ਫਰੈਡਰਿਕ ਜੇਮਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਰੈਡਰਿਕ ਜੇਮਸਨ
Fredric Jameson no Fronteiras Porto Alegre (5765587378).jpg
ਜਨਮ14 ਅਪਰੈਲ 1934
ਓਹਾਇਓ, ਸੰਯੁਕਤ ਰਾਜ ਅਮਰੀਕਾ
ਕਾਲ20ਵੀਂ ਅਤੇ 21ਵੀਂ ਸਦੀ
ਇਲਾਕਾਪੱਛਮੀ ਦਰਸ਼ਨ
ਸਕੂਲ'''ਪੱਛਮੀ ਦਰਸ਼ਨ'''
ਮੁੱਖ ਰੁਚੀਆਂ
ਉੱਤਰਆਧੁਨਿਕਤਾਵਾਦ · ਆਧੁਨਿਕਤਾਵਾਦ · ਵਿਗਿਆਨ ਗਲਪ · ਯੂਟੋਪੀਆ · ਇਤਹਾਸ · ਬਿਰਤਾਂਤ · ਸੱਭਿਆਚਾਰਕ ਅਧਿਐਨ · ਦਵੰਦਵਾਦ · ਸੰਰਚਨਾਵਾਦ · ਪੱਛਮੀ ਮਾਰਕਸਵਾਦ
ਮੁੱਖ ਵਿਚਾਰ
cognitive mapping · national allegory · political unconscious

ਫਰੈਡਰਿਕ ਜੇਮਸਨ (ਜਨਮ:14 ਅਪਰੈਲ 1934) ਇੱਕ ਅਮਰੀਕੀ ਸਾਹਿਤ ਆਲੋਚਕ ਅਤੇ ਮਾਰਕਸਵਾਦੀ ਰਾਜਨੀਤਕ ਚਿੰਤਕ ਹੈ। ਉਹ ਸਮਕਾਲੀ ਸਭਿਆਚਾਰ ਬਾਰੇ ਕੀਤੇ ਆਪਣੇ ਵਿਸ਼ਲੇਸ਼ਣ ਲਈ ਜਾਣਿਆ ਜਾਂਦਾ ਹੈ। ਉਸਦੀਆਂ ਪ੍ਰਸਿੱਧ ਲਿਖਤਾਂ ਵਿੱਚ ਪੋਸਟਮੋਡਰਨਿਜ਼ਮ ਜਾਂ ਦਿ ਕਲਚਰਲ ਲੋਜੀਕਲ ਆਫ਼ ਲੇਟ ਕੈਪੀਟੀਲਿਜ਼ਮ (1991) ਅਤੇ ਦਿ ਪੋਲੀਟੀਕਲ ਅਨਕਾਂਸੀਅਸ (1981) ਸ਼ਾਮਲ ਹਨ। ਜੇਮਸਨ ਫਿਲਹਾਲ ਤੁਲਨਾਤਮਕ ਸਾਹਿਤ ਅਤੇ ਰੁਮਾਂਚ ਸਟੱਡੀਜ਼ ਦੇ ਪ੍ਰੋਫੈਸਰ ਹਨ। ਉਹ ਡਿਊਕ ਯੂਨੀਵਰਸਿਟੀ ਵਿੱਚ ਕਰੀਟੀਕਲ ਥਿਊਰੀ ਕੇਂਦਰ ਦੇ ਨਿਰਦੇਸ਼ਕ ਹਨ।

ਜੀਵਨ ਅਤੇ ਪ੍ਰਾਪਤੀਆਂ[ਸੋਧੋ]

