ਸਕੂਲਪੱਛਮੀ ਮਾਰਕਸਵਾਦ

ਰੇਮੰਡ ਹੈਨਰੀ ਵਿਲਿਅਮਸ

ਜਾਣ ਪਛਾਣ[ਸੋਧੋ]

ਰੇਮੰਡ ਵਿਲੀਅਮਸ ਇੱਕ ਪ੍ਰਸਿੱਧ ਪੱਛਮੀ ਚਿੰਤਕ ਅਤੇ ਨਾਵਲਕਾਰ ਹੋਏ ਹਨ। ਜੋ ਸੰਸਾਰ ਦੇ ਉੱਚ ਕੋਟੀ ਦੇ ਚਿੰਤਕਾਂ ਵਿੱਚ ਗਿਣੇ ਜਾਂਦੇ ਹਨ। ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਸਨ। ਰੇਮੰਡ ਵਿਲੀਅਮਸ ਨੇ ਆਪਣੇ ਸੁਹਜ ਸ਼ਾਸਤਰ ਨਾਲ ਕਲਾ, ਸੱਭਿਆਚਾਰ, ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ, ਖੇਡ ਵਿਗਿਆਨ, ਰਾਜਨੈਤਿਕ ਆਦਿ ਬਹੁਤ ਸਾਰੇ ਵੱਖ-ਵੱਖ ਸਿੱਖਿਆ ਦੇ ਖੇਤਰਾਂ ਵਿੱਚ ਉੱਚ ਕੋਟੀ ਦਾ ਗਿਆਨ ਰਚਿਆ ਅਤੇ ਵੱਖ ਵੱਖ ਵਿਸ਼ਿਆ ਦਾ ਡੂੰਘਾਈ ਨਾਲ ਅਧਿਐਨ ਵੀ ਕੀਤਾ। ਰੇਮੰਡ ਵਿਲੀਅਮਸ ਨੇ ਵੱਡੀ ਗਿਣਤੀ ਵਿੱਚ ਨਵੇਂ ਸ਼ਬਦ ਵੀ ਘੜੇ ਅਤੇ ਹੋਰ ਪਹਿਲਾਂ ਤੋਂ ਚੱਲੇ ਆ ਰਹੇ ਸ਼ੰਕਾਜਨਕ ਸ਼ਬਦਾਂ ਦਾ ਵਿਗਿਆਨਕ ਅਤੇ ਇਤਿਹਾਸਕ ਅਧਿਐਨ ਵੀ ਕੀਤਾ। ਉਹਨਾਂ ਸ਼ਬਦਾਂ ਦੇ ਅਰਥਾਂ ਦੇ ਪੱਖ ਵਿੱਚ ਰੇਮੰਡ ਵਿਲੀਅਮਸ ਨੇ ਆਪਣੇ ਵਿਗਿਆਨਕ ਵਿਚਾਰ ਵੀ ਪੇਸ਼ ਕੀਤੇ ਹਨ, ਅਤੇ ਉਹ ਸ਼ਬਦ ਵੱਖ-ਵੱਖ ਸਿੱਖਿਅਕ ਖੇਤਰਾਂ ਵਿੱਚ ਢੁੱਕਵੇਂ ਤੌਰ ਤੇ ਵਰਤੇ ਵੀ ਜਾਂਦੇ ਹਨ। ਸਭਿਆਚਾਰ ਅਤੇ ਸਮਾਜ ਸ਼ਾਸਤਰ ਬਾਰੇ ਰੇਮੰਡ ਵਿਲੀਅਮਸ ਨੇ ਵਿਸ਼ੇਸ਼ ਅਧਿਐਨ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਵਿਚਾਰ ਆਪਣੀਆਂ ਬਹੁਤ ਸਾਰੀਆਂ ਪੁਸਤਕਾਂ ਵਿੱਚ ਵੀ ਪੇਸ਼ ਕੀਤੇ। ਅੱਗੇ ਅਸੀਂ ਰੇਮੰਡ ਵਿਲੀਅਮਸ ਦੇ ਜੀਵਨ ਉਹਨਾਂ ਦੀਆਂ ਰਚਨਾਵਾਂ ਅਤੇ ਉਹਨਾਂ ਦੀ ਵਿਚਾਰਧਾਰਾ ਬਾਰੇ ਸੰਖੇਪ ਵਿੱਚ ਅਧਿਐਨ ਕਰ ਰਹੇ ਹਾਂ।

ਮੁੱਢਲਾ ਜੀਵਨ[ਸੋਧੋ]