ਫਰੈਡਰਿਕ ਜੇਮਸਨ ਦਾ ਜਨਮ 14 ਅਪ੍ਰੈਲ 1934 ਈ. ਨੂੰ ਕਲੀਵਲੈਂਡ, ਓਹਾਇਓ (Cleveland, Ohio) ਵਿੱਚ ਹੋਇਆ। ਮੂਰਸਟਾਊਨ ਫਰੈਂਡਜ਼ ਸਕੂਲ ਤੋਂ 1950 ਵਿਚ ਉਸਨੇ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕੀਤੀ। ਇਸ ਉਪਰੰਤ ਉਸਨੇ ਥੋੜ੍ਹੇ ਸਮੇਂ ਲਈ ਯੂਰਪ ਦੀ ਯਾਤਰਾ ਕੀਤੀ। ਇੰਕਸ-ਇਨ-ਪ੍ਰੋਵੈਂਨਸ, ਮਿਉਨਿਚ ਅਤੇ ਬਰਲਿਨ ਵਿੱਚ ਪੜ੍ਹਾਈ ਕੀਤੀ। ਉਹ ਯੇਲ ਯੂਨੀਵਰਸਿਟੀ ਵਿੱਚ ਡੀ.ਲਿਟ ਦੀ ਡਿਗਰੀ ਪ੍ਰਾਪਤ ਕਰਨ ਲਈ ਅਮਰੀਕਾ ਵਾਪਸ ਪਰਤਿਆ। ਜਿੱਥੇ ਉਸਨੇ ਐਰਿਕ ਅਉਰਬਾਖ਼ ਦੀ ਨਿਗਰਾਨੀ ਵਿਚ ਪੜ੍ਹਾਈ ਕੀਤੀ। ਫਰੈਡਰਿਕ ਜੇਮਸਨ ਤੋਂ ਪਹਿਲਾਂ ਅਮਰੀਕਾ ਦੇ ਖੱਬੇ ਪੱਖੀ ਚਿੰਤਕਾਂ ਵਿਚ ਫਰੈਂਕਫਰਟ ਸਕੂਲ ਦੇ ਅਡੋਰਨੋ ਅਤੇ ਹਾਈਕ ਹਾਈਮਰ ਹੀ ਵਧੇਰੇ ਚਰਚਿਤ ਰਹਿਦੇ ਸਨ। ਪਰ ਫਰੈਡਰਿਕ ਜੇਮਸਨ 1971 ਵਿਚ ਆਪਣੀ ਪੁਸਤਕ Marxism and Form ਅਤੇ ਅਗਲੇ ਸਾਲ ਹੀ The prison house of language  (1972) ਪੁਸਤਕਾਂ ਨਾਲ ਉਹ ਅਮਰੀਕਾ ਵਿਚ ਚਰਚਿਤ ਹੋਣ ਲੱਗ ਪਿਆ। ਇਹਨਾਂ ਪੁਸਤਕਾਂ ਵਿਚ ਉਹ ਉੱਚ ਕੋਟੀ ਦਾ ਮਾਰਕਸਵਾਦੀ ਸਿੱਧ ਹੁੰਦਾ ਹੈ। ਉਸਦੀ ਪਹਿਲੀ ਪੁਸਤਕ ਅਡੋਰਨੋ, ਬੈਂਜਾਮਿਨ, ਮਾਰਕੂਜੇ, ਬਲੌਸ਼, ਲੁਕਾਚ ਅਤੇ ਸਾਰਤਰ ਦੇ ਅਧਿਐਨਾਂ ਉਪਰ ਅਧਾਰਿਤ ਦਵੰਦਾਤਮਕ ਆਲੋਚਨਾ ਦਾ ਨਮੂਨਾ ਪੇਸ਼ ਕਰਦੀ ਹੈ। ਫਰੈਡਰਿਕ ਜੇਮਸਨ ਆਪਣੇ ਵਿਚਾਰਧਾਰਕ ਪੱਖ ਤੋਂ ਹੀਗਲਵਾਦੀ ਹੈ ਪਰ ਉਹ ਪ੍ਰੰਪਰਾਗਤ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਵਿਥ ਸਥਾਪਿਤ ਕਰਦਿਆਂ ਸਮਕਾਲੀ ਪ੍ਰਸੰਗਿਕਤਾ ਵਿਚ ਮਾਰਕਸਵਾਦ ਦਾ ਅਧਿਐਨ ਕਰਦਾ ਹੈ। ਉਸਨੇ ਕੁਝ ਸਾਲਾਂ ਦੇ ਵਕਫ਼ੇ ਦੇ ਦੌਰਾਨ The Political Unconsciousness (1981) ਕਿਤਾਬ ਲਿਖੀ, ਜਿਸ ਵਿਚ ਉਸਨੇ ਮਾਰਕਸਵਾਦੀ ਚਿੰਤਨ ਵਿਚ ਸਰੰਚਨਵਾਦ, ਉਤਰ-ਸਰੰਚਨਾਵਾਦ, ਨਵ-ਫਰਾਇਡਵਾਦ, ਅਲਥੂਸਰ ਅਤੇ ਅਡੋਰਨੋ ਦੇ ਸਿਧਾਂਤ ਚਿੰਤਨ ਨੂੰ ਸਮੋਂਦਾ ਹੈ। ਇਸ ਪੁਸਤਕ ਵਿਚ ਉਹ ਰਾਜਨੀਤਿਕ ਅਵਚੇਤਨ ਦੀ ਧਾਰਨਾ ਨੂੰ ਪੇਸ਼ ਕਰਦਾ ਹੈ, ਜਿਹੜੀ ਧਾਰਨਾ ਫ੍ਰਾਇਡ ਦੀ "ਦਮਨ" ਧਾਰਨਾ ਉਤੇ ਆਧਾਰਤ ਹੈ। ਪਰ ਜੇਮਸਨ ਨੇ ਉਸਨੂੰ ਵਿਅਕਤੀਗਤ ਧਰਾਤਲ ਤੋਂ ਹਟਾ ਕੇ ਸਮੂਹਿਕ ਧਰਾਤਲ ਉਪਰ ਲੈ ਆਂਦਾ ਹੈ। ਵਿਚਾਰਧਾਰਾ ਦਾ ਪ੍ਰਕਾਰਜ ਇਹ ਹੈ ਕਿ ਉਹ ਕ੍ਰਾਂਤੀ ਨੂੰ ਦਬਾ ਕੇ ਨਾ ਰੱਖੇ ।ਸਿਰਫ ਦਮਨ ਕਰਨ ਅਤੇ ਕ੍ਰਾਂਤੀ ਨੂੰ ਦਬਾਉਣ ਵਾਲਿਆਂ ਨੂੰ ਰਾਜਨੀਤਿਕ ਅਵਚੇਤਨ ਦੀ ਲੋੜ ਨਹੀਂ ਹੁੰਦੀ ਹੈ ਸਗੋਂ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਜਿਨ੍ਹਾਂ ਤੇ ਹੋ ਰਹੇ ਦਮਨ ਨੂੰ ਉਚਿਤ ਠਹਿਰਾਇਆ ਜਾਂਦਾ ਹੈ।

ਸ਼ੁਰੂਆਤੀ ਰਚਨਾਤਮਕ ਕਾਰਜ[ਸੋਧੋ]

ਜੇਮਸਨ ਦੀ ਪਹਿਲੀ ਕਿਤਾਬ 'ਸਾਰਤਰ : ਦਿ ਉਰੀਜ਼ਨਸ ਆਫ਼ ਏ ਸਟਾਈਲ' ਹੈ ਜੋ 1961 ਵਿਚ ਪ੍ਰਕਾਸ਼ਿਤ ਹੋਈ, ਇਹ ਉਸਦਾ ਪੀਐਚ. ਡੀ. ਦਾ ਥੀਸਸ ਹੈ। ਜੇਮਸਨ ਦੀ ਇਸ ਕਿਤਾਬ ਉਪਰ ਉਸਦੇ ਅਧਿਆਪਕ ਐਰਿਕ ਅਉਰਬਾਖ਼ ਦੇ ਵਿਚਾਰਾਂ ਦਾ ਗਹਿਰਾ ਪ੍ਰਭਾਵ ਦਿਖਾਈ ਦਿੰਦਾ ਹੈ। ਅਉਰਬਾਖ਼ ਦੇ ਚਿੰਤਨ ਦੀਆਂ ਜੜ੍ਹਾਂ ਜਰਮਨ ਭਾਸ਼ਾ ਵਿਗਿਆਨਕ ਪਰੰਪਰਾ ਵਿਚ ਸਨ, ਉਸ ਦੁਆਰਾ ਸ਼ੈਲੀ ਦੇ ਇਤਿਹਾਸ ਬਾਬਤ ਲਿਖੀਆਂ ਰਚਨਾਵਾਂ ਸਾਹਿਤਕ ਰੂਪ ਨੂੰ ਸਮਾਜਕ ਇਤਿਹਾਸ ਦੇ ਪ੍ਰਸੰਗ ਵਿਚ ਵਿਚਾਰਦੀਆਂ ਹਨ। ਯਾਂ ਪਾਲ ਸਾਰਤਰ ਦੀਆਂ ਰਚਨਾਵਾਂ ਵਿਚ ਕਵਿਤਾ, ਇਤਿਹਾਸ, ਦਰਸ਼ਨ ਆਦਿ ਦੀ ਸਮੀਖਿਆ ਕਰਨ ਸਮੇਂ ਜੇਮਸਨ ਉਪਰ ਅਉਰਬਾਖ਼ ਦਾ ਪ੍ਰਭਾਵ ਨਜ਼ਰੀਂ ਪੈਂਦਾ ਹੈ।

ਜੇਮਸਨ ਦਾ ਰਚਨਾ ਕਾਰਜ ਸਾਰਤਰ ਦੀਆਂ ਲਿਖਤਾਂ ਦੀ ਸ਼ੈਲੀ ਅਤੇ ਉਸਦੇ ਅਸਤਿਤਵਵਾਦੀ ਦਰਸ਼ਨ ਦੇ ਰਾਜਸੀ ਤੇ ਨੈਤਿਕ ਦ੍ਰਿਸ਼ਟੀਕੋਣ ਵਿਚਕਾਰ ਸੰਬੰਧਾਂ 'ਤੇ ਕੇਂਦਰਿਤ ਹੈ।

ਜੇਮਸਨ ਦਾ ਖੋਜ ਪ੍ਰਬੰਧ ਯੂਰਪੀ ਸਭਿਆਚਾਰਕ ਚਿੰਤਨ ਦੀ ਲੰਮੇਰੀ ਪਰੰਪਰਾ ਤੀਕ ਫੈਲਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਇਹ ਐਂਗਲੋ-ਅਮਰੀਕੀ ਅਕਾਦਮਿਕ ਜਗਤ ਦੇ ਪ੍ਰਚੱਲਿਤ ਰੁਝਾਨਾਂ (ਦਰਸ਼ਨ ਤੇ ਭਾਸ਼ਾ ਵਿਗਿਆਨ ਵਿਚ ਅਨੁਭਵਵਾਦ ਤੇ ਤਾਰਕਿਕ ਪ੍ਰਮਾਣਵਾਦ; ਅਤੇ ਸਾਹਿਤਕ ਆਲੋਚਨਾ ਵਿਚ ਨਵ ਆਲੋਚਨਾਤਮਿਕ ਰੂਪਵਾਦ) ਤੋਂ ਵੱਖਰਤਾ ਦਾ ਧਾਰਨੀ ਹੈ। ਅਜਿਹੇ ਵਖਰੇਵੇਂ ਦੇ ਬਾਵਜੂਦ ਜੇਮਸਨ ਨੇ ਹਾਵਰਡ ਯੂਨੀਵਰਸਿਟੀ ਵਿਚ ਉੱਘਾ ਮੁਕਾਮ ਹਾਸਿਲ ਕੀਤਾ, ਜਿੱਥੇ ਉਹ 60ਵਿਆਂ ਦੇ ਪਹਿਲੇ ਅੱਧ ਦੌਰਾਨ ਪੜਾਉਂਦਾ ਰਿਹਾ।

ਮਾਰਕਸਵਾਦ ਦੇ ਖੇਤਰ ਵਿਚ ਖੋਜ[ਸੋਧੋ]

ਸਾਰਤਰ ਵਿਚ ਜੇਮਸਨ ਦੀ ਦਿਲਚਸਪੀ ਨੇ ਉਸਨੂੰ ਮਾਰਕਸਵਾਦੀ ਸਾਹਿਤ ਸਿਧਾਂਤਕਾਰੀ ਦੇ ਦੀਰਘ ਅਧਿਐਨ ਵੱਲ ਪ੍ਰੇਰਿਤ ਕੀਤਾ। ਦੂਜੇ ਵਿਸ਼ਵ ਯੁੱਧ ਸਮੇਂ ਕਈ ਯੂਰਪੀ ਬੁੱਧੀਜੀਵੀਆਂ, ਜਿਵੇਂ ਓਡਰ ਅਡੋਰਨੋ ਆਦਿ, ਦੇ ਸੰਯੁਕਤ ਰਾਜ ਅਮਰੀਕਾ ਵਿਚ ਸ਼ਰਨ ਲੈਣ ਸਦਕਾ ਅਮਰੀਕੀ ਸਮਾਜ ਵਿਗਿਆਨ ਵਿਚ ਕਾਰਲ ਮਾਰਕਸ ਦਾ ਪ੍ਰਭਾਵ ਸਥਾਪਿਤ ਹੋ ਰਿਹਾ ਸੀ ਪਰ 1950ਵਿਆਂ ਦੇ ਆਖਰੀ ਤੇ 60ਵਿਆਂ ਦੇ ਸ਼ੁਰੂਆਤੀ ਦੌਰ ਤੀਕ ਅਮਰੀਕੀ ਅਕਾਦਮਿਕ ਜਗਤ ਵਿਚ ਪੱਛਮੀ ਮਾਰਕਸਵਾਦੀ ਆਲੋਚਕਾਂ ਦਾ ਸਾਹਿਤਕ ਤੇ ਆਲੋਚਨਾਤਮਕ ਕਾਰਜ ਵਿਸਤ੍ਰਿਤ ਰੂਪ ਵਿਚ ਉੱਭਰ ਕੇ ਸਾਹਮਣੇ ਨਹੀਂ ਆਇਆ ਸੀ।[1]