ਰੇਮੰਡ ਵਿਲੀਅਮਸ ਦਾ ਪੂਰਾ ਨਾਮ ਰੇਮੰਡ ਹੈਨਰੀ ਵਿਲੀਅਮਸ ਸੀ। ਉਹਨਾਂ ਦਾ ਜਨਮ 31 ਅਗਸਤ 1921 ਈ: ਲਲਾਨਫੀਹੈਂਗਲ ਕਰੂਕੋਰਨੀ, ਵੇਲਸ਼ ਵਿੱਚ ਹੋਇਆ ਸੀ। ਉਹ ਇੱਕ ਵੇਲਸ਼ ਅਕੈਡਮਿਕ ਨਾਵਲਕਾਰ ਅਤੇ ਆਲੋਚਕ ਸਨ। ਉਹ ਨਿਊ ਲੈਫਟ ਦੇ ਅੰਦਰ ਅਤੇ ਵਿਆਪਕ ਸੰਸਕ੍ਰਿਤੀ ਵਿੱਚ ਇੱਕ ਪ੍ਰਭਾਵ੍ਹਾਲੀ ਵਿਅਕਤੀ ਸੀ, ਰਾਜਨੀਤੀ, ਸੰਸੰਕ੍ਰਿਤੀ, ਮਾਸਮੀਡੀਆ ਅਤੇ ਸਾਹਿਤ ਦੇ ਨਾਲ ਨਾਲ ਸਭਿਆਚਾਰ ਬਾਰੇ ਉਹਨਾਂ ਦੀਆਂ ਲਿਖਤਾਂ ਸੰਸਕ੍ਰਿਤੀ ਅਤੇ ਕਲਾ ਦੀ ਮਾਰਕਸਵਾਦੀ ਆਲੋਚਨਾ ਲਈ ਇੱਕ ਮਹੱਤਵਪੂਰਨ ਯੋਗਦਾਨ ਹਨ। ਉਹਨਾਂ ਦੀਆਂ ਪੁਸਤਕਾਂ ਵਿਚੋਂ ਲੱਗਪਗ 7,50,000 ਕਾਪੀਆਂ ਇਕੱਲੇ ਬ੍ਰਿਟੇਨ ਵਿੱਚ ਹੀ ਵਿਕ ਗਈਆਂ ਸਨ। ਉਹਨਾਂ ਦੁਆਰਾ ਕੀਤੇ ਹੋਏ ਕੁੱਝ ਅਨੁਵਾਦ ਵੀ ਮਿਲਦੇ ਹਨ।ਰੇਮੰਡ ਵਿਲੀਅਮਸ ਇੱਕ ਪਿੰਡ ਵਿੱਚ ਇੱਕ ਰੇਲਵੇ ਕਰਮਚਾਰੀ ਦਾ ਪੁੱਤਰ ਸੀ। ਜਿਥੇ ਸਾਰੀਆਂ ਹੀ ਰੇਲਵੇ ਕਰਮਚਾਰੀਆਂ ਦੀਆਂ ਵੋਟਾਂ ਸਨ। ਜਿਥੇ ਰੇਮੰਡ ਵਿਲੀਅਮਸ ਦੇ ਪਿਤਾ ਜੀ ਕਰਮਚਾਰੀ ਸਨ। ਉਸੇ ਖੇਤਰ ਵਿੱਚ ਵੈਲਸ਼ ਭਾਸ਼ਾ ਨਹੀਂ ਬੋਲੀ ਜਾਂਦੀ ਸੀ। ਉਹ ਉਥੇ ਆਪਣੇ ਆਪ ਨੂੰ Anglicisea ਦੇ ਤੌਰ ਤੇ ਪੇਸ਼ ਕਰਦਾ ਹੈ। ਉਸ ਕੋਲ ਫਿਰ ਵੀ ਇੱਕ ਮਜਬੂਤ ਵੈਲਸ਼ ਪਛਾਣ ਸੀ। ਜਿਸ ਕਰ ਕੇ ਉਥੇ ਉਸ ਨਾਲ ਮਜਾਕ ਕੀਤਾ ਜਾਂਦਾ ਸੀ ਕਿ ਉਸ ਦਾ ਪਰਿਵਾਰ ਨੋਰਮਾ ਨਾਲ ਆਇਆ ਹੈ। ਰੇਮੰਡ ਵਿਲੀਅਮਸ ਨੇ ਕਿੰਗ ਹੈਨਰੀ ਅੱਠਵੇਂ ਦੇ ਐਬਰਗਵੇਨੀ ਦੇ ਵਿਆਕਰਨ ਸਕੂਲ ਵਿੱਚ ਦਾਖਲਾ ਲਿਆ। ਉਸ ਦੀ ਜਵਾਨੀ ਦੇ ਮੁਢਲੇ ਸਮੇਂ ਵਿੱਚ ਨਾਜੀਵਾਦ ਜਨਮ ਲੈ ਚੁੱਕਾ ਸੀ। ਉਸ ਸਮੇਂ ਨਾਜੀਵਾਦੀ ਉਥੇ ਉਹਨਾਂ ਨੂੰ ਜੰਗ ਦੀ ਧਮਕੀ ਦੇ ਕੇ ਗਏ ਸਨ। ਜਦੋਂ ਰੇਮੰਡ ਵਿਲੀਅਮਸ 14 ਸਾਲ ਦਾ ਸੀ ਤਾਂ ਉਸ ਸਮੇਂ ਸਪੇਨੀ ਸਿਵਲ ਯੁੱਧ ਸ਼ੁਰੂ ਹੋ ਚੁੱਕਿਆ ਸੀ। ਉਸ ਸਮੇਂ ਰੇਮੰਡ ਵਿਲੀਅਮਸ ਦਾ ਖੱਬੇ ਪੱਖੀ ਧਾਰਨਾ ਵਿੱਚ ਮੈਂਬਰ ਵਜੋਂ ਆਉਣਾ ਸਭ ਵਿੱਚ ਚਰਚਿੱਤ ਹੋ ਚੁੱਕਿਆ ਸੀ। ਉਸ ਸਮੇਂ ਉਸ ਦੀ ਬਰਤਾਨੀਆਂ ਦੇ ਇੱਕ ਖੱਬੇ ਪੱਖੀ ਬੁੱਕ ਕਲੱਬ ਵਿੱਚ ਛਪੀ 'Red Star' ਚੀਨ ਨਾਲੋਂ ਜਿਆਦਾ ਇਤਾਲਵੀ ਹਮਲੇ ਦਾ ਜਿਕਰ ਸੀ।ਉਸ ਸਮੇਂ ਰੇਮੰਡ ਵਿਲੀਅਮਸ ਰਾਸਟਰ ਦੀ ਇੱਕ ਲੀਗ ਦਾ ਸਮਰਥਕ ਸੀ ਇਸ ਲੀਗ ਦਾ ਉਸਨੇ ਜੋਰਦਾਰ ਸਮਰਥਨ ਕੀਤਾ ਅਤੇ ਫਿਰ ਰੇਮੰਡ ਵਿਲੀਅਮਸ ਨੇ 1837 ਈ: ਜਨੀਵਾ ਵਿੱਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ। ਜਨੀਵਾ ਨੇ ਪੈਰਿਸ ਵਿੱਚ ਸੋਵੀਅਤ ਪਵੇਲੀਅਨ ਦੇ ਅੰਤਰਰਾਸ਼ਟਰੀ ਐਗਜੀਬੀਸ਼ਨ ਦਾ ਦੌਰਾ ਕੀਤਾ। ਉਥੇ ਉਸਨੇ ਕਮਿਊਨਿਸਟ ਮੈਨੀਫੈਸਟੋ ਦੀ ਇੱਕ ਕਾਪੀ ਖਰੀਦੀ ਅਤੇ ਪਹਿਲੀ ਵਾਰ ਕਾਰਲ ਮਾਰਕਸ ਅਤੇ ਉਸ ਦੇ ਵਿਚਾਰਾਂ ਨੂੰ ਪੜਿਆ।

ਯੂਨੀਵਰਸਿਟੀ ਦੀ ਸਿੱਖਿਆ[ਸੋਧੋ]

ਰੇਮੰਡ ਵਿਲੀਅਮਸ ਨੇ ਕੇਮਬਰਿਜ ਦੇ ਤਿਰਨਟੀ ਕਾਲਜ ਵਿੱਚ ਦਾਖਲਾ ਲਿਆ। ਇੱਥੇ ਹੀ ਉਸਨੇ ਬਰਤਾਨੀਆਂ ਦੀ ਕਮਿਊਨਿਸਟ ਪਾਰਟੀ ਵਿੱਚ ਹਿੱਸਾ ਲਿਆ। ‘ਐਰਿਕ ਹਾਬਸਬਾਮ ਦੇ ਨਾਲ ਨਾਲ ਉਸਨੂੰ ਰੂਸੋ-ਹਿਬਰੂ ਜੰਗ ਬਾਰੇ ਇੱਕ ਕਮਿਊਨਿਸਟ ਪਾਰਟੀ ਪਰਚਾ ਲਿਖਣ ਦਾ ਕੰਮ ਦਿੱਤਾ ਗਿਆ ਸੀ। ਰੇਮੰਡ ਵਿਲੀਅਮਸ ਨੂੰ ਕਿਹਾ ਗਿਆ ਕਿ ਜੇਕਰ ਕੋਈ ਉਹਨਾਂ ਨੂੰ ਇਤਿਹਾਸਕ ਸਮੱਗਰੀ ਜਲਦੀ ਨਾਲ ਲਿਖ ਕੇ ਦੇਵੇਗਾ ਤਾਂ ਉਸਨੂੰ ਨੌਕਰੀ ਦਿੱਤੀ ਜਾਵੇਗੀ। ਇਸ ਵਿੱਚ ਉਹਨਾਂ ਵੱਲੋਂ ਅਕਸਰ ਹੀ ਇਸ ਤਰ੍ਹਾਂ ਦੇ ਵਿਸ਼ੇ ਦਿੱਤੇ ਜਾਂਦੇ ਸੀ ਜਿੰਨਾਂ ਬਾਰੇ ਤੁਸੀਂ ਬਹੁਤਾ ਕੁੱਝ ਨਹੀਂ ਜਾਣਦੇ ਹੁੰਦੇ ਸੀ, ਜਿਵੇਂ ਸ਼ਬਦਾਂ ਨਾਲ ਇੱਕ ਪੇਸ਼ਵਰ ਹੋਣ ਦੇ ਨਾਤੇ ਤੁਹਾਨੂੰ ਸਭ ਕੁੱਝ ਤਰਤੀਬ ਵਾਰ ਅਤੇ ਢੁੱਕਵਾਂ ਲਿਖਣਾ ਪੈਂਦਾ ਹੋਵੇ। ਉਸ ਸਮੇਂ ਨਾਲ ਹੀ ਬ੍ਰਿਟਿਸ ਸਰਕਾਰ ਸੋਵਿਅਤ ਸੰਘ ਵਿਰੁੱਧ ਰੂਸ ਦੀ ਸਹਾਇਤਾ ਕਰਨ ਦੀ ਇੱਛੁਕ ਸੀ। ਉਸ ਸਮੇਂ ਨਾਜੀਆ ਅਤੇ ਜਰਮਨੀ ਦੀ ਲੜਾਈ ਹੋਣ ਜਾ ਰਹੀ ਸੀ।

ਬਾਲਗ ਸਿੱਖਿਆ ਅਤੇ ਅਧਿਆਪਨ[ਸੋਧੋ]

ਰੇਮੰਡ ਵਿਲੀਅਮਸ ਨੇ 1946 ਈ: ਵਿੱਚ ਕੈਮਬਰਿਜ ਦੇ ਤਿਰਨਟੀ ਕਾਲਜ ਤੋਂ ਐਸ.ਏ. ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਕੁੱਝ ਸਮੇਂ ਲਈ ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਉਸਤਾਦ ਦੇ ਤੌਰ ਤੇ ਸਿੱਖਿਆ ਦੇਣ ਦਾ ਕੰਮ ਵੀ ਕਰਦਾ ਰਿਹਾ 1951 ਈ: ਵਿੱਚ ਉਸਨੂੰ ਆਰਮੀ ਵਿੱਚ ਪੱਕੇ ਤੌਰ ਤੇ ਨੌਕਰੀ ਅਤੇ ਕੋਰੀਆ ਵਿੱਚ ਲੜਾਈ ਲਈ ਬੁਲਾਇਆ ਗਿਆ। ਰੇਮੰਡ ਵਿਲੀਅਮਸ ਨੇ ਆਪਣੇ ਰੁਤਬੇ ਅਤੇ ਜਮੀਰ ਦੇ ਤੌਰ ਤੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ।

ਮੁੱਢਲਾ ਪ੍ਰਕਾਸ਼ਨ[ਸੋਧੋ]