ਮਾਰਕਸਵਾਦ ਵੱਲ ਜੇਮਸਨ ਦਾ ਝੁਕਾਅ ਉਸਦੇ ਨਵ-ਖੱਬੂ ਅਤੇ ਜੰਗ ਵਿਰੋਧੀ ਲਹਿਰਾਂ ਦੇ ਸੰਪਰਕ ਵਿਚ ਆਉਣ ਸਦਕਾ ਹੋਇਆ। ਇਉਂ ਹੀ ਕਿਊਬਾ ਦਾ ਇਨਕਲਾਬ ਵੀ ਇਸ ਝੁਕਾਅ ਦਾ ਅਹਿਮ ਕਾਰਨ ਸੀ, ਜਿਸਨੂੰ ਜੇਮਸਨ ਨੇ ਇਸ ਇਸ਼ਾਰੇ ਵਜੋਂ ਲਿਆ ਕਿ "ਮਾਰਕਸਵਾਦ ਅਜੇ ਜੀਵਿੰਤ ਹੈ ਅਤੇ ਸਮੂਹਿਕ ਲਹਿਰ ਤੇ ਸਭਿਆਚਾਰਕ ਤੌਰ ਤੇ ਉਪਜਾਊ ਸ਼ਕਤੀ ਹੈ।"[2]

ਉਸਦੀ ਖੋਜ ਆਲੋਚਨਾਤਮਕ ਸਿਧਾਂਤਕਾਰੀ (critical theory); ਫਰੈਂਕਫਰਟ ਸਕੂਲ ਦੇ ਜਾਂ ਇਸ ਤੋਂ ਪ੍ਰਭਾਵਿਤ ਚਿੰਤਕਾਂ ਜਿਵੇਂ ਜਾਰਜ ਲੁਕਾਚ, ਅਰਨੈਸਟ ਬਲੋਖ਼, ਓਡਰ ਅਡੋਰਨੋ, ਵਾਲਟਰ ਬੈਂਜਾਮਿਨ, ਹਰਬਰਟ ਮਾਰਕੂਜ਼ੇ, ਲੂਈਸ ਅਲਥੂਸਰ ਤੇ ਸਾਰਤਰ (ਜੋ ਸੱਭਿਆਚਾਰਕ ਆਲੋਚਨਾ ਨੂੰ ਮਾਰਕਸਵਾਦੀ ਸਿਧਾਂਤਕਾਰੀ ਦੇ ਪੂਰਕ ਲੱਛਣ ਵਜੋਂ ਦੇਖਦੇ ਸਨ) ਦੇ ਮੂਲ ਸਿਧਾਂਤਕ ਨੁਕਤੇ ਪੇਸ਼ ਕਰਨ ਤੇ ਕੇਂਦਰਿਤ ਰਹੀ। ਜੇਮਸਨ ਦੀ ਇਸ ਪਹੁੰਚ ਨੇ ਪਰੰਪਰਾਗਤ ਮਾਰਕਸਵਾਦ-ਲੈਨਿਨਵਾਦ, ਜਿਸਨੇ ਇਤਿਹਾਸਕ ਪਦਾਰਥਵਾਦ ਪ੍ਰਤੀ ਸੰਕੀਰਣ ਨਜ਼ਰੀਆ ਅਖਤਿਆਰ ਕੀਤਾ ਹੋਇਆ ਸੀ, ਤੋਂ ਵਿੱਥ ਸਥਾਪਿਤ ਕੀਤੀ। ਜੇਮਸਨ ਨੇ 1969 ਵਿਚ ਯੂਨੀਵਰਸਿਟੀ ਆਫ਼ ਕੈਲੀਫੌਰਨੀਆਂ, ਸਾਨ ਡਿਏਗੋ ਦੇ ਆਪਣੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨਾਲ ਮਿਲਕੇ ਮਾਰਕਸਿਸਟ ਲਿਟਰੇਰੀ ਗਰੁੱਪ ਦੀ ਸਥਾਪਨਾ ਕੀਤੀ।[3]