1958 ਈ: ਵਿੱਚ ਪ੍ਰਕਾਸ਼ਿਤ ਹੋਈ ਰੇਮੰਡ ਵਿਲੀਅਮਸ ਦੀ ਪੁਸਤਕ ‘ਸਭਿਆਚਾਰ ਅਤੇ ਸੋਸਾਇਟੀ‘ ਨੇ ਉਸਨੂੰ ਤੁਰੰਤ ਸਫਲਤਾ ਦਵਾਉਣ ਵਿੱਚ ਮਦਦ ਕੀਤੀ। ਇਸ ਲੰਬੇ ਇਨਕਲਾਬ ਨੇ ਵਿਲੀਅਮਸ ਦੇ ਲਿਖੇ ਖੱਬੇ ਪੱਖੀ ਵਿਚਾਰਾਂ ਨੂੰ ਇੱਕ ਵਿਆਪਕ ਰੀਡਰਸ਼ਿਪ ਪ੍ਰਾਪਤ ਕੀਤੀ। ਉਹ ਮੈਨਚੇਸਟਰ ਗਾਰਡੀਅਨ ਅਖਬਾਰ ਦੇ ਲਈ ਇੱਕ ਰੇਗੂਲਰ ਲਿਖਾਰੀ ਅਤੇ ਸਮੀਖਿਅਕ ਵਜੋਂ ਜਾਣਿਆ ਜਾਣ ਲੱਗਾ। ਉਸ ਦੇ ਬਾਲਗ ਸਿੱਖਿਆ ਦੇ ਕੇਮਬ੍ਰਿਜ ਯੂਨੀਵਰਸਿਟੀ ਵਿੱਚ ਬਿਤਾਏ ਸਾਲ ਉਸ ਲਈ ਜਰੂਰੀ ਅਨੁਭਵ ਬਣ ਗਏ ਸਨ। ਵਿਲੀਅਮਸ ਆਪਣੇ ਆਪਨੂੰ ਹਮੇਸ਼ਾ ਕੇਮਬਰਿਜ ਯੂਨੀਵਰਸਿਟੀ ਵਿੱਚ ਓਪਰਾ ਸਮਝਦਾ ਜਾਂ ਮਹਿਸੂਸ ਕਰਦਾ ਸੀ। ਜਦੋਂ ਵਿਲੀਅਮਸ ਕੋਲੋਂ ‘ਅ ਬੁੱਕ ਕਾਲਡ ਮਾਈ ਕੇਮਬਰਿਜ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸ਼ੁਰੂ ਵਿੱਚ ਹੀ ਉੱਤਰ ਦਿੱਤਾ ਕੀ ਇਹ ਮੇਰਾ ਕੇਮਬਰਿਜ ਕਦੇ ਨਹੀਂ ਹੋ ਸਕਦਾ। ਇਹ ਉਸ ਦੀ ਸਪਸ਼ਟ ਸੋਚ ਨੂੰ ਬਿਆਨ ਕਰਨ ਵਾਲੇ ਉੱਤਰ ਸਨ।

ਰੇਮੰਡ ਵਿਲੀਅਮਸ ਦੀ ਸਭਿਆਚਾਰਕ ਵਿਚਾਰਧਾਰਾ[ਸੋਧੋ]

ਰੇਮੰਡ ਵਿਲੀਅਮਸ ਨੇ ‘ਮਾਰ੍ਹਲ ਮੈਕਲੁਹਾਨ ਦੀ ਇੱਕ ਲਿਖਤ [ਤਕਨਾਲੋਜੀ ਤੇ ਸਮਾਜ] ਉੱਪਰ ਇੱਕ ਆਲੋਚਨਾਤਮਕ ਲੇਖ ਲਿਖਿਆ ਸੀ। ਇਸ ਦੇ ਪਿਛੋਕੜ ਵਿੱਚ ਟੈਲੀਵਿਯਨ ਦਾ ਇੱਕ ਅਧਿਆਇ ਪੇਸ਼ ਕੀਤਾ ਗਿਆ ਸੀ। 1974 ਈ: ਵਿੱਚ ਉਹ ਤਕਨਾਲੋਜੀ ਅਤੇ ਸਭਿਆਚਾਰ ਫਾਰਮ ਨੂੰ ਸਮਝਣ ਅਤੇ ਉਸ ਦਾ ਅਧਿਐਨ ਕਰਨ ਵਿੱਚ ਲੱਗਾ ਰਿਹਾ। ਇਸ ਤੋਂ ਬਾਅਦ ਰੇਮੰਡ ਵਿਲੀਅਮਸ ਨੇ ਤਕਨਾਲੋਜੀ ਦੇ ਵਿਰੁੱਧ ਆਪਣੇ ਦਾਰ੍ਹਨਿਕ ਵਿਚਾਰ ਪੇਸ਼ ਕੀਤੇ ਸਨ। ਉਸ ਦਾ ਕਹਿਣਾ ਸੀ ਕਿ ਜਿਸ ਪ੍ਰਕਾਰ ਤਕਨਾਲੋਜੀ ਸਮਾਜ ਉੱਪਰ ਫੈਲ ਕੇ ਉਸਨੂੰ ਆਪਣੇ ਕਲੇਵਰ ਵਿੱਚ ਲੈ ਰਹੀ ਹੈ। ਰੇਮੰਡ ਵਿਲੀਅਮਸ ਦਾ ਖਾਸ ਧਿਆਨ ਲੋਕਾਂ ਨੂੰ ਤਕਨਾਲੋਜੀ ਪੱਖੋਂ ਗਿਆਨ ਦਵਾਉਣਾ ਸੀ। ਰੇਮੰਡ ਵਿਲੀਅਮਸ ਦਾ ਕਹਿਣਾ ਸੀ ਕਿ ਤਕਨਾਲੋਜੀ ਸੱਚਮੁੱਚ ਮਨੁੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਜਾਂ ਫਿਰ ਇਸ ਦਾ ਮੁੱਖ ਮੰਤਵ ਸੱਚਮੁੱਚ ਮੁਕੰਮਲ ਸਮਾਜਿਕ ਅਤੇ ਸਭਿਆਚਾਰਕ ਵਿਕਾਸ ਕਰਨਾ ਹੈ। ਰੇਮੰਡ ਵਿਲੀਅਮਸ ਨੇ ਵਿਚਾਰ ਪ੍ਰਗਟ ਕੀਤਾ ਕਿ ਸਾਨੂੰ ਤਕਨਾਲੋਜੀ ਦੀ ਤੁਲਨਾ ਵਿੱਚ ਸਮਾਜ ਨੂੰ ਜਿਆਦਾ ਸਮਝਣ ਅਤੇ ਇਸ ਦਾ ਵਿਕਾਸ ਕਰਨ ਦੀ ਅਜੋਕੇ ਸਮੇਂ ਵਿੱਚ ਲੋੜ ਹੈ।

ਸਭਿਆਚਾਰ ਅਤੇ ਸਮਾਜ (ਸੋਸਾਇਟੀ)[ਸੋਧੋ]

ਸਭਿਆਚਾਰ ਅਤੇ ਸਮਾਜ ਬਾਰੇ ਰੇਮੰਡ ਵਿਲੀਅਮਸ ਦੀ ਪੁਸਤਕ 1958 ਈ: ਵਿੱਚ ਛਪੀ ਸੀ। ਰੇਮੰਡ ਵਿਲੀਅਮਸ ਇੱਕ ਵੈਲਸ਼ ਪ੍ਰਗਤੀਸ਼ੀਲ ਲੇਖਕ ਵਜੋਂ ਜਾਣਿਆ ਜਾਂਦਾ ਸੀ। ਇਸ ਪੁਸਤਕ ਵਿੱਚ ਰੇਮੰਡ ਵਿਲੀਅਮਸ ਨੇ ਵਿਚਾਰ ਦਿੱਤੇ ਕਿ ਕਿਸ ਪ੍ਰਕਾਰ ਅਠਾਰਵੀਂ ਅਤੇ ਵੀਹਵੀਂ ਸਦੀ ਦੌਰਾਨ ਪੱਛਮੀ ਸਭਿਆਚਾਰ ਵਿਕਸਿਤ ਹੋਇਆ ਜਾਂ ਕੀਤਾ ਜਾ ਸਕਦਾ ਹੈ। ਖਾਸ ਕਰ ਬਰਤਾਨੀਆ ਵਿੱਚ ਇਸ ਪੁਸਤਕ ਬਾਰੇ ਸਭਿਆਚਾਰਕ, ਰਿਵਾਇਤੀ ਸਮਾਜਿਕ ਤੇ ਇਤਿਹਾਸਕ ਸੋਚ ਨੂੰ ਉਲਟਾ ਦੇਣ ਵਾਲੇ ਵਿਚਾਰ ਪੇਸ਼ ਕੀਤੇ ਗਏ ਸਨ। ਇਸ ਬਹਿਸ ਵਿੱਚ ਸਨਅਤੀ ਜਾਂ ਉਦਯੋਗਿਕ ਕ੍ਰਾਂਤੀ ਦੇ ਨਾਲ ਨਾਲ ਸਮਾਜਿਕ ਤੇ ਰਾਜਨੀਤਿਕ ਪੱਖ ਵਲੋਂ ਸਭਿਆਚਾਰਕ ਵਿਕਾਸ ਦਾ ਹੁੰਗਾਰਾ ਮਿਲਣਾ ਸ਼ੁਰੂ ਹੋਇਆ। ਰੇਮੰਡ ਵਿਲੀਅਮਸ ਦੇ ਵਿਚਾਰਾਂ ਦੀ ਲੜੀ ਕਰ ਕੇ ਅਸੀਂ ਉਸਨੂੰ ਬਰਤਾਨੀਆਂ ਦਾ ਮਸ਼ਹੂਰ ਲੇਖਕ ਜਾਂ ਲਿਖਾਰੀ ਕਹਿ ਸਕਦੇ ਹਾਂ। ਰੇਮੰਡ ਵਿਲੀਅਮਸ ਦੀ ਪੁਸਤਕ ਜੋ ‘ਸਭਿਆਚਾਰ ਅਤੇ ਸਮਾਜ (Culture and Society) ਦੇ ਨਾਮ ਨਾਲ Chatto and Windus Publication ਵਲੋਂ ਸੰਨ 1958 ਈ: ਵਿੱਚ ਛਾਪੀ ਗਈ ਸੀ। ਇਸ ਪੁਸਤਕ ਦਾ ਬਹੁਤ ਸਾਰੇ ਦੇਸ਼ਾ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।