ਪਰੰਪਰਾਗਤ ਮਾਰਕਸਵਾਦੀ ਵਿਚਾਰਧਾਰਾਈ ਪਹੁੰਚ ਅਨੁਸਾਰ ਸੱਭਿਆਚਾਰ "ਪਰਉਸਾਰ" ਪੂਰੀ ਤਰ੍ਹਾਂ ਆਰਥਿਕ "ਆਧਾਰ" ਦੁਆਰਾ ਨਿਰਧਾਰਿਤ ਹੁੰਦਾ ਹੈ ਪਰ ਪੱਛਮੀ ਮਾਰਕਸਵਾਦੀਆਂ ਨੇ ਸੱਭਿਆਚਾਰ ਨੂੰ ਆਰਥਿਕ ਉਤਪਾਦਨ ਤੇ ਵੰਡ ਦੇ ਸਮਵਿੱਥ ਇਤਿਹਾਸਕ ਤੇ ਸਮਾਜਕ ਵਿਸ਼ੇ ਵਜੋਂ ਪਰਿਭਾਸ਼ਿਤ ਕੀਤਾ। ਉਹਨਾਂ ਨੇ ਸਥਾਪਿਤ ਕੀਤਾ ਕਿ ਸੱਭਿਆਚਾਰ ਦਾ ਅਧਿਐਨ ਹੀਗਲ ਦੇ Immanent critique ਸਿਧਾਂਤ ਦੀ ਵਰਤੋਂ ਨਾਲ ਕੀਤਾ ਜਾਣਾ ਚਾਹੀਦਾ ਹੈ। "ਉਸਦੀ ਕਿਤਾਬ 'Marxism and Form' ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ ਜੋ ਕਿ ਸੱਵੇਂ ਸੱਤਰਵੇਂ ਸਮਿਆਂ ਦੇ ਯੂਰਪੀ-ਅਮਰੀਕੀ ਅਕਾਦਮੀਆ ਦੀ ਹੀਗੇਲੀਅਨ ਮਾਰਕਸਵਾਦ ਦੇ ਨਵੇਂ ਰੂਪ ਨਾਲ ਜਾਣ-ਪਛਾਣ ਕਰਵਾਉਂਦੀ ਹੈ। ਇਸ ਕਿਤਾਬ ਵਿਚ ਫ਼ਰੈਡਰਿਕ ਜੇਮਸਨ ਆਪਣੇ ਸੰਕਲਪਾਂ ਅਤੇ ਵਿਸ਼ਲੇਸ਼ਣਾਂ ਰਾਹੀਂ ਓਡਰ ਅਡੋਰਨੋ, ਵਾਲਟਰ ਬੈਂਜਾਮਿਨ, ਹਰਬਰਟ ਮਾਰਕੂਜ਼ੇ, ਅਰਨੈਸਟ ਬਲੋਖ਼, ਜੌਰਜ ਲੁਕਾਚ ਅਤੇ ਜਾਂ ਪਾਲ ਸਾਰਤਰ ਆਦਿ ਦੇ ਕੁਝ ਮੂਲ ਸਿਧਾਂਤਕ ਪੈਂਤੜੇ ਪੇਸ਼ ਕਰਦਾ ਹੈ। ਖ਼ਾਸ ਕਰਕੇ ਜੇਮਸਨ ਦੀ ਇਤਿਹਾਸਮੂਲਕ ਲੁਕਾਚੀਅਨ ਸਿਧਾਂਤਾਂ ਅਤੇ ਲੁਕਾਚ ਦੇ ਹੀਗਲੀਅਨ ਮਾਰਕਸਵਾਦੀ ਸੰਕਲਪਾਂ ਪ੍ਰਤੀ ਖਿੱਚ ਅਤੇ ਰੁਚੀ ਕਾਰਣ ਉਤਪੰਨ ਪ੍ਰਭਾਵ ਜੇਮਸਨ ਦੀਆਂ ਬਾਅਦ 'ਚ ਆਉਣ ਵਾਲੀਆਂ ਲਿਖਤਾਂ 'ਚ ਬਿੰਬਤ ਹੁੰਦੇ ਦਿਖਾਈ ਦਿੰਦੇ ਹਨ। ....ਜੇਮਸਨ ਦੀਆਂ ਲਿਖਤਾਂਂ ਦੀ ਹੀਗਲੀਅਨ ਪਛਾਣ ਇਹ ਬਣਦੀ ਹੈ ਕਿ ਉਹ ਸਭਿਆਚਾਰਕ ਪਾਠਾਂ ਦਾ ਇਤਿਹਾਸ ਚ ਪ੍ਰਸੰਗੀਕਰਣ ਕਰਦਿਆਂ ਹੀਗਲੀਅਨ ਵਰਗੀਕਰਣਾਂ ਨੂੰ ਇਤਿਹਾਸਕ ਸਮਿਆਂ ਚ ਸਥਿਤ ਕਰਦਾ ਹੈ।" [4]

ਪੁਰਸਕਾਰ[ਸੋਧੋ]

ਹੋਲਬਰਗ ਅੰਤਰਰਾਸ਼ਟਰੀ ਯਾਦਗਾਰੀ ਪੁਰਸਕਾਰ[ਸੋਧੋ]

ਜੇਮਸਨ ਨੂੰ "ਸਮਾਜਕ ਬਣਤਰਾਂ ਅਤੇ ਸੱਭਿਆਚਾਰਕ ਰੂਪਾਂ ਵਿਚਕਾਰ ਸੰਬੰਧਾਂ"[5] ਬਾਬਤ ਤਾਉਮਰ ਖੋਜ ਕਰਨ ਕਾਰਨ 2008 ਦਾ ਸਲਾਨਾ 'ਹੋਲਬਰਗ ਅੰਤਰਰਾਸ਼ਟਰੀ ਯਾਦਗਾਰੀ ਪੁਰਸਕਾਰ' (Holberg International Memorial Prize) ਦਿੱਤਾ ਗਿਆ। ਇਹ ਪੁਰਸਕਾਰ ਉਹਨਾਂ ਨੂੰ ਟੌਰਾ ਅਸਲੈਂਡ ਨਾਮੀ ਨੌਰਵੇਜੀਅਨ ਮਨਿਸਟਰ ਆਫ ਐਜੂਕੇਸ਼ਨ ਐਂਡ ਰੀਸਰਚ ਦੁਆਰਾ 26 ਨਵੰਬਰ 2008 ਨੂੰ ਬਰਜਨ (ਨੌਰਵੇ) ਵਿਖੇ ਦਿੱਤਾ ਗਿਆ। ਇਸ ਪੁਰਸਕਾਰ ਦੀ ਕੀਮਤ 4.6 ਮਿਲੀਅਨ kr (ਲਗਭਗ $648,000 / ₹5,56,36,460) ਸੀ।

ਲਾਇਮਨ ਟਾਵਰ ਸਾਰਜੈਂਟ ਡਿਸਟਿੰਗੂਇਸ਼ਡ ਸਕਾਲਰ ਅਵਾਰਡ[ਸੋਧੋ]

2009 ਵਿਚ ਨੌਰਥ ਅਮਰੀਕਨ ਸੋਸਾਇਟੀ ਫ਼ਾਰ ਯੂਟੋਪੀਅਨ ਸਟਡੀਜ਼ ਦੁਆਰਾ ਜਮੇਸਨ ਨੂੰ 'ਲਾਇਮਨ ਟਾਵਰ ਸਾਰਜੈਂਟ ਡਿਸਟਿੰਗੂਇਸ਼ਡ ਸਕਾਲਰ ਅਵਾਰਡ' (Lyman Tower Sargent Distinguished Scholar Award) ਨਾਲ ਸਨਮਾਨਿਤ ਕੀਤਾ ਗਿਆ।

ਰਚਨਾਵਾਂ[ਸੋਧੋ]

ਪੁਸਤਕਾਂ[ਸੋਧੋ]