ਸਭਿਆਚਾਰ ਅਤੇ ਸਮਾਜ ਦੀ ਸ਼ਬਦਾਵਲੀ[ਸੋਧੋ]

ਰੇਮੰਡ ਵਿਲੀਅਮਸ ਨੇ ‘ਸ਼ਬਦ: ਸਭਿਆਚਾਰ ਅਤੇ ਸਮਾਜ ਦੀ ਸ਼ਬਦਾਵਲੀ ਨਾਮ ਉੱਪਰ ਵੇਲਸ਼ ਮਾਰਕਸਿਸਟ ਅਕਾਦਮੀ ਵਲੋਂ 1976 ਈ: ਵਿੱਚ ‘ਕਰੂਮ ਹੇਲਨ (Choom Heln) ਪਬਲੀਕੇਸ਼ਨ ਵਲੋਂ ਛਪਵਾਈ ਸੀ। ਇਸ ਪੁਸਤਕ ਵਿੱਚ ਵਿਲੀਅਮਸ ਨੇ ਘੱਟੋ ਘੱਟ ਇੱਕ ਸੋ ਦੇ ਕਰੀਬ ਅਜਿਹੇ ਸ਼ਬਦਾਂ ਦੀ ਰਚਨਾ ਕੀਤੀ ਜੋ ਵਿਗਿਆਨਿਕ ਤੌਰ ਤੇ ਕਲਾ, ਨੋਕਰਸ਼ਾਹੀ, ਸਭਿਆਚਾਰ, ਪ੍ਰਬੰਧ, ਜਨਤਾ, ਕੁਦਰਤ, ਇਨਕਲਾਬ ਸਮਾਜ, ਲੋਕ ਭਲਾਈ ਅਤੇ ਕਿਤੇ ਨਾਲ ਸੰਬੰਧਿਤ ਸਨ। ਜਿਹਨਾਂ ਬਾਰੇ ਕਾਫੀ ਮੱਤਭੇਦ ਪਾਏ ਜਾਂਦੇ ਸਨ। ਰੇਮੰਡ ਵਿਲੀਅਮਸ ਨੇ ਇਸ ਪੁਸਤਕ ਵਿੱਚ ਉਹਨਾਂ ਸ਼ਬਦਾਂ ਨੂੰ ਉਹਨਾਂ ਦੇ ਇਤਿਹਾਸ ਤੋਂ ਪਰਖ ਕੇ ਪੇਸ਼ ਕੀਤਾ ਜੋ ਬਾਅਦ ਵਿੱਚ ਉੱਪਰੋਕਤ ਖੇਤਰਾਂ ਵਿੱਚ ਢੁੱਕਵੇਂ ਤੌਰ ਤੇ ਵਰਤੇ ਵੀ ਗਏ ਸਨ।

ਰੇਮੰਡ ਵਿਲੀਅਮਸ ਦੀਆਂ ਰਚਨਾਵਾਂ[ਸੋਧੋ]