 • ਸਾਰਤਰ: ਦ ਓਰਿਜਨਜ ਆਫ਼ ਏ ਸਟਾਏਏਲ (1961)
 • ਮਾਰਕਸਿਜਮ ਐਂਡ ਫ਼ਾਰਮ: ਟਵੈਂਟੀਅਥ ਸੈਂਚਰੀ ਡਾਇਲੈਕਟੀਕਲ ਥੀਓਰੀਜ ਆਫ਼ ਲਿਟਰੇਚਰ (1971)
 • ਦ ਪਰਿਜਨ-ਹਾਊਸ ਆਫ਼ ਲੈਂਗੂਏਜ: ਆ ਕਰਿਟੀਕਲ ਅਕਾਊਂਟ ਆਫ਼ ਸਟ੍ਰਕਚਰਲਿਜਮ ਐਂਡ ਰਸੀਆਂ ਫਾਰਮਲਿਜਮ (1972)
 • ਫੇਬਲਜ ਆਫ਼ ਅਗ੍ਰੈਸਨ: ਵਿਨਧਾਮ ਲਿਊਸ, ਦ ਮਾਡਰਨਿਸਟ ਐਸ ਫਾਸਿਸਟ (1979)
 • ਦ ਪੋਲੀਟੀਕਲ ਅਨਕਾਂਸੀਅਸ:ਨਰੇਟਿਵ ਐਜ ਏ ਸੋਸਲੀ ਸਿੰਬੋਲਿਕ ਐਕਟ (1981)
 • ਦ ਆਈਡੀਆਲੋਜੀ ਆਫ਼ ਥੀਓਰੀ. ਐਸੇਜ 1971–1986. Vol. 1: ਸਿਚੁਏਸਨਜ ਆਫ਼ ਥਿਓਰੀ (1988)
 • ਦ ਆਈਡੀਆਲੋਜੀ ਆਫ਼ ਥੀਓਰੀ. ਐਸੇਜ 1971–1986. Vol. 2: ਦ ਸਿੰਟੈਕਸ ਆਫ਼ ਹਿਸਟਰੀ (1988)
 • ਲੇਟ ਮਾਰਕਸਿਜਮ: ਅਡੋਰਨੋ, ਆਰ, ਦ ਪ੍ਰ੍ਸਿਸਟੈਂਸ ਆਫ਼ ਦ ਡਾਇਲੈਕਟਿਕ (1990)
 • ਸਿਗਨੇਚਰਜ ਆਫ਼ ਦ ਵਿਜੀਬਲ (1990)
 • ਪੋਸਟਮਾਡਰਨਿਜਮ: ਦ ਕਲਚਰਲ ਲੌਜਿਕ ਆਫ਼ ਲੇਟ ਕੈਪੀਟਲਿਜਮ (1991)
 • ਦ ਜੀਓਗ੍ਰਾਫੀਕਲ ਅਸਥੈਟਿਕ: ਸਿਨੇਮਾ ਐਂਡ ਸਪੇਸ ਇਨ ਦ ਵਰਲਡ ਸਿਸਟਮ (1992)
 • ਦ ਸੀਡਜ ਆਫ਼ ਟਾਈਮ (1994)
 • ਬ੍ਰੈਖਤ ਐਂਡ ਮੈਥਡ (1998)
 • ਏ ਸਿੰਗੁਲਰ ਮਾਡਰਨਿਟੀ: ਐਸੇ ਆਨ ਦ ਓਨਟਾਲੋਜੀ ਆਫ਼ ਦ ਪ੍ਰੈਜੈਂਟ (2002)
 • ਆਰਕੀਆਲੋਜੀਜ ਆਫ਼ ਦ ਫਿਊਚਰ: ਦ ਡਿਜ਼ਾਇਰ ਕਾਲਡ ਯੂਟੋਪੀਆ ਐਂਡ ਅਦਰ ਸਾਇੰਸ਼ ਫ਼ਿਕਸ਼ਨਜ (2005)
 • ਜੇਮਸਨ ਆਨ ਜੇਮਸਨ: ਕੰਵਰਸੇਸ਼ਨਜ ਆਨ ਕਲਚਰਲ ਮਾਰਕਸਿਜਮ (2007)
 • ਦ ਆਈਡੀਆਲੋਜੀਜ ਆਫ਼ ਥੀਓਰੀ (2009)
 • ਵੇਲੇਂਸਜ ਆਫ਼ ਦ ਡਾਇਲੈਕਟਿਕ (2009)
 • ਦ ਹੀਗਲ ਵੇਰੀਏਸ਼ਨਜ: ਆਨ ਦ ਫ਼ੀਨੋਮੇਨਾਲੋਜੀ ਆਫ਼ ਸਪਿਰਟ (2010)
 • ਰੀਪਰੀਜੈਂਟਿੰਗ ਕੈਪੀਟਲ: ਏ ਰੀਡਿੰਗ ਆਫ਼ ਵੋਲਿਊਮ ਵਨ (2011)

ਚੋਣਵੇਂ ਆਲੇਖ[ਸੋਧੋ]

ਹਵਾਲੇ[ਸੋਧੋ]

 1. Buchanan, Ian (2006). Fredric Jameson: Live Theory. London and New York: Continuum.  p. 120
 2. Fredric Jameson, "Interview with Srinivas Aramudan and Ranjanna Khanna," in Jameson on Jameson: Conversations on Cultural Marxism, ed. Ian Buchanan (Durham, NC: Duke University Press, 2007), p. 204.
 3. "Archived copy". Archived from the original on 2012-03-08. Retrieved 2012-02-09.  Unknown parameter |url-status= ignored (help)
 4. ਡਾ.ਮਨਮੋਹਨ, "ਫ਼ਰੈਡਰਿਕ ਜੇਮਸਨ : ਸਾਹਿਤ, ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ-ਮਾਰਕਸਵਾਦੀ ਵਿਆਖਿਆਕਾਰ". ਸੱਭਿਆਚਾਰ ਅਤੇ ਲੋਕਧਾਰਾ : ਵਿਸ਼ਵ ਚਿੰਤਨ, ਸੰਪਾ. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ. ਲੁਧਿਆਣਾ, ਚੇਤਨਾ ਪ੍ਰਕਾਸ਼ਨ, 2020. ਪੰਨਾ ਨੰ. 77-78.
 5. "Professor Fredric R. Jameson awarded Holberg Prize 2008". Norway.org. 16 September 2008. Retrieved 2011-08-04.