 • Cevasco, Maria Elisa. Para ler Raymond Williams (Portuguese of To Read Raymond Williams) São Paulo, Paz e Terra, 2001.
 • Eagleton, Terry, editor. Raymond Williams: Critical Perspectives. Boston: Northeastern University Press, 1989.
 • Ethridge, J.E.T. Raymond Williams: Making Connections. New York: Routledge, 1994.
 • Gorak, Jan. The Alien Mind of Raymond Williams. Columbia, Missouri: University of Missouri Press, 1988.
 • Higgins, John. Raymond Williams: Literature, Marxism and Cultural Materialism. London and New York, Routledge, 1999.
 • Inglis, Fred. Raymond Williams. London and New York: Routledge, 1995.
 • Jones, Paul. "Raymond Williams's Sociology of Culture: A Critical Reconstruction". London: Palgrave, 2004.
 • Lusted, David, editor. Raymond Williams: Film, TV, Culture, London: British Film Institute, 1989.
 • Milligan, Don. Raymond Williams: Hope and Defeat in the Struggle for Socialism, Studies in Anti-Capitalism, 2007.
 • Milner, Andrew. Re-Imagining Cultural Studies: The Promise of Cultural Materialism, London: Sage, 2002.
 • O'Connor, Alan. Raymond Williams: Writing, Culture, Politics. Oxford and New York: Blackwell, 1989.
 • O'Connor, Alan. Raymond Williams. Critical Media Studies. Rowman and Littlefield, 2005.
 • Pinkney, Tony, editor. Raymond Williams. Bridgend, Mid Glamorgan, England: Seren Books, 1991.
 • Politics and Letters (London, New Left Books, 1979) gives the author's own account of his life and work
 • Smith, Dai. Raymond Williams: A Warrior's Tale. Cardigan: Parthian, 2008.
 • Stevenson, Nick. Culture, Ideology, and Socialism: Raymond Williams and E.P. Thompson. Aldershot, England: Avebury, 1995.
 • Tredell, Nicolas. Uncancelled Challenge: the work of Raymond Williams. Nottingham: Paupers' Press, 1990. ISBN 0-946650-16-0
 • Ward, J. P. Raymond Williams in the Writers of Wales series. University of Wales Press, 1981.
 • Williams, Daniel, editor. Who Speaks for Wales?: Nation, Culture, Identity, Cardiff: University of Wales Press, 2003.
 • Woodhams, Stephen. History in the Making: Raymond Williams, Edward Thompson and Radical Intellectuals 1936–1956, Merlin Press 2001...

ਇਹ ਵੀ ਵੇਖੋ[ਸੋਧੋ]

 1. Politics and Letters: Interviews with New Left Review Jump up ^ Smith, Dai. Raymond Williams: A Warrior's Tale, p. 16. Jump up ^ Politics and Letters: Interviews with New Left Review, p. 25. Jump up ^ Ibid, p. 36 Jump up ^ Ibid. Page 32 Jump up ^ Ibid, p. 31 Jump up ^ Smith, Dai. Raymond Williams: A Warrior's Tale, p. 72 Jump up ^ Politics and Letters: Interviews with New Left Review. Page 43 Jump up ^ Ibid. Page 52 Jump up ^ Ibid. Page 56 Jump up ^ Politics and Letters: Interviews with New Left Review, p. 12 Jump up ^ My Oxford, My Cambridge (ed. Ann Thwaite, 1979) Jump up ^ Ward, J. P. Raymond Williams. Page 8 Jump up ^ Raymond Williams, Culture (London: Fontana, 1981), p.233. Jump up ^ Bruce Robbins, "Foreword", The Sociology of Culture (Chicago: University of Chicago Press, 1995), p.xi. Jump up ^ Raymond Williams, Keywords: A Vocabulary of Culture and Society (London: Fontana/Croom Helm, 1976), p. 16. Jump up ^ Raymond Williams, Culture (London: Fontana, 1981), p.207. Published in the US in 1987 by Schocken, and in 1995 by the University of Chicago Press as The Sociology of Culture. Jump up ^ Williams, Raymond (1974). Television: Technology and Cultural Form. London and New York: Routledge. p. 133. ISBN 0-415-31456-9. Retrieved 28 May 2013. Jump up ^ Plaid Cymru website, http://www.english.plaidcymru.org/our-history/ Jump up ^ Official Raymond Williams website Jump up ^ http://www.tree-genie.co.uk/raymondwilliams/PDF/Keywords1.pdf Jump ਹp ^ http://www.ntu.ac.uk/hum/centres/english/raymond_williams.html ^ http://www.raymondwilliamsfoundation.org.uk/RWF.html ^ http://keywords.pitt.edu/ ^ CREW ^ Raymond Williams Society Newsletter